ਨੌਵਾਂ ਪਰਕਰਨ
ਸਿਖਿਆ ਵਿਚ ਨਵੀਂ ਦ੍ਰਿਸ਼ਟੀ
ਵਰਤਮਾਨ ਕਾਲ ਸਿਖਿਆ ਦੇ ਖੇਤਰ ਵਿਚ ਭਾਰੀ ਤਬਦੀਲੀ ਲੈ ਆਉਣ ਵਾਲਾ ਕਾਲ ਹੈ। ਮਨੋ-ਵਿਗਿਆਨ ਦੀਆਂ ਨਵੀਨ ਖੋਜਾਂ ਕਰਕੇ ਸੰਸਾਰ ਦੇ ਸਿਖਿਆ-ਵਿਗਿਆਨੀਆਂ ਦਾ ਬੱਚੇ ਦੀ ਸਿਖਿਆ ਬਾਰੇ ਦ੍ਰਿਸ਼ਟੀ ਕੌਣ ਬਦਲ ਗਿਆ ਹੈ। ਜਿਨ੍ਹਾਂ ਗੱਲਾਂ ਨੂੰ ਪਹਿਲਾਂ ਬਹੁਤ ਮਹੱਤਾ ਦਿੱਤੀ ਜਾਂਦੀ ਸੀ ਹੁਣ ਉਨ੍ਹਾਂ ਦੀ ਕੋਈ ਮਹੱਤਾ ਨਹੀਂ ਰਹੀ। ਦੂਜੀਆਂ ਹੋਰ ਕਈ ਅਜਿਹੀਆਂ ਗਲਾਂ ਹਨ ਜਿਨ੍ਹਾਂ ਨੂੰ ਹੁਣ ਮਹੱਤਾ ਭਰਿਆ ਸਮਝਿਆ ਜਾਂਦਾ ਹੈ। ਬਦਲੇ ਹੋਏ ਦ੍ਰਿਸ਼ਟੀਕੋਣ ਅਨੁਸਾਰ ਜਿਨ੍ਹਾਂ ਗੱਲਾਂ ਨੂੰ ਮਹੱਤਾ ਦਿਤੀ ਜਾਂਦੀ ਹੈ ਉਨ੍ਹਾਂ ਵਿਚੋਂ ਮੋਟੀਆਂ ਮੋਟੀਆਂ ਹੇਠ ਲਿਖੀਆਂ ਹਨ।
੧. ਸਿਖਿਆ ਦੀ ਇਕਾਈ ਜਮਾਤ ਦੀ ਥਾਂ ਬੱਚਾ ਹੋਣਾ ਚਾਹੀਦਾ ਹੈ।
੨. ਬੱਚੇ ਨੂੰ ਉਸਦੀ ਯੋਗਤਾ ਅਨੁਸਾਰ ਸਿਖਿਆ ਦੇਣੀ ਢਾਹੀਦੀ ਹੈ।
੩. ਸਿਖਿਆ ਦਾ ਨਿਸ਼ਾਨਾ ਸਮੁਚੇ ਬੱਚੇ ਦੀ ਸਿਖਿਆ ਹੋਣਾ ਚਾਹੀਦਾ ਹੈ।
੪. ਸਿਖਿਆ ਵਿਚ ਬੱਚੇ ਨੂੰ ਸ੍ਵੈ-ਆਸਰਿਤ ਹੋਣ ਲਈ ਉਤਸ਼ਾਹ ਦੇਣਾ ਚਾਹੀਦਾ ਹੈ।
੫. ਬਚਿਆਂ ਵਿਚ ਇਕ ਦੂਜੇ ਨਾਲ ਮਿਲ ਕੇ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।
੬. ਸਿਖਿਆ ਵਿਚ ਰਚਨਾਤਮਕ (ਉਸਾਰੂ) ਕੰਮਾਂ ਦਾ ਵਾਧਾ ਹੋਣਾ ਚਾਹੀਦਾ ਹੈ।
੭. ਬਾਲਕ ਨੂੰ ਸਿਖਿਆ ਉਸਦੇ ਘਰ ਦੇ ਅਤੇ ਸਮਾਜ ਦੇ ਵਾਤਾਵਰਨ ਨੂੰ ਧਿਆਨ ਵਿਚ ਰਖਕੇ ਦਿੱਤੀ ਜਾਣੀ ਚਾਹੀਦੀ ਹੈ।
੮. ਸਿਖਿਆਂ ਵਿਚ ਦਿਮਾਗੀ ਅਤੇ ਹੱਥ ਦੇ ਕੰਮ ਦਾ ਸਹਿਯੋਗ ਹੋਣਾ ਚਾਹੀਦਾ ਹੈ।
੯. ਸਿਖਿਆ ਵਿਚ ਸੁਤੰਤਰ ਜ਼ਬਤ ਦਾ ਵਾਧਾ ਹੋਣਾ ਚਾਹੀਦਾ ਹੈ।
੧੦. ਸਿਖਿਆ ਰਾਹੀਂ ਬੱਚੇ ਵਿਚ ਸਮਾਨਤਾ ਦੇ ਭਾਵ ਦਾ ਵਾਧਾ ਕਰਨਾ ਚਾਹੀਦਾ ਹੈ।
ਹੁਣ ਅਸੀਂ ਉੱਪਰ ਦਸੇ ਸਿਧਾਂਤਾਂ ਉਤੇ ਇਕ ਇਕ ਕਰਕੇ ਵਿਚਾਰ ਕਰਦੇ ਹਾਂ।
ਬੱਚਾ ਸਿਖਿਆ ਦੀ ਇਕਾਈ
ਸਾਡੇ ਵਰਤਮਾਨ ਸਕੂਲਾਂ ਵਿਚ ਸਿਖਿਆ ਦੀ ਇਕਾਈ ਜਮਾਤ ਮੰਨੀ ਜਾਂਦੀ ਹੈ ਜਮਾਤ ਨੂੰ ਧਿਆਨ ਵਿਚ ਰਖਕੇ ਹੀ ਉਸਤਾਦ ਆਪਣੀ ਸੰਥਾ ਪੜ੍ਹਾਉਣ ਦਾ ਪ੍ਰੋਗ੍ਰਾਮ ਬਣਾਉਂਦਾ ਹੈ। ਉਹ ਜੋ ਕੁਝ ਕਹਿੰਦਾ ਹੈ ਸਭ ਬਚਿਆਂ ਨੂੰ ਕਹਿੰਦਾ ਹੈ। ਕਿਸੇ ਵਿਸ਼ੇਸ਼ ਬੱਚੇ ਨੂੰ ਧਿਆਨ
੧੬੪