ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪੜੇ, ਪਾਠ ਦੀ ਸੁਚੱਜੀ ਵਰਤੋਂ ਕਿਵੇਂ ਕਰਨੀ ਹੈ ਇਹ ਬੱਚਾ ਵਾਦ ਵਿਵਾਦ ਤੋਂ ਹੀ ਸਿਖਦਾ ਹੈ। ਇਸ ਨਾਲ ਬੱਚੇ ਦੀ ਦੂਜਿਆਂ ਅੱਗੇ ਆਪਣੇ ਵਿਚਾਰ ਪਰਗਟ ਕਰਨ ਦੀ ਮੰਗ ਵੀ ਲਹਿ ਜਾਂਦੀ ਹੈ।
ਵਾਦ-ਵਿਵਾਦ ਸਾਰੇ ਸਕੂਲ ਦੇ ਬਚਿਆਂ ਵਿਚ ਹੋ ਸਕਦਾ ਹੈ ਜਾਂ ਇਕ ਹੀ ਜਮਾਤ ਚੋ ਬਚਿਆਂ ਵਿਚ ਹੋ ਸਕਦਾ ਹੈ। ਵਾਦ ਵਿਵਾਦ ਦੇ ਵਿਸ਼ੇ ਅਜਿਹੇ ਹੋਣ ਜਿਨ੍ਹਾਂ ਬਾਰੇ ਬੱਚੇ ਪਹਿਲਾਂ ਤੋਂ ਵੀ ਕੁਝ ਜਾਣਦੇ ਹੋਣ ਅਤੇ ਜਿਨ੍ਹਾਂ ਦੀ ਚਰਚਾ ਪਹਿਲਾਂ ਕਦੇ ਜਮਾਤ ਵਿਚ ਕੀਤੀ ਜਾ ਚੁਕੀ ਹੋਵੇ। ਬਚਿਆਂ ਕੋਲੋਂ ਨਵੇਂ ਵਿਚਾਰ ਦੀ ਆਸ ਕਰਨਾ ਬਿਅਰਥ ਹੈ। ਸਾਨੂੰ ਇਥੇ ਇੱਨਾ ਹੀ ਵੇਖਣਾ ਹੈ ਕਿ ਕਿਥੋਂ ਤਕ ਬੱਚੇ ਆਪਣੇ ਵਿਚਾਰਾਂ ਨੂੰ ਸਪਸ਼ਟ ਬੋਲੀ ਵਿਚ ਪਰਗਟ ਕਰ ਸਕਦੇ ਹਨ।