੧੬੨
ਆਪ ਪੁਸਤਕਾਲੇ ਵਿਚੋਂ ਕਢ ਕੇ ਨਹੀਂ ਦਿੰਦਾ ਓਦੋਂ ਤਕ ਬੱਚਾ ਆਪਣੀ ਪਾਠ-ਪੁਸਤਕ ਤੋਂ ਬਿਨਾਂ ਕੋਈ ਹੋਰ ਪੁਸਤਕ ਨਹੀਂ ਪੜਦਾ। ਪੁਸਤਕਾਂ ਦੇ ਭੰਡਾਰ ਵਿਚੋਂ ਉਹ ਕਿਹੜੀ ਲਵੇ ਅਤੇ ਕਿਹੜੀ ਨਾ ਲਵੇ ਇੱਨੀ ਯੋਗਤਾ ਵੀ ਉਸ ਵਿਚ ਨਹੀਂ ਹੁੰਦੀ। ਪੁਸਤਕਾਲੇ ਦੀ ਪੁਸਤਕ ਦੀ ਵਰਤੋਂ ਕਰਨ ਜਾਂ ਅਜਿਹੀਆਂ ਪੁਸਤਕਾਂ ਦੇ ਪੜ੍ਹਨ ਦੀ ਜਾਚ ਵੀ ਬੱਚਾ ਉਸਤਾਦ ਕੋਲੋਂ ਸਿਖਦਾ ਹੈ।
ਅਜੈਬ ਘਰ (ਸੰਗ੍ਰਹਿਆਲਾ)
ਹਰ ਵੱਡੇ ਸਕੂਲ ਵਿਚ ਇਕ ਅਜੈਬ ਘਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਅਜੈਬ ਘਰ ਵਿਚ ਅਜਿਹੀਆਂ ਚੀਜ਼ਾਂ ਇਕੱਠੀਆਂ ਕਰ ਕੇ ਰੱਖੀਆਂ ਜਾਂਦੀਆਂ ਹਨ ਜਿਹੜੀਆਂ ਬਚਿਆਂ ਨੂੰ ਉਨ੍ਹਾਂ ਦੇ ਪੜ੍ਹੇ ਪਾਠਾਂ ਨੂੰ ਸੁਆਦੀ ਬਣਾਉਣ ਜਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਉਣ ਵਿਚ ਸਹਾਈ ਹੁੰਦੀਆਂ ਹਨ। ਸਕੂਲ ਦੇ ਅਜੈਬਘਰ ਵਿਚ ਵਖ ਵਖ ਕਿਸਮ ਦੇ ਪੱਥਰ, ਫੁਲ, ਪੱਤੀਆਂ, ਕੀੜੇ, ਜਾਨਵਰਾਂ ਦੇ ਚਿਤਰ, ਵੱਖ ਵੱਖ ਦੇਸਾਂ ਦੇ ਡਾਕਖਾਨਿਆਂ ਦੀਆਂ ਟਿਕਟਾਂ, ਸਿੱਕੇ, ਕੁਝ ਵਿਗਿਆਨਿਕ ਯੰਤਰ ਆਦਿ ਦਾ ਰਹਿਣਾ ਬੜਾ ਜ਼ਰੂਰੀ ਹੈ। ਜਿਹੜੀਆਂ ਬਚਿਆਂ ਦੀ ਉਤਸਕਤਾ ਜਗਾਉਣ ਵਾਲੀਆਂ ਚੀਜ਼ਾਂ ਹੋਣ ਅਤੇ ਜਿਨ੍ਹਾਂ ਨੂੰ ਬਚਿਆਂ ਆਪ ਇਕੱਠਾ ਕੀਤਾ ਹੋਵੇ, ਉਨ੍ਹਾਂ ਨੂੰ ਸਕੂਲ ਦੇ ਅਜੈਬ ਘਰ ਵਿਚ ਰਖਣਾ ਚਾਹੀਦਾ ਹੈ।
ਸਕੂਲਾਂ ਵਿਚ ਅਜੈਬ ਘਰ ਹੋਣਾ ਵਖਰੀ ਗਲ ਹੈ। ਅਤੇ ਉਸ ਦੀ ਵਹਤੋਂ ਕਰਨਾ ਵਖਰੀ ਗਲ। ਅਜੈਬ ਘਰ ਕਦੇ ਕਦੇ ਲੋੜ ਪੈਣ ਉਤੇ ਬਚਿਆਂ ਨੂੰ ਵਖਾਉਣਾ ਚਾਹੀਦਾ ਹੈ। ਬੱਚਿਆਂ ਤੋਂ ਪ੍ਰਸ਼ਨ ਪੁਛ ਕੇ ਅਜੈਬ ਘਰ ਵਿਚ ਰਖੀਆਂ ਚੀਜ਼ਾਂ ਵਿਚ ਰੁਚੀ ਵਧਾਈ ਜਾ ਸਕਦੀ ਹੈ। ਜਦ ਕਿਸੇ ਸੰਥਾ ਵਿਚ ਅਜੈਬਘਰ ਵਿਚ ਇੱਕਠੀ ਕੀਤੀ ਚੀਜ਼ ਦਾ ਵਰਣਨ ਹੋਵੇ ਤਾਂ ਬਚਿਆਂ ਨੂੰ ਅਜੈਬ ਘਰ ਵਿਚ ਲੈ ਜਾ ਕੇ ਉਹ ਚੀਜ਼ ਵਿਖਾਉਣੀ ਚਾਹੀਦੀ ਹੈ। ਕਦੇ ਕਦੇ ਇਤਿਹਾਸ ਜਾਂ ਭੂਗੋਲ ਦੇ ਪਾਠ ਵਿਚ ਅਜੈਬਘਰ ਤੋਂ ਚੀਜ਼ਾਂ ਲਿਆ ਕੇ ਬਚਿਆਂ ਨੂੰ ਵਖਾਉਣੀਆਂ ਚਾਹੀਦੀਆਂ ਹਨ।
ਪਰੀਖਿਆਵਾਂ
ਬੱਚੇ ਦੀ ਪੜ੍ਹਾਈ ਵਿਚ ਪਰੀਖਿਆਵਾਂ ਵੀ ਮੱਹਤਾ ਵਾਲਾ ਥਾਂ ਹੈ। ਪਰੀਖਿਆਵਾਂ ਦੇ ਕਾਰਨ ਬੱਚੇ ਪਾਠ ਨੂੰ ਚੰਗੀ ਤਰ੍ਹਾਂ ਯਾਦ ਕਰਦੇ ਹਨ। ਪਰੀਖਿਆ ਰਾਹੀਂ ਉਸਤਾਦ ਨੂੰ ਆਪਣੀ ਸਫਲਤਾ ਦਾ ਗਿਆਨ ਹੋ ਜਾਂਦਾ ਹੈ। ਇਹ ਪਰੀਖਿਆਵਾਂ ਮਾਸਿਕ, ਤ੍ਰੈਮਾਸਿਕ, ਜਾਂ ਸਲਾਨਾ ਹੁੰਦੀਆਂ ਹਨ।ਪਰੀਖਿਆਵਾਂ ਦਾ ਵਧੇਰੇ ਹੋਣਾ ਵੀ ਹਾਨੀ ਕਾਰਕ ਹੈ। ਇਨ੍ਹਾਂ ਕਰਕੇ ਬੱਚਾ ਨਿਰਾ ਪਰੀਖਿਆ ਲਈ ਹੀ ਪੜ੍ਹਨ ਲੱਗ ਜਾਂਦਾ ਹੈ। ਸਧਾਰਨ ਪਰੀਖਿਆਵਾਂ ਰਾਹੀਂ ਬਹੁਤੇ ਬਚਿਆਂ ਦੀ ਯਾਦਸ਼ਕਤੀ ਦੀ ਹੀ ਜਾਂਚਦੀ ਹੈ ਉਨ੍ਹਾਂ ਦੀ ਸਮਝ ਦੀ ਪਰੀਖਿਆ ਨਹੀਂ ਹੁੰਦੀ। ਹੈ। ਇਸ ਲਈ ਪਰੀਖਿਆਵਾਂ ਵਿਚ ਵਧੇਰੇ ਨੰਬਰ ਲੈਣ ਵਾਲੇ ਬਹੁਤੇ ਲੜਕੇ ਵਿਸ਼ੇ ਦਾ ਅਧੂਰਾ ਗਿਆਨ ਹੀ ਰਖਦੇ ਹਨ।
ਵਾਦ-ਵਿਵਾਦ (ਚਰਚਾ)
ਸਿਖਿਆ ਨੂੰ ਲਾਭਕਾਰੀ ਬਨਾਉਣ ਲਈ ਬਚਿਆਂ ਵਿਚ ਕਦੇ ਕਦੇ ਵਾਦ-ਵਿਵਾਦ ਕਰਾਉਣਾ ਜ਼ਰੂਰੀ ਹੈ। ਇਸ ਨਾਲ ਬਚਿਆਂ ਦੀ ਬੁਧੀ ਵਿਚ ਪਕਿਆਈ ਆਉਂਦੀ ਹੈ। ਉਨ੍ਹਾਂ ਦੇ ਵਿਚਾਰਾਂ ਵਿਚ ਪਕਿਆਈ ਆਉਂਦੀ ਹੈ ਅਤੇ ਉਨ੍ਹਾਂ ਵਿਚ ਸ੍ਵੈ-ਭਰੋਸਾ ਆਉਂਦਾ ਹੈ, ਆਪਣੇ