૧੬૧
ਪ੍ਰਾਪਤ ਕਰਕੇ ਆਪਣੇ ਵਿਚਾਰਾਂ ਨੂੰ ਪਰਗਟ ਕਰਨ ਦੇ ਸਮੱਰਥ ਹੋ ਜਾਂਦਾ ਹੈ ਉਹ ਬਾਦ ਵਿਚ ਆਪਣੇ ਵਿਚਾਰਾਂ ਨੂੰ ਪਰਗਟ ਕਰਨ ਵਿਚ ਨਹੀਂ ਝਿਜਕਦਾ। ਜਦ ਬੱਚੇ ਆਪਣੀ ਸਫਲਤਾ ਤੋਂ ਜਾਣੂ ਹੋ ਜਾਂਦੇ ਹਨ ਤਾਂ ਗਲ ਬਾਤ ਕਰਨ ਲਈ ਆਪਣੇ ਆਪ ਕਾਹਲੇ ਰਹਿੰਦੇ ਹਨ। ਜਦ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਉਹ ਆਪਣੇ ਵਿਚਾਰ ਦੂਜਿਆਂ ਅੱਗੇ ਰਖਣ ਦਾ ਯਤਨ ਕਰਦੇ ਹਨ।
ਜਿਸ ਤਰ੍ਹਾਂ ਵਾਰਤਾਲਾਪ ਵਿਚ ਸ੍ਵੈ-ਵਿਸ਼ਵਾਸ਼ ਆਉਂਦਾ ਹੈ, ਉਸੇ ਤਰ੍ਹਾਂ ਐਕਟਿੰਗ ਨਾਲ ਵੀ ਬੱਚਿਆਂ ਨੂੰ ਕਈ ਤਰਾਂ ਦੇ ਬੌਧਿਕ ਅਤੇ ਅਧਿਆਤਮਕ ਲਾਭ ਹੁੰਦੇ ਹਨ। ਬੋਲੀ ਦੀ ਸੰਥਾ ਵਿਚ ਐਕਟਿੰਗ ਦੀ ਬੜੀ ਮੱਹਤਾਂ ਹੈ। ਇਸੇ ਤਰ੍ਹਾਂ ਇਤਿਹਾਸ ਦੀਆਂ ਕੁਝ ਥਾਵਾਂ ਐਕਟਿੰਗ ਰਾਹੀਂ ਸੁਆਦੀ ਬਣਾਈਆਂ ਜਾਂ ਸਕਦੀਆਂ ਹਨ; ਇਥੇ ਐਕਟਿੰਗ ਦਾ ਅਰਥ ਸਟੇਜ ਤੇ ਨਾਟਕ ਖੇਡਣ ਤੋਂ ਨਹੀਂ। ਜਮਾਤ ਵਿਚ ਕੀਤੀ ਜਾਣ ਵਾਲੀ ਐਕਟਿੰਗ ਸਟੇਜ ਕੀਤੀ ਜਾਣ ਵਾਲੀ ਐਕਟਿੰਗ ਤੋਂ ਵਖਰੀ ਹੈ। ਇਸ ਵਿਚ ਬਚਿਆਂ ਨੂੰ ਸਾਰੀਆਂ ਕਲਪਿਤ ਗਲਾਂ ਕਰਨੀਆਂ ਪੈਂਦੀਆਂ ਹਨ। ਇਨ੍ਹਾਂ ਦਾ ਮੁਖ ਮੰਤਵ ਬਚਿਆਂ ਵਿਚ ਭਾਵ ਪੂਰਤ ਗਲ ਬਾਤ ਕਰਨ ਜਾਂ ਆਪਣੇ ਵਿਚਾਰਾਂ ਨੂੰ ਪਰਗਟ ਕਰਨ ਦੀ ਸ਼ਕਤੀ ਵਧਾਉਣਾ ਹੈ। ਇਸ ਐਕਟਿੰਗ ਲਈ ਕਿਸੇ ਤਰ੍ਹਾਂ ਦੀ ਸਜਾਵਟ ਦੀ ਲੋੜ ਨਹੀਂ ਹੁੰਦੀ
ਜਿਸ ਸੰਥਾ ਨੂੰ ਬਾਲਕ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਨ ਉਸ ਵਿਚ ਹੀ ਐਕਟਿੰਗ ਦੀ ਵਰਤੋਂ ਹੋ ਸਕਦੀ ਹੈ। ਐਕਟਿੰਗ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਬੁਧੀ ਹੋਰ ਬਚਿਆਂ ਨਾਲੋਂ ਤਿਖੀ ਹੋਣੀ ਜ਼ਰੂਰੀ ਹੈ ਤਾਂ ਜੁ ਉਹ ਬਹੁਤ ਸਾਰੀਆਂ ਗਲਾਂ ਜ਼ਬਾਨੀ ਯਾਦ ਕਰਕੇ ਕਹਿ ਸਕਣ ਅਤੇ ਗਲ ਗਲ ਵਿਚ ਗਲਤੀ ਨਾ ਕਰਨ।
ਪੜ੍ਹਾਈ ਕਰਾਉਣ ਦੇ ਹੋਰ ਸਾਧਨ
ਉਪਰ ਅਸਾਂ ਅਜਿਹੇ ਸਾਧਨਾਂ ਦਾ ਵਰਣਨ ਕੀਤਾ ਹੈ ਜਿਹੜੇ ਕਿਸੇ ਪਾਠ ਨੂੰ ਸਫਲ ਬਨਾਉਣ ਲਈ ਜ਼ਰੂਰੀ ਹਨ। ਇਨ੍ਹਾਂ ਤੋਂ ਬਿਨਾਂ ਕੁਝ ਸਾਧਨ ਅਜਿਹੇ ਵੀ ਹਨ ਜਿਨ੍ਹਾਂ ਨਾਲ ਪੂਰੇ ਸਕੂਲ ਦੀ ਪੂਰੀ ਪੜ੍ਹਾਈ ਨੂੰ ਲਾਭਕਾਰੀ ਅਤੇ ਸੁਆਦੀ ਬਣਾਇਆ ਜਾ ਸਕਦਾ ਹੈ। ਸਕੂਲ ਪੁਸਤਕਾਲਾ, ਸਕੂਲ ਅਜੈਬਘਰ, ਪਰੀਖਿਆਵਾਂ, ਜਮਾਤ ਅਤੇ ਸਕੂਲ ਵਿਚ ਕੀਤੇ ਜਾਂਦੇ ਵਾਦ-ਵਿਵਾਦ (ਚਰਚਾ) ਪੜ੍ਹਾਈ ਨੂੰ ਲਾਭਕਾਰੀ ਬਨਾਉਣ ਦੇ ਹੋਰ ਸਾਧਨ ਹਨ। ਜਿਨ੍ਹਾਂ ਤੇ ਅਸੀਂ ਇਕ ਇਕ ਕਰ ਕੇ ਵਿਚਾਰ ਕਰਾਂਗੇ।
ਪੁਸਤਕਾਲੇ ਦਾ ਲਾਭ:- ਹਰ ਸਕੂਲ ਵਿਚ ਇਕ ਪੁਸਤਕਾਲਾ ਹੋਣਾ ਚਾਹੀਦਾ ਹੈ। ਇਨ੍ਹਾਂ ਪੁਸਤਕਾਲਿਆਂ ਤੋਂ ਉਸਤਾਦ ਆਪ ਲਾਭ ਉਠਾਉਂਦੇ ਹਨ ਅਤੇ ਸਮੇਂ ਸਮੇਂ ਬਚਿਆਂ ਨੂੰ ਉਸ ਦੀ ਵਰਤੋਂ ਕਰਨੀ ਸਿਖਾਉਂਦੇ ਹਨ। ਖੋਟਿਆਂ ਭਾਗਾਂ ਨੂੰ ਸਾਡੇ ਦੇਸ ਦੇ ਪ੍ਰਾਇਮਰੀ ਸਕੂਲਾਂ ਵਿਚ ਤਾਂ ਪਾਠ-ਪੁਸਤਕਾਂ ਤੋਂ ਬਿਨਾ ਕੋਈ ਹੋਰ ਪੁਸਤਕ ਹੁੰਦੀ ਹੀ ਨਹੀਂ। ਇਸ ਕਾਰਨ ਬਚਿਆਂ ਦਾ ਤਾਂ ਭਲਾ ਕੀ ਪੁਛਣਾ ਹੋਇਆ ਉਸਤਾਦਾਂ ਨੂੰ ਵੀ ਆਪਣੇ ਗਿਆਨ ਭੰਡਾਰ ਨੂੰ ਵਧਾਉਣ ਦੀ ਕੋਈ ਸਹੂਲਤ ਨਹੀਂ ਹੁੰਦੀ। ਜੇ ਬੱਚੇ ਪਾਠ-ਪੁਸਤਕ ਨੂੰ ਚੰਗੀ ਤਰ੍ਹਾਂ ਪੜ੍ਹ ਸਕਣ ਤਾਂ ਇੱਨਾ ਹੀ ਕਾਫੀ ਸਮਝਣਾ ਚਾਹੀਦਾ ਹੈ।
ਜਿਨ੍ਹਾਂ ਵਡੇ ਸਕੂਲਾਂ ਵਿਚ ਪੁਸਤਕਾਲੇ ਹੁੰਦੇ ਹਨ ਉਨ੍ਹਾਂ ਦੀ ਵਰਤੋਂ ਕਰਨਾ ਬਚਿਆਂ ਨੂੰ ਨਹੀਂ ਸਿਖਾਇਆ ਜਾਂਦਾ। ਜਦੋਂ ਤਕ ਬੱਚੇ ਨੂੰ ਉਸ ਦੀ ਯੋਗਤਾ ਅਨੁਸਾਰ ਪੁਸਤਕ ਉਸਤਾਦ