ਪੰਨਾ:ਸਿਖਿਆ ਵਿਗਿਆਨ.pdf/172

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

૧૫੯

ਐਨੀਆਂ ਭੁਲਾ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਸੁਧਾਰ ਹੀ ਨਹੀਂ ਸਕਦਾ ਤਾਂ ਅਜਿਹੀ ਲਿਖਾਈ ਨੂੰ ਉਸ ਤੋਂ ਲਿਖਾਉਣਾ ਹੀ ਬੇ ਲੋੜਾ ਹੈ। ਛੋਟੀਆਂ ਜਮਾਤਾਂ ਵਿਚ ਬਚਿਆਂ ਦਾ ਸਾਰਾ ਕੰਮ ਜਮਾਤ ਵਿਚ ਹੀ ਹੋਣਾ ਚਾਹੀਦਾ ਹੈ। ਜੇ ਕਦੇ ਘਰੋਂ ਲਿਖ ਕੇ ਲਿਆਉਣ ਦਾ ਕੰਮ ਦਿਤਾ ਜਾਵੇ ਤਾਂ ਹੋ ਸਕਦਾ ਹੈ ਕਿ ਨਿਰੀ ਪੁਸਤਕ ਦੀ ਨਕਲ ਹੋਵੇ।

ਜਿਹੜੇ ਉਸਤਾਦ ਬਚਿਆਂ ਤੋਂ ਲੇਖ ਤਾਂ ਲਿਖਵਾਉਂਦੇ ਹਨ ਪਰ ਉਨ੍ਹਾਂ ਨੂੰ ਠੀਕ ਨਹੀਂ ਕਰਦੇ ਜਾਂ ਠੀਕ ਕਰ ਕੇ ਇਹ ਧਿਆਨ ਨਹੀਂ ਦਿੰਦੇ ਕਿ ਬਚਿਆਂ ਦਾ ਇਸ ਤਰ੍ਹਾਂ ਠੀਕ ਕਰਨ ਨਾਲ ਲਾਭ ਹੋਇਆ ਹੈ ਕਿ ਨਹੀਂ, ਉਹ ਬਾਲਕਾਂ ਨਾਲ ਅਨਿਆਇ ਕਰਦੇ ਹਨ। ਬਾਰ ਬਾਰ ਗਲਤ ਲਿਖਣ ਨਾਲ ਬੱਚੇ ਗਲਤ ਲਿਖਣ ਦੇ ਆਦੀ ਹੋ ਜਾਂਦੇ ਹਨ। ਆਮ ਤੌਰ ਤੇ ਘਰ ਤੋਂ ਲਿਖ ਕੇ ਲਿਆਂਦੇ ਲੇਖਾਂ ਦਾ ਇਹ ਹੀ ਸਿੱਟਾ ਹੁੰਦਾ ਹੈ। ਫਿਰ ਜਦ ਗਲਤ ਲਿਖਣ ਦੀ ਆਦਤ ਬਣ ਜਾਵੇ ਤਾਂ ਇਸ ਆਦਤ ਨੂੰ ਤੋੜਨਾ ਬੜਾ ਔਖਾ ਹੋ ਜਾਂਦਾ ਹੈ। ਉਸਤਾਦ ਨੂੰ ਸਦਾ ਇਹ ਵੇਖਣਾ ਚਾਹੀਦਾ ਹੈ ਕਿ ਜਿਸ ਗਲਤੀ ਨੂੰ ਬੱਚੇ ਨੇ ਇਕ ਵਾਰ ਆਪਣੀ ਨੋਟ ਬੁਕ ਵਿਚ ਕੀਤਾ ਹੈ ਉਹ ਘੜੀ ਮੁੜੀ ਤਾਂ ਨਹੀਂ ਉਹ ਗਲਤੀ ਕਰ ਰਿਹਾ। ਜੇ ਕੋਈ ਬੱਚਾ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ ਵਖ ਸੱਚ ਕੇ ਉਸ ਨੂੰ ਘੜੀ ਮੁੜੀ ਕੀਤੀਆਂ ਗਲਤੀਆਂ ਸਮਝਾਂ ਦੇਣੀਆਂ ਚਾਹੀਦੀਆਂ ਹਨ।

ਬਚਿਆਂ ਨੂੰ ਠੀਕ ਅਤੇ ਗਲਤ ਲਿਖਣ ਦੀਆਂ ਦੋ ਵਖ ਵਖ ਨੋਟ ਬੁਕਾਂ ਬਨਾਉਣ ਦੀ ਸਲਾਹ ਕਦੇ ਵੀ ਨਹੀਂ ਦੇਣੀ ਚਾਹੀਦੀ। ਉਨ੍ਹਾਂ ਵਿਚ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਉਹ ਜੋ ਕੁਝ ਲਿਖਣ, ਸ਼ੁਧ, ਸਪਸ਼ਟ ਅਤੇ ਸੁੰਦਰ ਹੋਵੇ। ਸਾਰੇ ਕੋਸ਼ ਨੂੰ ਹੁਸ਼ਿਆਰੀ ਨਾਲ ਕਰਨ ਨਾਲ ਹੀ ਹੁਸ਼ਿਆਰ ਰਹਿਣ ਦੀ ਆਦਤ ਪੈਂਦੀ ਹੈ। ਜਿਹੜਾ ਵਿਅਕਤੀ ਇਕ ਕੰਮ ਬੇਪਰਵਾਹੀ ਨਾਲ ਕਰਦਾ ਹੈ ਉਹ ਦੂਜੇ ਕੰਮ ਨੂੰ ਵੀ ਬੇਪਰਵਾਹੀ ਨਾਲ ਕਰੇਗਾ।

ਪਾਠ-ਪੁਸਤਕ

ਜਮਾਤ ਨੂੰ ਪੜ੍ਹਾਉਣ ਦਾ ਇਕ ਸਾਧਨ ਪਾਠ ਪੁਸਤਕ ਦੀ ਵਰਤੋਂ ਹੈ। ਕੁਝ ਵਿਸ਼ੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਪਾਠ-ਪੁਸਤਕ ਦਾ ਸਦਾ ਬਚਿਆਂ ਦੇ ਹੱਥ ਵਿਚ ਰਹਿਣਾ ਜ਼ਰੂਰੀ ਹੈ। ਵਿਸ਼ਾ ਪਾਠ-ਪੁਸਤਕ ਰਾਹੀਂ ਹੀ ਪੜ੍ਹਾਇਆ ਜਾਂਦਾ ਹੈ, ਜਾਂ ਪਾਠ-ਪੁਸਤਕ ਹੈ ਪੜਾਉਣਾ ਹੀ ਪਾਠ ਦਾ ਨਿਸ਼ਾਨਾ ਹੁੰਦਾ ਹੈ। ਪਰ ਕੁਝ ਵਿਸ਼ੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵਿਚ ਪਾਠ-ਪੁਸਤਕ ਦੀ ਵਰਤੋਂ ਹਰ ਵੇਲੇ ਨਹੀਂ ਕੀਤੀ ਜਾਂਦੀ ਅਤੇ ਲੋੜ ਪੈਣ ਉਤੇ ਹੀ ਬਚਿਆਂ ਨੂੰ ਆਪਣੀ ਪਾਠ-ਪੁਸਤਕ ਵੇਖਣ ਲਈ ਆਖਿਆ ਜਾਂਦਾ ਨੂੰ। ਬੱਚੇ ਪਾਠ-ਪੁਸਤਕ ਨੂੰ ਘਰ ਤੋਂ ਪੜ੍ਹ ਕੇ ਆਉਂਦੇ ਹਨ ਜਾਂ ਪਾਠ ਪੜਾਉਣ ਪਿਛੋਂ ਉਸ ਨੂੰ ਘਰ ਜਾ ਕੇ ਪੜ੍ਹਦੇ ਹਨ। ਬੋਲੀ ਦੀ ਸੰਥਾ ਲਈ ਪਾਠ-ਪੁਸਤਕ ਸੰਥਾ ਦਾ ਅਧਾਰ ਹੁੰਦਾ ਹੈ, ਇਤਿਹਾਸ, ਭੂਗੋਲ ਆਦਿ ਵਿਸ਼ਿਆਂ ਲਈ ਪਾਠ-ਪੁਸਤਕ ਦਾ ਨਿਰਾ ਸਹਾਰਾ ਹੀ ਲਿਆ ਜਾਂਦਾ ਹੈ ਅਤੇ ਵਿਗਿਆਨਿਕ ਵਿਸ਼ਿਆਂ ਲਈ ਪਾਠ-ਪੁਸਤਕ ਬੱਚੇ ਆਮ ਤੌਰ ਤੇ ਘਰ ਜਾ ਕੇ ਹੀ ਪੜ੍ਹਦੇ ਹਨ।

ਪਾਠ-ਪੁਸਤਕ ਦੀ ਵਰਤੋਂ ਬਾਰੇ ਇੱਨਾ ਕਹਿਣਾ ਕਾਫੀ ਹੈ ਕਿ ਜਿਥੇ ਜ਼ਰੂਰੀ ਹੋਵੇ ਉਥੇ ਇਸਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਕਿੱਨੇ ਹੀ ਬਚਿਆਂ ਨੂੰ ਪਾਠ-ਪੁਸਤਕ ਪੜ੍ਹਨੀ ਤਕ ਨਹੀਂ ਆਉਂਦੀ। ਉਸਤਾਦ ਦਾ ਫਰਜ ਹੈ ਕਿ ਉਹ ਬਚਿਆਂ ਨੂੰ ਪਾਠ-ਪੁਸਤਕ ਦਾ ਪੜ੍ਹਨਾ ਅਤੇ ਕਰਨਾ ਅਧਿਅਨ ਸਿਖਾਵੇ। ਬੋਲੀ ਦੀ ਸੰਥਾ ਵਿਚ ਜਦ ਬਚੇ ਪਾਠ-ਪੁਸਤਕ ਨੂੰ ਪੜ੍ਹਨ