ਪੰਨਾ:ਸਿਖਿਆ ਵਿਗਿਆਨ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦

ਜਦ ਅਸੀਂ ਬੱਚੇ ਦੀ ਸਿਖਿਆ ਦਾ ਚਰਚਾ ਕਰਦੇ ਹਾਂ ਤਾਂ ‘ਸਿਖਿਆ' ਸ਼ਬਦ ਦੀ ਵਰਤੋਂ ਇਸ ਵਿਆਪਕ ਅਰਥ ਵਿਚ ਨਹੀਂ ਕਰਦੇ ! ਅਸੀਂ ਇਸਦੀ ਇਕ ਸੰਕੋਚਵੇਂ ਅਰਥ ਵਿਚ ਵਰਤੋਂ ਕਰਦੇ ਹਾਂ। ਇਸ ਅਰਥ ਅਨੁਸਾਰ ਸਿਖਿਆ ਦਾ ਕੰਮ ਜਾਣ ਬੁਝ ਕੇ ਅਜਿਹੇ ਸੰਸਕਾਰਾਂ ਨੂੰ ਬੱਚਿਆਂ ਦੇ ਮਨ ਵਿਚ ਪਾਉਣਾ ਹੈ ਜਿਨ੍ਹਾਂ ਨੂੰ ਬਾਲਗ ਲੋਗ ਬਚਿਆਂ ਦੇ ਜੀਵਨ ਲਈ ਲਾਭਦਾਇਕ ਸਮਝਦੇ ਹਨ । ਇਹ ਸਿਖਿਆ ਘਰ, ਮੰਦਰਾਂ ਅਤੇ ਸਕੂਲ ਵਿਚ ਖਾਸ ਨਿਯਮਾਂ ਅਨੁਸਾਰ ਦਿਤੀ ਜਾਂਦੀ ਹੈ । ਇਹੋ ਸਿਖਿਆ ਦਾ ਸਧਾਰਨ ਅਰਬ ਹੈ । ਇਸ ਅਰਥ ਵਿਚ ਸਿਖਿਆ ਦੇਣ ਵਾਲੇ ਬਚਿਆਂ ਦੀ ਸਿਖਿਆ ਲਈ ਜ਼ਿੰਮੇਵਾਰ ਹਨ। ਜਿਸ ਰਾਸ਼ਟਰ ਵਿਚ ਇਸ ਤਰ੍ਹਾਂ ਦੀ ਸਿਖਿਆ ਦਾ ਪਰਬੰਧ ਚੰਗਾ ਹੁੰਦਾ ਹੈ, ਉਸ ਰਾਸ਼ਟਰ ਦੇ ਲੋਕ ਉੱਨਤੀ ਕਰਨ ਵਾਲੇ ਹੁੰਦੇ ਹਨ । ਸਕੂਲਾਂ ਵਿਚ ਜਿਹੜਾ ਸਿਖਿਆ ਦਾ ਕੰਮ ਕੀਤਾ ਜਾਂਦਾ ਹੈ, ਉਹ ਜਾਣ ਬੁਝ ਕੇ ਅਤੇ ਨਿਯਮਬੱਧ ਹੋ ਕੇ ਕੀਤਾ ਜਾਂਦਾ ਹੈ ।

ਇਥੇ ਸਿਖਿਆ ਸ਼ਬਦ ਦੇ ਵਿਗੜੇ ਹੋਏ ਅਰਥਾਂ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਾਡੇ ਸਧਾਰਨ ਸਿਖਿਆ ਦੇਣ ਵਾਲਿਆਂ ਨੇ ਸਿੱਖਿਆ ਦਾ ਅਰਥ ਖਾਸ ਤਰ੍ਹਾਂ ਦੀਆਂ ਪੁਸਤਕਾਂ ਪੜਾਉਣਾ ਮੰਨ ਲਿਆ ਹੈ । ਇਸ ਲਈ ਜਦੋਂ ਤਕ ਅਸੀਂ ਆਪਣੇ ਬਚਿਆਂ ਦਾ ਪੋਥੀ ਗਿਆਨ ਵਧਦਿਆਂ ਨਹੀਂ ਵੇਖਦੇ ਅਸੀਂ ਉਨ੍ਹਾਂ ਨੂੰ ਸਿਖਿਆ ਪ੍ਰਾਪਤ ਕਰਦੇ ਨਹੀਂ ਮੰਨਦੇ । ਸਾਡੇ ਦੇਸ਼ ਵਿਚ ਪੋਥੀ-ਗਿਆਨ ਸਿਖਿਆ ਦਾ ਤਤ ਹੀ ਨਹੀਂ ਸਗੋਂ ਸਭ ਕੁਝ ਬਣ ਗਿਆ ਹੈ। ਜਿਹੜਾ ਬੱਚਾ ਇਸ ਤਰ੍ਹਾਂ ਦੀ ਸਿਖਿਆ ਲੈਂਦਾ ਹੈ ਉਹ ਪੋਥੀ ਪੰਡਤ ਹੋ ਜਾਂਦਾ ਹੈ । ਉਸਨੂੰ ਭਾਂਤ ਭਾਂਤ ਦੀਆਂ ਗਲਾਂ ਤਾਂ ਯਾਦ ਹੋ ਜਾਂਦੀਆਂ ਹਨ ਪਰ ਉਹ ਵਿਹਾਰ ਵਿਚ ਹੁਸ਼ਿਆਰ ਨਹੀਂ ਹੁੰਦਾ । ਇਸੇ ਤਰ੍ਹਾਂ ਉਸ ਦੇ ਆਚਰਨ ਵਿਚ ਉਹ ਗੁਣ ਨਹੀਂ ਆਉਂਦੇ ਜਿਨ੍ਹਾਂ ਕਰਕੇ ਉਹ ਸੰਸਾਰ ਦੇ ਕੰਡਿਆਲੇ ਰਾਹਾਂ ਉੱਤੇ ਦ੍ਰਿੜਤਾ ਨਾਲ ਚਲ ਸਕੇ । ਸੱਚੀ ਸਿਖਿਆ ਚਾਹੇ ਉਹ ਸਕੂਲਾਂ ਵਿਚ ਦਿਤੀ ਗਈ ਹੋਵੇ ਜਾਂ ਉਨ੍ਹਾਂ ਤੋਂ ਬਾਹਰ, ਸਦਾ ਬੱਚੇ ਦੀਆਂ ਮਾਨਸਿਕ ਸ਼ਕਤੀਆਂ ਦਾ ਵਿਕਾਸ ਕਰਦੀ ਹੈ। ਉਹ ਉਸਨੂੰ ਪੁਸਤਕ-ਗਿਆਨ ਹੀ ਨਹੀਂ ਦਿੰਦੀ ਸਗੋਂ ਉਸਦੀ ਸੁਤੰਤਰ ਸੋਚਣ ਦੀ ਸ਼ਕਤੀ ਵਧਾਉਂਦੀ ਹੈ ਅਤੇ ਉਸਨੂੰ ਅਜੇਹੀਆਂ ਚੰਗੀਆਂ ਆਦਤਾਂ ਪਾਉਂਦੀ ਹੈ ਜਿਸ ਨਾਲ ਉਹ ਆਪਣੇ ਜੀਵਨ ਨੂੰ ਵਧ ਤੋਂ ਵਧ ਸਮਾਜ ਲਈ ਲੋੜੀਂਦਾ ਬਣਾ ਸਕੇ। ਬਚਿਆਂ ਦੀ ਬੁਧੀ ਦਾ ਵਾਧਾ ਅਤੇ ਉਨ੍ਹਾਂ ਦੇ ਆਚਰਨ ਦੀ ਉਸਾਰੀ ਇਹ ਸਿਖਿਆ ਦੇ ਕੰਮ ਦੇ ਵੱਡੇ ਅੰਗ ਹਨ । ਹਰ ਸਕੂਲ ਦਾ ਨਿਸ਼ਾਨਾ ਇਨ੍ਹਾਂ ਦੇ ਨਿਸ਼ਾਨਿਆਂ ਦੀ ਪ੍ਰਾਪਤੀ ਹੈ।

ਸਿਖਿਆ ਦੀ ਲੋੜ

ਇਕ ਸਿਖਿਅਤ ਵਿਅਕਤੀ ਅੱਗੇ ਸਿਖਿਆ ਦੀ ਆਵਸ਼ਕਤਾ ਅਤੇ ਲੋੜ ਸਿਧ ਰਕਨ ਦਾ ਜਤਨ; ਬੇਲੋੜਾ ਪਰਤੀਤ ਹੁੰਦਾ ਹੈ। ਸਿਖਿਆ ਪਰਾਪਤ ਕਰ ਲੈਣ ਕਰਕੇ ਹੀ ਪੜ੍ਹੇ ਲਿਖੇ ਬੰਦੇ ਦਾ ਸਮਾਜ ਵਿਚ ਅਣਪੜ੍ਹ ਬੰਦੇ ਦੇ ਟਾਕਰੇ ਤੇ ਵਧੇਰੇ ਆਦਰ ਸਤਿਕਾਰ ਹੈ । ਉਹ ਦੂਜੇ ਲੋਕਾਂ ਦੇ ਗੰਭੀਰ ਵਿਚਾਰਾਂ ਨੂੰ ਸਿਖਿਆ ਪੱਲੇ ਹੋਣ ਕਰਕੇ ਬੜੀ ਸੌਖ ਨਾਲ ਸਮਝ ਲੈਂਦਾ ਹੈ ਅਤੇ ਉਨ੍ਹਾਂ ਤੋਂ ਲਾਭ ਉਠਾਉਂਦਾ ਹੈ। ਸਿਖਿਆ ਦੀ ਅਣਹੋਂਦ ਨਾਲ ਮਨੁਖ ਕਿੰਨਾ ਦੀਨ ਹਾਲਤ ਵਿਚ ਰਹਿੰਦਾ ਹੈ ਅਤੇ ਸਿਖਿਆ ਹੋਣ ਕਰਕੇ ਉਹ ਕਿੱਨਾ ਸ਼ਕਤੀ ਸ਼ਾਲੀ ਬਣ ਜਾਂਦਾ ਹੈ, ਇਹ ਗਲ ਹੀ ਸਿਖਿਆ ਦੀ ਲੋੜ ਨੂੰ ਸਭ ਤੋਂ ਚੰਗੀ ਤਰ੍ਹਾਂ ਦਰਸਾਉਂਦੀ ਹੈ। ਸਿਖਿਆ ਤੋਂ ਹੀਨ ਮਨੁੱਖ ਪਸ਼ੂ ਸਮਾਨ ਮੰਨਿਆ ਗਿਆ ਹੈ ਅਤੇ ਸਿਖਿਆ ਲਏ ਹੋਏ ਮਨੁਖ ਦੀ ਤੁਲਣਾ