ਪੰਨਾ:ਸਿਖਿਆ ਵਿਗਿਆਨ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੬

ਇਸ ਲਈ ਜਿਥੋਂ ਤਕ ਹੋ ਸਕੇ ਗਲਤ ਸ਼ਬਦ ਜਾਂ ਵਾਕ ਬੱਚਿਆਂ ਨੂੰ ਉਸ ਦੀ ਗਲਤੀ ਸਮਝਾਉਣ ਲਈ ਵੀ ਬਲੈਕ ਬੋਰਡ ਤੇ ਨਹੀਂ ਲਿਖਣਾ ਕਾਹੀਦਾ। ਹਾਂ ਜੋ ਅਸ਼ੁੱਧੀਆਂ ਸਮਝਾਉਣ ਦਾ ਹੀ ਪਾਠ ਹੋਵੇ ਤਾਂ ਅਜਿਹਾ ਕਰਨਾ ਹਾਨੀ ਕਾਰਕ ਨਹੀਂ।

ਬਲੈਕ ਬੋਰਡ ਤੋਂ ਲਿਖਣ ਦੀ ਦੂਜੀ ਲੋੜ ਸਪਸ਼ਟਤਾ ਹੈ ਜੋ ਕੁਝ ਬਲੈਕ ਬੋਰਡ ਤੇ ਲਿਖਿਆ ਜਾਵੇ ਉਹ ਇੱਨਾ ਸਪਸ਼ਟ ਹੋਵੋ ਕਿ ਹਰ ਬੱਚਾ ਉਸ ਨੂੰ ਸੌਖ ਨਾਲ ਵੇਖ ਸਕੇ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਜੋ ਕੁਝ ਬਲੋਕ ਬੋਰਡ ਤੇ ਲਿਖਿਆ ਜਾਂ ਖਿੱਚਿਆ ਜਾਵੇ ਵੱਡਾ ਹੋਵੈ। ਬਲੈਕ ਬੋਰਡ ਤੇ ਖਿੱਚੇ ਨਕਸ਼ਿਆਂ ਵਿਚ ਬਹੁਤ ਸਾਰੀਆਂ ਗੱਲਾਂ ਇਕੱਠੀਆਂ ਨਹੀਂ ਵਿਖਾਉਣੀਆਂ ਚਾਹੀਦੀਆਂ। ਅਜਿਹਾ ਕਰਨ ਨਾਲ ਦਿਖਾਈਆਂ ਗੱਲਾਂ ਉਤੇ ਧਿਆਨ ਦੀ ਇਕਾਗਰਤਾ ਨਹੀਂ ਰਹਿੰਦੀ: ਬਲੈਕ ਬੋਰਡ ਉੱਤੇ ਲਿਖੇ ਅੱਖਰ ਜਮਾਤ ਦੀ ਅਖੀਰਲੀ ਕਤਾਰ ਦੇ ਮੁੰਡਿਆਂ ਨੂੰ ਸਾਫ ਸਾਫ ਦਿਖਾਈ ਦੇਣੇ ਚਾਹੀਦੇ ਹਨ। ਕਿਸੇ ਪਾਠ ਦਾ ਸਾਰ ਅੰਸ਼ ਲਿਖਦਿਆਂ ਇਸ ਗਲ ਨੂੰ ਧਿਆਨ ਵਿਚ ਰਖਣਾ ਬੜਾ ਜ਼ਰੂਰੀ ਹੈ। ਪਾਠ ਦੀਆਂ ਮੋਟੀਆਂ ਮੋਟੀਆਂ ਗੱਲਾਂ ਹੀ ਬਲੈਕ ਬੋਰਡ ਤੇ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਬਲੈਕ ਬੋਰਡ ਤੇ ਬਹੁਤੀਆਂ ਗੱਲਾਂ ਲਿਖਣ ਨਾਲ ਬਚਿਆਂ ਦੇ ਮਨ ਤੇ ਸਪਸ਼ਟ ਯਾਦ ਨਹੀਂ ਰਹਿੰਦੀ। ਬਲੈਕ ਬੋਰਡ ਤੇ ਲਿਖਣ ਲਈ ਤੀਜੀ ਲੋੜ ਸੁੰਦਰਤਾ ਹੈ। ਬਲੈਕ ਬੋਰਡ ਦੀ ਲਿਖਾਈ ਜਮਾਤ ਦੇ ਬਚਿਆਂ ਲਈ ਨਮੂਨੇ ਦੀ ਲਿਖਾਈ ਹੁੰਦੀ ਹੈ। ਜਿਸ ਤਰ੍ਹਾਂ ਦਾ ਉਹ ਉਸਤਾਦ ਨੂੰ ਬਲੈਕ ਬੋਰਡ ਤੇ ਲਿਖਦਿਆਂ ਵੇਖਦੇ ਹਨ ਆਪ ਵੀ ਉਸੇ ਤਰ੍ਹਾਂ ਦਾ ਲਿਖਣ ਲਗ ਜਾਂਦੇ ਹਨ। ਜੇ ਕੋਈ ਉਸਤਾਦ ਚੰਗੇ ਚਿਤਰ ਬਲੈਕ ਬੋਰਡ ਤੇ ਨਹੀਂ ਬਣਾ ਸਕਦਾ ਤਾਂ ਉਸਨੂੰ ਇਨ੍ਹਾਂ ਚਿੱਤਰਾਂ ਦੇ ਬਨਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ। ਪਰ ਹਰ ਉਸਤਾਦ ਨੂੰ ਬਲੈਕ ਬੋਰਡ ਤੇ ਲਿੱਖਣਾ ਜ਼ਰੂਰ ਪੈਂਦਾ ਹੈ। ਕੋਈ ਵੀ ਪਾਠ ਅਜਿਹਾ ਨਹੀਂ ਹੁੰਦਾ ਜਿਸ ਵਿਚ ਉਸਤਾਦ ਨੂੰ ਬਲੈਕ ਬੋਰਡ ਉਤੇ ਕੁਝ ਨਾ ਕੁਝ ਲਿਖਣਾ ਨਾ ਪਵੋ। ਇਸ ਲਈ ਉਸਤਾਦ ਨੂੰ ਬਲੈਕ ਬੋਰਡ ਉਤੇ ਸੁੰਦਰ ਅੱਖਰ ਲਿਖਣ ਦਾ ਚੰਗਾ ਅਭਿਆਸ ਕਰ ਲੈਣਾ ਚਾਹੀਦਾ ਹੈ। ਪਹਿਲਾਂ ਪਹਿਲ ਸੁੰਦਰ ਅੱਖਰ ਹੌਲੀ ਹੌਲੀ ਲਿਖੇ ਜਾਂਦੇ ਹਨ। ਅਭਿਆਸ ਹੋ ਜਾਣ ਉਤੇ ਹਰ ਉਸਰਾਦ ਜਲਦੀ ਜਲਦੀ ਵੀ ਬਲੈਕ ਬੋਰਡ ਤੇ ਸੁੰਦਰ ਅਤੇ ਸਡੌਲ ਅੱਖਰ ਲਿਖਣ ਲਗ ਜਾਂਦਾ ਹੈ।

ਬਲੈਕ ਬੋਰਡ ਦੀ ਲਿਖਾਈ ਦੀ ਸੁੰਦਰਤਾ ਦੀ ਪਰਖ ਹੇਠ ਲਿਖੀਆਂ ਤਿੰਨ ਗੱਲਾਂ ਤੋਂ ਹੋ ਸਕਦੀ ਹੈ— ਅੱਖਰਾਂ ਦੀ ਸਮਾਨਤਾ, ਉਨ੍ਹਾਂ ਦੀ ਸਿਧਾਈ ਅਤੇ ਸਮਾਨੰਤਰ ਪੰਗਤੀਆਂ ਵਿਚ ਹੋਣ ਨਾਲ ਉਨ੍ਹਾਂ ਦੀ ਸੁੰਦਰਤਾ ਮਾਰੀ ਜਾਂਦੀ ਹੈ। ਇਸ ਲਈ ਸਾਰੇ ਅੱਖਰ ਇਕੋ ਜਿੱਡੇ ਹੀ ਹੋਣੇ ਚਾਹੀਦੇ ਹਨ। ਸਾਰੇ ਅੱਖਰ ਸਿੱਧੇ (ਖੜੇ) ਲਿਖਣੇ ਚਾਹੀਦੇ ਹਨ। ਕਈਆਂ ਨੂੰ ਡਿੱਗੇ ਟੇਢੇ ਅੱਖਰ ਲਿਖਣ ਦਾ ਅਭਿਆਸ ਹੁੰਦਾ ਹੈ। ਇਸ ਤਰ੍ਹਾਂ ਦੇ ਅੱਖਰ ਬੁਰੇ ਲਗਦੇ ਹਨ। ਫਿਰ ਅਖਰਾਂ ਦੀ ਪੰਗਤੀ ਸਿੱਧੀ ਹੋਣੀ ਚਾਹੀਦੀ ਹੈ, ਜਦ ਸਾਰੀਆਂ ਪੰਗਤੀਆਂ ਸਮਾਨੰਤਰ ਹੁੰਦੀਆਂ ਹਨ ਤਾਂ ਲਿਖਾਈ ਸੁੰਦਰ ਦਿਖਾਈ ਦਿੰਦੀ ਹੈ। ਪੁਸਤਕਾਂ ਲਿਖਣ ਦੀ ਸੁੰਦਰਤਾ ਅਭਿਆਸ ਨਾਲ ਆਉਂਦੀ ਹੈ, ਉਸਤਾਦ ਨੂੰ ਬਲੈਕ ਬੋਰਡ ਦੀ ਲਿਖਾਈ ਦਾ ਨਮੂਨਾ ਪੁਸਤਕਾਂ ਦੀ ਲਿਖਾਈ ਦੇ ਨਮੂਨੇ ਤੋਂ ਹੀ ਰਖਣਾ ਚਾਹੀਦਾ ਹੈ। ਜਿਸ ਤਰ੍ਹਾਂ ਅੱਖਰ ਛਾਪੇ ਵਿਚ ਬਣਦੇ ਹਨ ਉਸੇ ਤਰ੍ਹਾਂ ਉਸ ਨੂੰ ਬਲੈਕ ਬੋਰਡ ਤੇ ਲਿਖਣੇ ਚਾਹੀਦੇ ਹਨ।