ਪੰਨਾ:ਸਿਖਿਆ ਵਿਗਿਆਨ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੫

ਜਿਨ੍ਹਾਂ ਦੀ ਦ੍ਰਿਸ਼ਟੀ ਅਕਸਾਂ ਦੀ ਸ਼ਕਤੀ ਚੰਗੀ ਹੁੰਦੀ ਹੈ। ਉਹ ਵੇਖੀ ਹੋਈ ਗਲ ਨੂੰ ਵਧੇਰੇ ਚਿਰ ਯਾਦ ਰਖਦੇ ਹਨ। ਸਧਾਰਨ ਤੌਰ ਤੇ ਸਾਰੇ ਬਚਿਆਂ ਵਿਚ ਕੁਝ ਸ਼ਬਦ ਅਕਸਾਂ ਅਤੇ ਕੁਝ ਦਿਸ਼ਟੀ ਅਕਸਾਂ ਦੀ ਸ਼ਕਤੀ ਹੁੰਦੀ ਹੈ। ਇਸ ਲਈ ਕਿਸੇ ਵਿਸ਼ੇ ਨੂੰ ਯਾਦ ਕਰਨ ਵੇਲੇ ਉਹ ਕਦੇ ਇਕ ਤਰ੍ਹਾਂ ਦੀ ਅਤੇ ਕਦੇ ਦੂਜੀ ਤਰ੍ਹਾਂ ਦੀ ਸ਼ਕਤੀ ਤੋਂ ਕੰਮ ਲੈਂਦੇ ਹਨ। ਕਦੇ ਕਦੇ ਦੋਹਾਂ ਦਾ ਸਹਿਯੋਗ ਹੁੰਦਾ ਹੈ। ਜੇ ਕਿਸੇ ਬੱਚੇ ਦੀ ਇਕ ਕਿਸਮ ਦੇ ਅਕਸਾਂ ਦੀ ਸ਼ਕਤੀ ਘਟ ਹੋ ਗਈ ਤਾਂ ਉਹ ਦੂਜੀ ਕਿਸਮ ਦੇ ਅਕਸਾਂ ਦੀ ਸ਼ਕਤੀ ਦੀ ਸਹਾਇਤਾਂ ਨਾਲ ਵਿਸ਼ੇ ਨੂੰ ਚੇਤੇ ਕਰ ਲੈਂਦਾ ਹੈ। ਇਸ ਲਈ ਉਸਤਾਦ ਨੂੰ ਚਾਹੀਦਾ ਹੈ ਕਿ ਉਹ ਪਾਠ ਦੀਆਂ ਜ਼ਰੂਰੀ ਗੱਲਾਂ ਨਾ ਸਿਰਫ ਸ਼ਬਦਾਂ ਵਿਚ ਬੋਲਕੇ ਸਮਝਾਏ, ਸਗੋਂ ਉਹ ਬਲੈਕ ਬੋਰਡ ਉਤੇ ਲਿਖ ਕੇ ਜਾਂ ਚਿੱਤਰ ਖਿਚਕੇ ਵੀ ਸਮ-ਝਾਏ। ਜਿਥੋਂ ਤਕ ਸੰਭਵ ਹੋਵੇ ਜੋ ਕੁਝ ਉਸਤਾਦ ਬਲੈਕ ਬੋਰਡ ਉਤੇ ਲਿਖੇ ਉਸਨੂੰ ਬਚਿਆਂ ਨੂੰ ਆਪਣੀਆਂ ਨੋਟ ਬੁਕਾਂ ਉਤੇ ਉਤਾਰਨ ਲਈ ਵੀ ਕਹੇ। ਇਸ ਨਾਲ ਬੱਚਿਆਂ ਦੀ ਲਿਖੀ ਗਲ ਸਪਰਸ਼-ਅਕਸ ਰਾਹੀਂ ਵੀ ਯਾਦ ਰਹੇਗੀ।

ਬਲੈਕ ਬੋਰਡ ਦੀ ਵਰਤੋਂ ਬਚਿਆਂ ਵਿਚ ਜ਼ਬਤ ਰਖਣ ਦੇ ਕੰਮ ਵੀ ਆਉਂਦੀ ਹੈ। ਜੋ ਉਸਤਾਦ ਬਲੈਕ ਬੋਰਡ ਉਤੇ ਕੁਝ ਨਾ ਕੁਝ ਲਿਖਦਾ ਰਹੇ ਅਤੇ ਬਚਿਆਂ ਨੂੰ ਵੀ ਲਿਖੀ ਗਲ ਨੂੰ ਆਪਣੀਆਂ ਨੋਟ ਬੁਕਾਂ ਉਤੇ ਉਤਾਰਨ ਦਾ ਹੁਕਮ ਕਰੇ ਤਾਂ ਬਚਿਆਂ ਦਾ ਧਿਆਨ ਇਕ ਉਸਾਰੂ ਕੰਮ ਵਿਚ ਲੱਗ ਜਾਵੇਗਾ ਅਤੇ ਉਨ੍ਹਾਂ ਨੂੰ ਸ਼ਰਾਰਤਾਂ ਲਈ ਵਿਹਲ ਹੀ ਨਹੀਂ ਰਹੇਗੀ। ਬਚਿਆਂ ਨੂੰ ਝਿੜਕਣ ਝੰਬਣ ਦੀ ਥਾਂ ਉਨ੍ਹਾਂ ਨੂੰ ਉਸਾਰੂ ਕੰਮਾਂ ਵਿਚ ਲਾਕੇ ਜ਼ਬਤ ਵਿਚ ਰਖਣਾ ਵਧੇਰੇ ਭਲਾ ਹੈ। ਝਿੜਕਣ ਝੰਬਣ ਨਾਲ ਬੱਚਿਆਂ ਦੇ ਮਨ ਦੀ ਇਕਾਗਰਤਾ ਸਗੋਂ ਨਾਸ ਹੋ ਜਾਂਦੀ ਹੈ। ਉਨ੍ਹਾਂ ਦਾ ਸ੍ਵੈ-ਵਿਸ਼ਵਾਸ਼ ਜਾਂਦਾ ਰਹਿੰਦਾ ਹੈ। ਅਜਿਹੀ ਹਾਲਤ ਵਿਚ ਜਮਾਤ ਵਿਚ ਕਈ ਤਰ੍ਹਾਂ ਦੀਆਂ ਜ਼ਬਤ ਸਬੰਧੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

ਬਲੈਕ ਬੋਰਡ ਦੀ ਢੁਕਵੀਂ ਵਰਤੋਂ:- ਬਲੈਕ ਬੋਰਡ ਉਤੇ ਜਿਹੜੇ ਚਿਤਰ ਖਿੱਚੇ ਜਾਣ ਉਹ ਸ਼ੁਧ, ਸਪਸ਼ਟ ਅਤੇ ਸੁੰਦਰ ਹੋਣ। ਇਸੇ ਤਰ੍ਹਾਂ ਜੋ ਕੁਝ ਬਲੈਕ ਬੋਰਡ ਤੇ ਲਿਖਿਆ ਜਾਵੇ ਉਹ ਵੀ ਸ਼ੁਧ, ਸਪਸ਼ਟ ਅਤੇ ਸੁੰਦਰ ਲਿਖਾਈ ਵਿਚ ਲਿਖਿਆ ਜਾਵੇ। ਜੋ ਕੋਈ ਉਸਤਾਦ ਬਲੈਕ ਬੋਰਡ ਤੇ ਲਿਖਣ ਲਗਿਆਂ ਘੜੀ ਮੁੜੀ ਭੁੱਲਾਂ ਕਰਦਾ ਹੈ ਤਾਂ ਉਹ ਜਾਂ ਬਚਿਆਂ ਦੀ ਹਾਠੀ ਕਰਦਾ ਹੈ ਜਾਂ ਆਪਣੇ ਸਨਮਾਨ ਨੂੰ ਗੁਆ ਲੈਂਦਾਂ ਹੈ। ਬਲੈਕ ਬੋਰਡ ਤੇ ਸ਼ੁਧ ਲਿਖਣ ਲਈ ਇਹ ਜ਼ਰੂਰੀ ਹੈ ਕਿ ਉਸਤਾਦ ਨੇ ਜਿਨ੍ਹਾਂ ਗਲਾਂ ਨੂੰ ਜਮਾਤ ਸਾਹਮਣੇ ਲਿਖਣਾ ਹੈ ਉਨ੍ਹਾਂ ਨੂੰ ਪਹਿਲਾਂ ਹੀ ਸੋਚ ਲਵੇ। ਜੇ ਉਸ ਨੂੰ ਕਿਸੇ ਸ਼ਬਦ ਦੇ ਰੂਪ ਵਿਚ ਸ਼ਕ ਹੋ ਗਿਆ ਹੈ ਤਾਂ ਉਸ ਦਾ ਸ਼ਬਦ ਕੋਸ਼ ਵਿਚੋਂ ਸ਼ੁਧ ਰੂਪ ਵੇਖ ਲਵੇ। ਕਿੱਨੇ ਹੀ ਉਸਤਾਦ ਇਕ ਸ਼ਬਦ ਦੇ ਠੀਕ ਰੂਪ ਨੂੰ ਠੀਕ ਤਰ੍ਹਾਂ ਸਮਝਾਉਣ ਲਈ ਬੱਚਿਆਂ ਦੇ ਦੱਸੇ ਜਾਂ ਉਨ੍ਹਾਂ ਦੀਆਂ ਨੋਟ ਬੁਕਾਂ ਵਿਚ ਲਿਖੇ ਰੂਪ ਦਾ ਬਲੈਕ ਬੋਰਡ ਉਤੇ ਵਿਖਾਲਾ ਕਰਦੇ ਹਨ। ਅਜਿਹਾ ਕਰਨਾ ਕੁਝ ਹੱਦ ਤਕ ਠੀਕ ਹੈ। ਪਰ ਇਸ ਤਰ੍ਹਾਂ ਗਲਤ ਰੂਪ ਨੂੰ ਬਲੈਕ ਬੋਰਡ ਤੇ ਲਿਖਣ: ਨਾਲ ਉਹ ਗਲਤ ਰੂਪ ਵੀ ਬਾਲਕਾਂ ਦੇ ਮਨ ਤੇ ਸੰਸਕਾਰ ਛਡ ਜਾਂਦਾ ਹੈ ਅਤੇ ਜਦ ਉਸ ਸ਼ਬਦ ਦਾ ਸ਼ੁਧ ਰੂਪ ਲਿਖਣਾ ਹੁੰਦਾ ਹੈ ਤਾਂ ਗਲਤ ਰੂਪ ਵੀ ਸਾਹਮਣੇ ਆ ਜਾਂਦਾ ਹੈ। ਇਹ ਫਿਰ ਠੀਕ ਰੂਪ ਬਾਰੇ ਭਰਮ ਪੈਦਾ ਕਰ ਦਿੰਦਾ ਹੈ। ਇਸ ਤਰ੍ਹਾਂ 'ਪੜ੍ਹ' ਅਤੇ 'ਪੜ' ਦੋਵੇਂ ਹੀ ਬਲੈਕ ਬੋਰਡ ਉਤੇ ਲਿਖ ਦਿਤੇ ਜਾਣ ਤਾਂ ਜਦ 'ਪੜ੍ਹ' ਲਿਖਣ ਦਾ ਮੌਕਾ ਬਾਲਕਾਂ ਨੂੰ ਆਵੇਗਾ ਤਾਂ ‘ਪੜ੍ਹ' ਵੀ ਯਾਦ ਦੇ ਪਰਦੇ ਤੇ ਆ ਕੇ ਸ਼ੁਧ ਰੂਪ ਵਿਚ ਸੰਦੇਹ ਪੈਦਾ ਕਰ ਦੇਵੇਗਾ।