ਪੰਨਾ:ਸਿਖਿਆ ਵਿਗਿਆਨ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੪

ਹੈ। ਦੂਜੇ, ਪਰਦਰਸ਼ਨ ਸਮੱਗਰੀ ਨੂੰ ਬਚਿਆਂ ਅੱਗੇ ਪਹਿਲਾਂ ਹੀ ਨਹੀਂ ਲਿਆ ਰਖਣਾ ਚਾਹੀਦਾ ਸਗੋਂ ਮਦਾਰੀ ਵਾਂਗ ਬੋਲੇ ਵਿਚੋਂ ਇਕ ਇਕ ਕਰ ਕੇ ਲੋੜ ਅਨੁਸਾਰ ਕਢਣਾਂ ਚਾਹੀਦਾ ਹੈ ਅਤੇ ਵਿਖਾਲਣਾ ਚਾਹੀਦਾ ਹੈ। ਜਿਸ ਸਮੱਗਰੀ ਦੀ ਵਰਤੋਂ ਹੋ ਜਾਵੇ ਉਸ ਨੂੰ ਬਚਿਆਂ ਦੀ ਨਜ਼ਰੋਂ ਉਹਲੇ ਕਰ ਦੇਣਾ ਚਾਹੀਦਾ ਹੈ ਤਾਂ ਜੁ ਅਗਲੀ ਗੱਲ ਉਤੇ ਧਿਆਨ ਇਕਾਗਰ ਕਰਨ ਵਿਚ ਰੋਕ ਨਾ ਬਣੇ।

ਕਿੱਨੇ ਹੀ ਉਸਤਾਦ ਬੋਲੀ ਦੀ ਸੰਥਾ ਵਿਚ ਸ਼ਬਦਾਂ ਦਾ ਅਰਥ ਸਮਝਾਉਣ ਲਈ ਉਦਾਹਰਨਾਂ ਦੀ ਵਰਤੋਂ ਬੜੀ ਕਰਦੇ ਹਨ। ਇਹ ਠੀਕ ਨਹੀਂ। ਸ਼ਬਦਾਂ ਦੇ ਅਰਥ ਕਈ ਤਰ੍ਹਾਂ ਦੱਸੇ ਜਾ ਸਕਦੇ ਹਨ, ਉਦਾਹਰਨ ਰਾਹੀਂ ਦਸਣਾ ਉਨ੍ਹਾਂ ਵਿਚੋਂ ਇਕ ਹੈ।

ਪਰਦਰਸ਼ਨ ਸਮੱਗਰੀ ਦੀ ਘਾਟ ਅਤੇ ਬਹੁਲਤਾ ਦੋਵੇਂ ਪਾਠ ਨੂੰ ਵਿਸ਼ਾਗੜੇ ਹਨ। ਇਸ ਲਈ ਜਿੰਨੀ ਪਰਦਰਸ਼ਨ ਸਮੱਗਰੀ ਕੰਮ ਵਿਚ ਲਿਆਉਣੀ ਠੀਕ ਹੈ ਉੱਨੀ ਹੀ ਲਿਆਉਣੀ ਚਾਹੀਦੀ ਹੈ।

ਬਲੈਕ ਬੋਰਡ

ਬਲੈਕ ਬੋਰਡ ਦੀ ਵਰਤੋਂ:- ਪਾਠ ਨੂੰ ਸੁਆਦੀ ਬਨਾਉਣ ਅਤੇ ਕੁਝ ਜ਼ਰੂਰੀ ਗੱਲਾਂ ਬੱਚਿਆਂ ਦੇ ਮਨ ਉੱਤੇ ਉਕਰਨ ਲਈ ਬਲੈਕ ਬੋਰਡ ਦੀ ਵਰਤੋਂ ਕਰਨੀ ਜ਼ਰੂਰੀ ਹੈ। ਬਲੈਕ ਬੋਰਡ ਦੀ ਵਰਤੋਂ ਚਿਤਰ ਬਨਾਉਣ, ਨਕਸ਼ੇ ਖਿਚਣ, ਸਰਣੀ ਬਨਾਉਣ, ਅਤੇ ਪਾਠ ਦੀਆਂ ਮੋਟੀਆਂ ਮੋਟੀਆਂ ਗਲਾਂ ਜਾਂ ਸ਼ਬਦਾਂ ਦੇ ਰੂਪ ਲਿਖਣ ਲਈ ਹੁੰਦੀ ਹੈ। ਬਲੈਕ ਬੋਰਡ ਤੇ ਲਿਖਣ ਦੇ ਦੋ ਮੰਤਵ ਹਨ-ਇਕ, ਬਚਿਆਂ ਦਾ ਧਿਆਨ ਪਾਠ ਵਲ ਖਿਚਣਾ ਅਤੇ ਦੂਜੇ, ਪੜ੍ਹਾਈ ਗਈ ਗਲ ਨੂੰ ਬਚਿਆਂ ਦੇ ਮਨ ਉਤੇ ਠੀਕ ਤਰ੍ਹਾਂ ਉੱਕਰ ਦੇਣਾ। ਇਸ ਤੋਂ ਬਿਨਾਂ ਪਾਠ ਨੂੰ ਸਮਝਾਉਣ ਲਈ ਵੀ ਬਲੈਕ ਬੋਰਡ ਦੀ ਲੋੜ ਹੁੰਦੀ ਹੁੰਦੀ ਹੈ। ਨਕਸ਼ੇ ਰਾਹੀਂ ਜਿਹੜੀ ਭੂਗੋਲ ਜਾਂ ਇਤਿਹਾਸ ਦੀ ਸੰਥਾ ਪੜ੍ਹਾਈ ਜਾਂਦੀ ਹੈ ਉਹ ਨਕਸ਼ੇ ਦੀ ਸਹਾਇਤਾ ਤੋ ਬਗੈਰ ਪੜ੍ਹਾਈ ਗਈ ਸੰਥਾਂ ਤੋਂ ਕਿਤੇ ਵਧ ਸੁਆਦੀ ਲਗਦੀ, ਸਮਝ ਵਿਚ ਆਉਂਦੀ ਅਤੇ ਯਾਦ ਵਿਚ ਵਧੇਰੇ ਚਿਰ ਟਿਕਦੀ ਹੈ। ਇਸੇ ਤਰ੍ਹਾਂ ਚਿੱਤਰ ਰਾਹੀਂ ਪੜ੍ਹਾਈ ਸੰਥਾ ਬਚਿਆਂ ਨੂੰ ਵਧੇਰੇ ਸਮਝ ਆਉਂਦੀ ਦੀ ਅਤੇ ਸੁਆਦੀ ਲਗਦੀ ਹੈ, ਇਸ ਲਈ ਵਧੇਰੇ ਚਿਰ ਚੇਤੇ ਰਹਿੰਦੀ ਹੈ।

ਕਿਸੇ ਨਕਸ਼ੇ ਨੂੰ ਘਰ ਤੋਂ ਬਣਾਕੇ ਨਹੀਂ ਲਿਆਉਣਾ ਚਾਹੀਦਾ। ਜਦ ਬੱਚਿਆਂ ਦੇ ਸਾਹਮਣੇ ਹੀ ਉਸਤਾਦ ਉਸਨੂੰ ਬਣਾਉਂਦਾ ਹੈ ਤਾਂ ਉਸਦੀ, ਸਿੱਖਿਆ ਦੇ ਪੱਖ ਤੋਂ, ਮੱਹਤਾ ਵਧੇਰੇ ਹੋ ਜਾਂਦੀ ਹੈ। ਬੱਚੇ ਆਪਣੇ ਸਾਹਮਣੇ ਬਨਣ ਵਾਲੇ ਨਕਸ਼ੇ ਦੀ ਇਕ ਇਕ ਗਲ ਉਤੇ ਧਿਆਨ ਦਿੰਦੇ ਹਨ ਅਤੇ ਉਹ ਉਨ੍ਹਾਂ ਦੀ ਯਾਦ ਵਿਚ ਟਿਕ ਜਾਂਦੀ ਹੈ।

ਬਲੈਕ ਬੋਰਡ ਦੀ ਵਰਤੋਂ ਬਚਿਆਂ ਦੀ ਕਲਪਣਾ ਦੀ ਦ੍ਰਿਸ਼ਟੀ ਤੋਂ ਵੀ ਜ਼ਰੂਰੀ ਹੈ ਅਸੀਂ ਆਪਣੇ ਅਨੁਭਵਦੀਆਂ ਪੁਰਾਣੀਆਂ ਗੱਲਾਂ ਆਪਣੀ ਕਲਪਣਾ ਦੀ ਸਹਾਇਤਾ ਨਾਲ ਯਾਦ ਕਰਦੇ ਹਾਂ। ਕਲਪਣਾ ਵਖ ਵਖ ਕਿਸਮ ਦੇ ਮਾਨਸਿਕ ਅਕਸਾਂ ਦੀ ਬਣੀ ਹੁੰਦੀ ਹੈ। ਇਹ ਮਾਨਸਿਕ ਅਕਸ ਵਖ ਵਖ ਕਿਸਮ ਦੇ ਹੁੰਦੇ ਹਨ। ਕੁਝ ਬੱਚੇ ਇਕ ਤਰ੍ਹਾਂ ਦੇ ਮਾਨਸਿਕ ਅਕਸਾਂ ਵਿਚ ਪਰਬੀਨ ਹੁੰਦੇ ਹਨ ਅਤੇ ਕੁਝ ਦੂਜੀ ਤਰ੍ਹਾਂ ਦੇ ਅਕਸਾਂ ਵਿਚ। ਜਿਨ੍ਹਾਂ ਬਚਿਆਂ ਦੀ ਸ਼ਬਦ ਅਕਸਾਂ ਦੀ ਸ਼ਕਤੀ ਚੰਗੀ ਹੁੰਦੀ ਹੈ ਉਹ ਸੁਣੀ ਹੋਈ ਗਲ ਨੂੰ ਵਧੇਰੇ ਚਿਰ ਯਾਦ ਰਖਦੇ ਹਨ ਅਤੇ