੧੫੧
ਰਖੀਆਂ ਜਾਣ ਵਾਲੀਆਂ ਗਲਾਂ ਦੀ ਗਿਣਤੀ ਕਰਵਾ ਦੇਣੀ ਚਾਹੀਦੀ ਹੈ।
ਪ੍ਰਸ਼ਨ ਦੀ ਵਰਤੋਂ:- ਜਿਸ ਤਰ੍ਹਾਂ ਪਹਿਲਾਂ ਦਸਿਆ ਜਾ ਚੁਕਾ ਹੈ ਕਿ ਬਚਿਆਂ ਤੋਂ ਆਪਣੇ ਕਥਨ ਦੇ ਵਿਚ ਵਿਚ ਪ੍ਰਸ਼ਨ ਕਰਦੇ ਰਹਿਣਾ ਜ਼ਰੂਰੀ ਹੈ। ਜੇ ਕਥਨ ਦੀ ਸਮੱਸਿਆ ਦੇ ਰੂਪ ਵਿਚ ਹੋਵੇ ਤਾਂ ਹੋਰ ਵੀ ਚੰਗਾ ਹੈ। ਪ੍ਰਸ਼ਨ ਕਰਨ ਨਾਲ ਬਚਿਆਂ ਦਾ ਧਿਆਨ ਕਹਿਣ ਵਾਲੇ ਦੇ ਕਥਨ ਵਿਚ ਖਿਚਿਆ ਜਾਂਦਾ ਹੈ। ਦੂਜੇ ਉਸਤਾਦ ਇਹ ਵੀ ਪਤਾ ਕਰ ਸਕਦਾ ਹੈ ਕਿ ਬੱਚੇ ਉਸਨੂੰ ਕਿਥੋਂ ਤਕ ਸਮਝ ਰਹੇ ਹਨ।
ਉੱਤਰਾਂ ਦੀ ਪਰਖ
ਜਿਸ ਤਰ੍ਹਾਂ ਉਸਤਾਦ ਦੀ ਚਤਰਾਈ ਪ੍ਰਸ਼ਨ ਕਰਨ ਅਤੇ ਵਿਆਖਿਆ ਵਿਚ ਵੇਖੀ ਜਾਂਦੀ ਹੈ, ਉਸੇ ਤਰ੍ਹਾਂ ਉਸ ਦੀ ਹੁਸ਼ਿਆਰੀ ਪ੍ਰਸ਼ਨ ਦੇ ਉੱਤਰਾਂ ਨੂੰ ਬਚਿਆਂ ਦੀ ਸਿਖਿਆ ਵਿਚ ਕੰਮ ਲਿਆਉਣ ਵਿਚ ਵੇਖੀ ਜਾਂਦੀ ਹੈ। ਕਿਸੇ ਵੀ ਪ੍ਰਸ਼ਨ ਦੇ ਤਿੰਨ ਤਰ੍ਹਾਂ ਦੇ ਉਤਰ ਹੋ ਸਕਦੇ ਹਨ--ਪੂਰੇ ਠੀਕ, ਪੂਰੇ ਗਲਤ ਆ ਰਲੋ ਮਿਲੇ। ਪੂਰੇ ਠੀਕ ਉਤਰ ਬਾਰੇ ਉਸਤਾਦ ਨੂੰ ਕੁਝ ਵੀ ਨਹੀਂ ਕਰਨਾ ਪੈਂਦਾ। ਠੀਕ ਉਤਰ ਨੂੰ ਸਵੀਕਾਰ ਕਰਕੇ ਉਸਤਾਦ ਅੱਗੇ ਚਲਦਾ ਹੈ। ਜੇ ਕਿਸੇ ਸੰਥਾ ਨੂੰ ਪੜ੍ਹਾਉਣ ਵਿਚ ਅਜਿਹੇ ਪ੍ਰਸ਼ਨ ਹੀ ਪੁਛੇ ਜਾਣ ਜਿਨ੍ਹਾਂ ਦਾ ਸਾਰੇ ਬਾਲਕ ਠੀਕ ਉਤਰ ਦਿੰਦੇ ਹਨ ਤਾਂ ਉਹ ਸੰਥਾ ਕੋਈ ਬੌਧਿਕ ਵਿਕਾਸ ਨਹੀਂ ਕਰਦੀ। ਅਜਿਹੇ ਪਾਠ ਵਿਚ ਉਸਤਾਦ ਦੀ ਪੜਾਉਣ ਦੀ ਕਲਾ ਵਿਚ ਹੁਸ਼ਿਆਰੀ ਦੀ ਪਛਾਣ ਨਹੀਂ ਹੁੰਦੀ। ਇਸੇ ਤਰ੍ਹਾਂ ਜਿਨ੍ਹਾਂ ਪ੍ਰਸ਼ਨਾਂ ਦਾ ਉਤਰ ਪੂਰਾ ਗਲਤ ਹੈ ਉਨ੍ਹਾਂ ਨੂੰ ਉਸਤਾਦ ਅਸਵੀਕਾਰ ਕਰ ਦਿੰਦਾ ਹੈ। ਅਜਿਹੇ ਉਤਰ ਬਾਰੇ ਵੀ ਉਸਤਾਦ ਨੂੰ ਕੋਈ ਮਾਨਸਿਕ ਮਿਹਨਤ ਨਹੀਂ ਕਰਨੀ ਪੈਂਦੀ।
ਉਸਤਾਦ ਦੀ ਹੁਸ਼ਿਆਰੀ ਉਨ੍ਹਾਂ ਉਤਰਾਂ ਵਿਚ ਵੇਖੀ ਜਾਂਦੀ ਹੈ ਜਿਨ੍ਹਾਂ ਵਿਚ ਕੁਝ ਹਿੱਸਾ ਠੀਕ ਤੇ ਕੁਝ ਗਲਤ ਹੁੰਦਾ ਹੈ। ਅਜਿਹੀ ਹਾਲਤ ਵਿਚ ਬਚਿਆਂ ਉਤੇ ਹੋਰ ਪ੍ਰਸ਼ਨ ਕਰਕੇ ਉਨ੍ਹਾਂ ਦੋ ਉਤਰਾਂ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ। ਠੀਕ ਉਤਰ ਨੂੰ ਬੱਚਿਆਂ ਕੋਲੋਂ ਹੀ ਕਢਵਾਉਣ ਵਿਚ ਉਸਤਾਦ ਦੀ ਹੁਸ਼ਿਆਰੀ ਪਛਾਣੀ ਜਾਂਦੀ ਹੈ। ਮੰਨ ਲੌ, ਇਕ ਬੱਚੇ ਨੂੰ ਸੁਆਲ ਕੀਤਾ ਜਾਂਦਾ ਹੈ ਕਿ ਸਮਕੋਨ ਚਤਰਭੁਜ ਕਿਸਨੂੰ ਕਹਿੰਦੇ ਹਨ ਅਤੇ ਉਹ ਜਵਾਬ ਦਿੰਦਾ ਹੈ ਕਿ ਸਮਕੋਣ ਚਤਰਭੁਜ ਉਹ ਚਤਰਭੁਜ ਹੈ ਜਿਸਦੀਆਂ ਚਾਰੇ ਕੋਣਾਂ ਅਤੇ ਚਾਰੇ ਭੁਜਾਂ ਬਰਾਬਰ ਹੋਣ ਤਾਂ ਉਸ ਤੋਂ ਅਗੇ ਹੋਰ ਸੁਆਲ ਪੁਛਕੇ ਉਤਰ ਨੂੰ ਠੀਕ ਕਰਵਾਉਣਾ ਚਾਹੀਦਾ ਹੈ।
ਕਿੰਨੇ ਹੀ ਉਸਤਾਦ ਬੱਚਿਆਂ ਦੇ ਉੱਤਰਾਂ ਨੂੰ ਆਪ ਦੁਹਰਾਉਂਦੇ ਹਨ ਅਤੇ ਕਿਨਿਆਂ ਹੀ ਬਚਿਆਂ ਦੇ ਹਰ ਉੱਤਰ ਪਿਛੋਂ ‘ਸ਼ਾਬਾਸ਼' ਕਹਿੰਦੇ ਹਨ, ਇਹ ਠੀਕ ਨਹੀਂ। ਜਿਸ ਪ੍ਰਸ਼ਨ ਦੇਣ ਵਿਚ ਬਚਿਆਂ ਨੂੰ ਸਚਮੁਚ ਮਾਨਸਿਕ ਮਿਹਨਤ ਕਰਨੀ ਪਵੇ ਉਸ ਦੇ ਅੰਤ ਵਿਚ ਹੀ 'ਸਾਬਾਸ' ਕਹਿਣਾ ਚਾਹੀਦਾ ਹੈ।
ਕਦੇ ਕਦੇ ਉਸਤਾਦ ਪ੍ਰਸਨਾਂ ਦੋ ਉਤਰ ਪੈਰੇ ਵਾਕਾਂ ਵਿਚ ਦੇਣ ਲਈ ਬੱਚਿਆਂ ਨੂੰ ਮਜਬੂਰ ਕਰਦੇ ਹਨ। ਅਜਿਹਾ ਕਰਨਾ ਠੀਕ ਨਹੀਂ। ਉਸਤਾਦ ਦਾ ਪ੍ਰਸ਼ਨ ਹੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਦਾ ਉਤਰ ਬੁਰੇ ਵਾਕ ਕਹੇ ਬਿਨਾਂ ਦਿਤਾ ਹੀ ਨਾ ਜਾ ਸਕੇ। ਪਰ ਜਦ ਇਕ ਹੀ ਸ਼ਬਦ ਨਾਲ ਕੰਮ ਚਲ ਜਾਂਦਾ ਹੋਵੇ ਤਾਂ ਬੱਚੇ ਤੋਂ ਪੂਰਾ ਵਾਕ ਅਖਵਾਉਂਣ ਦੀ ਲੋੜ ਨਹੀਂ। ਮੰਨ ਲੌ; ਉਸਤਾਦ ਨੇ ਸੁਆਲ ਕੀਤਾ ਹੈ, “ਸੰਸਾਰ ਦਾ ਸਭ ਤੋਂ ਉੱਚਾ ਪਹਾੜ ਕਿਹੜਾ ਹੈ?" ਅਤੇ ਬੱਚੇ ਨੇ ਉਤਰ ਦਿਤਾ- "ਹਿਮਾਲੀਆ” ਤਾਂ ਬੱਚੇ ਨੂੰ ਪੂਰਾ ਵਾਕ