ਪੰਨਾ:ਸਿਖਿਆ ਵਿਗਿਆਨ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੯

ਗੱਲਾਂ ਦਸਦੇ ਹਾਂ ਅਤੇ ਉਨ੍ਹਾਂ ਤੋਂ ਆਸ ਕਰਦੇ ਹਾਂ ਕਿ ਉਹ ਉਨ੍ਹਾਂ ਨੂੰ ਧਿਆਨ ਵਿਚ ਰਖਣ ਤਾਂ ਉਹ ਸਾਡੀਆਂ ਕਹੀਆਂ ਗਲ਼ਾਂ ਨੂੰ ਨਿਰਾ ਰਟ ਲੈਂਦੇ ਹਨ, ਸਮਝਦੇ ਨਹੀਂ। ਲੇਖਕ ਇਕ ਵਾਰੀ ਇਕ ਮਿਡਲ ਸਕੂਲ ਵਿਚ ਗਿਆ। ਇਸ ਸਕੂਲ ਦੇ ਬੱਚੇ ਪਰੀਖਿਆ ਵਿਚ ਬੜੇ ਲਾਇਕ ਸਾਬਤ ਹੁੰਦੇ ਸਨ। ਉਸਤਾਦ ਨੇ ਆਪਣੀ ਪੜ੍ਹਾਈ ਵਿਚ ਹੁਸ਼ਿਆਰੀ ਵਿਖਾਉਣ ਲਈ ਬਚਿਆਂ ਨੂੰ ਪੜ੍ਹਾਉਣਾ ਅਰੰਭ ਕੀਤਾ। ਉਸ ਨੇ ਪਹਿਲੇ ਸਿਪਾਹੀ ਵਿਦ੍ਰੋਹ ਦੇ ਕਾਰਨ ਪੜ੍ਹਾਏ ਸੀ। ਉਨ੍ਹਾਂ ਕਾਰਨਾਂ ਨੂੰ ਬੱਚਿਆਂ ਕੋਲੋਂ ਪੁਛਿਆ। ਇਕ ਇਕ ਬਾਲਕ ਸਿਪਾਹੀ ਵਿਦ੍ਰੋਹ ਦੇ ਪੰਦਰਾਂ ਕਾਰਨ ਗਿਨਾਉਣ ਲੱਗਾ। ਇਸ ਸਮੇਂ ਲੇਖਕ ਇਕ ਵਿਦਿਆਰਥੀ ਤੋਂ ਪੁਛ ਬੈਠਾ ਕਿ ਝਾਂਸੀ ਕਿਥੇ ਹੈ, ਉਸਨੂੰ ਇਸਦਾ ਕੋਈ ਪਤਾ ਨਹੀਂ ਸੀ। ਇਸੇ ਤਰ੍ਹਾਂ ਹੋਰ ਪ੍ਰਸ਼ਨਾਂ ਦੇ ਉੱਤਰ ਵੀ ਸੰਤੋਖ ਜਣਕ ਨਹੀਂ ਸਨ। ਇਸ ਤੋਂ ਇਹ ਪਰਤਖ ਹੈ ਕਿ ਬੱਚੇ ਉਸਤਾਦ ਦੀਆਂ ਕਹੀਆਂ ਬਹੁਤੀਆਂ ਗੱਲਾਂ ਨੂੰ ਯਾਦ ਕਰ ਲੈਂਦੇ ਹਨ, ਪਰ ਉਨ੍ਹਾਂ ਦਾ ਅਰਥ ਨਹੀਂ ਸਮਝਦੇ, ਉਨ੍ਹਾਂ ਦਾ ਗਿਆਨ ਨਿਰਾ ਸ਼ਬਦੀ ਹੁੰਦਾ ਹੈ।

ਸਾਡੇ ਬਚਿਆਂ ਨੂੰ ਕਿੱਨੇ ਹੀ ਗਦਯ ਅਤੇ ਪਦਯ ਪਾਠ ਅਜਿਹੇ ਪੜ੍ਹਾਏ ਜਾਂਦੇ ਹਨ ਜਿਨ੍ਹਾਂ ਦੇ ਅਰਥ ਦਾ ਬੱਚਿਆਂ ਨੂੰ ਅਸਲ ਗਿਆਨ ਹੋਣਾ ਅਸੰਭਵ ਹੈ। ਇਸੇ ਤਰ੍ਹਾਂ ਕਈ ਉਸਤਾਦ ਪੜ੍ਹਾਉਦਿਆਂ ਆਪਣੀ ਗਲ ਸਪਸ਼ਟ ਕਰਨ ਲਈ ਅਜਿਹੇ ਉਦਾਹਰਨ ਦਿੰਦੇ ਹਨ ਜਿਨ੍ਹਾਂ ਦਾ ਬਾਲਕ ਦੇ ਅਨੁਭਵ ਨਾਲ ਕੋਈ ਸਬੰਧ ਨਹੀਂ ਹੁੰਦਾ।

ਲਹਿਜਾ ਬਦਲ ਬਦਲ ਬੋਲਣਾ:— ਬਚਿਆਂ ਨਾਲ ਬੋਲਣ ਵੇਲੇ ਇਕੋ ਤਰ੍ਹਾਂ ਬੋਲੀ ਜਾਣ ਨਾਲ ਸੁਰ ਬਦਲ ਬਦਲ ਬੋਲਣ ਨਾਲ ਬੱਚਿਆਂ ਦੇ ਮਨ ਤੇ ਵਧੇਰੇ ਪਰਭਾਵ ਪੈਂਦਾ ਹੈ। ਲਿਖਤੀ ਤੇ ਬੋਲੇ ਜਾਣ ਵਾਲੀ ਬੋਲੀ ਵਿਚ ਬੜਾ ਫਰਕ ਹੁੰਦਾ ਹੈ। ਉਹ ਹੀ ਵਾਕ ਲਿਖ ਕੇ ਪਰਗਟ ਕਰਨ ਨਾਲ ਪ੍ਰਭਾਵਹੀਨ ਹੋ ਜਾਂਦਾ ਹੈ ਜਿਹੜਾ ਠੀਕ ਤਰ੍ਹਾਂ ਬੋਲਣ ਨਾਲ ਪ੍ਰਭਾਵਸ਼ਾਲੀ ਹੁੰਦਾ ਹੈ। ਬੋਲਣ ਵੇਲੇ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਜਿਵੇਂ ਕਿ ਅਸੀਂ ਪੁਸਤਕ ਪੜ੍ਹ ਰਹੇ ਹੋਈਏ। ਸ਼ਬਦਾਂ ਨੂੰ ਢੁਕਵੇਂ ਮੇਲਾਂ ਵਿਚ ਪੇਸ਼ ਕਰਨਾ ਅਤੇ ਠੀਕ ਉਚਾਰਨ ਵਿਚ ਬੋਲਣਾ ਆਪਣੀਆਂ ਕਹੀਆਂ ਗੱਲਾਂ ਨੂੰ ਪਰਭਾਵਸ਼ਾਲੀ ਬਨਾਉਣ ਅਤੇ ਉਨ੍ਹਾਂ ਨੂੰ ਬਚਿਆਂ ਦੀ ਸਮਝ ਵਿਚ ਲਿਆਉਣ ਲਈ ਬੜਾ ਜ਼ਰੂਰੀ ਹੈ।

ਹਾਵਾਂ ਭਾਵਾਂ ਦੀ ਵਰਤੋਂ:- ਬੋਲਣ ਵੇਲੇ ਢੁਕਵੇਂ ਹਾਵਾਂ ਭਾਵਾਂ ਦਾ ਵਿਖਾਵਾ ਵੀ ਬੋਲਣ ਨੂੰ ਪਰਭਾਵਸ਼ਾਲੀ ਬਨਾਉਣ ਲਈ ਜ਼ਰੂਰੀ ਹੈ। ਅਸੀਂ ਬੋਲਾਂ ਵਿਚ ਹੀ ਆਪਣੇ ਭਾਵ ਪਰਗਟ ਨਹੀਂ ਕਰਦੇ, ਆਪਣੀਆਂ ਅੱਖਾਂ, ਆਪਣੇ ਹੱਥਾਂ ਅਤੇ ਮੂੰਹ ਦੀਆਂ ਬਣਾਵਟਾਂ ਹਰਕਤਾਂ ਨਾਲ ਵੀ ਆਪਣੇ ਭਾਵ ਪਰਗਟ ਕਰਦੇ ਹਾਂ। ਇਨ੍ਹਾਂ ਬਣਾਵਟਾਂ ਦਾ ਬੜਾ ਡੂੰਘਾ ਅਸਰ ਬੱਚੇ ਦੇ ਮਨ ਉਤੇ ਪੈਂਦਾ ਹੈ। ਬੱਚਾ ਆਪ ਇਨ੍ਹਾਂ ਇਸ਼ਾਰਿਆਂ, ਬਣਾਵਟਾਂ ਦਾ ਬੜਾ ਪਿਆਰਾ ਹੈ। ਜਿਹੜੀ ਗਲ ਇਸ਼ਾਰਿਆਂ, ਹਾਵਾਂ ਭਾਵਾਂ ਨਾਲ ਉਸ ਨੂੰ ਦੱਸੀ ਜਾਂਦੀ ਹੈ ਉਹ ਉਸ ਨੂੰ ਸੁਆਦੀ ਅਤੇ ਪਿਆਰੀ ਲਗਦੀ ਹੈ। ਬਾਲਕ ਜਿੱਨਾ ਛੋਟਾ ਹੁੰਦਾ ਹੈ ਉੱਨਾ ਹੀ ਇਹ ਹਰਕਤਾਂ ਉਸਨੂੰ ਪਿਆਰੀਆਂ ਲਗਦੀਆਂ ਹਨ। ਜਿਵੇਂ ਬੱਚਾ ਆਪਣੇ ਮਨ ਦੇ ਭਾਵਾਂ ਨੂੰ ਇਸ਼ਾਰਿਆਂ ਨਾਲ ਪਰਗਟ ਕਰਨਾ ਚਾਹੁੰਦਾ ਹੈ ਉਸੇ ਤਰ੍ਹਾਂ ਉਹ ਦੂਜਿਆਂ ਕੋਲੋਂ ਹਾਵਾਂ ਭਾਵਾਂ ਅਤੇ ਇਸ਼ਾਰਿਆਂ ਨਾਲ ਵਿਚਾਰਾਂ ਨੂੰ ਪਰਗਟ ਕਰਨ ਦੀ ਆਸ ਰਖਦਾ ਹੈ। ਉਸਤਾਦ ਦੇ ਹਾਵ ਭਾਵ ਬਚਿਆਂ ਨੂੰ ਉਸ ਦੇ ਬੋਲੇ ਵਾਕਾਂ ਦੇ ਅਰਥ ਸਮਝਣ ਵਿੱਚ ਸਹਾਇਤਾ