ਪੰਨਾ:ਸਿਖਿਆ ਵਿਗਿਆਨ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੭

ਕੁੜੀ ਵੀ ਸੀ ਜਿਹੜੀ ਕਦੀ ਜਮਾਤ ਦੀ ਪੜ੍ਹਾਈ ਵਿਚ ਮਨ ਨਹੀਂ ਸੀ ਦਿੰਦੀ ਹੁੰਦੀ। ਅਧਿਆਪਕਾਂ ਉਸ ਨੂੰ ਆਪਣੀ ਗਲ ਬੜੇ ਧਿਆਨ ਨਾਲ ਸੁਣਦੀ ਵੇਖ ਕੇ ਬੜੀ ਖੁਸ਼ ਹੋਈ। ਉਸ ਨੇ ਮਨ ਵਿਚ ਸੋਚਿਆ ਅਜ ਦੀ ਉਸ ਦੀ ਕਰਾਈ ਪੜ੍ਹਾਈ ਬੜੀ ਸਫਲ ਰਹੀ ਕਿਉਂ ਜੁ ਉਸ ਦੇ ਪੜਾਉਣ ਨਾਲ ਉਹ ਚੰਚਲ ਕੁੜੀ ਵੀ ਪਰਭਾਵਤ ਹੋ ਗਈ।

ਜਮਾਤ ਦੀ ਪੜ੍ਹਾਈ ਖਤਮ ਹੋਣ ਉਤੇ ਉਸ ਅਧਿਆਪਕਾਂ ਨੇ ਉਸ ਕੁੜੀ ਨੂੰ ਬੜੇ ਪਿਆਰ ਨਾਲ ਸੱਦਿਆ ਅਤੇ ਕਿਹਾ ‘‘ਆ ਮੇਰੀ ਧੀ, ਅਜ ਤਾਂ ਤੂੰ ਮੇਰੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ, ਦਸ ਖਾਂ ਭਲਾ ਤੈਨੂੰ ਮੇਰੀਆਂ ਦਸੀਆਂ ਗਲਾਂ ਵਿਚੋਂ ਕਿਹੜੀ ਬਹੁਤੀ ਚੰਗੀ ਲਗੀ ਹੈ?" ਉਸ ਕੁੜੀ ਨੇ ਬੜੇ ਸਰਲ ਜਿਹੇ ਲਹਿਜੇ ਵਿਚ ਕਿਹਾ, “ਮੈਂ ਤੁਹਾਡੇ ਮੂੰਹ ਵਲ ਨੀਝ ਲਾ ਕੇ ਇਸ ਲਈ ਵੇਖ ਰਹੀ ਸੀ ਕਿ ਮੈਂ ਜਾਨਣਾ ਚਾਹੁੰਦੀ ਸਾਂ ਕਿ ਬੋਲਣ ਵੇਲੇ ਤੁਹਾਡਾ ਕਿਹੜਾ ਜਬਾੜਾ ਹਿਲਦਾ ਹੈ, ਉਪਰਲਾ ਜਾਂ ਹੇਠਲਾ, ਮੈਂ ਵੇਖਿਆ ਤੁਹਾਡਾ ਬੋਲਣ ਵਲੋਂ ਹੇਠਲਾ ਜਬਾੜਾ ਹਿਲ ਰਿਹਾ ਸੀ, ਕੁਝ ਕੁੜੀਆਂ ਕਹਿੰਦੀਆਂ ਹਨ ਜੁ ਬੋਲਣ ਵੇਲੇ ਤੁਹਾਡਾ ਉਪਰਲਾ ਜਬਾੜਾ ਹਿਲਦਾ ਹੁੰਦਾ ਹੈ।” ਇਸ ਉਤਰ ਨੂੰ ਸੁਣ ਕੇ ਅਧਿਆਪਕਾ ਅਸਚਰਜ ਰਹਿ ਗਈ। ਉਸ ਦੀ ਸ੍ਵੈ-ਪਰਸੰਸਾ ਦੀ ਭਾਵਨਾ ਖਤਮ ਹੋ ਗਈ ਅਤੇ ਉਸਨੂੰ ਹੁਣ ਪਤਾ ਚੱਲਿਆ ਕਿ ਉਸਤਾਦ ਵਲ ਧਿਆਨ ਨਾਲ ਵੇਖਣ ਵਾਲੇ ਸਾਰੇ ਬੱਚੇ ਧਿਆਨ ਨਾਲ ਨਹੀਂ ਸੁਣਦੇ। ਉਨ੍ਹਾਂ ਦੀਆਂ ਅੱਖਾਂ ਉਸਤਾਦ ਵਲ ਰਹਿੰਦੀਆਂ ਹਨ ਅਤੇ ਉਨ੍ਹਾਂ ਦਾ ਮਨ ਕਿਤੇ ਹੋਰ ਹੀ ਗਿਆ ਹੋਇਆ ਹੁੰਦਾ ਹੈ।

ਬੋਲਣ ਦਾ ਵਧੇਰੇ ਕੰਮ ਉਸਤਾਦ ਨੂੰ ਆਪ ਕਰਨ ਦੀ ਥਾਂ ਬੱਚਿਆਂ ਕੋਲੋਂ ਹੀ ਕਰਾਉਣਾ ਚਾਹੀਦਾ ਹੈ। ਜਮਾਤ ਵਿਚ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਲੈਕਚਾਰ ਬਾਜ਼ੀ ਨਹੀਂ। ਲੈਕਚਰ ਦੇਣ ਵਾਲਾ ਇਹ ਪਰਵਾਹ ਨਹੀਂ ਕਰਦਾ ਕਿ ਉਸਦੀਆਂ ਗਲਾਂ ਨੂੰ ਕਿਥੋਂ ਤਕ ਸਰੋਤੇ ਚੇਤੇ ਰਖਣਗੇ। ਪਰ ਉਸਤਾਦ ਨੂੰ ਤਾਂ ਆਪਣੀਆਂ ਦਸੀਆਂ ਗਲਾਂ ਨੂੰ ਬੱਚਿਆਂ ਦੀ ਯਾਦ ਵਿਚ ਬਠਾਉਣਾ ਹੁੰਦਾ ਹੈ। ਇਸ ਲਈ ਥੋੜਾ ਬੋਲਕੇ ਬਚਿਆਂ ਤੋਂ ਆਪਣੀਆਂ ਕਹੀਆਂ ਗਲਾਂ ਦੀ ਦੁਹਰਾਈ ਕਰਾਉਣੀ ਜ਼ਰੂਰੀ ਹੈ। ਪ੍ਰਸ਼ਨ ਪੁੱਛ ਪੁੱਛ ਕੇ ਬਚਿਆਂ ਦੇ ਮੂੰਹੋਂ ਹੀ ਬਹੁਤੀਆਂ ਗਲਾਂ ਕਢਵਾਉਣੀਆਂ ਚਾਹੀਆਂ ਹਨ। ਥੋੜੀਆਂ ਗਲਾਂ ਉਸਤਾਦ ਨੂੰ ਆਪ ਦੱਸ ਦੇਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕੰਮ ਕਰਨ ਨਾਲ ਉਸਤਾਦ ਨੂੰ ਘਟ ਬੋਲਣਾ ਪਵੇਗਾ ਅਤੇ ਬਚਿਆਂ ਨੂੰ ਵਧੇਰੇ ਬੋਲਣਾ ਪਵੇਗਾ। ਪੜ੍ਹਾਉਣਾ ਅਤੇ ਬੋਲਣਾ ਇਕੋ ਗਲ ਨਹੀਂ। ਉਸਤਾਦ ਨੂੰ ਇਹ ਪਹਿਲਾਂ ਸੋਚਣਾ ਪਵੇਗਾ ਕਿ ਕਿਥੇ ਉਹ ਬਿਨਾਂ ਬੋਲੇ ਆਪਣੀ ਪੜ੍ਹਾਈ ਦਾ ਕੰਮ ਚਲਾ ਸਕਦਾ ਹੈ। ਜਿੱਥ ਬਿਨਾਂ ਬੋਲਣ ਦੇ ਕਿਸੇ ਹੋਰ ਢੰਗ ਨਾਲ ਪੜ੍ਹਾ ਸਕਦਾ ਹੋਵੇ ਉੱਥੇ ਉਸ ਢੰਗ ਨੂੰ ਵਰਤੋਂ ਵਿੱਚ ਲਿਆਉਣਾ ਜ਼ਰੂਰੀ ਹੈ। ਬਲੈਕ ਬੋਰਡ ਤੇ ਲਿਖਣਾ, ਮੂਰਤਾਂ ਬਨਾਉਣਾ, ਤਸਵੀਰਾਂ ਵਿਖਾਉਣਾ ਨਕਸ਼ੇ ਵਿਖਾਉਣਾ, ਆਦਿ ਕੰਮ ਬੋਲਣ ਦੇ ਕੰਮ ਨੂੰ ਘਟਾ ਦਿੰਦੇ ਹਨ, ਇਸ ਲਈ ਇਨਾਂ ਦੀ ਵਰਤੋਂ ਕਾਫੀ ਕਰਨੀ ਚਾਹੀਦੀ ਹੈ। ਬਚਿਆਂ ਨੂੰ ਸ਼ਬਦ ਤੋਂ ਜਿੰਨਾ ਗਿਆਨ ਹੁੰਦਾ ਹੈ ਉਸ ਤੋਂ ਕਿਤੇ ਵੱਧ ਉਪਰ ਕਹੀਆਂ ਚੀਜ਼ਾਂ ਦੀ ਮਦਦ ਨਾਲ ਹੁੰਦਾ ਹੈ। ਇਨ੍ਹਾਂ ਸਾਰਿਆਂ ਦੀ ਵਰਤੋਂ ਪੜ੍ਹਾਈ ਵਿਚ ਹੋਣੀ ਚਾਹੀਦੀ ਹੈ।

ਬਹੁਤਾ ਬੋਲਣ ਨਾਲ ਉਸਤਾਦ ਦੀ ਸਰੀਰਕ ਸੱਤਾ ਖਰਚ ਹੋ ਜਾਂਦੀ ਹੈ। ਜਿਹੜਾ ਵਿਅਕਤੀ ਵਧੇਰੇ ਬੋਲਦਾ ਉਹੈ ਸਦੀ ਉਮਰ ਥੋੜੀ ਹੋ ਜਾਂਦੀ ਹੈ। ਜੋ ਉਸਤਾਦ ਬਹੁਤਾ ਬੋਲਦਾ ਹੈ ਉਹ ਆਪਣੀ ਸਿਹਤ ਛੇਤੀ ਬਰਬਾਦ ਕਰ ਲੈਂਦਾ ਹੈ। ਹਰ ਉਸਤਾਦ ਨੂੰ