੧੪੩
ਪ੍ਰਸ਼ਨ ਅਧੂਰੇ ਵਾਕ ਵਿਚ ਨਹੀਂ ਪੁਛਣਾ ਚਾਹੀਦਾ। ਉਦਾਹਰਨ ਵਜੋਂ-"ਅਕਬਰ ਦਾ ਲੜਕਾ ਸੀ-?" "ਬੰਗਾਲ ਦਾ ਜਲਵਾਯੂ ਹੈ—"
ਕਦੇ ਕਦੇ ਉਸਤਾਦ ਅਜਿਹੇ ਪ੍ਰਸ਼ਨ ਪੁਛਦੇ ਹਨ ਕਿ ਬਚਿਆਂ ਨੂੰ ਪਤਾ ਹੀ ਨਹੀਂ ਚਲਦਾ ਕਿ ਉਸਤਾਦ ਦਾ ਸੁਆਲ ਕੀ ਹੈ ਅਤੇ ਉਹ ਕੀ ਉਤਰ ਚਾਹੁੰਦਾ ਹੈ। ਅਜਿਹੇ ਪ੍ਰਸ਼ਨ ਉਸਤਾਦ ਨੂੰ ਕਦੇ ਵੀ ਨਹੀਂ ਪੁਛਣੇ ਚਾਹੀਦੇ।
ਉਤਰ ਦਾ ਨਿਸਚਿਤ ਹੋਣਾ:-ਬੱਚਿਆਂ ਕੋਲੋਂ ਸਦਾ ਅਜਿਹੇ ਪ੍ਰਸ਼ਨ ਹੀ ਪੁਛੇ ਜਾਣੇ ਚਾਹੀਦੇ ਹਨ ਜਿਨ੍ਹਾਂ ਦੇ ਉਤਰ ਨਿਸਚਿਤ ਹੋਣ ਅਰਥਾਤ ਇਕ ਹੀ ਪ੍ਰਸ਼ਨ ਦੇ ਦੋ ਤਿੰਨ ਉਤਰ ਦੇਣਾ ਸੰਭਵ ਨਾ ਹੋਵੇ। ਮੰਨ ਲੌ, ਕੋਈ ਉਸਤਾਦ ਆਪਣੇ ਹੱਥ ਵਿਚ ਚੁਆਨੀ ਰਖ ਕੇ ਪੁਛਦਾ ‘ਦੱਸੋ ਮੇਰੇ ਹੱਥ ਵਿਚ ਕੀ ਹੈ?" ਅਜਿਹਾ ਪ੍ਰਸ਼ਨ ਬਿਅਰਥ ਹੈ। ਇਸੇ ਤਰ੍ਹਾਂ, “ਬਨਾਰਸ ਵਿਚ ਕਿੰਨੇ ਤਰ੍ਹਾਂ ਦੇ ਲੋਕ ਰਹਿੰਦੇ ਹਨ?” ਅਜਿਹੇ ਪ੍ਰਸ਼ਨ ਅਸਪਸ਼ਟ ਹਨ ਅਤੇ ਇਨ੍ਹਾਂ ਦੇ ਕਈ ਉਤਰ ਹੋ ਸਕਦੇ ਹਨ। ਜਦ ਕੋਈ ਉਸਤਾਦ ਇਹ ਵੇਖੋ ਕਿ ਕਿਸੇ ਪ੍ਰਸ਼ਨ ਦੇ ਠੀਕ ਉਤਰ ਦੋ ਹੋ ਸਕਦੇ ਹਨ ਤਾਂ ਉਸ ਨੂੰ ਅਜਿਹੇ ਪ੍ਰਸ਼ਨ ਨਹੀਂ ਪੁਛਣੇ ਚਾਹੀਦੇ। ਉਦਾਹਰਨ ਵਜੋਂ--"ਜਿਥੇ ਮੀਂਹ ਘਟ ਪੈਂਦਾ ਹੈ ਉਥੋਂ ਦੀ ਫਸਲ ਕਿਹੋ ਜਹੀ ਹੁੰਦੀ ਹੈ?" ਇਹ ਪ੍ਰਸ਼ਨ ਉਚਿਤ ਨਹੀਂ।
ਪ੍ਰਸ਼ਨਾਂ ਦੀ ਬਹੁਲਤਾ:-ਸੁਚੱਜੀ ਸਿਖਾਈ ਲਈ ਪ੍ਰਸ਼ਨਾਂ ਦਾ ਪੁੱਛਿਆ ਜਾਣਾ ਬੜਾ ਜ਼ਰੂਰੀ ਹੈ ਪਰ ਕਿਸੇ ਪਾਠ ਵਿਚ ਬਹੁਤੇ ਹੀ ਪ੍ਰਸ਼ਨਾਂ ਦਾ ਹੋਣਾ ਪਾਠ ਦਾ ਔਗੁਣ ਮੰਨਿਆਂ ਜਾਂਦਾ ਹੈ। ਜਦ ਕਿਸੇ ਪਾਠ ਵਿਚ ਪ੍ਰਸ਼ਨਾਂ ਦੀ ਝੜੀ ਲੱਗ ਜਾਂਦੀ ਹੈ ਤਾਂ ਬੱਚਿਆਂ ਨੂੰ ਆਪਣੇ ਦਿਮਾਗ ਤੇ ਜ਼ੋਰ ਦੇਣ ਲਈ ਵਿਹਲ ਹੀ ਨਹੀਂ ਮਿਲਦੀ। ਪ੍ਰਸ਼ਨਾਂ ਦੀ ਝੜੀ ਤਾਂ ਹੀ ਲਗਦੀ ਹੈ ਜਦ ਪ੍ਰਸ਼ਨਾਂ ਦੇ ਉਤਰ ਸੋਚਣ ਲਈ ਕੋਈ ਮਾਨਸਿਕ ਮਿਹਨਤ ਹੀ ਨਹੀਂ ਕਰਨੀ ਪੈਂਦੀ। ਜੇ ਹਰ ਪ੍ਰਸ਼ਨ ਦਾ ਉਤਰ ਬੱਚੇ ਸੋਚ ਸੋਚ ਕੇ ਦਿੰਦੇ ਹਨ ਤਾਂ, ਕੁਦਰਤੀ ਹੈ, ਪ੍ਰਸ਼ਨਾਂ ਦੀ ਗਿਣਤੀ ਘਟ ਹੋ ਜਾਵੇਗੀ। ਫਿਰ ਸਾਨੂੰ ਇਹ ਵੀ ਵੇਖਣਾ ਹੈ ਕਿ ਜਮਾਤ ਦੇ ਹਰ ਬੱਚੇ ਨੂੰ ਯਤਨ ਕਰਨ ਅਤੇ ਸ੍ਵੈ-ਪਰਗਟਾਵੇ ਦਾ ਮੌਕਾ ਮਿਲੇ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਜਮਾਤ ਦੇ ਤਿੱਖੇ ਮੁੰਡਿਆਂ ਕੋਲੋਂ ਹੀ ਸੁਆਲ ਪੁੱਛਣ ਦੀ ਥਾਂ ਜਮਾਤ ਵਿਚ ਪਿੱਛੇ ਰਹੇ ਮੁੰਡਿਆਂ ਨੂੰ ਵੀ ਉਤਰ ਦੇਣ ਦਾ ਸਮਾਂ ਦਿੱਤਾ ਜਾਵੇ। ਉਸਤਾਦ ਨੂੰ ਆਪਣੇ ਪ੍ਰਸ਼ਨਾਂ ਨੂੰ ਜਮਾਤ ਵਿਚ ਇਸ ਤਰ੍ਹਾਂ ਵੰਡਣਾ ਚਾਹੀਦਾ ਹੈ ਕਿ ਔਖੇ ਪ੍ਰਸ਼ਨਾਂ ਦਾ ਉਤਰ ਦੇਣ ਦਾ ਭਾਰ ਜਮਾਤ ਦੇ ਤਿੱਖੇ ਮੁੰਡਿਆਂ ਉਤੇ ਪਵੇ ਅਤੇ ਸੌਖੇ ਪ੍ਰਸ਼ਨਾਂ ਦਾ ਉਤਰ ਦੇਣ ਦਾ ਭਾਰ ਜਮਾਤ ਦੇ ਢਿੱਲੇ ਮੁੰਡਿਆਂ ਅਥਵਾ ਸਧਾਰਨ ਮੁੰਡਿਆਂ ਉਤੇ। ਕਦੇ ਕਦੇ ਉਸਤਾਦ ਨੂੰ ਔਖੇ ਪ੍ਰਸ਼ਨਾਂ ਨੂੰ ਪਹਿਲੋਂ ਪਹਿਲ ਸਧਾਰਨ ਮੁੰਡਿਆਂ ਕੋਲੋਂ ਪੁੱਛਣਾ ਚਾਹੀਦਾ ਹੈ, ਪਿਛੋਂ ਜਦ ਉਹ ਪ੍ਰਸ਼ਨ ਦਾ ਠੀਕ ਉਤਰ ਨਾ ਦੇ ਸਕਣ ਤਾਂ ਜਮਾਤ ਦੇ ਤੇਜ਼ ਮੁੰਡਿਆਂ ਕੋਲੋਂ ਉਨ੍ਹਾਂ ਹੀ ਸ਼ਨਾਂ ਨੂੰ ਪੁਛਣਾ ਚਾਹੀਦਾ ਹੈ।
ਪਰਸੰਨ ਚਿਹਰਾ:-ਕਿਸੇ ਬੱਚੇ ਤੋਂ ਪ੍ਰਸ਼ਨ ਦਾ ਉਤਰ ਲੈਣਾ, ਇਹ ਉਸਤਾਦ ਦੇ ਪ੍ਰਸ਼ਨ ਪੁਛਣ ਦੇ ਲਹਿਜੇ ਉਤੇ ਬੜਾ ਕੁਝ ਨਿਰਭਰ ਰਖਦਾ ਹੈ। ਬਹੁਤੇ ਉਸਤਾਦ ਬਚਿਆਂ ਤੋਂ ਪ੍ਰਸ਼ਨ ਇਸ ਤਰ੍ਹਾਂ ਪੁਛਦੇ ਹਨ ਕਿ ਬੱਚਾ ਪ੍ਰਸ਼ਨ ਨੂੰ ਸੁਣਦਿਆਂ ਹੀ ਘਬਰਾ ਜਾਂਦਾ ਹੈ ਅਤੇ ਪ੍ਰਸ਼ਨ ਦਾ ਉਤਰ ਦੇਣ ਦੀ ਹਿੰਮਤ ਹੀ ਨਹੀਂ ਕਰਦਾਂ। ਕਦੇ ਕਦੇ ਉਤਰ ਦੇਣ ਵੇਲੇ