੧੪੧
(੩) ਉਹ ਸਪਸ਼ਟ ਸ਼ਬਦਾਂ ਅਤੇ ਸਰਲ ਵਾਕਾਂ ਵਿਚ ਕਹੇ ਜਾਂਦੇ ਹਨ।
(੪) ਚੰਗੇ ਪ੍ਰਸ਼ਨ ਦਾ ਇਕ ਹੀ ਨਿਸ਼ਚਤ ਉਤਰ ਹੁੰਦਾ ਹੈ।
(੫) ਚੰਗੇ ਪ੍ਰਸ਼ਨ ਝੜੀ ਵਾਂਗ ਨਹੀਂ ਵਰ੍ਹਦੇ।
(੬) ਚੰਗੇ ਪ੍ਰਸ਼ਨ ਪ੍ਰਸੰਨ ਚਿਹਰੇ ਨਾਲ ਪੁੱਛੇ ਜਾਂਦੇ ਹਨ।
ਹੁਣ ਅਸੀਂ ਪ੍ਰਸ਼ਨ ਦੇ ਉਪਰ ਕਹੇ ਲੱਛਣਾਂ ਉਤੇ ਇਕ ਇਕ ਕਰਕੇ ਵਿਚਾਰਾ ਕਰਦੇ ਹਾਂ।
ਵਿਚਾਰ ਉਭਾਰਨਾ:-ਪਾਠ ਪੜ੍ਹਾਉਣ ਵੇਲੇ ਪੜ੍ਹਨ ਕਰਨ ਦਾ ਨਿਸ਼ਾਨਾ ਬਚਿਆਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਵਧਾਉਣਾ ਹੈ। ਬੱਚਾ ਆਪਣੇ ਵਿਚਾਰਾਂ ਨੂੰ ਆਪਣੀ ਮਿਹਨਤ ਨਾਲ ਹੀ ਚੰਗੀ ਵਿਉਂਤ ਦਿੰਦਾ ਹੈ। ਉਸਤਾਦ ਬੱਚੇ ਤੋਂ ਪ੍ਰਸ਼ਨ ਪੁਛਕੇ ਇਸ ਮਾਨਸਿਕ ਮਿਹਨਤ ਲਈ ਉਭਾਰਦਾ ਹੈ। ਜਿਸ ਪਾਠ ਵਿਚ ਬੱਚੇ ਨੂੰ ਜਿੱਨਾ ਸੋਚਣ ਦਾ ਮੌਕਾ ਮਿਲਦਾ ਹੈ ਉਹ ਬੱਚੇ ਲਈ, ਸਿਖਿਆ ਦੀ ਦ੍ਰਿਸ਼ਟੀ ਤੋਂ ਉੱਨਾ ਹੀ ਲਾਭਦਾਇਕ ਹੈ। ਸਿਖਾਈ-ਵਿਧੀ ਦਾ ਇਕ ਸਧਾਰਨ ਨਿਯਮ ਇਹ ਹੈ ਕਿ ਸਾਨੂੰ ਬੱਚਿਆਂ ਨੂੰ ਕੋਈ ਅਜਿਹੀ ਗਲ ਨਹੀਂ ਕਹਿਣੀ ਚਾਹੀਦੀ ਜਿਹੜੀ ਬੱਚਾ ਆਪ ਸੋਚ ਕੇ ਆਪਣੇ ਦਿਮਾਗ ਵਿਚੋਂ ਕੱਢ ਸਕਦਾ ਹੈ। ਕਿਸੇ ਵੀ ਸੁਆਲ ਪੁੱਛਣ ਪਿਛੋਂ ਬੱਚੇ ਨੂੰ ਉੱਤਰ ਸੋਚਣ ਦਾ ਮੌਕਾ ਦੇਣਾ ਚਾਹੀਦਾ ਹੈ। ਬੱਚੇ ਦਾ ਦਿਮਾਗ ਮਸ਼ੀਨ ਨਹੀਂ ਕਿ ਜਿਵੇਂ ਹੀ ਸੁਆਲ ਪੁਛਿਆ ਜਾਵੇ ਤਿਵੇਂ ਹੀ ਘੜਿਆ ਘੜਾਇਆ ਉਤਰ ਨਿਕਲ ਆਵੇ। ਜਦ ਇਕ ਬੱਚਾ ਕਿਸੇ ਪ੍ਰਸ਼ਨ ਦਾ ਉਤਰ ਦੇਣ ਵਿਚ ਅਸਮਰੱਥ ਹੋਵੇ ਤਾਂ ਹੀ ਉਸ ਪ੍ਰਸ਼ਨ ਦਾ ਉਤਰ ਦੂਜੇ ਬੱਚੇ ਕੋਲੋਂ ਪੁਛਣਾ ਚਾਹੀਦਾ ਹੈ। ਬਚਿਆਂ ਤੋਂ ਇਸ ਤਰ੍ਹਾਂ ਦੇ ਪ੍ਰਸ਼ਨ ਨਹੀਂ ਪੁਛਣੇ ਚਾਹੀਦੇ ਜਿਨ੍ਹਾਂ ਦੇ ਉਤਰ ਬਿਲਕੁਲ ਸਪਸ਼ਟ ਹੋਣ ਅਤੇ ਜਿਨ੍ਹਾਂ ਨੂੰ ਸੋਚਣ ਲਈ ਉਨ੍ਹਾਂ ਨੂੰ ਕੋਈ ਮਿਹਨਤ ਨਾ ਕਰਨੀ ਪਵੇ।
ਅਨੁਮਾਨ ਦਾ ਅਭਾਵ:—ਚੰਗੇ ਪ੍ਰਸ਼ਨਾਂ ਵਿਚ ਉਤਰ ਦਾ ਅੰਦਾਜ਼ਾ ਲਾਉਣ ਲਈ ਕੋਈ ਥਾਂ ਨਹੀਂ ਹੁੰਦੀ। ਜਿਨ੍ਹਾਂ ਪ੍ਰਸ਼ਨਾਂ ਦਾ ਉਤਰ 'ਹਾਂ' ਜਾਂ 'ਨਹੀਂ' ਵਿਚ ਹੁੰਦਾ ਹੈ, ਇਸ ਲਈ ਇਸ ਤਰ੍ਹਾਂ ਦੇ ਪ੍ਰਸ਼ਨ ਬਿਅਰਥ ਹਨ। ਮੰਨ ਲੋ, ਇਕ ਉਸਤਾਦ ਜਮਾਤ ਵਿਚ ਸੁਆਲ ਕਰਦਾ ਹੈ--ਕੀ ਪੱਛਮੀ ਘਾਟ ਉਤੇ ਬਹੁਤ ਮੀਂਹ ਪੈਂਦਾ ਹੈ, ਜਾਂ ਕੀ ਰਾਜਪੂਤਾਨੇ ਵਿਚ ਬਹੁਤ ਬਾਰਸ਼ ਹੁੰਦੀ ਹੈ? ਇਸ ਤਰ੍ਹਾਂ ਦੇ ਪ੍ਰਸ਼ਨਾਂ ਵਿਚ ਉਤਰ ‘ਹਾਂ' ਜਾਂ ‘ਨਹੀਂ' ਦੇ ਰੂਪ ਵਿਚ ਆਉਂਦਾ ਹੈ। ਅਜਿਹੀ ਹਾਲਤ ਵਿਚ ਕੁਝ ਬੱਚੇ ਬਗੈਰ ਸੋਚੇ ਪ੍ਰਸ਼ਨ ਦਾ ਉਤਰ ਹਾਂ' ਵਿਚ ਅਤੇ ਕੁਝ ‘ਨਹੀਂ’ ਵਿਚ ਦੇਣਗੇ। ਵੇਖਿਆ ਜਾਂਦਾ ਹੈ ਕਿ ਜਦ ਕੁਝ ਬਚਿਆਂ ਦਾ ‘ਹਾਂ' ਦਾ ਉਤਰ ਉਸਤਾਦ ਪਰਵਾਨ ਨਹੀਂ ਕਰਦਾ ਤਾਂ ਦੂਜੇ ਬੱਚੇ ‘ਨਹੀਂ' ਉਤਰ ਦੇ ਦਿੰਦੇ ਹਨ। ਬਚਿਆਂ ਦੇ ਦਿਮਾਗ ਉਤੇ ਜ਼ੋਰ ਪਾਉਣ ਲਈ ਪ੍ਰਸ਼ਨ ਹੇਠ ਲਿਖੀ ਬਲੀ ਵਿਚ ਪੁੱਛੇ ਜਾਣੇ ਚਾਹੀਦੇ ਹਨ।
ੳ--ਪਛਮੀ ਘਾਟ ਉਤੇ ਬਰਖਾ ਕਿਹੋ ਜਹੀ ਹੁੰਦੀ ਹੈ?
ਅ-ਰਾਜਪੂਤਾਨੇ ਵਿਚ ਬਰਖਾ ਕਿਹੋ ਜਹੀ ਹੁੰਦੀ ਹੈ?
ਕਦੇ ਕਦੇ ਉਸਤਾਦ ਨੂੰ ਅਜਿਹੇ ਪ੍ਰਸ਼ਨ ਪੁੱਛਣੇ ਹੀ ਪੈਂਦੇ ਹਨ ਜਿਨ੍ਹਾਂ ਦਾ ਉਤਰ ‘ਹਾਂ' ਜਾਂ ‘ਨਹੀ’ ਵਿਚ ਆਉਂਦਾ ਹੈ। ਜਦ ਕਦੀ ਉਸਤਾਦ ਅਜਿਹੇ ਪ੍ਰਸ਼ਨ ਨੂੰ ਪੁਛਣਾ ਹੀ