________________
੧੩੯ ਸਫਲ ਹੋਇਆ ਹੈ । ਪਾਠ ਦੇ ਅੰਤ ਵਿਚ ਪੁਛੇ ਜਾਣ ਵਾਲੇ ਪ੍ਰਸ਼ਨ ਅਰਥਾਤ ਪਾਠ ਦੀ ਦੁਹਰਾਈ ਕਰਨ ਵਾਲੇ ਪ੍ਰਸ਼ਨ ਮੁਢਲੇ ਪ੍ਰਸ਼ਨਾਂ ਵਾਂਗ ਗਿਣਤੀ ਵਿਚ ਘੱਟ ਹੋਣੇ ਚਾਹੀਦੇ ਹਨ । ਜਦ ਬੱਚੇ ਬਿਨ੍ਹਾਂ ਪ੍ਰਸ਼ਨਾਂ ਦਾ ਉੱਤਰ ਦੇਣ ਤਾਂ ਉਨ੍ਹਾਂ ਨੂੰ ਵਿਚੋਂ ਟੋਕਣਾ ਵੀ ਨਹੀਂ ਚਾਹੀਦਾ । ਪਾਠ ਦੇ ਅੰਤ ਵਿਚ ਵਧੇਰੇ ਪ੍ਰਸ਼ਨ ਪੁਛਣ ਨਾਲ ਪੜ੍ਹਾਇਆ ਹੋਇਆ ਵਿਸ਼ਾ ਇਕਮੁਠ ਹੋਣ ਦੀ ਥਾਂ ਖਿਲਰਿਆ ਖਿਲਰਿਆ ਹੀ ਰਹਿੰਦਾ ਹੈ । ਕਦੇ ਕਦੇ ਉਸਤਾਦ ਦੁਹਰਾਈ ਵਾਲੇ ਪ੍ਰਸ਼ਨਾਂ ਦੇ ਉਤਰਾਂ ਦੀ ਬੋਲੀ ਸੁਧਾਰ ਕੇ ਬਲੈਕ ਬੋਰਡ ਤੇ ਲਿਖ ਦਿੰਦਾ ਹੈ । ਅਤੇ ਇਸ ਲਿਖੇ ਹੋਏ ਹਾਲ ਨੂੰ ਵਿਦਿਆ- ਰਬੀ ਆਪਣੀਆਂ ਨੋਟ ਬੁਕਾਂ ਵਿਚ ਲਿਖ ਲੈਂਦੇ ਹਨ । ਪਾਠ ਪੜ੍ਹਾਉਣ ਵੇਲੇ ਕਈ ਪਾਠ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਈ ਹਿੱਸਿਆਂ ਵਿਚ ਵੰਡਣਾ ਪੈਂਦਾ ਹੈ । ਕਦੇ ਕਦੇ ਦੁਹਰਾਈ ਵਾਲੇ ਪ੍ਰਸ਼ਨ ਪਾਠ ਦੇ ਇਕ ਹਿੱਸੇ ਦੇ ਪੜ੍ਹਾਏ ਜਾਣ ਪਿਛੋਂ ਪੁੱਛੇ ਜਾਂਦੇ ਹਨ ਤਾਂ ਜੁ ਪਾਠ ਦਾ ਇਕ ਹਿੱਸਾ ਠੀਕ ਤਰ੍ਹਾਂ ਮਨ ਵਿਚ ਬੈਠ ਜਾਵੇ। ਇਸੇ ਤਰ੍ਹਾਂ ਦੂਸਰੇ ਹਿੱਸੇ ਦੇ ਅੰਤ ਵਿਚ ਸੁਆਲ ਪੁੱਛੇ ਜਾਂਦੇ ਹਨ । ਫਿਰ ਕੁਝ ਸੁਆਲ ਸੰਪੂਰਨ ਪਾਠ ਦੇ ਅੰਤ ਵਿਚ ਪੁਛੇ ਜਾਂਦੇ ਹਨ ਤਾਂ ਜੂ ਪਾਠ ਦੇ ਅੱਡ ਅੱਡ ਹਿਸਿਆਂ ਦਾ ਗਿਆਨ ਲੜੀ ਬੱਧ ਹੋ ਜਾਵੇ। ਪਾਠ ਦੇ ਜਾਂ ਉਸਦੇ ਕਿਸੇ ਹਿੱਸੇ ਦੇ ਅੰਤ ਵਿਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਉਤਰ ਲੰਬੇ ਹੋਣੇ ਚਾਹੀਦੇ ਹਨ। ਦੁਹਰਾਈ ਵਾਲੇ ਪ੍ਰਸ਼ਨਾਂ ਦਾ ਨਿਸ਼ਾਨਾ ਬਚਿਆਂ ਨੂੰ ਆਪਣੇ ਪਰਾਪਤ ਗਿਆਨ ਦਾ ਨਿਰਾ ਚੇਤਾ ਕਰਾਉਣਾ ਨਹੀਂ ਹੈ, ਉਸ ਗਿਆਨ ਨੂੰ ਸੁਥਰੀ ਬੋਲੀ, ਵਿਚ ਲੜੀ ਬੱਧ ਕਰਕੇ ਪਰਗਟ ਕਰਨ ਦੀ ਯੋਗਤਾ ੁ ਦੋਣਾ ਵੀ ਹੈ। ਇਸ ਕਾਰਨ ਪਾਠ ਦੇ ਅਤ ਵਿਚ ਪ੍ਰਸ਼ਨਾਂ ਦੀ ਲੜੀ ਲਾ ਦੇਣਾ ਹਾਨੀਕਾਰਕ ਹੈ, ਕਿਉਂਜੁ ਜਦ ਉਸਤਾਦ ਬਚਿਆਂ ਤੋਂ ਵਧੇਰੇ ਪ੍ਰਸ਼ਨ ਪੁਛਦਾ ਹੈ ਤਾਂ ਉਨ੍ਹਾਂ ਦੇ ਉਤਰ ਛੋਟੇ ਛੋਟੇ ਹੁੰਦੇ ਹਨ ਅਤੇ ਇਸ ਤਰ੍ਹਾਂ ਦੇ ਉਤਰ ਦੇਣ ਨਾਲ ਬਾਲਕਾਂ ਵਿਚ ਕਿਸੇ ਲੰਬੋ ਵਰਣਨ ਦੀ ਸ਼ਕਤੀ ਨਹੀਂ ਆਉਂਦੀ। ਉਸਤਾਦ ਨੂੰ ਚਾਹੀਦਾ ਹੈ ਕਿ ਉਹ ਆਮ ਕਰਕੇ ਜਮਾਤ ਦੇ ਕਿਸੇ ਤਿੱਖੇ ਬੱਚੇ ਤੋਂ ਅਜਿਹੇ ਪ੍ਰਸ਼ਨਾਂ ਦਾ ਉਤਰ ਪੁੱਛੋ, ਇਸ ਨਾਲ ਉਸ ਬੱਚੇ ਦਾ ਤਾਂ ਵਧੇਰੇ ਲਾਭ ਹੁੰਦਾ ਹੀ ਹੈ ਬਾਕੀ ਸਧਾਰਨ ਬੱਚਿਆਂ ਦਾ ਵ ਵਧੇਰੇ ਲਾਭ ਹੁੰਦਾ ਹੈ । ਵਿਵੇਚਨਾਤਮਕ ਪ੍ਰਸ਼ਨ:-ਤੀਸਰੀ ਕਿਸਮ ਦੇ ਪ੍ਰਸ਼ਨ ਵਿਵੇਚਨਾਤਮਕ ਪ੍ਰਸ਼ਨ (ਡਵੈਲੁਪਿੰਗ ਕੁਐਸਚਨ) ਅਖਵਾਉਂਦੇ ਹਨ । ਇਨ੍ਹਾਂ ਪ੍ਰਸ਼ਨਾਂ ਦਾ ਨਿਸ਼ਾਨਾ ਪਾਠ ਨੂੰ ਚੰਗੀ ਤਰ੍ਹਾਂ ਵਿਸ਼ਲੇਸ਼ਨ ਕਰਕੇ ਸਮਝਾਉਣਾ ਹੁੰਦਾ ਹੈ। ਇਨ੍ਹਾਂ ਪ੍ਰਸ਼ਨਾਂ ਨੂੰ ਕਦੀ ਕਦੀ ਸਿਖਾਈ ਦੇ ਪ੍ਰਸ਼ਨ ਵੀ ਕਹਿ ਲਿਆ ਜਾਂਦਾ ਹੈ। ਪਹਿਲੇ ਦੋ ਤਰ੍ਹਾਂ ਦੇ ਪ੍ਰਸ਼ਨ ਪ੍ਰੀਖਿਆਤਮਕ ਕਹਿਲਾਉਂਦੇ ਹਨ । ਉਸਤਾਦ ਦੀ ਪਾਠ ਪੜ੍ਹਾਉਣ ਦੀ ਤਰਾਈ ਦੀ ਪਰਖ ਪਰੀਖਿਆਤਮਕ ਪ੍ਰਸ਼ਨਾਂ ' ਦੇ ਕਰਨ ਵਿਚ ਇੰਨੀਂ ਹੁੰਦੀ ਜਿਨੀ ਸਿਖਾਈ ਦੇ ਪ੍ਰਸ਼ਨਾਂ ਅੱਥਵਾ ਵਿਵੇਚਨਾਤਮਕ ਪ੍ਰਸ਼ਨਾਂ ਤੋਂ ਹੁੰਦੀ ਹੈ । ਜਿਨ੍ਹਾਂ ਪਾਠਾਂ ਵਿਚ ਲੜੀ ਬੱਧ ਵਿਚਾਰ ਕਰਨ ਦੀ ਮੱਹਤਾ ਹੁੰਦੀ ਹੈ—ਉਦਾਹਰਨ ਵਜੋਂ ਰੇਖਾ ਗਣਿਤ ਦੇ ਸਿਧਾਂਤ ਸਬੰਧੀ ਕੋਈ ਪਾਠ-ਉਨ੍ਹਾਂ ਵਿਚ ਵਿਵੇਚਨਾਤਮਕ ਪ੍ਰਸ਼ਨਾਂ ਦੀ ਮੱਹਤਾ ਹੋਰ ਵੀ ਵਧੇਰੇ ਵਧ ਜਾਂਦੀ ਹੈ । ਜਦ ਕਿਸੇ ਉਸਤਾਦ ਨੂੰ ਵਿਆਕਰਨ ਦਾ ਨਵਾਂ ਨਿਯਮ ਪੜਾਉਣਾ ਹੁੰਦਾ ਹੈ ਅਥਵਾ ਰੇਖਾ-ਗਣਿਤ ਦਾ ਕੋਈ ਅਉਣਾ ਹੁੰਦਾ ਹੈ, ਤਾਂ ਬੱਚਿਆਂ ਦੇ ਦਿਮਾਗ ਤੇ ਕਰਾਉਣਾ ਪੈਂਦਾ ਹੈ, ਅਥਵਾਂ ਕਿਸੇ ਦੇਸ਼ ਦੀ ਵਾਯੂ ਨਾਲ ਉਸ ਦੀ ਉਪਜ ਦਾ ਸਬੰਧ ਜ਼ੋਰ ਦੇਣ ਲਈ, ਜਾਂ ਉਨ੍ਹਾਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਵਧਾਉਣ ਲਈ ਵਿਵੇਚਨਾਤਮਕ