ਪੰਨਾ:ਸਿਖਿਆ ਵਿਗਿਆਨ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਦੂਜੇ ਪਾਸੇ ਉਨ੍ਹਾਂ ਨਵੇਂ ਸੰਸਕਾਰਾਂ ਨੂੰ ਮਨ ਵਿਚ ਭਰਨਾ ਹੈ ਜਿਹੜੇ ਜੀਵਨ ਨੂੰ ਸਫਲ ਬਣਾਉਂਦੇ ਹਨ। ਇਕ ਪੱਖ ਤੋਂ ਵੇਖਿਆ ਜਾਵੇ ਤਾਂ ਬੱਚਾ ਹੀ ਆਪਣੇ ਆਪ ਨੂੰ ਸਿਖਿਆ ਦੇਣ ਵਾਲਾ ਹੈ। ਸਿੱਖਿਆ ਦੇਣ ਵਾਲੇ ਦੀ ਸਿਖਲਾਈ ਦਾ ਬਸ ਇੰਨਾ ਹੀ ਮੰਤਵ ਹੈ ਕਿ ਬੱਚੇ ਦੀ ਸ੍ਵੈ-ਸਿਖਿਆ ਵਿਚ ਸਹਾਇਤਾ ਹੋ ਜਾਵੇ। ਦੂਜੇ ਪੱਖ ਤੋਂ ਸਿਖਿਆ ਦੇਣ ਵਾਲਾ ਬੱਚੇ ਦੀ ਸ਼ਖਸੀਅਤ ਘੜਨ ਵਾਲਾ ਹੈ, ਉਸ ਦੇ ਹੁਸ਼ਿਆਰੀ ਨਾਲ ਕੰਮ ਕਰਾਏ ਬਿਨਾਂ ਬੱਚਾ ਪਸ਼ੂ ਹੀ ਬਣਿਆ ਰਹੇਗਾ। ਸਿਖਿਆ ਦੇਣ ਵਾਲੇ ਦਾ ਬੱਚੇ ਦੀ ਸ਼ਖਸੀਅਤ ਦੀ ਉਸਾਰੀ ਕਰਨ ਦਾ ਕੰਮ ਬੜੀ ਮਹੱਤਾ ਵਾਲਾ ਹੈ। ਪਰ ਜਦ ਸਿਖਿਆ ਦੇਣ ਵਾਲਾ ਆਪਣੀ ਮਹੱਤਾ ਨੂੰ ਵਧੇਰੇ ਸਮਝੇ ਅਤੇ ਬੱਚੇ ਦੀ ਸ਼ਖਸੀਅਤ ਦੀ ਮਹੱਤਾ ਨੂੰ ਉੱਨਾ ਉੱਚਾ ਥਾਂ ਨਹੀਂ ਦਿੰਦਾ, ਤਾਂ ਉਹ ਬੱਚੇ ਨਾਲ ਅਨਰਥ ਕਰਦਾ ਹੈ । ਬੱਚੇ ਨੂੰ ਉਹੋ ਸਿਖਿਆ ਦਿਤੀ ਜਾ ਸਕਦੀ ਹੈ ਜਿਸ ਨੂੰ ਸਿਖਣ ਦੀ ਉਸ ਵਿਚ ਯੋਗਤਾ ਹੈ। ਜਿਸ ਸਿਖਿਆ ਲੈਣ ਲਈ ਬੱਚੇ ਦਾ ਮਨ ਤਿਆਰ ਨਹੀਂ; ਉਸ ਸਿਖਿਆ ਦਾ ਬੱਚੇ ਨੂੰ ਕਦੇ ਵੀ ਲਾਭ ਨਹੀਂ ਹੋ ਸਕਦਾ। ਅਧੁਨਿਕ ਕਾਲ ਵਿਚ ਨਵੇਂ ਸਿਖਿਆ-ਢੰਗ ਦਾ ਇਹ ਇਕ ਮੁਖ ਨਿਸ਼ਾਨ ਹੈ ਕਿ ਉਹ ਸਿਖਿਆ ਦੇਣ ਵਾਲਿਆਂ ਨੂੰ ਸਿਖਿਆ ਦੇ ਕੰਮ ਵਿਚ ਉਚਿਤ ਥਾਂ ਵਿਖਾਵੇ ਅਤੇ ਬੱਚੇ ਦੀ ਮਹੱਤਾ ਨੂੰ ਉਨ੍ਹਾਂ ਦੀਆਂ ਨਜ਼ਰਾਂ ਤੋਂ ਉਹਲੇ ਨਾ ਹੋਣ ਦੇਵੇ। ਸਿਖਿਆ ਨੂੰ ਆਤਮ ਵਿਕਾਸ ਦੋ ਰੂਪ ਵਿਚ ਵੇਖਣਾ ਹੀ ਠੀਕ ਹੈ। ਇਸ ਤਰ੍ਹਾਂ ਬਦੋ ਬਦੀ ਪੜ੍ਹਾਉਣ ਦਾ ਯਤਨ, ਜਿਸ ਨਾਲ ਕਿ ਬੱਚੇ ਦੀ ਸ਼ਖਸੀਅਤ ਨੂੰ ਭਾਰੀ ਸਟ ਵਜਦੀ ਹੈ, ਆਪਣੇ ਆਪ ਅਲੋਪ ਹੋ ਜਾਵੇਗਾ । ਬੱਚੇ ਨੂੰ ਉਹੋ ਸਿਖਿਆ ਦਿਤੀ ਜਾਵੇਗੀ ਜਿਸ ਲਈ ਉਸ ਦਾ ਮਨ ਤਿਆਰ ਹੋਵੇਗਾ।

ਸ੍ਵੈਗਤ ਤੇ ਨਿਯਮ ਬੱਧ ਸਿਖਿਆ

ਬੱਚੇ ਦੀ ਸਿਖਿਆ ਦੋ ਤਰ੍ਹਾਂ ਦੀ ਹੁੰਦੀ ਹੈ-ਇਕ ਸ੍ਵੈਗਤ ਤੇ ਦੂਜਾ ਯਤਨ ਮਈ। ਪਹਿਲੀ ਸਿਖਿਆ ਆਲੇ ਦੁਆਲੇ ਦੀ ਹਰ ਘਟਨਾ ਤੋਂ ਬੱਚੇ ਨੂੰ ਮਿਲਦੀ ਹੈ । ਜਿੰਨੇ ਲੋਕਾਂ ਦਾ ਮੇਲ ਬੱਚੇ ਨਾਲ ਹੁੰਦਾ ਹੈ ਉਹ ਸਾਰੇ ਬੱਚੇ ਨੂੰ ਸਿਖਿਆ ਦੇਣ ਵਾਲੇ ਹਨ । ਗੁੰਗੀ ਕੁਦਰਤ ਵੀ ਬੱਚੇ ਨੂੰ ਕਈ ਤਰ੍ਹਾਂ ਦੀ ਸਿਖਿਆ ਦੇਂਦੀ ਰਹਿੰਦੀ ਹੈ । ਬੱਚਾ ਜਦੋਂ ਦੀਵੇ ਦੀ ਲਾਟ ਵੱਲ ਆਪਣਾ ਹੱਥ ਵਧਾਉਂਦਾ ਹੈ ਅਤੇ ਆਪਣਾ ਹਥ ਸਾੜ ਲੈਂਦਾ ਹੈ ਤਾਂ ਫਿਰ ਉਹ ਦੀਵੇ ਦੀ ਲਾਟ ਨੂੰ ਵੇਖ ਕੇ ਆਪਣਾ ਹੱਥ ਅਗੇ ਨਹੀਂ ਵਧਾਉਂਦਾ। ਇਹ ਕੁਦਰਤ ਤੋਂ ਲਈ ਸਿਖਿਆ ਹੈ। ਬੱਚਾ ਆਪਣੇ ਤੋਂ ਵੱਡੇ, ਹਾਣੀ ਬਚਿਆਂ ਅਤੇ ਬਾਲਕ ਲੋਕਾਂ ਤੋਂ ਚਲਣਾ, ਬੋਲਣਾ, ਉਠਣਾ, ਬੈਠਣਾ ਅਤੇ ਰਹਿਣ ਸਹਿਣ ਦੇ ਢੰਗ ਸਿਖਦਾ ਹੈ। ਬੱਚੇ ਦੇ ਜੀਵਨ ਵਿਚ ਹਜ਼ਾਰਾਂ ਆਦਤਾਂ ਦੂਜਿਆਂ ਦੇ ਜੀਵਨ ਨੂੰ ਵੇਖ ਕੇ ਪੈ ਜਾਂਦੀਆਂ ਹਨ । ਇਹੋ ਆਦਤਾਂ ਉਸ ਨੂੰ ਜੀਵਨ ਘੋਲ ਵਿਚ ਸਹਾਇਕ ਹੁੰਦੀਆਂ ਹਨ। ਬੱਚੇ ਵਿਚ ਰੀਸ ਕਰਨ ਦੀ ਆਦਤ ਬੜੀ ਤਿੱਖੀ ਹੁੰਦੀ ਹੈ। ਇਸੇ ਆਦਤ ਕਰਕੇ ਉਹ ਦੂਜਿਆਂ ਕੋਲੋਂ ਅਨੇਕਾਂ ਚੰਗੀਆਂ ਬੁਰੀਆ ਗੱਲਾਂ ਸਿਖਦਾ ਹੈ। ਘਰ ਅਤੇ ਬਾਹਰ ਹਰ ਥਾਂ ਇਸੇ ਤਰ੍ਹਾਂ ਦੀ ਸਹਿਜ ਸਿਖਿਆ ਹੁੰਦੀ ਰਹਿੰਦੀ ਹੈ । ਇਸ ਸਿਖਿਆ ਨੂੰ ਬੇ-ਨਿਯਮੀ ਸਿਖਿਆ ਵੀ ਕਿਹਾ ਜਾਂਦਾ ਹੈ।

ਦੂਜੀ ਕਿਸਮ ਦੀ ਸਿਖਿਆ ਯਤਨ ਸਦਕਾ ਹੁੰਦੀ ਹੈ। ਇਹ ਸਿਖਿਆ ਨਿਯਮ-ਬੱਧ ਬਣਾ ਕੇ ਦਿੱਤੀ ਜਾਂਦੀ ਹੈ। ਇਸ ਸਿਖਿਆ ਦੀ ਥਾਂ ਸਕੂਲ ਹੈ। ਨਿਯਮ-ਬੱਧ ਸਿਖਿਆ ਦਾ ਨਿਸ਼ਾਨਾ ਨਿਸਚਿਤ ਹੁੰਦਾ ਹੈ ਅਤੇ ਜਾਣ ਬੁਝ ਕੇ ਉਹ ਬੱਚੇ ਦੇ ਮਨ ਵਿਚ ਉਨ੍ਹਾਂ ਸੰਸਕਾਰਾਂ ਨੂੰ ਪਾਉਣਾ ਚਾਹੁੰਦੀ ਹੈ ਜਿਹੜੇ ਸਿਖਿਆ ਦੇਣ ਵਾਲਾ ਯੋਗ ਸਮਝਦਾ ਹੈ। ਇਹ ਪਹਿਲਾਂ ਹੀ