________________
ਅਠਵਾਂ ਪਰਕਰਨ ਪੜ੍ਹਾਈ ਕਰਾਉਣ ਦੇ ਸਾਧਨ ਸਾਧਨਾਂ ਨੂੰ ਜਾਨਣ ਦੀ ਲੋੜ ਪਿਛਲੇ ਪਰਕਰਨ ਵਿਚ ਸਿਖਾਈ-ਵਿਧੀ ਦੀ ਆਮ ਰੀਤੀ ਉਤੇ ਚਾਨਣ ਪਾਇਆ ਗਿਆ ਹੈ । ਇਸ ਹੀਤੀ ਨੂੰ ਸੁਆਦੀ ਬਨਾਉਣ ਲਈ ਅਤੇ ਪਾਠ ਨੂੰ ਸਮਝ ਵਿਚ ਲਿਆਉਣ ਲਈ ਕੁਝ ਖਾਸ ਸਾਧਨਾਂ ਤੋਂ ਕੰਮ ਲਿਆ ਜਾਂਦਾ ਹੈ । ਇਨ੍ਹਾਂ ਸਾਧਨਾਂ ਦੀ ਠੀਕ ਵਰਤੋਂ ਉਤੇ ਹੀ ਪੜ੍ਹਾਉਣ ਦੀ ਕਲਾ ਦੀ ਸਫਲਤਾ ਨਿਰਭਰ ਹੈ । ਵਿਗਿਆਨਿਕ ਰੂਪ ਤੋਂ ਕੋਈ ਵਿਅਕਤੀ ਸਿਖਿਆ ਦੇ ਕੰਮ ਨੂੰ ਕਿੰਨਾ ਹੀ ਕਿਉਂ ਨਾ ਸਮਝ ਜਾਵੇ ਪਰ ਜਦ ਤਕ ਉਸ ਨੂੰ ਪੜ੍ਹਾਈ ਕਰਾਉਣ ਦੇ ਸਾਧਨਾਂ ਦੀ ਵਰਤੋਂ ਠੀਕ ਤਰ੍ਹਾਂ ਕਰਨੀ ਨਹੀਂ ਆਉਂਦੀ ਉੱਨਾ ਚਿਰ ਤਕ ਉਹ ਹੁਸ਼ਿਆਰ ਉਸਤਾਦ ਨਹੀਂ ਬਣਦਾ। ਕਿਸੇ ਸੰਥਾ ਦੀ ਸੁੰਦਰਤਾ ਅਥਵਾ ਸੁਆਦ ਇਨ੍ਹਾਂ ਸਾਧਨਾਂ ਉਤੇ ਹੀ ਨਿਰਭਰ ਹੁੰਦਾ ਹੈ । ਹਰ ਯੋਗ ਉਸਤਾਦ ਇਕ ਵਿਗਿਆਨੀ ਅਤੇ ਕਲਾਕਾਰ ਹੈ। ਵਿਗਿਆਨੀ ਹੋਣ ਕਰਕੇ ਉਸਨੂੰ ਬਾਲ-ਮਨੋਵਿਗਿਆਨ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ । ਉਸ ਨੂੰ ਆਪਣੀ ਦ੍ਰਿਸ਼ਟੀ ਸਦਾ ਪ੍ਰਯੋਗਾਤਮਕ ਰਖਣੀ ਪੈਂਦੀ ਹੈ ਅਤੇ ਬਚਿਆਂ ਲਈ ਜੋ ਲਾਭਵੰਦਾ ਸਿਧ ਹੁੰਦਾ ਹੈ ਉਸਨੂੰ ਕਰਨਾ ਪੈਂਦਾ ਹੈ । ਪਰ ਇਕ ਕਲਾਕਾਰ ਹੋਣ ਕਰਕੇ ਉਸ ਨੂੰ ਉਨ੍ਹਾਂ ਗਲਾਂ ਨੂੰ ਸਿਖਣਾ ਪੈਂਦਾ ਹੈ ਜਿਸ ਨਾਲ ਉਹ ਬਚਿਆਂ ਦਾ ਮਨ ਆਪਣੀ ਵਲ ਅਥਵਾ ਪੜਾਏ ਜਾਣ ਵਾਲੇ ਵਿਸ਼ੇ ਵਲ ਖਿਚ ਸਕੇ। ਜਿਸ ਤਰ੍ਹਾਂ ਨਟ ਕਈ ਤਰ੍ਹਾਂ ਦੀਆਂ ਗਲਾਂ ਸੁਣਾਕੇ, ਅਤੇ ਨਾਟਕ ਦਾ ਪਾਤਰ ਕਈ ਤਰ੍ਹਾਂ ਦੇ ਹਾਵ-ਭਾਵ ਨਾਲ ਦਰਸ਼ਕਾਂ ਦੇ ਧਿਆਨ ਨੂੰ ਖਿਚਣ ਦਾ ਯਤਨ ਹੈ, ਉਸੇ ਤਰ੍ਹਾਂ ਇਕ ਉਸਤਾਦ ਵੀ ਆਪਣੀ ਵਲ ਅਤੇ ਪੜ੍ਹਾਏ ਜਾਣ ਵਾਲ਼ੇ ਵਿਸ਼ੇ ਵਲ ਧਿਆਨ ਖਿਚਣ ਲਈ ਕਈ ਤਰ੍ਹਾਂ ਦੀਆਂ ਜੁਗਤੀਆਂ ਤੋਂ ਕੰਮ ਲੈਂਦਾ ਹੈ । ਕਰਦਾ ਉਸਤਾਦ ਦਾ ਕੰਮ ਉਪਰ ਕਹੇ ਕਲਾਕਾਰਾਂ ਤੋਂ ਵੀ ਔਖਾ ਹੁੰਦਾ ਹੈ। ਨਾਟਕ ਦੋ ਪਾਤਰ ਨੂੰ ਜਾਂ ਨਟ ਨੂੰ ਦਰਸ਼ਕਾਂ ਵਿਚ ਸੁਤੰਤਰ ਸੋਚਨ ਦੀ ਸ਼ਕਤੀ ਦਾ ਵਾਧਾ ਨਹੀਂ ਕਰਨਾ ਹੁੰਦਾ । ਉਹ ਉਨ੍ਹਾਂ ਦੇ ਵਿਚਾਰਾਂ ਨੂੰ ਨਿਰਾ ਆਪਣੇ ਕਾਬੂ ਵਿਚ ਰਖਣ ਦਾ ਯਤਨ ਕਰਦੇ ਹਨ, ਵਾਧਾ ਕਰਦਾ ਹੈ । ਪਰ ਸੁਚੱਜਾ ਉਸਤਾਦ ਬੱਚਿਆਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਦਾ ਉਹ ਆਪ ਇੱਨਾ ਕੰਮ ਨਹੀਂ ਕਰਦਾ ਜਿੱਨਾ ਕਿ ਬਚਿਆਂ ਤੋਂ ਕਰਾਉਂਦਾ ਹੈ । ਉਹ ਆਪ ਘਟ ਬੋਲਕੇ ਬਚਿਆਂ ਦੇ ਮੂੰਹ ਤੋਂ ਹੀ ਵਧੇਰੇ ਬੁਲਾਉਂਦਾ ਹੈ। ਜਿਹੜਾ ਉਸਤਾਦ ਪਾਠ ਪੜ੍ਹਾਉਂਣ ਵਿਚ ਆਪਣੀਆਂ ਹੀ ਕਰਾਮਾਤਾਂ ਵਿਖਾਉਂਦਾ ਰਹਿੰਦਾ ਹੈ ਅਤੇ ਬਾਲਕਾਂ ਨੂੰ ਵਿਹਲੜ ਦਰਸ਼ਕਾਂ ਰੂਪ ਵਿਚ ਬਦਲ ਦਿੰਦਾ ਹੈ ਉਹ ਯੋਗ ਉਸਤਾਦ ਨਹੀਂ, ਨਿਕੰਮਾ ਸਮਝਿਆ ਜਾਂਦਾ ਹੈ। ਇਸ ਲਈ ਪਾਠ ਦੇ ਪੜ੍ਹਾਉਣ ਦੇ ਸਾਧਨਾਂ ਦਾ ਜਾਨਣਾ ਅਤੇ ਉਨ੍ਹਾਂ ਤੇ ਪੂਰਾ ਅਧਿਕਾਰ ਕਰ ਦੇ ੧੩੫