੧੩੪
ਅਭਿਆਸ ਕਰਦੇ ਹਨ ਉਨ੍ਹਾਂ ਦਾ ਗਿਆਨ ਉੱਨਾ ਹੀ ਪੱਕਾ ਹੁੰਦਾ ਹੈ। ਇਕ ਬੋਲੀ ਤੋਂ ਦੂਜੇ ਬੋਲੀ ਵਿਚ ਅਨੁਵਾਦ ਕਰਨਾ ਸਖਾਉਣ ਲਈ ਪ੍ਰਯੋਗ ਦੀ ਹੀ ਮੱਹਤਾ ਵਧੇਰੇ ਹੁੰਦੀ ਹੈ।
ਪਾਠ-ਸਿਖਾਈ ਵਿਧੀ ਦੀ ਠੀਕ ਵਰਤੋਂ
ਉਪਰ ਕਹੀ ਸਿਖਾਈ ਵਿਧੀ ਉਸਤਾਦ ਦੇ ਬਚਿਆਂ ਨੂੰ ਪੜ੍ਹਾਉਣ ਦਾ ਨਿਰ ਸਹਾਰਾ ਹੀ ਸੀ। ਇਸ ਦੀ ਵਰਤੋਂ ਸਮਝ ਸੋਚ ਕੇ ਕਰਨੀ ਚਾਹੀਦੀ ਹੈ। ਆਪਣੇ ਅਨੁਭਵ ਦੇ ਅਨੁਸਾਰ ਉਸਤਾਦ ਕਿਸੇ ਪੌੜੀ ਤੇ ਵਧੇਰੇ ਸਮਾਂ ਲਾਉਂਦਾ ਹੈ ਅਤੇ ਕਿਸੇ ਤੇ ਘਟ। ਸਾਰੇ ਪਾਠਾਂ ਨੂੰ ਇਕ ਹੀ ਤਰ੍ਹਾਂ ਨਾਲ ਨਹੀਂ ਪੜ੍ਹਾਇਆ ਜਾ ਸਕਦਾ। ਵਿਦਿਆਰਥੀਆਂ ਦੀ ਯੋਗਤਾ ਅਤੇ ਸੰਥਾ ਦੀ ਵਿਲਖਣਤਾ ਨੂੰ ਧਿਆਨ ਵਿਚ ਰਖ ਕੇ ਹੀ ਉਪਰ ਦੱਸੀ ਵਿਧੀ ਦੀ ਠੀਕ ਵਰਤੋਂ ਕੀਤੀ ਜਾ ਸਕਦੀ ਹੈ। ਕਿਨੇ ਹੀ ਅਜਿਹੇ ਪਾਠ ਹੁੰਦੇ ਹਨ ਜਿਨ੍ਹਾਂ ਵਿਚ ਵਧੇਰੇ ਸਮਾਂ ਯੋਗ ਉਤੇ ਖਰਚ ਹੀ ਕਰਨਾ ਪੈਂਦਾ ਹੈ ਅਤੇ ਕਈਆਂ ਵਿਚ ਪਾਠ ਨੂੰ ਸਪਸ਼ਟ ਕਰਨ ਵਿਚ ਵਧੇਰੇ ਸਮਾਂ ਲਾਉਣਾ ਪੈਂਦਾ ਹੈ।
ਸਧਾਰਨ ਤੌਰ ਤੇ ਦੋ ਤਰ੍ਹਾਂ ਦੇ ਪਾਠ ਹੁੰਦੇ ਹਨ-ਇਕ ਗਿਆਨਾਤਮਕ ਅਤੇ ਦੂਜੇ ਅਧਿਆਸਾਮਕ। ਗਿਆਨਾਤਮਕ ਪਾਠਾਂ ਵਿਚ ਅਤੇ ਖਾਸ ਕਰ ਕੇ ਵਿਗਿਆਨ ਦੇ ਪਾਠਾਂ ਵਿਚ ਉਪਰ ਦਸੀ ਵਿਧੀ ਦੀ ਵਰਤੋਂ ਠੀਕ ਤਰ੍ਹਾਂ ਹੁੰਦੀ ਹੈ। ਅਭਿਆਸਾਤਮਕ ਪਾਠ ਵਿਚ ਉਪਰ ਦਸੀ ਵਿਧੀ ਦੀ ਪੂਰੀ ਵਰਤੋਂ ਨਹੀਂ ਹੁੰਦੀ। ਇਤਿਹਾਸ, ਭੂਗੋਲ, ਵਿਗਿਆਨ, ਵਿਆਕਰਨ ਆਦਿ ਵਿਸ਼ਿਆਂ ਦੇ ਪਾਠ ਗਿਆਨਾਤਮਕ ਪਾਠ ਅਖਵਾਉਂਦੇ ਹਨ ਅਤੇ ਡਰਾਇੰਗ, ਸੰਗੀਤ, ਅਤੇ ਹੱਥ ਦੇ ਕੰਮ ਸਿਖਾਉਣ ਲਈ ਜਿਹੜੀਆਂ ਸੰਥਾ ਦਿਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਅਭਿਆਸਾਤਮਕ ਸੰਥਾ ਆਖਦੇ ਹਨ ਅਭਿਆਸਾਤਮਕ ਸੰਥਾ ਲਈ ਭੂਮਿਕਾ ਬੰਨ੍ਹਣਾ, ਕੁਝ ਨਿਯਮਾਂ ਨੂੰ ਦਸਣਾ ਅਤੇ ਫਿਰ ਪਰਯੋਗ ਦੀ ਲੋੜ ਹੁੰਦੀ ਹੈ। ਜਿੱਨਾ ਵਧੇਰੇ ਪਰਯੋਗ ਕੀਤਾ ਜਾਂਦਾ ਹੈ, ਅਰਥਾਤ ਕਲਾ ਉਤੇ ਅਧਿਕਾਰ ਪਰਾਪਤ ਕਰਨ ਲਈ ਅਭਿਆਸ ਕੀਤਾ ਜਾਂਦਾ ਹੈ ਉੱਨਾ ਹੀ ਬੱਚੇ ਵਧੇਰੇ ਹੁਸ਼ਿਆਰ ਹੁੰਦੇ ਹਨ।
-----