ਪੰਨਾ:ਸਿਖਿਆ ਵਿਗਿਆਨ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

१३० ਦਸਣੀਆਂ ਹਨ, ਕਿੱਥੋ ਬਚਿਆਂ ਤੋਂ ਮੁਆਲ ਪੁਛ ਕੇ ਉਨ੍ਹਾਂ ਗੱਲਾਂ ਨੂੰ ਉਨ੍ਹਾਂ ਦੇ ਦਿਮਾਕ ਵਿਚੋਂ ਉਤਾਰਨਾ ਹੈ, ਕਿਥੋਂ ਪਦਾਰਥ, ਮੂਰਤ ਆਦਿ ਵਿਖਾਉਣਾ ਹੈ, ਕਿਹੜੀ ਗਲ ਬੋਰਡ ਤੇ ਲਿਖਣੀ ਹੈ ਅਤੇ ਕਿਹੜੀ ਗਲ ਬਚਿਆਂ ਨੂੰ ਆਪਣੀਆਂ ਨੋਟ ਬੁਕਾਂ ਤੇ ਉਤਾਰਨ ਲਈ ਕਹਿਣਾ ਹੈ ਆਦਿ ਗਲਾਂ ਤੇ ਜਦ ਉਸਤਾਦ ਪਹਿਲਾਂ ਤੋਂ ਹੀ ਵਿਚਾਰ ਕਰ ਲੈਂਦਾ ਹੈ ਤਾਂ ਜੋ ਉਹ ਆਪਣੇ ਪਾਠ ਨੂੰ ਸੁਆਦੀ ਬਨਾਉਣ ਦੇ ਸਮਰੱਥ ਹੁੰਦਾ ਹੈ । ਜਿਨ੍ਹਾਂ ਉਸਤਾਦਾਂ ਇਸ ਤਰ੍ਹਾਂ ਪਾਠ ਦੀ ਤਿਆਰੀ ਦਾ ਅਭਿਆਸ ਨਹੀਂ ਹੁੰਦਾ ਉਹ ਵੇਲਾ ਆਉਣ ਉਤੇ ਪੜ੍ਹਾਉਣ ਦੀ ਲੋੜੀਂਦੀ ਸਮੱਗਰੀ ਵੀ ਜਮਾਤ ਵਿਚ ਲੈ ਜਾਣਾ ਭੁਲ ਜਾਂਦੇ ਹਨ । ਇਸ ਤਰ੍ਹਾਂ ਦੀਆਂ ਭੁਲਾਂ ਟ੍ਰੇਨਿੰਗ ਕਾਲਜ ਦੀ ਸਿਖਿਆ ਪ੍ਰਾਪਤ ਕਰਨ ਵਾਲੇ ਉਸਤਾਦਾਂ ਤੋਂ ਪਰੀਖਿਆ ਦੇ ਦਿਨ ਆਮ ਹੋ ਜਾਂਦੀਆਂ ਹਨ। ਇਹ ਭੁੱਲਾਂ ਇੰਨੀਆਂ ਨਵੇਂ ਉਸਤਾਦਾਂ ਤੋਂ ਨਹੀਂ ਹੁੰਦੀਆਂ ਜਿੰਨੀਆਂ ਪੁਰਾਣੇ ਉਸਤਾਦਾਂ ਤੋਂ ਹੁੰਦੀਆਂ ਹਨ। ਨਵੇਂ ਉਸਤਾਦ ਨੂੰ ਆਪਣੇ ਆਪ ਵਿਚ ਨਿਰੀ ਨਵੀਂ ਆਦਤ ਪਾਉਣ ਦਾ ਕੰਮ ਰਹਿੰਦਾ ਹੈ ਅਤੇ ਇਹ ਆਦਤ · ਪੜਤਾਲੀਏ ਦੀਆਂ ਨਜ਼ਰਾਂ ਹੇਠ ਪਾਠ ਪੜ੍ਹਾਉਣ ਕਰ ਕੇ ਪੈ ਜਾਂਦੀ ਹੈ । ਪਰ ਪੁਰਾਣੇ ਉਸਤਾਦਾਂ ਨੂੰ ਆਪਣੇ ਪਾਠ ਦੀ ਤਿਆਰੀ ਨਾ ਕਰਨ ਦੀ ਆਦਤ ਤੋੜ ਕੇ ਨਵੀਂ ਬਨਾਉਣੀ ਪੈਂਦੀ ਹੈ । ਇਸ ਲਈ ਵਿਧੀ-ਪੂਰਬਕ ਪੜਾਉਣ ਵਿਚ ਉਨ੍ਹਾਂ ਕੋਲੋਂ ਵਧੇਰੇ ਭੁਲਾਂ ਹੋਣਾ ਸੁਭਾਵਕ ਹੈ। ਆਪਣੇ ਫਰਜ਼ ਦਾ ਧਿਆਨ ਰਖਣ ਨਾਲ਼ ਇਸ ਤਰ੍ਹਾਂ ਦੀਆਂ ਭੁਲਾਂ ਨਹੀਂ ਹੁੰਦੀਆਂ। ਪਾਠ ਦੀ ਸਿਖਾਈ ਪਾਠ ਦੀ ਪੂਰੀ ਤਿਆਰੀ ਕਰਕੇ ਅਤੇ ਉਚਿਤ ਸਮੱਗਰੀ ਲੈ ਕੇ ਜਦ ਇਕ ਉਸਤਾਦ ਜਮਾਤ ਵਿਚ ਆਉਂਦਾ ਹੈ ਤਾਂ ਉਸ ਨੂੰ ਭਰੋਸਾ ਹੁੰਦਾ ਹੈ । ਪਰ ਪਾਠ ਨੂੰ ਸਫਲ ਬਨਾਉਣ ਲਈ ਪਾਠ ਦੀ ਤਿਆਰੀ ਤੋਂ ਬਿਨਾਂ ਉਸ ਨੂੰ ਵਿਧੀ-ਪੂਰਬਕ ਪੜਾਉਣਾ ਵੀ ਜ਼ਰੂਰੀ ਹੈ। ਪਾਠ ਦੀ ਲਿਖਾਈ ਦੀਆਂ ਹੇਠ ਲਿਖੀਆਂ ਪੰਜ ਪੌੜੀਆਂ ਹਨ | (੧) ਉਤਸੁਕਤਾ ਨੂੰ ਉਭਾਰਨਾ (ਬਚਿਆਂ ਦੀ ਮਾਨਸਿਕ ਤਿਆਰੀ) । (੨) ਪਾਠ ਦਾ ਸਪਸ਼ਟੀ ਕਰਣ। (੩) ਸਬੰਧ ਬੰਨ੍ਹਣਾ । (੪) ਲੜੀਬੱਧ ਕਰਨਾ । (੫) ਅਮਲੀ ਵਰਤੋਂ ਕਰਨਾ । ਉਪਰਲੀਆਂ ਪੰਜ ਪੌੜੀਆਂ ਨੂੰ ਚੰਗੀ ਤਰ੍ਹਾਂ ' ਜਾਨਣਾ ਸਿਖਾਈ-ਵਿਧੀ ਦੇ ਸਰੂਪ ਨੂੰ ਸਮਝਣ ਲਈ ਜ਼ਰੂਰੀ ਹੈ । ਇਸ ਲਈ ਇਕ ਇਕ ਕਰ ਕੇ ਉਨ੍ਹਾਂ ਉਤੇ ਚਾਨਣ ਪਾਇਆ ਜਾਵੇਗਾ । ਵਿਚਾਰਾਂ ਨੂੰ ਉਭਾਰਨਾ –ਪੜ੍ਹਾਉਣ ਦੀ ਪਹਿਲੀ ਪੌੜੀ ਵਿਚ ਬੱਚਿਆਂ ਦੀ ਮਾਨਸਿਕ ਤਿਆਰੀ ਕੀਤੀ ਜਾਂਦੀ ਹੈ | ਬੱਚਾ ਲੰਬਾ ਪੜ੍ਹਨ ਤੋਂ ਪਹਿਲਾਂ ਹੋਰ ਹੋਰ ਗੱਲਾਂ ਮੋਚਦਾ ਰਹਿੰਦਾ ਹੈ । ਇਸ ਲਈ ਉਸ ਦੇ ਧਿਆਨ ਨੂੰ ਪੜ੍ਹਾਏ ਜਾਣ ਵਾਲੇ ਪਾਠ ਵਲ ਲਿਆਉਣ ਲਈ ਇਹ ਜ਼ਰੂਰੀ ਹੈ ਕਿ ਬੱਚੇ ਦੀ ਮਾਨਸਿਕ ਤਿਆਰੀ ਕੀਤੀ ਜਾਵੇ । ਦੂਜੇ, ਜਿਸ ਵਿਸ਼ੇ ਨੂੰ ਉਸਤ ਦਾ ਪੜ੍ਹਾਉਣਾ ਚਾਹੁੰਦਾ ਹੈ ਉਸ ਨਾਲ ਸਬੰਧ ਰਖਣ ਵਾਲੀਆਂ __ ਕੁਝ ਗੱਲਾਂ