________________
੧੨੯ ਯਾਦ ਨਾ ਹੋਣ ਉਨ੍ਹਾਂ ਨੂੰ ਪੁਸਤਕ ਵਿਚੋਂ ਵੇਖ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਕ ਕਾਪੀ ਵਿਚ ਉਤਾਰ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਆਪਣੀ ਸੰਬਾ ਦੋ ਨਿਤ ਦਿਨ ਦੇ ਨੋਟ ਬਣਾ ਲੈਣਾ ਸਫਲ ਉਸਤਾਦ ਲਈ ਬੜਾ ਜ਼ਰੂਰੀ ਹੈ । ਨੋਟ ਲਿਖ ਲੈਣ ਨਾਲ ਵਿਚਾਰ ਰੁਖ ਸਿਰ ਹੋ ਜਾਂਦੇ ਹਨ ਅਤੇ ਜਿਹੜੀਆਂ ਗਲਾਂ ਸਾਨੂੰ ਯਾਦ ਨਹੀਂ ਹੁੰਦੀਆਂ, ਸਾਡੇ ਧਿਆਨ ਵਿਚ ਆ ਜਾਂਦੀਆਂ ਹਨ । ਕਿੱਲੋ ਹੀ ਨਵੇਂ ਉਸਤਾਦ ਜਿਹੜੇ ਆਪਣੇ ਵਿਸ਼ੇ ਦੇ ਵਿਦਿਵਾਨ ਹਨ ਜਮਾਤ ਵਿਚ ਦਸਣ ਯੋਗ ਸਧਾਰਨ ਗਲਾਂ ਨੂੰ ਨਹੀਂ ਜਾਣਦੇ ; ਅਥਵਾ ਉਹ ਗਲਾਂ ਉਨ੍ਹਾਂ ਨੂੰ ਭੁਲੀਆਂ ਬਹਿੰਦੀਆਂ ਹਨ । ਦੂਜਿਆਂ ਨੂੰ ਸਮਝਾਉਣ ਵੇਲੇ ਹੀ ਸਾਨੂੰ ਇਹ ਪਤਾ ਚਲਦਾ ਹੈ ਕਿ ਜਿਸ ਵਿਸ਼ੇ ਉਤੇ ਅਸੀਂ ਆਪਣਾ ਪੂਰਾ ਅਧਿਕਾਰ ਸਮਝਦੇ ਹਾਂ ਉਸ ਦੀਆਂ ਲੋੜੀਂਦੀਆਂ ਗਲਾਂ ਦਾ ਵੀ ਸਾਨੂੰ ਕਿੰਨਾ 'ਘਟ ਪਤਾ ਹੈ । ਇਸ ਲਈ ਝੂਠੇ ਮਾਨ ਨੂੰ ਛਡ ਕੌ ਵਿਸ਼ੇ ਨੂੰ ਪੜ੍ਹਦੇ ਰਹਿਣਾ ਜ਼ਰੂਰੀ ਹੈ | ਉਸਤਾਦ ਨੂੰ ਆਪਣੇ ਨੋਟਾਂ ਨੂੰ ਜਮਾਤ ਵਿਚ ਲੈ ਜਾਣਾ ਚਾਹੀਦਾ ਹੈ। ਸੰਥਾ ਪੜ੍ਹਾਉਂਦਿਆਂ ਜੇ ਅਸੀਂ ਕਿਸੇ ਖਾਸ ਗਲ ਨੂੰ ਭੁਲਦੇ ਹਾਂ ਤਾਂ ਆਪਣੇ ਨੋਟਾਂ ਦੀ ਵਰਤੋਂ ਕਰ ਕੇ ਉਸ ਗਲ ਨੂੰ ਯਾਦ ਕਰ ਸਕਦੇ ਹਾਂ ਅਤੇ ਨੋਟਾਂ ਦੀ ਸਹਾਇਤਾ ਨਾਲ ਬਚਿਆਂ ਨੂੰ ਠੀਕ ਠੀਕ ਗਲ ਦਸ ਸਕਦੇ ਹਾਂ । ਜਮਾਤ ਵਿਚ ਨੋਟਾਂ ਦਾ ਲੈ ਜਾਣਾ ਕੋਈ ਬੁਰੀ ਗਲ ਨਹੀਂ । ਇਹ ਉਸਤਾਦ ਦੀ ਅਯੋਗਤਾ ਦਾ ਵਿਖਾਲਾ ਨਹੀਂ ਸਗੋਂ ਉਸ ਨੂੰ ਆਪਣੇ ਫਰਜ਼ ਦੀ ਪਛਾਣ ਕਰਨ ਵਾਲਾ ਸਿੱਧ ਕਰਦਾ ਹੈ । ਹਰ ਵਿਅਕਤੀ ਭਾਵੇਂ ਉਸ ਦੀ ਯਾਦ-ਸ਼ਕਤੀ ਕਿੰਨੀ ਹੀ ਤਿੱਖੀ ਕਿਉਂ ਨਾ ਹੋਵ ਵੇਲੇ ਸਿਰ ਕੁਝ ਜ਼ਰੂਰੀ ਗੱਲਾਂ ਨੂੰ ਭੁਲ ਜਾਂਦਾ ਹੈ। ਇਸ ਲਈ ਆਪਣੀ ਸਹਾਇਤਾ ਲਈ ਜਮਾਤ ਵਿਚ ਨੋਟਾਂ ਨੂੰ ਲੈ ਜਾਣਾ ਠੀਕ ਹੈ। ਪਰ ਤਿਆਰੀ ਦਾ ਅਰਥ ਵਿਸ਼ੇ ਦੇ ਨਿਰੋ ਅਧਿਅਨ ਤੋਂ ਨਹੀਂ ਹੈ । ਕਿੰਨੇ ਹੀ ਉਸਤਾਦਾਂ ਨੂੰ ਪਾਠ-ਵਿਸ਼ੇ ਦਾ ਪੂਰਾ ਗਿਆਨ ਹੁੰਦਾ ਹੈ, ਇਸ ਉਤੇ ਵੀ ਉਹ ਸੰਬਾ ਪੜਾਉਣ ਵਿਚ ਅਸਫਲ ਹੁੰਦੇ ਹਨ । ਸੰਥਾ ਨੂੰ ਪੜ੍ਹਾਉਣ ਲਈ ਪੜ੍ਹਾਉਣ ਦੀ ਵਿਧੀ ਉਤੇ ਵਿਚਾਰ ਕਰਨਾ, ਉਸ ਦੀ ਯੋਜਨਾ ਬਨਾਉਣਾ, ਬੜਾ ਜ਼ਰੂਰੀ ਹੈ ।ਸਿਖਾਈ ਦੇ ਕੰਮ ਵਿਚ ਪਾਠ ਦੀ ਤਿਆਰੀ ਦਾ ਮੁਖ ਅਰਥ ਇਹ ਹੀ ਹੈ । ਹਰ ਉਸਤਾਦ ਨੂੰ ਜਮਾਤ ਵਿਚ ਜਾਣ ਤੋਂ ਪਹਿਲਾਂ ਇਹ ਸੋਚਣਾ ਜ਼ਰੂਰੀ ਹੁੰਦਾ ਹੈ ਕਿ ਉਸ ਵਿਸ਼ੇ ਦਾ ਬਾਲਕਾਂ ਨੂੰ ਕਿੰਨਾ ਕੁ ਗਿਆਨ ਹੈ । ਇਕ ਹੀ ਉਸਤਾਦ ਵਖ ਵਖ ਜਮਾਤ ਦੇ ਬਚਿਆਂ ਨੂੰ ਪੜ੍ਹਾਉਂਦਾ ਹੈ। ਇਸ ਲਈ ਉਸ ਨੂੰ ਬੱਚਿਆਂ ਦੀ ਯੋਗਤਾ ਨੂੰ ਧਿਆਨ ਵਿਚ ਰਖਣਾ ਬੜਾ ਜ਼ਰੂਰੀ ਹੈ । ਸਿਖਾਈ ਦਾ ਕੰਮ ਪੰਡਤਾਈ ਦਾ ਵਿਖਾਲਾ ਕਰਨਾ ਨਹੀਂ । ਜਿਹੜਾ ਉਸਤਾਦ ਆਪਣੀਆਂ ਸਾਰੀਆਂ ਗਲਾਂ ਜਿਹੜੀਆਂ ਉਹ ਜਾਣਦਾ ਹੈ, ਬੱਚਿਆਂ ਨੂੰ ਦਸ ਦੇਣਾ ਚਾਹੁੰਦਾ ਹੈ ਉਹ ਆਪਣੀ ਵਿਦਵਤਾ ਕਰਕੇ ਬਚਿਆਂ ਦਾ ਆਦਰ ਭਾਵੇਂ ਜਿੱਤ ਲਵੇ, ਬਚਿਆਂ ਦਾ ਵਧੇਰੇ ਲਾਭ ਨਹੀਂ ਕਰਦਾ । ਇਸ ਲਈ ਉਸਤਾਦ ਨੂੰ ਸਦਾ ਇਹ ਸੋਚਣਾ ਪੈਂਦਾ ਹੈ ਕਿ ਕਿਸ ਗਲ ਨੂੰ ਬੱਚਿਆਂ ਨੂੰ ਦਸਿਆ ਜਾਵੇ ਅਤੇ ਕਿਸ ਨੂੰ ਨਹੀਂ। ਇਸ ਦੀ ਉਸ ਨੂੰ ਪਹਿਲਾਂ ਤੋਂ ਯੋਜਨਾ ਬਨਾਉਣੀ ਪੈਂਦੀ ਹੈ। ਇਹ ਹੀ ਪਾਠ ਦੀ ਤਿਆਰੀ ਦਾ ਦੂਸਰਾ ਅੰਗ ਹੈ । ਪਾਠ ਦੀ ਤਿਆਰੀ ਦਾ ਤੀਸਰਾ ਅੰਗ ਪਾਠ ਨੂੰ ਸੁਆਦੀ ਬਨਾਉਣ ਦੀ ਸਮੱਗਰੀ ਉਤੇ ਵਿਚਾਰ ਕਰਨਾ ਹੈ । ਸੁਚੱਜਾ ਉਸਤਾਦ ਇਸ ਗੱਲ ਤੇ ਨਿਤ ਵਿਚਾਰ ਕਰਦਾ ਹੈ । ਇਹ ਹੀ ਸਿਖਾਈ-ਕਲਾ ਦਾ ਪਰਧਾਨ ਅੰਗ ਹੈ । ਕਿਥੇ ਬਚਿਆਂ ਨੂੰ ਸੰਬਾ ਦੀਆਂ ਗਲਾਂ ਆਪ