ਪੰਨਾ:ਸਿਖਿਆ ਵਿਗਿਆਨ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਿਆਨ ਨਾਲ ਇੰਨਾ ਡੂੰਘਾ ਸਬੰਧ ਹੈ ਕਿ ਆਧੁਨਿਕ ਸਿੱਖਿਆ ਵਿਗਿਆਨ ਮਨੋਵਿਗਿਆਨ ਤੋਂ ਬਗੈਰ ਆਪਣੇ ਪੈਰਾਂ ਤੇ ਖੜੂ ਹੀ ਨਹੀਂ ਸਕਦਾ। ਇਧਰ ਸਿਖਿਆ ਵਿਗਿਆਨ ਸਬੰਧੀ ਪ੍ਰਯੋਗਾਂ ਨੇ ਵੀ ਮਨੋ ਵਿਗਿਆਨ ਦੀਆਂ ਖੋਜਾਂ ਵਿਚ ਸਹਾਇਤਾ ਕੀਤੀ ਹੈ। ਮਨੋ-ਵਿਗਿਆਨ ਦੀਆਂ ਅਧੁਨਿਕ ਕਾਲ ਦੀਆਂ ਮੌਲਿਕ ਖੋਜਾਂ ਦੋ ਹੀ ਖੇਤਰਾਂ ਵਿਚ ਹੋਈਆਂ ਹਨ— ਇਕ ਸਿਖਿਆ ਦੇ ਖੇਤਰ ਵਿਚ ਅਤੇ ਦੂਜੇ ਮਾਨਸਿਕ ਇਲਾਜ ਦੇ ਖੇਤਰ ਵਿਚ। ਜਿਥੋਂ ਤਕ ਸਿਖਿਆ ਵਿਗਿਆਨ ਦਾ ਸਬੰਧ ਹੈ, ਇਹ ਕਿਹਾ ਜਾ ਸਕਦਾ ਹੈ ਕਿ ਇਸ ਵਿਸ਼ੇ ਦੀ ਮੌਲਿਕ ਜਾਣਕਾਰੀ ਕਰਨਾ ਮਨੋਵਿਗਿਆਨ ਦੀ ਸਹਾਇਤਾ ਬਿਨਾਂ ਸੰਭਵ ਹੀ ਨਹੀਂ; ਅਤੇ ਇਸ ਵਿਸ਼ੇ ਦਾ ਅਧਿਅਨ ਮਨੋ ਵਿਗਿਆਨ ਵਿਚ ਰੁਚੀ ਰਖਣ ਵਾਲੇ ਵਿਅਕਤੀ ਲਈ ਸੌਖਾ ਤੇ ਚੰਗੀ ਤਰ੍ਹਾਂ ਸਮਝ ਵਿਚ ਆਉਣ ਵਾਲਾ ਬਣ ਜਾਂਦਾ ਹੈ।

ਵਿਸ਼ਾ ਵਿਸਥਾਰ

ਸਿਖਿਆ ਵਿਗਿਆਨ ਸਿੱਖਿਆ ਦੀਆਂ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਅਧਿਆਨ ਕਰਦਾ ਹੈ ਜਿਹੜੀਆਂ ਕੌਮ ਦੇ ਬਚਿਆਂ ਨੂੰ ਸਿਖਿਆ ਦੇਣ ਵਾਲੀਆਂ ਵਿਅਕਤੀਆਂ ਅੱਗੇ ਆਉਂਦੀਆਂ ਹਨ। ਸਿਖਿਆ ਦਾ ਉਦੇਸ਼, ਸਿਖਿਆ ਦਾ ਪਸਾਰ ਕਰਨ ਵਾਲੇ ਸਾਧਨ, ਬੱਚੇ ਦਾ ਸੁਭਾਵ, ਵਖ ਵਖ ਸਿਖਿਆ ਢੰਗਾਂ ਦੀ ਮੌਲਿਕਤਾ, ਸਿਖਿਆ ਦੇ ਵਿਸ਼ੇ ਦੀ ਚੋਟ, ਸਿਖਿਆ ਦੇਣ ਦੇ ਕੰਮ ਦੇ ਮੌਲਿਕ ਨਿਯਮ, ਕਾਬੂ, ਸਰੀਰਕ ਸਿਖਿਆ ਦੇ ਸਿਧਾਂਤ, ਸਾਂਝੀ ਸਿਖਿਆ ਆਦਿ ਵਿਸ਼ਿਆਂ ਉੱਤੇ ਸਿਖਿਆ ਵਿਗਿਆਨ ਵਿਚ ਵਿਚਾਰ ਕੀਤਾ ਜਾਣਾ ਜਰੂਰੀ ਹੈ। ਇਸ ਪੁਸਤਕ ਵਿਚ ਬੋਲੀ, ਗਣਿਤ ਅਤੇ ਖੇਲਾਂ ਦੀ ਸਿਖਿਆ ਵਿਧੀ ਉਤੇ ਵੀ ਵਿਚਾਰ ਕੀਤਾ ਗਿਆ ਹੈ। ਮਨੋ-ਵਿਗਿਆਨ ਦੇ ਕੁਝ ਮੌਲਿਕ ਪ੍ਰਸ਼ਨਾਂ ਉਤੇ ਚਾਨਣਾ ਪਾਉਣਾ ਵੀ ਜਰੂਰੀ ਸਮਝਿਆ ਗਿਆ ਹੈ। ਬੱਚੇ ਦੀ ਮਾਨਸਿਕ, ਸਰੀਰਕ ਅਤੇ ਆਚਰਨ ਦੀ ਸਿਖਿਆ ਬਾਰੇ ਸਾਰੇ ਪ੍ਰਸ਼ਨਾਂ ਉਤੇ ਵਿਗਿਆਨ ਸਿੱਖਿਆ ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈ।

ਸਿਖਿਆ ਦੀ ਵਿਆਖਿਆ

ਸਿਖਿਆ ਉਹ ਕੰਮ ਹੈ ਜਿਸ ਰਾਹੀਂ ਮਨੁਖ ਦੀਆਂ ਸ਼ਕਤੀਆਂ ਦਾ ਸਮੁਚਾ ਵਿਕਾਸ ਹੋਵੇ, ਅਤੇ ਜਿਸ ਕਰਕੇ ਉਹ ਸਭ ਤਰ੍ਹਾਂ ਦੀ ਪੂਰਨਤਾ ਪ੍ਰਾਪਤ ਕਰਨ ਦਾ ਯਤਨ ਕਰੋ। ਸਵਾਮੀ ਵਿਵੇਕ ਨੰਦ ਦੇ ਸ਼ਬਦਾਂ ਵਿਚ ਸਿਖਿਆ ਮਨੁੱਖ ਅੰਦਰ ਲੁਕੀਆਂ ਸ਼ਕਤੀਆਂ ਦਾ ਪਰਕਾਸ਼ਨ ਹੈ। ਬੱਚੇ ਵਿਚ ਅਨੇਕ ਤਰ੍ਹਾਂ ਦੀਆਂ ਸ਼ਕਤੀਆਂ ਪਾਈਆਂ ਜਾਂਦੀਆਂ ਹਨ; ਇਨ੍ਹਾਂ ਸ਼ਕਤੀਆਂ ਦਾ ਨਿਕਾਸ ਸਿਖਿਆ ਰਾਹੀਂ ਹੁੰਦਾ ਹੈ । ਸਿਖਿਆ ਦੀ ਅਨਹੋਂਦ ਵਿਚ ਇਹ ਸ਼ਕਤੀਆਂ ਪਰਗਟ ਹੀ ਨਹੀਂ ਹੁੰਦੀਆਂ। ਸਿਖਿਆ ਕਰਕੇ ਬੱਚਾ ਸੰਸਾਰ ਵਿਚ ਯੋਗ ਜੀਵਨ ਬਤੀਤ ਕਰਦਾ ਹੈ, ਉਹ ਸੰਸਾਰਿਕ ਗਿਆਨ ਪਰਾਪਤ ਕਰਦਾ ਹੈ ਅਤੇ ਉਹ ਹਾਲਤ ਦਾ ਦਾਸ ਹੋਣ ਦੀ ਥਾਂ ਉਸ ਉਤੇ ਜਿਤ ਪਰਾਪਤ ਕਰਦਾ ਹੈ। ਸਿਖਿਆ ਕਰਕੇ ਹਰ ਬੱਚਾ ਆਪਣੇ ਜੀਵਨ ਵਿਚ ਉਨ੍ਹਾਂ ਆਦਤਾਂ ਦਾ ਮਾਲਕ ਬਣ ਜਾਂਦਾ ਹੈ ਜਿਹੜੀਆਂ ਉਸ ਨੂੰ ਹਾਲਤ ਉਤੇ ਕਾਬੂ ਪਾਉਣ ਵਿਚ ਸਹਾਈ ਹੁੰਦੀਆਂ ਹਨ।

ਸਿਖਿਆ ਦੇ ਕੰਮ ਨੂੰ ਦੋ ਦ੍ਰਿਸ਼ਟੀਕੋਨਾਂ ਤੋਂ ਵੇਖਿਆ ਜਾ ਸਕਦਾ ਹੈ । ਇਕ ਪਾਸੇ ਬੱਚਿਆਂ ਦੀਆਂ ਯੋਗਤਾਵਾਂ ਦਾ ਵਿਕਾਸ ਹੈ ਅਥਵਾ ਉਨ੍ਹਾਂ ਦੀ ਸ਼ਖਸੀਅਤ ਦੀ ਪਕਾਈ ਹੈ,