ਪੰਨਾ:ਸਿਖਿਆ ਵਿਗਿਆਨ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

१२५ ਇਸ ਤਰ੍ਹਾਂ ਦਾ ਕੇਂਦਰੀ-ਕਰਨ ਕਰਨਾ ਉਨ੍ਹਾਂ ਦੇ ਬੌਧਿਕ ਵਿਕਾਸ ਵਿਚ ਕ ਬਣਦਾ ਹੈ । ਬਹੁਤ ਸਾਰੇ ਉਸਤਾਦ ਇਕ ਹੀ ਪਾਠ ਵਿਚ ਕਈ ਵਿਸ਼ਿਆਂ ਦੀਆਂ ਗੱਲਾਂ ਬਿਨਾਂ ਉਨ੍ਹਾਂ ਦਾ ਠੀਕ ਤਰ੍ਹਾਂ ਸਬੰਧ ਜੋੜਨ ਦੇ ਲੈ ਆਉਂਦੇ ਹਨ ਜਿਸ ਨਾਲ ਬੱਚਿਆਂ ਦਾ ਮੌਲਿਕ ਲਾਭ ਹੋਣ ਦੀ ਥਾਂ ਹਾਨੀ ਹੁੰਦੀ ਹੈ । ਇਸ ਤਰ੍ਹਾਂ ਦੀ ਸਾਂਝ ਝੂਠੀ ਸਾਂਝ ਹੈ। ਇਸ ਨੂੰ ਪ੍ਰਧਾਨ ਸਿਖਿਆ-ਵਿਦਵਾਨਾਂ ਨੇ ਬਿਅਰਥ ਕਿਹਾ ਹੈ । ਵਰਤਮਾਨ ਸਮੇਂ ਵਿਚ ਭਾਰਤ ਵਰਸ਼ ਵਿਚ ਪੜ੍ਹਾਈ ਦੇ ਸਾਰੇ ਵਿਸ਼ਿਆਂ ਦਾ ਹੱਬ ਦੇ ਕੰਮ ਉਤੇ ਕੇਂਦਰੀ ਕਰਣ ਕਰਨ ਦੀ ਵਰਤੋਂ ਕੀਤੀ ਜਾ ਰਹੀ ਹੈ । ਸਾਡੀ ‘ਬੇਸਿਕ' ਸਿਖਿਆ- ਪਰਨਾਲੀ ਵਿਚ ਕਿਸੇ ਬੁਨਿਆਦੀ ਕੰਮ ਨੂੰ ਕੇਂਦਰ ਬਣਾਇਆ ਜਾਂਦਾ ਹੈ । ਪੜ੍ਹਾਈ ਦੇ ਦੂਜੇ ਵਿਸ਼ਿਆਂ ਨੂੰ ਇਸ ਤਰ੍ਹਾਂ ਸਿਖਾਇਆ ਜਾਂਦਾ ਹੈ ਜਿਸ ਤੋਂ ਬੱਚਾ ਉਨ੍ਹਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦੋ ਹਥ ਦੇ ਕੰਮ ਨਾਲ ਸਬੰਧ ਵੇਖ ਸਕੇ । ਹਰ ਵਿਸ਼ਾ ਪੜ੍ਹਾਉਣ ਵੇਲੇ ਉਸਤਾਦ ਨੂੰ ਬੁਨਿਆਦੀ ਕੰਮ ਨੂੰ ਧਿਆਨ ਵਿਚ ਰਖਣਾ ਜ਼ਰੂਰੀ ਸਮਝਿਆ ਜਾਂਦਾ ਹੈ ਅਤੇ ਉਸਨੂੰ ਨੀਂਹ, ਮੰਨਕੇ ਹੀ ਦੂਜਿਆਂ ਵਿਸ਼ਿਆਂ ਦੀ ਪੜ੍ਹਾਈ ਕਰਾਈ ਜਾਂਦੀ ਹੈ। ਮਾਨਸਿਕ ਵਿਕਾਸ਼ ਦੀ ਦ੍ਰਿਸ਼ਟੀ ਤੋਂ ਇਸ ਤਰ੍ਹਾਂ ਦਾ ਕੇਂਦਰੀ-ਕਰਣ ਛੋਟੇ ਬਚਿਆਂ ਲਈ ਹਾਨੀਕਾਰਕ ਹੈ। ਛੋਟੇ ਬਚਿਆਂ ਲਈ ਅਨੇਕ ਵਿਸ਼ੇ ਪੜ੍ਹਾਏ ਜਾਣੈ ਜ਼ਰੂਰੀ ਹਨ ਅਤੇ ਉਨ੍ਹਾਂ ਵਿਚ ਆਪਸ ਦਾ ਇਨਾ ਸਬੰਧ ਹੀ ਕਾਇਮ ਕਰਨਾ ਠੀਕ ਹੈ ਜਿੰਨਾ ਕਿ ਹਰ ਵਿਸ਼ੇ ਨੂੰ ਸੁਆਦੀ ਬਨਾਉਣ ਲਈ ਅਤੇ ਉਸਦੀ ਸੁਤੰਤਰਤਾ ਰਖਣ ਲਈ ਜ਼ਰੂਰੀ ਹੈ । ਮੁਢਲੀਆਂ ਜਮਾਤਾਂ ਵਿਚ ਬੱਚਿਆਂ ਨੂੰ ਕੋਈ ਵਿਸ਼ਾ ਇਸ ਤਰ੍ਹਾਂ ਨਹੀਂ ਪੜ੍ਹਾਇਆ ਜਾਣਾ ਚਾਹੀਦਾ ਜਿਸ ਨਾਲ ਉਹ ਦੂਜੇ ਵਿਸ਼ੇ ਦੀ ਸੁਤੰਤਰਤਾ ਵਿਚ ਰੋਕ ਬਣ ਜਾਵੇ।* ਮੁਢਲੀਆਂ ਜਮਾਤਾਂ ਦੇ ਬਚਿਆਂ ਲਈ ਇਸ ਤਰ੍ਹਾਂ ਦੇ ਕੇਂਦਰੀ-ਕਰਣ ਦੀ ਸਲਾਹ, ਵੀ ਕਿਸੇ ਯੋਗ ਸਿਖਿਆ-ਵਿਗਿਆਨੀ ਨੇ ਨਹੀਂ ਦਿਤੀ, ਜਿਸ ਤਰ੍ਹਾਂ ਦਾ ਕਿ ਸਾਡੀ ਬੇਸ਼ਿਕ ਸਿਖਿਆ-ਪਰਨਾਲੀ ਵਿਚ ਪਾਇਆ ਜਾਂਦਾ ਹੈ । ਇਸ ਪਰਸੰਗ ਵਿਚ ਡਾਕਟਰ ਐਸ. ਐਸ. ਲੋਰੀ

  • ਇਸ ਪਰਸੰਗ ਵਿਚ ੇਮੈਂਟ ਦੇ ਹੇਠ ਲਿਖੇ ਵਿਚਾਰ ਲਿਖਣ ਯੋਗ ਹਨ:-

'No school pursuit can ever become a moral force in a person's life unless it assumes a position. amongst what we call interests; no such interest is ever evoked unless the subject is ever well understood and no is art intelligently practised if the light which the other studies are able to throw upon it is, deliberately shut out. This we take to be the true principle of correlation and this means that in teaching any subject so far as these will help towards the complete understanding of the thing in hand, it does not mean that we should go forth to seek connections that do not naturally suggest themaselves under the mistaken idea that we are thereby securing unity in the circle of thought." -Principles of Education P. 234. tulqopolis Tan