ਪੰਨਾ:ਸਿਖਿਆ ਵਿਗਿਆਨ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੇਵਾਂ ਪਰਕਰਨ

ਸਾਂਝਾ ਪਰਬੰਧ

ਪਾਠ-ਵਿਸ਼ਿਆਂ ਵਿਚ ਸਬੰਧ ਕਾਇਮ ਕਰਨ ਦੀ ਲੋੜ

ਸਮੇਂ ਦੀ ਬਚਤ:-ਬੱਚਿਆਂ ਨੂੰ ਜਮਾਤ ਵਿਚ ਕਈ ਵਿਸ਼ੇ ਪੜ੍ਹਾਏ ਜਾਂਦੇ ਹਨ। ਕਈ ਵਾਰੀ ਇਨ੍ਹਾਂ ਸਾਰਿਆਂ ਵਿਸ਼ਿਆਂ ਨੂੰ ਇਕ ਹੀ ਉਸਤਾਦ ਪੜਾਉਂਦਾ ਹੈ। ਪਰ ਸਾਡੀਆਂ ਵਧੇਰੇ ਪਾਠਸ਼ਾਲਾਂ ਵਿਚ ਅੱਡ ਅੱਡ ਵਿਸ਼ਿਆਂ ਲਈ ਵੱਖ ਵੱਖ ਉਸਤਾਦ ਹੁੰਦੇ ਹਨ। ਹਰ ਉਸਤਾਦ ਚਾਹੁੰਦਾ ਹੈ ਕਿ ਆਪਣੇ ਵਿਸ਼ੇ ਨੂੰ ਪੜ੍ਹਾਉਣ ਲਈ ਉਸਨੂੰ ਵਧ ਤੋਂ ਵਧ ਸਮਾਂ ਮਿਲੇ। ਜੇ ਹਰ ਉਸਤਾਦ ਨੂੰ ਆਪਣਾ ਆਪਣਾ ਵਿਸ਼ਾ ਪੜ੍ਹਾਉਣ ਲਈ ਮਨ ਮਰਜ਼ੀ ਦਾ ਸਮਾਂ ਦੇ ਦਿਤਾ ਜਾਵੇ ਤਾਂ ਕੋਰਸ ਦੇ ਸੰਪੂਰਨ ਵਿਸ਼ਿਆਂ ਨੂੰ ਪੜਾਉਂਣਾ ਅਸੰਭਵ ਹੋ ਜਾਵੇ। ਇਸ ਔਕੜ ਨੂੰ ਦੋ ਤਰ੍ਹਾਂ ਹਲ ਕੀਤਾ ਜਾਂਦਾ ਹੈ-ਇਕ ਤਾਂ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦਾ ਵਿਸਥਾਰ ਘਟਾਕੇ ਅਤੇ ਦੂਜੇ ਵਖ ਵਖ ਵਿਸ਼ਿਆਂ ਵਿਚ ਮੇਲ ਪੈਦਾ ਕਰਕੇ। ਹਰ ਵਿਸ਼ੇ ਵਿਚ ਕਈ ਅਜੇਹੀਆਂ ਗਲਾਂ ਹੁੰਦੀਆਂ ਹਨ ਜਿਹੜੀਆਂ ਦੂਜਿਆਂ ਵਿਸ਼ਿਆਂ ਵਿਚ ਵੀ ਉਸੇ ਰੂਪ ਵਿਚ ਹੁੰਦੀਆਂ ਹਨ। ਇਨ੍ਹਾਂ ਨੂੰ ਘੜੀ ਮੁੜੀ ਦੁਹਰਾਉਣਾ ਬੇਲੋੜਾ ਹੈ, ਇਸ ਲਈ ਵਖ ਵਖ ਵਿਸ਼ਿਆਂ ਵਿਚ ਮੇਲ ਹੋਣ ਨਾਲ ਇਕ ਵਿਸ਼ੇ ਦਾ ਉਸਤਾਦ ਦੂਜੇ ਵਿਸ਼ੇ ਦੇ ਉਸਤਾਦ ਦੀ ਮਿਹਨਤ ਤੋਂ ਲਾਭ ਉਠਾ ਸਕਦਾ ਹੈ। ਉਸਨੂੰ ਉਹ ਗਲ ਬਚਿਆਂ ਨੂੰ ਪੜਾਉਣ ਦੀ ਲੋੜ ਨਹੀਂ ਰਹਿੰਦੀ ਜਿਹੜੀ ਦੂਜੇ ਉਸਤਾਦ ਨੇ ਪੜ੍ਹਾ ਦਿਤੀ ਹੋਵੇ।

ਅਰਥ ਵਿਚ ਵਾਧਾ:—ਇਕ ਵਿਸ਼ੇ ਦਾ ਦੂਜੇ ਨਾਲ ਸਬੰਧ ਕਾਇਮ ਹੋ ਜਾਣ ਨਾਲ ਹਰ ਵਿਸ਼ੇ ਵਿਚ ਪੜ੍ਹਾਈ ਗਈ ਗਲ ਦਾ ਅਰਥ ਵਧ ਜਾਂਦਾ ਹੈ। ਉਹ ਬਚਿਆਂ ਨੂੰ ਯਾਦ ਵੀ ਵਧੇਰੇ ਰਹਿੰਦੀ ਹੈ। ਜਦ ਇਕ ਵਿਸ਼ੇ ਵਿਚ ਪੜ੍ਹਾਈ ਗਈ ਗਲ ਦਾ ਦੂਸਰੇ ਵਿਸ਼ੇ ਵਿਚ ਪੜ੍ਹਾਈ ਜਾਣ ਵਾਲੀ ਗਲ ਨਾਲ ਮੇਲ ਪੈਦਾ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਹਰ ਵਿਸ਼ੇ ਦੀਆਂ ਗਲਾਂ ਨਾਲ ਰਟਕੇ ਯਾਦ ਕੀਤਾ ਜਾਂਦਾ ਹੈ। ਇੱਨਾ ਹੀ ਨਹੀਂ ਸਗੋਂ ਕਈ ਵਾਰੀ ਇਕ ਵਿਸ਼ੇ ਦੀਆਂ ਗਲਾਂ ਪੜ੍ਹਦਿਆਂ ਦੂਸਰੇ ਵਿਸ਼ੇ ਦੀਆਂ ਗਲਾਂ ਦਾ ਲਾਭ ਵੀ ਨਹੀਂ ਸਮਝਦਾ। ਮੰਨ ਲੌ, ਇਕ ਉਸਤਾਦ ਇਤਿਹਾਸ ਪੜਾ ਰਿਹਾ ਹੈ। ਇਤਿਹਾਸ ਦੀਆਂ ਕੁਝ ਘਟਨਾਵਾਂ ਨੂੰ ਸਮਝਨ ਲਈ ਭੂਗੋਲਿਕ ਗਿਆਨ ਦੀ ਲੋੜ ਹੁੰਦੀ ਹੈ। ਇਤਿਹਾਸ ਦੇ ਉਸਤਾਦ ਦਾ ਕੰਮ ਹੈ ਜਿਹੜੀਆਂ ਭੂਗੋਲਿਕ ਗਲਾਂ ਦੀ ਇਤਿਹਾਸ ਦੇ ਵਿਸ਼ੇ ਨੂੰ ਸਮਝਾਉਂਣ ਲਈ ਲੋੜ ਹੈ, ਬੱਚੇ ਨੂੰ ਯਾਦ ਕਰਾਏ, ਅਤੇ ਜੇ ਉਸਨੂੰ ਯਾਦ ਨਾ ਆਉਣ ਤਾਂ ਉਨ੍ਹਾਂ ਨੂੰ ਫਿਰ ਤੋਂ ਪੜ੍ਹਾ ਦੇਵੇ। ਇਸ ਤਰ੍ਹਾਂ ਇਤਿਹਾਸ ਦਾ ਉਸਤਾਦ ਭੂਗੋਲ ਦੇ ਉਸਤਾਂਦ ਦੀ ਮਦਦ ਕਰੇਗਾ, ਅਤੇ ਨਾਲ ਹੀ ਇਤਿਹਾਸ ਦੇ ਵਿਸ਼ੇ ਨੂੰ ਵੀ ਵਧੇਰੇ ਸੁਆਦਲਾ ਬਣਾ ਦੇਵੇਗਾ ਇਸ ਤਰ੍ਹਾਂ ਇਕ ਵਿਸ਼ਾ ਜਦ ਦੂਜੇ ਵਿਸ਼ੇ

੧੨੧