ਪੰਨਾ:ਸਿਖਿਆ ਵਿਗਿਆਨ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੨੦ ਅਵਸਥਾ ਵਿਚ ਉਹ ਕਾਫੀ ਭੁਲਾਂ ਕਰ ਕੇ ਹੌਲੀ ਹੌਲੀ ਹੀ ਕਿਸੇ ਨਵੀਂ ਗਲ ਨੂੰ ਲਭਦਾ ਹੈ । ਸਾਨੂੰ ਇਸ ਗਲ ਨੂੰ ਨਹੀਂ ਭੁਲਣਾ ਚਾਹੀਦਾ ਕਿ ਬੱਚੇ ਨੇ ਜਿਹੜੀਆਂ ਗਲ ਸਮਝਣੀਆਂ ਹਨ ਉਹ ਅਨੇਕ ਹਨ ਅਤੇ ਉਸ ਦੀ ਪੜਾਈ ਦਾ ਸਮਾਂ ਥੋੜਾ ਹੈ । ਜੋ ਕੋਈ ਬਾਲਕ ਪੜ੍ਹਾਈ ਦੇ ਸਮੇਂ ਵਿਚ ਹੀ ਕਾਫੀ ਗਿਆਨ ਪਰਾਪਤ ਨਹੀਂ ਕਰ ਲੈਂਦਾ ਤਾਂ ਉਹ ਆਪਣੇ ਜੀਵਨ ਨੂੰ ਸਫਲ ਨਹੀਂ ਬਣਾ ਸਕਦਾ । ਇਸ ਲਈ ਬੱਚੇ ਦੇ ਮਾਨਸਿਕ ਵਿਕਾਸ ਵਿਚ ਦੂਜਿਆਂ ਤੋਂ ਨਵੀਆਂ ਗਲਾਂ ਸਿਖਣਾ ਉੱਨੀ ਹੀ ਮਹੱਤਾ ਰਖਦਾ ਹੈ ਜਿੰਨੀ ਨਵੀਆਂ ਗਲਾਂ ਦੀ ਆਪ ਖੋਜ ਕਰਨਾ | ਖੋਜ ਅਤੇ ਨਕਲ ਦੋਵੇਂ ਹੀ ਬੱਚੇ ਵਿਚ ਪਾਈਆਂ ਜਾਂਦੀਆਂ ਹਨ । ਇਨ੍ਹਾਂ ਦੋਵਾਂ ਦਾ ਉਸ ਦੇ ਜੀਵਨ ਵਿਚ ਮਹੱਤਾ ਵਾਲਾ ਥਾਂ ਹੈ । ਇਹ ਇਕ ਦੂਜੇ ਵਿਰੋਧੀ ਨਹੀਂ ਹਨ, ਸਗੋਂ ਇਕ ਦੂਜੇ ਦੇ ਪੂਰਕ ਸਨ । ਨਕਲ ਖੋਜ ਦੀ ਪੌੜੀ ਹੀ ਬਣ ਜਾਂਦੀ ਹੈ । ਦੂਜੇ, ਥੋੜੇ ਹੀ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਇੰਨੀ ਪਰਤਿਭਾ ਹੁੰਦੀ ਹੈ ਕਿ ਉਹ ਨਵੀਆਂ ਗਲਾਂ ਦੀ ਖੋਜ ਕਰ ਸਕਣ ਜਾਂ ਖੋਜ ਦੇ ਕੰਮ ਵਿਚ ਰੁਚੀ ਰਖਣ | ਬਹੁਤੇ ਬੱਚੇ ਦੂਜੇ ਦੇ ਦੱਸੇ ਰਾਹ ਤੇ ਚਲਣ ਦੀ ਯੋਗਤਾ ਹੀ ਰਖਦੇ ਹਨ । ਉਨ੍ਹਾਂ ਕੋਲੋਂ ਵਧੇਰੇ ਖੋਜ ਦੀ ਆਸ ਰਖਣਾ ਬਿਅਰਥ ਹੈ। ਬਚਿਆਂ ਦੀ ਯੋਗਤਾ ਅਨੁਸਾਰ ਹੀ ਉਨ੍ਹਾਂ ਨੂੰ ਕੰਮ ਦੇਣਾ ਚਾਹੀਦਾ ਹੈ ।