੬
ਅਤੇ ਘੋਟਾ ਲਾਏ ਹੋਏ ਪਾਠ ਦਾ ਪਿਛੋਂ ਅਰਥ ਜਾਨਣ ਦਾ ਸ਼ੌਕ ਵੀ ਰਖਦੇ ਹੋਣ ਅਤੇ ਫਿਰ ਉਸ ਨੂੰ ਹੋਰ ਪੁਸਤਕਾਂ ਨੂੰ ਸਮਝਣ ਲਈ ਵਰਤੋਂ ਵਿਚ ਲਿਆਉਂਦੇ ਹੋਣ। ਪਰ ਬਹੁਤੇ ਵਿਦਿਆਰਥੀ ਇਸ ਟਿਕਾਣੇ ਪਹੁੰਚਣ ਤੋਂ ਪਹਿਲਾਂ ਹੀ ਪੜ੍ਹਾਈ ਛਡ ਦਿੰਦੇ ਹਨ। ਘੋਟਾ ਲਾ ਲਾ ਉਨ੍ਹਾਂ ਦਾ ਮਨ ਹੌਂਸਲਾ ਛਡ ਜਾਂਦਾ ਹੈ। ਦੋ ਚਾਰ ਸਾਲ ਪੜ੍ਹਾਈ ਕਰਨ ਪਿਛੋਂ ਉਹ ਅੱਗੇ ਚਲ ਹੀ ਨਹੀਂ ਸਕਦੇ। ਇਧਰੋਂ ਉਹ ਨਵਾਂ ਪਾਠ ਯਾਦ ਕਰਦੇ ਹਨ ਉਧਰੋਂ ਪੁਰਾਣਾ ਘੋਟਾ ਭੁਲ ਜਾਂਦਾ ਹੈ। ਅਜਿਹੇ ਬਚਿਆਂ ਦੀ ਸਾਰੀ ਮਿਹਨਤ ਵਿਅਰਥ ਜਾਂਦੀ ਹੈ। ਨਿਰਾਰਥਕ ਵਾਕਾਂ ਦੇ ਰਟਣ ਦਾ ਕੰਮ ਇੱਨਾ ਅਲੂਣਾਂ ਹੁੰਦਾ ਹੈ ਕਿ ਜਿਨ੍ਹਾਂ ਬਚਿਆਂ ਨੂੰ ਮੁੱਢ ਤੋਂ ਹੀ ਇਸ ਕੰਮ ਤੇ ਲਾ ਦਿਤਾ ਜਾਵੇ ਉਹ ਪੜ੍ਹਾਈ ਵਲੋਂ ਸਦਾ ਲਈ ਮੂੰਹ ਮੋੜ ਜਾਂਦੇ ਹਨ। ਇਸ ਲਈ ਹੁਣ ਮਨੋ ਵਿਗਿਆਨ ਦੇ ਪ੍ਰਯੋਗਾਂ ਦੇ ਅਧਾਰ ਉੱਤੇ ਬਚਿਆਂ ਨੂੰ ਪਾਠ ਸੁਆਦੀ ਦੀ ਬਣਾਕੇ ਪੜ੍ਹਾਉਣ ਦੀਆਂ ਨਵੀਆਂ ਨਵੀਆਂ ਵਿਧੀਆਂ ਦੀ ਕਾਢ ਹੋਈ ਹੈ।
ਬਚਿਆਂ ਨੂੰ ਕਾਬੂ ਵਿਚ ਰਖਣ ਲਈ ਇਕ ਹੀ ਢੰਗ ਵਰਤਿਆ ਜਾਂਦਾ ਸੀ- ਉਹ ਸੀ ਡੰਡੇ ਦਾ ਡਰ। ਇਸ ਨਾਲ ਜ਼ਰੂਰ ਉਹ ਕਾਬੂ ਵਿਚ ਰਖੇ ਜਾ ਸਕਦੇ ਹਨ ਪਰ ਇਸ ਨਾਲ ਬੱਚਿਆਂ ਦੀ ਇੱਛਾ ਸ਼ਕਤੀ ਨਿਰਬਲ ਹੋ ਜਾਂਦੀ ਹੈ। ਉਨ੍ਹਾਂ ਵਿਚ ਦਾਸ ਬਿਰਤੀ ਕੁਟ ਕੁਟ ਕੇ ਭਰ ਜਾਂਦੀ ਹੈ। ਉਹ ਆਪਣੇ ਪੈਰਾਂ ਤੋਂ ਖੜ੍ਹਨਾ ਨਹੀਂ ਸਿਖਦੇ। ਸਜ਼ਾ ਦੇ ਅਨੇਕ ਭੈੜੇ ਸਿਟਿਆਂ ਵਲ ਮਨੋ ਵਿਗਿਆਨ ਨੇ ਸਾਡਾ ਧਿਆਨ ਕਰਾਇਆ ਹੈ । ਇਸ ਲਈ ਸਿਖਿਆ ਵਿਗਿਆਨ ਦੇ ਪਰਬੀਨਾਂ ਨੇ ਸਿਖਿਆ ਦੇ ਕੰਮਾਂ ਵਿਚ ਅਤੇ ਬਚਿਆਂ ਨੂੰ ਕਾਬੂ ਵਿਚ ਰਖਣ ਲਈ ਨਵੇਂ ਨਵੇਂ ਢੰਗਾਂ ਦੀ ਕਾਢ ਕਢੀ ਹੈ। ਇਨ੍ਹਾਂ ਨਵੇਂ ਢੰਗਾਂ ਦੇ ਸਿੱਟਿਆਂ ਉਤੇ ਵੀ ਮਨੋ ਵਿਗਿਆਨਿਕ ਪ੍ਰਯੋਗ ਕੀਤੇ ਜਾਂਦੇ ਹਨ। ਮਨੋ-ਵਿਗਿਆਨਿਕ ਪ੍ਰਯੋਗਾਂ ਦੇ ਅਧਾਰ ਉਤੇ ਹੀ ਕਿਸੇ ਕਾਬੂ ਰਖਣ ਵਾਲੇ ਢੰਗ ਨੂੰ ਅਸੀਂ ਚੰਗਾ ਜਾਂ ਭੈੜਾ ਕਹਿ ਸਕਦੇ ਹਾਂ।
ਬਚਿਆਂ ਦੀਆਂ ਯੋਗਤਾਵਾਂ ਵਿਚ ਫਰਕ ਹੁੰਦੇ ਹਨ। ਇਨ੍ਹਾਂ ਫਰਕਾਂ ਦਾ ਪਤਾ ਮਨੋ ਵਿਗਿਆਨਿਕ ਪ੍ਰਯੋਗਾਂ ਰਾਹੀਂ ਦਸਿਆ ਜਾਂਦਾ ਹੈ। ਕਿਸੇ ਬਚੇ ਵਿਚ ਦਸਤਕਾਰੀ ਦੇ ਕੰਮ ਕਰਨ ਦੀ ਯੋਗਤਾ ਹੁੰਦੀ ਹੈ। ਕੋਈ ਬੌਧਿਕ ਕੰਮ ਚੰਗੀ ਤਰ੍ਹਾਂ ਕਰ ਸਕਦਾ ਹੈ, ਕੋਈ ਬੋਲੀ ਦਾ ਗਿਆਨ ਪ੍ਰਾਪਤ ਕਰਨ ਵਿਚ ਚੰਗੀ ਸਮਝ ਰਖਦਾ ਹੈ ਅਤੇ ਕੋਈ ਗਣਿਤ (ਹਿਸਾਬ) ਆਦਿ ਵਿਸ਼ਿਆਂ ਦੀ। ਮਨੋ ਵਿਗਿਆਨਿਕ ਪ੍ਰਯੋਗਾਂ ਰਾਹੀਂ ਬੱਚਿਆਂ ਦੀਆਂ ਯੋਗਤਾਵਾਂ ਦਾ ਪਤਾ ਕਰ ਕੇ ਹਰ ਬਾਲਕ ਨੂੰ ਉਸ ਦੀ ਯੋਗਤਾ ਦੇ ਅਨੁਸਾਰ ਸਿਖਿਆ ਦੇਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਕੋਈ ਬੱਚਾ ਬੁਧੀ ਵਿਚ ਬੜਾ ਚਤਰ ਹੁੰਦਾ ਹੈ, ਕੋਈ ਸਾਧਾਰਨ ਅਤੇ ਕੋਈ ਕੋਈ ਮੋਟੀ ਬੁਧੀ ਰਖਦਾ ਹੈ। ਅਜਿਹੇ ਸਾਰੇ ਬੱਚਿਆਂ ਨੂੰ ਇਕੋ ਕਲਾਸ ਵਿਚ ਪੜ੍ਹਾਇਆ ਜਾਣਾਂ ਕਿਥੋਂ ਕੁ ਤਕ ਠੀਕ ਹੈ? ਮਨੋ-ਵਿਗਿਆਨਿਕ ਖੋਜਾਂ ਦੇ ਸਿਟੇ ਵਜੋਂ ਬਚਿਆਂ ਦੀਆਂ ਜਮਾਤਾਂ ਵਿਚ ਵੀ ਬੜੀ ਤਬਦੀਲੀ ਹੋਈ ਹੈ। ਮੋਟੀ ਬੁਧੀ ਵਾਲੇ ਬਚਿਆਂ ਨੂੰ ਵਖਰੇ ਸਕੂਲਾਂ ਵਿਚ ਨਵੇਂ ਢੰਗਾਂ ਨਾਲ ਪੜ੍ਹਾਇਆ ਜਾਂਦਾ ਹੈ ਅਤੇ ਤੇਜ਼ ਬੁਧੀ ਵਾਲੇ ਬਚਿਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਵਖਰੀਆਂ ਜਮਾਤਾਂ ਵਿਚ ਰੱਖਿਆ ਜਾਂਦਾ ਹੈ। ਜਿਹੜਾ ਢੰਗ ਸਧਾਰਨ ਬਚਿਆਂ ਨੂੰ ਪੜ੍ਹਾਉਣ ਦਾ ਹੈ ਉਹ ਨਾ ਤੇ ਮੋਟੀ ਬੁਧੀ ਵਾਲੇ ਬਚਿਆਂ ਲੰਬੀ ਢੁਕਵਾਂ ਹੈ ਅਤੇ ਨਾ ਤੇਜ਼ ਬੁਧੀ ਵਾਲੇ ਬਚਿਆਂ ਲਈ।
ਵਿਸ਼ੇ ਨੂੰ ਜਾਂਚਨ ਤੋਂ ਬਿਨਾਂ ਅਸੀਂ ਵੇਖਾਂਗੇ ਕਿ ਮਨੋਵਿਗਿਆਨ ਦਾ ਸਿਖਿਆ