੧੧੧
ਇਸੇ ਤਰ੍ਹਾਂ ਵਧਦੇ ਹੋਣਗੇ। ਪਰਯੋਗ ਦੇ ਅਧਾਰ ਤੇ ਉਨ੍ਹਾਂ ਦਾ ਇਹ ਸਿੱਟਾ ਧਾਤੂਆਂ ਬਾਰੇ ਹੀ ਹੋਵੇਗਾ। ਪਿਛੋਂ ਇਹ ਸਾਰੇ ਠੋਸ ਪਦਾਰਥਾਂ ਬਾਰੇ ਵੀ ਮੰਨ ਲਿਆ ਜਾਵੇਗਾ। ਜਿਵੇਂ ਜਿਵੇਂ ਬੱਚੇ ਦਾ ਤਜਰਬਾ ਵਧਦਾ ਜਾਵੇਗਾ ਤਿਵੇਂ ਤਿਵੇਂ ਉਸ ਦਾ ਗਿਆਨ ਠੁਕ ਸਿਰ ਦਾ ਹੁੰਦਾ ਜਾਵੇਗਾ। ਵਖ ਵਖ ਸਮੇਂ ਵਿਚ ਪਰਾਪਤ ਕੀਤੇ ਅਨੁਭਵਾਂ ਨੂੰ ਇਕ ਨਿਯਮ ਰਾਹੀਂ ਲੜੀਵਾਰ ਕਰਨ ਵਿਚ ਉਸਤਾਦ ਨੂੰ ਬਾਲਕਾਂ ਦੀ ਸਹਾਇਤਾ ਜ਼ਰੂਰੀ ਕਰਨੀ ਪਵੇਗੀ। ਥੋੜੇ ਹੀ ਬੱਚਿਆਂ ਵਿਚ ਇਹ ਸ਼ਕਤੀ ਹੁੰਦੀ ਹੈ ਕਿ ਉਹ ਆਪਣੇ ਪਹਿਲੇ ਪਰਾਪਤ ਕੀਤੇ ਤਜਰਬੇ ਅਤੇ ਪਿਛੋਂ ਪਰਾਪਤ ਕੀਤੇ ਤਜਰਬੇ ਵਿਚਲੀ ਸਮਾਨਤਾ ਨੂੰ ਪਹਿਚਾਣ ਲੈਣ ਅਤੇ ਉਸ ਦੇ ਅਧਾਰ ਤੇ ਇਕ ਨਿਯਮ ਤੇ ਪਹੁੰਚ ਜਾਣ।
ਜਿਸ ਤਰ੍ਹਾਂ ਪਦਾਰਥ ਵਿਗਿਆਨ ਦਾ ਪਾਠ ਪੜ੍ਹਾਉਣ ਸਮੇਂ ਉਸਤਾਦ ਨੂੰ ਪੜ੍ਹਾਏ ਜਾਣ ਵਾਲੇ ਵਿਸ਼ੇ ਦਾ ਵਿਸ਼ਲੇਸ਼ਨ ਕਰਨਾ ਪੈਂਦਾ ਹੈ ਅਤੇ ਜਦ ਬਚਿਆਂ ਨੂੰ ਉਸ ਦੇ ਵਖ ਵਖ ਅੰਗਾਂ ਦਾ ਗਿਆਨ ਹੋ ਜਾਂਦਾ ਹੈ ਤਦ ਉਸ ਗਿਆਨ ਨੂੰ ਲੜੀਬੰਧ ਕਰਨ ਲਈ ਵਿਆਪਕ ਨਿਯਮ ਨੂੰ ਦੱਸਿਆ ਜਾਂਦਾ ਹੈ, ਉਸੇ ਤਰ੍ਹਾਂ ਵਿਆਕਰਨ ਪੜ੍ਹਾਉਣ ਸਮੇਂ ਉਸਤਾਦ ਨਿਯਮਾਂ ਅਤੇ ਪਰਿਭਾਸ਼ਾਂ ਨੂੰ ਪਹਿਲੋਂ ਹੀ ਨਹੀਂ ਦਸ ਦਿੰਦਾ, ਉਹ ਪਹਿਲਾਂ ਉਨ੍ਹਾਂ ਗਲਾਂ ਦਾ ਗਿਆਨ ਕਰਾਉਂਦਾ ਹੈ ਜਿਨ੍ਹਾਂ ਉਤੇ ਵਿਆਕਰਨ ਦੇ ਨਿਯਮ ਅਧਾਰ ਰਖਦੇ ਹਨ ਅਤੇ ਜਿਨ੍ਹਾਂ ਤੋਂ ਪਰਿਭਾਸ਼ਾ ਬਣੀਆਂ ਹਨ। ਇਸ ਤਰ੍ਹਾਂ ਸੰਪੂਰਨ ਵਿਆਕਰਨ ਦਾ ਗਿਆਨ ਇਕ ਇਕ ਨਿਯਮ ਨੂੰ ਅਡ ਅੱਡ ਪੜ੍ਹਾ ਕੇ ਕਰਾਇਆ ਜਾਂਦਾ ਹੈ। ਭੂਗੋਲ ਪੜ੍ਹਾਉਣ ਸਮੇਂ ਉਸਤਾਦ ਭੂਗੋਲਿਕ ਪਰਿਭਾਸ਼ਾਂ ਅਥਵਾ ਸਾਰੀ ਦੁਨੀਆਂ ਦੇ ਗਿਆਨ ਤੋਂ ਅਰੰਭ ਕਰਨ ਦੀ ਥਾਂ ਪਹਿਲਾਂ ਬਚਿਆਂ ਨੂੰ ਆਸ ਪਾਸ ਦੇ ਜਾਣੇ ਪਹਿਚਾਣੇ ਥਾਵਾਂ ਦੇ ਗਿਆਨ ਤੋਂ ਅਰੰਭ ਕਰੇਗਾ। ਉਹ ਉਨ੍ਹਾਂ ਥਾਵਾਂ ਬਾਰੇ ਉਨ੍ਹਾਂ ਦਾ ਗਿਆਨ ਵਧੇਰੇ ਵਧਾਏਗਾ ਅਤੇ ਉਸ ਨੂੰ ਹੌਲੀ ਹੌਲੀ ਇਕ ਠੁਕ ਵਿਚ ਬੰਨ੍ਹੇਗਾ। ਪਿਛੋਂ ਉਹ ਜ਼ਿਲੇ, ਪਰਾਂਤ ਅਤੇ ਦੇਸ਼ ਦੀਆਂ ਗੱਲਾਂ ਦਸਦਿਆਂ ਹੋਇਆਂ ਉਨ੍ਹਾਂ ਨੂੰ ਸੰਪੂਰਨ ਦੁਨੀਆਂ ਦਾ ਗਿਆਨ ਕਰਾਵੇਗਾ। ਜਿਸ ਤਰ੍ਹਾਂ ਸਾਲ ਭਰ ਵਿਚ ਪੜ੍ਹਾਏ ਜਾਣ ਵਾਲੇ ਵਿਸ਼ੇ ਦੀ ਲੜੀ ਹੋਵੇਗਾ ਉਸੇ ਤਰ੍ਹਾਂ ਹਰ ਸੰਥਾ ਦੇ ਪੜ੍ਹਾਉਣ ਦੀ ਵੀ ਲੜੀ ਹੈ, ਅਰਥਾਤ ਉਸਤਾਦ ਨੂੰ ਸਦਾ ਵਿਸ਼ਲੇਸ਼ਨ ਤੋਂ ਚਲ ਕੇ ਗੱਠਤਾ ਵਲ ਜਾਣਾ ਹੋਵੇਗਾ। ਬੱਚੇ ਦਾ ਪਹਿਲਾ ਗਿਆਨ ਵਿਸ਼ਲੇਸ਼ਨ ਰਹਿਤ ਅਤੇ ਬਿਨਾ ਕਿਸੇ ਠੁੱਕ ਦੇ ਹੁੰਦਾ ਹੈ। ਇਸ ਉਲਝੇ ਹੋਏ ਗਿਆਨ ਨੂੰ ਵਿਸ਼ਲੇਸ਼ਨ ਰਾਹੀਂ ਸੁਲਝਾਉਣਾ ਅਤੇ ਗਠਿਤ ਕਰਨਾ ਸਿਖਿਆ ਦਾ ਕੰਮ ਹੈ। ਇਸ ਕੰਮ ਉਤੇ ਤੁਰਨ ਦਾ ਟਿਕਾਣਾ ਬੱਚੇ ਦਾ ਉਲਝਿਆ ਹੋਇਆ ਸੰਪੂਰਨ ਚੀਜ਼ ਦਾ ਗਿਆਨ ਹੈ। ਇਸਦਾ ਉਦੇਸ਼ ਇਸ ਗਿਆਨ ਨੂੰ ਸੁਲਝਾਕੇ ਸੰਪੂਰਨ ਬਨਾਉਣਾ ਹੈ, ਅਤੇ ਉਸਦੀ ਵਿਧੀ ਵਿਸ਼ਲੇਸ਼ਨ ਰਾਹੀਂ ਗੱਠਤਾ ਲਿਆਉਣਾ ਹੈ। ਇਥੇ ਸਾਨੂੰ ਇਹ ਧਿਆਨ ਵਿਚ ਰਖਣਾ ਜ਼ਰੂਰੀ ਹੈ ਕਿ ਕੋਈ ਗਿਆਨ ਪੂਰਨ ਭਾਂਤ ਗਠਿਤ ਉਦੋਂ ਤਕ ਨਹੀਂ ਹੁੰਦਾ ਜਦੋਂ ਤਕ ਅਸੀਂ ਉਸ ਗਿਆਨ ਨੂੰ ਪਰਾਪਤ ਕਰਨ ਪਿਛੋਂ ਉਸ ਦੀ ਸਚਿਆਈ ਨੂੰ ਆਪਣੇ ਅਨੁਭਵ ਰਾਹੀਂ ਠੀਕ ਪਰਤੀਤ ਨਹੀਂ ਕਰ ਲੈਂਦੇ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸੁਯੋਗ ਸਿਖਾਈ-ਵਿਧੀ ਵਿਚ ਨਾ ਨਿਰੀ ਵਿਸ਼ਲੇਸ਼ਨ ਦੀ ਪਰਧਾਨਤਾ ਰਹਿੰਦੀ ਹੈ ਅਤੇ ਨਾ ਗੱਠਤਾ ਦੀ, ਸਗੋਂ ਉਸ ਵਿਚ ਦੋਵੇਂ ਕੰਮ ਇੱਕਠੇ ਚਲਦੇ ਹਨ। ਇਸ ਲਈ ਸਿਖਿਆ-ਵਿਗਿਆਨੀਆਂ ਨੇ ਸੁਯੋਗ ਸਿਖਾਈ-ਵਿਧੀ ਦਾ ਨਾਂ ਵਿਸ਼ਲੇਸ਼ਨ-ਗੱਠਿਤ*ਵਿਧੀ ਕਿਹਾ
*Analytico—Synthetic Method.