ਪੰਨਾ:ਸਿਖਿਆ ਵਿਗਿਆਨ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਵਾਂ ਪਰਕਰਣ ਸਿਖਾਈ-ਵਿਧੀ ਦੇ ਮੌਲਿਕ ਸਿਧਾਂਤ ਅਸੀਂ ਪਿਛਲੇ ਪਰਕਰਨ ਵਿਚ ਪਾਠ-ਕਰਮ ਬਾਰੇ ਵਿਚਾਰ ਕੀਤਾ ਹੈ । ਪਾਠ-ਕਰਮ ਦਾ ਬਨਾਉਣਾ ਕੌਮੀ ਆਗੂਆਂ ਅਤੇ ਫਿਲਾਸਫਰਾਂ ਉਤੇ ਨਿਰਭਰ ਹੁੰਦਾ ਹੈ। ਸਾਧਾਰਨ ਉਸਤਾਦ ਦਾ ਇਸ ਵਿਚ ਜ਼ਰਾ ਵੀ ਹੱਥ ਨਹੀਂ ਹੁੰਦਾ। ਜਿਸ ਤਰ੍ਹਾਂ ਦਾ ਰਾਜ ਦੋਂ ਅਧਿਕਾਰੀ ਪਰੋਗਰਾਮ ਬਣਾਉਂਦੇ ਹਨ ਉਸ ਤਰ੍ਹਾਂ ਦਾ ਹੀ ਉਸਤਾਦ ਨੂੰ ਪੜ੍ਹਾਉਣਾ ਪੈਂਦਾ ਹੈ । ਉਸਤਾਦ ਉਸ ਦੇ ਪੜਾਉਣ ਵਿਚ ਥੋੜਾ ਬਹੁਤਾ ਹੋਰ ਫੇਰ ਕਰ ਸਕਦਾ ਹੈ ਪਰ ਇਸ ਬਾਰੇ ਉਹ ਵਧੇਰੇ ਕੁਝ ਨਹੀਂ ਕਰ ਸਕਦਾ । ਪਰ ਯੋਗ ਪਾਠ-ਕਰਮ ਬਣਾਉਣਾ ਬਚਿਆਂ ਦੀ ਸਿਖਿਆ ਦੀ ਪਹਿਲੀ ਪੌੜੀ ਹੈ । ਪਾਠ-ਕਰਮ ਕਿੰਨਾ ਹੀ ਚੰਗਾ ਕਿਉਂ ਨਾ ਹੋਵੋ ਜੋ ਉਸ ਨੂੰ ਕਾਰਜ ਵਿਚ ਲਿਆਉਣ ਲਈ ਢੰਗੋ ਉਸਤਾਦ ਨਾ ਮਿਲਣ ਤਾਂ ਉਸ ਪਾਠ-ਕਰਮ ਤੋਂ ਕੌਮ ਨੂੰ ਵਧੇਰੇ ਲਾਭ ਨਹੀਂ ਹੋ ਸਕਦਾ । ਯੋਗ ਉਸਤਾਦ ਉਹ ਹੈ ਜਿਸ ਨੂੰ ਸਾਰਿਆਂ ਨੂੰ ਪੜਾਉਣ ਦੀ ਜਾਚ ਹੈ, ਪਾਠ-ਵਿਸ਼ੇ ਦੀ ਸਮਝ ਹੈ ਅਤੇ ਜਿਹੜਾ ਸਿਖਾਈ ਦੀ ਵਿਧੀ ਤੋਂ ਚੰਗੀ ਤਰ੍ਹਾਂ ਜਾਣੂ ਹੈ । ਇਸ ਪਰਕਰਨ ਵਿਚ ਅਸੀਂ ਸਿਖਾਈ-ਵਿਧੀ ਦੇ ਮੌਲਿਕ ਸਿਧਾਂਤਾਂ ਉਤੇ ਚਾਨਣ ਪਾਵਾਂਗੇ ਜਿਨ੍ਹਾਂ ਨੂੰ ਜਾਨਣਾ ਹਰ ਉਸਤਾਦ ਦਾ ਫਰਜ਼ ਹੈ ਅਤੇ ਜਿਨ੍ਹਾਂ ਨੂੰ ਜਾਣਨ ਨਾਲ ਉਹ ਆਪਣੀ ਬਾਲਕਾਂ ਨੂੰ ਸਿਖਿਆ ਦੇਣ ਦੀ ਯੋਗਤਾ ਵਧਾ ਸਕਦਾ ਹੈ । ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਉਸਤਾਦ ਬਚਿਆਂ ਲਈ ਸਿੱਖਿਆ ਨੂੰ ਪਿਆਰਾ ਬਣਾ ਸਕਦਾ ਹੈ । ਜਿਹੜਾ ਉਸਤਾਦ ਸਿਖਾਈ ਵਿਧੀ ਨੂੰ ਜਾਣਦਾ ਹੈ ਉਹ ਹਰ ਪਾਠ ਨੂੰ ਇਸ ਤਰ੍ਹਾਂ ਪੜ੍ਹਾਉਂਦਾ ਹੈ ਕਿ ਬਚਿਆਂ ਮਠ ਉਸ ਤੋਂ ਕਦੋ ਵੀ ਨਹੀਂ ਉਕਤਾਉਂਦਾ । ਉਹ ਸਦਾ ਇਹ ਹੀ ਚਾਹੁੰਦੇ ਹਨ ਕਿ ਉਹ ਉਸ ਪਾਠ ਨੂੰ ਹੋਰ ਪੜ੍ਹਨ । ਜਦ ਬਚਿਆਂ ਦੀ ਕਿਸੇ ਪਾਠ ਵਿਚ ਰੁਚੀ ਜਾਗ ਉਠਦੀ ਹੈ ਤਾਂ ਉਨ੍ਹਾਂ ਨੂੰ ਪੜ੍ਹਾਈ ਦੀ ਟੱਲੀ ਬਤੀਤ ਹੁੰਦਿਆਂ ਪਤਾ ਨਹੀਂ ਚਲਦਾ । ਆਪਣੀ ਸਿਖਾਈ-ਵਿਧੀ ਵਿਚ ਹਰ ਉਸਤਾਦ ਸੁਤੰਤਰ ਹੁੰਦਾ ਹੈ । ਇਕ ਉਸਤਾਦ ਕਿਸੇ ਪਾਠ ਨੂੰ ਕਿਸੇ ਢੰਗ ਨਾਲ ਸੁਆਦੀ ਬਣਾਉਂਦਾ ਹੈ ਅਤੇ ਦੂਜਾ ਹੋਰ ਢੰਗ ਨਾਲ | ਜਿਹੜਾ ਉਸਤਾਦ ਬਚਿਆਂ ਦੇ ਮਨ ਨੂੰ ਜਿੰਨਾ ਵਧੇਰੇ ਜਾਣਦਾ ਹੈ ਅਤੇ ਜਿਸ ਨੂੰ ਪੜ੍ਹਾਉਣ ਦਾ ਜਿੱਠਾ ਵਧੇਰੇ ਤਜਰਬਾ ਹੁੰਦਾ ਹੈ ਉੱਨਾ ਹੀ ਉਹ ਆਪਣੇ ਪਾਠ ਨੂੰ ਸੁਆਦੀ · ਬਨਾਉਣ ਵਿਚ ਸਮਰੱਥ ਹੁੰਦਾ ਹੈ । ਪੜ੍ਹਾਉਣ ਦੀ ਵਿਧੀ ਵਿਚ ਹੋਰ ਫੇਰ ਕਰਨਾ ਉਸਤਾਦ ਦੀ ਮਰਜ਼ੀ ਉਤੇ ਨਿਰਭਰ ਹੈ । ਇਸ ਕੰਮ ਵਿਚ ਅਧਿਕਾਰੀ ਜਿੱਠਾ ਘਟ ਦਖਲ ਦਿੰਦੇ ਹਨ ਉੱਨਾ ਹੀ ਉਸਤਾਦ ਪੜ੍ਹਾਉਣ ਵਿਚ ਸਫਲ ਹੁੰਦਾ ਹੈ । ਜਿਹੜੇ ਉਸਤਾਦ ਸਿਖਾਈ ਦੀ ਵਿਸ਼ੇਸ਼ ਵਿਧੀ ਅਨੁਸਾਰ- ਹੀ ਅਧਿਕਾਰੀਆਂ ਦੇ ਹੁਕਮ ਅਨੁਸਾਰ ਕੰਮ ਕਰਦੇ ਹਨ ਉਹ ਸਿਖਿਆ ਦੇ ਕੰਮ ਨੂੰ ਅਲੂਣਾ ਬਣਾ ਦਿੰਦੇ ਹਨ 402