੫
ਕਦੋਂ ਸਜ਼ਾ ਦਿਤੀ ਜਾਵੇ, ਇਸ ਸਵਾਲ ਦਾ ਠੀਕ ਠੀਕ ਉੱਤਰ ਦੇਣ ਲਈ ਜੀਵਨ ਦੇ ਨਿਸ਼ਾਨੇ ਬਾਰੇ ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈ। ਇਸੇ ਤਰ੍ਹਾਂ ਬੱਚੇ ਅਤੇ ਉਸਤਾਦ ਦੇ ਠੀਕ ਸਬੰਧ ਦਾ ਫਸਲਾ ਕਰਨਾ ਨੀਤੀ ਵਿਦਿਆ ਉਤੇ ਨਿਰਭਰ ਕਰਦਾ ਹੈ।
ਸਿਖਿਆ ਵਿਗਿਆਨ ਅਤੇ ਮਨੋ ਵਿਗਿਆਨ
ਸਿਖਿਆ ਵਿਗਿਆਨ ਦਾ ਮਨੋਵਿਗਿਆਨ ਨਾਲ ਅਤਿ ਡੂੰਘਾ ਸਬੰਧ ਹੈ। ਮਨੋ ਵਿਗਿਆਨ ਮਨੁਖ ਦੇ ਮਾਨਸਿਕ ਕੰਮਾਂ ਦਾ ਅਧਿਅਨ ਹੈ। ਮਨੋ ਵਿਗਿਆਨ ਬੱਚੇ ਦੋ ਸੁਭਾ ਨੂੰ ਬਿਆਨ ਕਰਦਾ ਹੈ, ਉਸ ਦੀਆਂ ਯੋਗਤਾਵਾਂ ਦੀ ਖੋਜ ਕਰਦਾ ਹੈ ਅਤੇ ਉਸ ਦੀਆਂ ਵਿਸ਼ੇਸ਼ ਰੁਚੀਆਂ ਬਾਰੇ ਪਤਾ ਕਢਦਾ ਹੈ। ਬੱਚਿਆਂ ਦੀਆਂ ਵਿਸ਼ੇਸ਼ ਰੁਚੀਆਂ ਅਤੇ ਯੋਗਤਾਵਾਂ ਜਾਣੇ ਬਿਨਾਂ ਸਿਖਿਆ ਦਾ ਕੰਮ ਸੰਭਵ ਹੀ ਨਹੀਂ। ਮਨੋ ਵਿਗਿਆਨ ਪਤਾ ਕਢਦਾ ਹੈ ਕਿ ਬੱਚਿਆਂ ਨੂੰ ਫਲਾਣਾ ਵਿਸ਼ਾ ਪੜ੍ਹਾਉਣ ਵੇਲੇ ਕਿੰਨੇ ਚਿਰ ਵਿਚ ਥਕਾਵਟ ਪਰਤੀਤ ਹੋਣ ਲਗ ਪੈਂਦੀ ਹੈ। ਵਖ ਵਖ ਉਮਰ ਦੇ ਬੱਚੇ ਘਟ ਜਾਂ ਵਧ ਚਿਰ ਵਿਚ ਥਕਦੇ ਹਨ। ਮਾਨਸਿਕ ਥਕਾਵਟ ਵਿਸ਼ੇ ਦੇ ਗੁੰਝਲਦਾਰ ਅਤੇ ਸੁਆਦੀ ਹੋਣ ਉਤੇ ਨਿਰਭਰ ਹੁੰਦੀ ਹੈ। ਬੋਲੀ ਦੇ ਪਾਠ ਵਿਚ ਬੱਚੇ ਇੱਨੀ ਜਲਦੀ ਨਹੀਂ ਥਕਦੇ ਜਿੱਨੀ ਜਲਦੀ ਗਣਿਤ (ਹਿਸਾਬ) ਪੜ੍ਹਨ ਵੇਲੇ ਥੱਕ ਜਾਂਦੇ ਹਨ। ਕਈ ਵਾਰੀ ਬੱਚੇ ਵਿਚ ਕੋਈ ਵਿਸ਼ੇਸ਼ ਯੋਗਤਾ ਵਧੇਰੇ ਹੁੰਦੀ ਹੈ ਉਸ ਨੂੰ ਉਹ ਵਿਸ਼ਾ ਵਧੇਰੇ ਸੁਆਦੀ ਲਗਦਾ ਹੈ; ਅਜਿਹਾ ਬਾਲਕ ਉਸ ਵਿਸ਼ੇ ਨੂੰ ਪੜ੍ਹਨ ਵਿਚ ਜਲਦੀ ਨਹੀਂ ਥਕਦਾ। ਇਨ੍ਹਾਂ ਸਭ ਗਲਾਂ ਨੂੰ ਧਿਆਨ ਵਿਚ ਰਖਕੇ ਥਕਾਵਟ ਬਾਰੇ ਮਨੋ ਵਿਗਿਆਨਿਕ ਪ੍ਰਯੋਗ (ਤਜਰਬੇ) ਕੀਤੇ ਗਏ ਹਨ। ਸਿਖਿਆ ਦੇਣ ਵਾਲਿਆਂ ਲਈ ਇਨ੍ਹਾਂ ਪ੍ਰਯੋਗਾਂ ਦੇ ਸਿਟਿਆਂ ਨੂੰ ਜਾਨਣਾ ਜ਼ਰੂਰੀ ਹੈ। ਜਦ ਬਚਿਆਂ ਨੂੰ ਥਕਾਵਟ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਮਨ ਕਿਸੇ ਵਿਸ਼ੇ ਦੇ ਪੜ੍ਹਨ ਵਿਚ ਨਹੀਂ ਲਗਦਾ, ਉਸ ਵੇਲੇ ਉਸ ਵਿਸ਼ੇ ਨੂੰ ਪੜ੍ਹਾਈ ਜਾਣਾ ਵਿਅਰਥ ਹੀ ਨਹੀਂ ਸਗੋਂ ਹਾਨੀ ਕਾਰਕ ਹੁੰਦਾ ਹੈ। ਇਸ ਨਾਲ ਬਚਿਆਂ ਦੀ ਉਸ ਵਿਸ਼ੇ ਵਿਚ ਰੁਚੀ ਸਦਾ ਲਈ ਖਤਮ ਹੋ ਜਾਣ ਦਾ ਡਰ ਹੈ। ਕਿਸੇ ਵਿਸ਼ੇ ਦਾ, ਰੁਚੀ ਦੇ ਨਾ ਹੁੰਦਿਆਂ, ਬਚਿਆਂ ਨੂੰ ਪੜ੍ਹਾਈ ਜਾਣਾ, ਉਨ੍ਹਾਂ ਦੀ ਪ੍ਰਤਿਕਾ ਨੂੰ ਨਸ਼ਟ ਕਰਨਾ ਹੈ। ਬਚਿਆਂ ਦੀ ਪ੍ਰਤਿਕਾ ਆਪਣੇ ਆਪ ਫੁਰੇ ਕੰਮ ਕਰਨ ਨਾਲ ਵਧਦੀ ਹੈ । ਜ਼ੋਰੀਂ ਕੰਮ ਕਰਾਉਣ ਨਾਲ ਪ੍ਰਤਿਕਾ ਖਤਮ ਹੋ ਜਾਂਦੀ ਹੈ।
ਬਚਿਆਂ ਦੀ ਪੜ੍ਹਾਈ ਦਾ ਠੀਕ ਢੰਗ ਮਨੋ ਵਿਗਿਆਨ ਪ੍ਰਯੋਗਾਂ ਰਾਹੀਂ ਹੀ ਨਿਸਚੇ ਕੀਤਾ ਜਾ ਸਕਦਾ ਹੈ। ਪੜਾਉਣ ਦੇ ਢੰਗਾਂ ਵਿਚ ਜਿਹੜੀਆਂ ਇਨਕਲਾਬੀ ਤਬਦੀਲੀਆਂ ਆਈਆਂ ਹਨ, ਉਹ ਮਨੋ ਵਿਗਿਆਨ ਪ੍ਰਯੋਗਾਂ ਦਾ ਸਿੱਟਾ ਹਨ । ਘੋਟਾ ਲੁਆਉਣ ਦੀ ਥਾਂ, ਵਿਸ਼ੇ ਨੂੰ ਸਮਝਾਕੇ ਬਚਿਆਂ ਨੂੰ ਯਾਦ ਕਰਾਉਣਾ ਚੰਗਾ ਹੁੰਦਾ ਹੈ। ਸਾਡੇ ਦੇਸ਼ ਵਿਚ ਸਬਕ (ਪਾਠ) ਯਾਦ ਕਰਨ ਲਈ ਘੋਟੇ ਉੱਤੇ ਹੀ ਜ਼ੋਰ ਦਿਤਾ ਜਾਂਦਾ ਹੈ। ਯੂਰਪ ਵਿਚ ਵੀ ਲੇਟਿਨ ਅਤੇ ਗ੍ਰੀਕ ਬੋਲੀਆਂ ਇਸੇ ਢੰਗ ਨਾਲ ਪੜ੍ਹਾਈਆਂ ਜਾਂਦੀਆਂ ਸਨ। ਜਿਸ ਤਰ੍ਹਾਂ ਬਿਨਾ ਸਮਝੇ ਹੀ ਸਾਡੇ ਸੰਸਕ੍ਰਿਤ ਪੜ੍ਹਨ ਵਾਲੇ ਬੱਚੇ ਪਹਿਲਾਂ ਲਘੂ ਕੌਮੁਦੀ, ਅਸ਼ਟਾ ਧਿਆਈ, ਅਮਰ ਕੋਸ਼ ਆਦਿ ਯਾਦ ਕਰਨ ਦਾ ਸ਼ੌਕ ਕਰਦੇ ਹਨ, ਇਸੇ ਤਰ੍ਹਾਂ ਪੱਛਮ ਵਿਚ ਵੀ ਵਿਆਕਰਣ ਅਤੇ ਕਵਿਤਾ ਰੱਟ ਲੈਣ ਦਾ ਰਿਵਾਜ ਸੀ । ਇਸ ਤਰ੍ਹਾਂ ਘੋਟਾਂ ਲਾ ਲੈਣ ਨਾਲ ਉਨ੍ਹਾਂ ਬਚਿਆਂ ਨੂੰ ਹੀ ਲਾਭ ਹੁੰਦਾ ਹੈ ਜਿਨ੍ਹਾਂ ਦਾ ਚੇਤਾ ਚੰਗਾ ਹੋਵੇ