ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੦੬
ਦਾ ਦੁਖ ਨਾ ਪਹੁੰਚੇ ਉਦੋਂ ਤਕ ਉਸ ਨੂੰ ਜ਼ਬਤ ਵਿਚ ਰਖਣਾ ਬੜਾ ਜ਼ਰੂਰੀ ਹੈ। ਜਦ ਕੋਈ ਗਲਤੀ ਕਰੇ ਤਾਂ ਉਸ ਨੂੰ ਸਜ਼ਾ ਦੇਣੀ ਵੀ ਠੀਕ ਹੈ। ਜਿਹੜੇ ਉਸਤਾਦ ਬਚਿਆਂ ਨੂੰ ਮਨ-ਆਈਆਂ ਕਰਨ ਦੀ ਖੁਲ੍ਹ ਦੇ ਦਿੰਦੇ ਹਨ, ਉਹ ਉਨ੍ਹਾਂ ਦੇ ਚਲਣ ਨੂੰ ਵਿਗਾੜ ਦਿੰਦੇ ਇਸ ਲਈ ਬਾਲਕਾਂ ਦੇ ਭਲੇ ਲਈ ਹੀ ਉਨ੍ਹਾਂ ਨੂੰ ਨਿਯਮ ਭੰਗ ਕਰਨ ਉਤੇ ਝਾੜ ਝੰਬ ਦੇਣ ਸਰੀਰਕ ਸਜ਼ਾ ਵੀ ਦੇਣੀ ਜ਼ਰੂਰੀ ਹੁੰਦਾ ਹੈ। ਇੰਨਾ ਧਿਆਨ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਸਜ਼ਾ ਲੈਣ ਦੀ ਆਦਤ ਹੀ ਨਾ ਪੈ ਜਾਵੇ। ਘੜੀ ਮੁੜੀ ਸਜ਼ਾ ਮਿਲਣ ਤੇ ਬਚਿਆਂ ਨੂੰ ਸਜ਼ਾ ਲੈਣ ਦੀ ਆਦਤ ਵੀ ਪੈ ਜਾਂਦੀ ਹੈ। ਫਿਰ ਉਹ ਸਜ਼ਾ ਲੈਣ ਵਿਚ ਹੀ ਇੱਕ ਤਰ੍ਹਾਂ ਦਾ ਸੁਆਦ ਲੈਣ ਲੱਗ ਪੈਂਦੇ ਹਨ। ਇਸ ਤਰ੍ਹਾਂ ਬੱਚਿਆਂ ਦੇ ਚਲਣ ਦੀ ਪਕਿਆਈ ਦੀ ਥਾਂ ਚਲਣ ਵਿਚ ਵਿਗਾੜ ਪੈਦਾ ਹੋ ਜਾਂਦਾ ਹੈ।