ਪੰਨਾ:ਸਿਖਿਆ ਵਿਗਿਆਨ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੦੩ ਕਰ ਲਵੇ ਅਤੇ ਗਲਤ ਨੂੰ ਛਡ ਦੇਵੋ। ਇਸ ਗਲ ਦਾ ਧਿਆਨ ਰਖਣਾ ਵੀ ਜ਼ਰੂਰੀ ਹੈ ਕਿ ਸਾਰੇ ਉਸਤਾਦਾਂ ਨੂੰ ਇਕੋ ਜਿਹਾ ਜ਼ਬਤ ਰਖਣ ਦੀ ਯੋਗਤਾ ਨਹੀਂ ਹੁੰਦੀ । ਕਿਸੇ ਵਿਚ ਆਪਣੇ ਵਿਅਕਤਿਤਵ ਸਦਕਾ ਵਧੇਰੇ ਜ਼ਬਤ ਰਖਣ ਦੀ ਯੋਗਤਾ ਹੁੰਦੀ ਹੈ ਅਤੇ ਕਿਸੇ ਵਿਚ ਘਟ । ਇਸ ਲਈ ਅਸੀਂ ਇਹ ਆਸ ਨਹੀਂ ਕਰਦੇ ਕਿ ਸਾਰੇ ਉਸਤਾਦ ਇਕੋ ਜਿਹਾ ਜ਼ਬਤ ਬਚਿਆਂ ਵਿਚ ਰਖ ਸਕਣਗੇ ।* ਉਪਰ ਕਹੀ ਗਲ ਤੋਂ ਸਪਸ਼ਟ ਹੈ ਕਿ ਬੱਚਿਆਂ ਨੂੰ ਪੂਰੀ ਸੁਤੰਤਰਤਾ ਨਹੀਂ ਦਿੱਤੀ ਜਾ ਸਕਦੀ । ਇਸ ਤਰ੍ਹਾਂ ਦੀ ਸੁਤੰਤਰਤਾ ਦੇਣਾ ਉਸ ਨਾਲ ਨਿਆਏ ਕਰਨਾ ਨਹੀਂ, ਸਗੋਂ ਅਨਿਆਏ ਕਰਨਾ ਹੈ । ਬੱਚਿਆਂ ਨੂੰ ਜਦ ਸੁਤੰਤਰਤਾ ਦੇ ਦਿਤੀ ਜਾਂਦੀ ਹੈ ਤਾਂ ਉਹ ਆਮ ਕਰਕੇ ਉਸ ਦੀ ਠੀਕ ਵਰਤੋਂ ਕਰਨ ਦੀ ਥਾਂ ਆਪਣੋ ਆਪ ਨੂੰ ਸੁਖੀ ਬਨਾਉਣ ਵਿਚ ਖਰਚ ਕਰ ਦਿੰਦੇ ਹਨ, ਦੂਸਰੇ ਬਹੁਤੇ ਬੱਚੇ ਹੋਰਨਾਂ ਦਾ ਇੱਨਾ ਧਿਆਨ ਨਾ ਕਰਦੋ, ਅਜਿਹੇ ਕੰਮ ਕਰਨ ਲਈ ਲਈ ਤਿਆਰ ਹੋ ਜਾਂਦੇ ਹਨ ਜਿਨ੍ਹਾਂ ਨਾਲ ਹੋਰ ਬਚਿਆਂ ਨੂੰ ਦੁਖ ਪਹੁੰਚਦਾ ਹੋਵੇ। ਉਸਤਾਦ ਦਾ ਕਾਬੂ ਸਾਰੇ ਬਚਿਆਂ ਦੇ ਭਲੇ ਲਈ ਹੁੰਦਾ ਹੈ । ਉਸਤਾਦ ਕਰਕੇ ਹੀ ਬੱਚਿਆਂ ਦੀਆਂ ਪਸ਼ੂ ਬਿਰਤੀਆਂ ਦੱਬੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦਾ ਪਰਗਟਾਅ ਦੂਜਿਆਂ ਨੂੰ ਦੁਖੀ ਕਰਨ ਵਿਚ ਨਹੀਂ ਹੁੰਦਾ । ਸ੍ਰੀ ਜੇਮਜ਼ ਸਲੀ ਦੇ ਹੇਠ ਲਿਖੋ ਕਬਨ ਵਿਚ ਮੌਲਿਕ ਸਚਿਆਈ ਹੈ ਬੱਚਿਆਂ ਵਿਚ ਉਨ੍ਹਾਂ ਗਲਾਂ ਦੀ ਬਹੁਲਤਾ ਹੁੰਦੀ ਹੈ ਜਿਹੜੀਆਂ ਅਸੀਂ ਨੀਵੀਂ ਸ਼੍ਰੇਣੀ ਦੇ ਪਸ਼ੂਆਂ ਵਿਚ ਵੇਖਦੇ ਹਾਂ । ਉਨ੍ਹਾਂ ਦੀਆਂ ਸਾਰੀਆਂ ਰੀਝਾਂ ਆਪਣੇ ਆਪ ਨੂੰ ਸੰਤੁਸ਼ਟ ਕਰਨ ਲਈ ਹੁੰਦੀਆਂ ਹਨ । ਹਰ ਬੱਚਾ ਬੜਾ ਸਵਾਰਥੀ ਅਤੇ ਲਾਲਚੀ ਹੁੰਦਾ ਹੈ ਅਤੇ ਉਹ ਸਾਰੀਆਂ ਚੀਜ਼ਾਂ ਨੂੰ ਆਪਣੀ ਵਰਤੋਂ ਵਿਚ ਲਿਆਉਂਣਾ ਚਾਹੁੰਦਾ ਹੈ। ਉਹ ਆਪਣੇ ਵਰਤੋਂ ਦੀਆਂ ਚੀਜ਼ਾਂ ਵਿਚ Let the teacher give the pupil as much rope as he can without disaster to the class as a whole but he mut retain in the last resort the power of interpretation and veto. Further it has to be noted that all teachers have not the same span of deligated authority. The amoun of freedom accorded to the class in the way of discipline has a definite relation to the qualtiy of the teacher concerned. "There is no sense in asking a man with "C" power to give the amount of freedom that is quite safe for one with an "A" power to give." Modern Developments in Educational Adams. Practice, P. 214.