ਪੰਨਾ:ਸਿਖਿਆ ਵਿਗਿਆਨ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

१०२ ਆਪਣੇ ਵਿਅਕਤਿਤਵ ਦੇ ਪਰਭਾਵ ਤੋਂ ਹੀ ਕੋਮ ਲਵੇ, ਪਰ ਜੋ ਇਸ ਤੋਂ ਕੰਮ ਨਾ ਚੱਲੇ ਤਾਂ ਉਸਨੂੰ ਦੰਡ ਦੀ ਵਰਤੋਂ ਕਰਨੀ ਚਾਹੀਦੀ ਹੈ। ਸਕੂਲ ਵਿਚ ਉਹ ਆਪਾ ਧਾਪੀ ਦੇ ਸਾਮਰਾਜ ਦੀ ਸਥਾਪਣਾ ਨਹੀਂ ਕਰ ਸਕਦਾ। ਦੂਜੀ ਗਲ ਸਾਨੂੰ ਇਹ ਧਿਆਨ ਵਿਚ ਰਖਣੀ ਹੈ ਕਿ ਸਕੂਲ ਵਿਚ ਸੁਤੰਤਰਤਾ ਦਾ ਅਰਥ ਨਿਯਮ-ਬੱਧ ਜੀਵਨ ਦਾ ਅਭਾਵ ਮੰਨ ਲਿਆ ਜਾਂਦਾ ਹੈ । ਜਿਨ੍ਹਾਂ ਬੱਚਿਆਂ ਨੂੰ ਸਖਤ ਕਾਬੂ ਵਿਚ ਰਹਿਣ ਦਾ ਅਭਿਆਸ ਹੋ ਜਾਂਦਾ ਹੈ ਉਹ, ਖਾਸ ਕਰਕੇ, ਸਕੂਲ ਦੀ ਸੁਤੰਤਰਤਾ ਦਾ ਅਰਬ ਆਪਣੇ ਲਈ ਮਨ ਆਈਆਂ ਕਰਨ ਦੀ ਛੁਟੀ ਮਿਲ ਗਈ ਸਮਝ ਲੈਂਦੇ ਹਨ। ਜੇਮਜ਼ ਰਾਸ ਦੇ ਹੇਠ ਲਿਖੇ ਕਬਨ ਨਾਲ ਹਰ ਤਜਰਬੇਕਾਰ ਉਸਤਾਦ ਸਹਿਮਤ ਹੋਵੇਗਾ-‘‘ਸੁਤੰਤਰਤਾ ਦਾ ਅਰਥ ਮਨ-ਮਰਜ਼ੀ ਦਾ ਕੰਮ ਕਰਨ ਤੋਂ ਲੈ ਲਿਆ ਜਾਣ ਦਾ ਸਦਾ ਡਰ ਹੈ । ਇਸ ਤਰ੍ਹਾਂ ਦੀ ਸੁਤੰਤਰਤਾ, ਸੁਤੰਤਰਤਾ ਨਹੀਂ ਹੈ ਮਨ-ਆਈ ਕਰਨਾ ਹੈ । ਜਦ ਵਿਅਕਤੀ ਦੇ ਆਦਰਸ਼ ਬਣ ਜਾਂਦੇ ਹਨ ਅਤੇ ਉਨ੍ਹਾਂ ਦੇ ਚਲਣ ਦੀ ਉਸਾਰੀ ਹੋ ਜਾਂਦੀ ਹੈ ਅਤੇ ਦਿੜ-ਇੱਛਾ ਸ਼ਕਤੀ ਜਾਂਦੀ ਹੈ ਤਾਂ ਉਹ ਆਪਣੀਆਂ ਕੁਦਰਤੀ ਬਿਰਤੀਆਂ ਅਨੁਸਾਰ ਵਰਤਾਉ ਨਹੀਂ ਕਰਦਾ । ਅਸਲ ਵਿਚ ਇਸ ਤਰ੍ਹਾਂ ਦੀ ਸੁਤੰਤਰਤਾ ਨੂੰ ਤਿਆਗ ਕੇ ਹੀ ਆਪਣੇ ਮਨ ਦਾ ਮਾਲਕ ਬਣਦਾ ਹੈ । ਇਸ ਤਰ੍ਹਾਂ ਉਹ ਆਪਣੇ ਸਿਧਾਂਤ ਅਨੁਸਾਰ ਆਪਣੀਆਂ ਆਦਤਾਂ ਬਣਾਉਂਦਾ ਹੈ ਅਤੇ ਨੀਵੀਆਂ ਬਿਰਤੀਆਂ ਦੇ ਵੱਸ ਵਿਚ ਨਹੀਂ ਹੁੰਦਾ । ਸ੍ਵੈ-ਕਾਬੂ ਵਾਲੀ ਸੁਤੰਤਰਤਾ ਹੀ ਸੱਚੀ ਸੁਤੰਤਰਤਾ ਹੈ । ਜਿਹੜਾ ਵਿਅਕਤੀ ਇਹ ਸਮਝਦਿਆਂ ਨਿਯਮਾਂ ਦਾ ਪਾਲਣ ਕਰਦਾ ਹੈ ਕਿ ਨਿਯਮ ਉਸ ਦੇ ਆਪਣੇ ਬਣਾਏ ਹੋਏ ਹੀ ਹਨ, ਉਹ ਹੀ ਅਸਲ ਵਿਚ ਸੁਤੰਤਰ ਹੈ।”* ਨੀਂਹ ਬਝ ਅਧਿਆਪਕਾਂ ਨੂੰ ਚਾਹੀਦਾ ਹੈ ਜਿੰਨੀ ਹੋ ਸਕੇ ਬਚਿਆਂ ਨੂੰ ਸੁਤੰਤਰਤਾ ਦੇਣ ਪਰ ਉਹ ਸੁਤੰਤਰਤਾ ਸਾਰੀ ਜਮਾਤ ਲਈ ਹਾਨੀਕਾਰਕ ਨਾ ਹੋਵੇ । ਅੰਤ ਵਿਚ ਉਹ ਬੱਚੇ ਵਿਚ ਇੱਠੀ ਯੋਗਤਾਂ ਭਰ ਦੋਵੇ ਕਿ ਉਹ ਸਭ ਗਲਾਂ ਨੂੰ ਠੀਕ ਤਰ੍ਹਾਂ ਸਮਝ ਸਕੇ ਅਤੇ ਠੀਕ ਗਲ ਨੂੰ ਗ੍ਰਹਿਣ There is always the danger of interpreting the cry of freedom to follow any and every inclination to action that may arise in the mind. Such freedom, let us repeat, is mere licence. When ideals have been accepted, when character has been formed, and the basis of a strong will established, the individual no longer considers himself free to follow stray impulses. It is rather by denying himself such freedom that he becomes a master in his own house, achieving the higher freedom to follow the light that is in him unhampered by the chains of lower nature.Self discipline is the only freedom worth the name. "That man is free who is conscious of himself as the author of the law which he obeys. -Groundwork of Educational Theory, P. 170.