ਪੰਨਾ:ਸਿਖਿਆ ਵਿਗਿਆਨ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੦੧ ਉਹ ਕਲਾਸ ਦੇ ਪਰਬੰਧ ਦਾ ਭਾਰ ਕਲਾਸ ਦੇ ਸਿਰ ਤੇ ਹੀ ਛਡ ਦਿੰਦਾ ਹੈ। ਡਾਕਟਰ ਹੋਮਰ- ਲੋਨ ਨੇ ਇਸ ਤਰ੍ਹਾਂ ਦਾ ਇਕ ਤਜਰਬਾ ਰੀਫਾਰਮੇਟਰੀ ਦੇ ਬੱਚਿਆਂ ਨਾਲ ਕੀਤਾ ਸੀ । ਇਹ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਦੇ ਅਪਰਾਧ ਕਰਕੇ ਦੰਡੇ ਗਏ ਸਨ । ਡਾਕਟਰ ਹੋਮਰਲੋਨ ਨੇ ਉਨ੍ਹਾਂ ਉਤੇ ਜ਼ਬਤ ਦੀ ਸਾਰੀ ਜ਼ਿੰਮੇਵਾਰੀ ਸੁਟਕੇ ਉਨ੍ਹਾਂ ਨੂੰ ਸੁਯੋਗ ਵਿਅਕਤੀ ਬਣਾ ਦਿੱਤਾ। ਉਨ੍ਹਾਂ ਦੀ ਰੀਫਾਰਮੋਟਰੀ ਦਾ ਨਾਂ 'ਨਵਾਂ ਪਰਜਾਤੰਤਰ' ਸੀ। ਇਸ ਨਵੇਂ ਪਰਜਾਤੰਤਰ ਵਿਚ ਉਸਦੇ ਨਾਗਰਿਕਾਂ ਅਰਥਾਤ ਕੈਦੀ ਬਚਿਆਂ ਦੇ ਉਸੇ ਤਰ੍ਹਾਂ ਦੇ ਅਧਿਕਾਰ ਸਨ ਜਿਹੋ ਜਹੇ ਕਿ ਸਧਾਰਨ ਪਰਜਾ ਤੰਤਰ ਵਿਚ ਹੁੰਦੇ ਹਨ । ਨਾਗਰਿਕਾਂ ਵਿਚ ਜ਼ਿਮੇਵਾਰੀਆਂ ਵੀ ਉਸੇ ਤਰ੍ਹਾਂ ਵੰਡੀਆਂ ਗਈਆਂ ਸਨ । ਹਰ ਨਾਗਰਿਕ ਨੂੰ ਆਪਣੀ ਰੋਟੀ ਕਮਾਉਣੀ ਪੈਂਦੀ ਸੀ, ਉਤੇ ਪਰਜਾਤੰਤਰ ਦੀ ਕੌਂਸਲ, ਅਰਥਾਤ ਬਾਲਕਾਂ ਦੀ ਚੁਣੀ ਸਭਾ ਰਾਹੀਂ ਹੋਮਰਲੇਨ ਇਸ ਪਰਜਾਤੰਤਰ ਦੇ ਨਿਰੇ ਇਕ ਨਾਗਰਿਕ ਵਾਂਗ ਸਨ। ਉਹ ਨਹੀਂ ਸਨ ਚਾੜਦੇ ਅਤੇ ਨਾ ਕਿਸੇ ਬੱਚੋ ਅਤੇ ਕਸੂਰ ਕਰਨ ਸਜ਼ਾ ਮਿਲਦੀ ਸੀ। ਬਚਿਆਂ ਉਤੇ ਰੁਹਬ ਮਾਰਦੇ ਕੁਟਦੇ। ਇਸ ਤਰ੍ਹਾਂ ਪਰਜਾਤੰਤਰ ਦੇ ਆਪਰਾਧੀ ਬੱਚਿਆਂ ਦੀਆਂ ਮਨ-ਬਿਰਤੀਆਂ ਵਿਚ ਅਚੰਭੇ ਭਰਿਆ ਪਰੀਵਰਤਨ ਆ ਗਿਆ। ਡਾਕਟਰ ਹੋਮਰਲੋਨ ਨੇ ਆਪਣੇ ਪਿਆਰ-ਭਰੇ ਵਿਹਾਰ ਨਾਲ ਕਈ ਪੁਰਾਣੇ ਆਪਰਾਧੀ ਬਚਿਆਂ ਦੀ ਅਪਰਾਧ ਦੀ ਮਨ-ਬਿਰਤੀ ਨੂੰ ਇਕ ਦਮ ਖਤਮ ਕਰ ਦਿਤਾ। ਪਰ ਹੁਣ ਨ ਇਹ ਉਠਦਾ ਹੈ ਕਿ ਕੀ ਸਾਡੀਆਂ ਸਧਾਰਨ ਸਕੂਲਾਂ ਦੇ ਉਸਤਾਦਾਂ ਵਿਚ ਉਹ ਯੋਗਤਾ ਹੈ ਜਿਹੜੀ ਡਾਕਟਰ ਹੋਮਰ ਲੇਨ ਵਿਚ ਸੀ ? ਕੀ ਉਹ ਬਚਿਆਂ ਲਈ ਉੱਨੇ ਪਿਆਰ ਦਾ ਵਿਖਾਵਾ ਕਰ ਸਕਦੇ ਹਨ ਅਤੇ ਕੀ ਉਹ ਡਾਕਟਰ ਹੋਮਰਲੋਨ ਵਾਂਗ ਬੱਚਿਆਂ ਨੂੰ ਸੁਧਾਰਨ ਲਈ ਇੱਨਾ ਤਿਆਗ ਕਰ ਸਕਦੇ ਹਨ ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਇਹੋ ਦਿੱਤਾ ਜਾ ਸਕਦਾ ਹੈ ਕਿ ਆਮ ਉਸਤਾਦ ਵਿਚ ਨਾ ਡਾਕਟਰ ਹੋਮਰਲੋਨ ਵਰਗੀ ਮਨੋ- ਵਿਗਿਆਨਿਕ ਅਤੇ ਹੋਰ ਯੋਗਤਾ ਹੋ ਸਕਦੀ ਹੈ ਅਤੇ ਨਾ ਉਨ੍ਹਾਂ ਵਿਚ ਬਾਲਕਾਂ ਲਈ ਇੱਨਾ ਪ੍ਰੇਮ ਹੀ ਹੁੰਦਾ ਹੈ । ਡਾਕਟਰ ਹੋਮਰ ਲੋਨ ਦੀ ਇਕ ਕਹਾਣੀ ਵਿਚ ਦਸਿਆ ਗਿਆ ਹੈ ਕਿ ਇਕ ਸ਼ਰਾਰਤੀ ਮੁੰਡੇ ਨੇ ਆਪਣੀ ਸ਼ਰਾਰਤ ਦਸਣ ਲਈ ਕੁਝ ਪਲੋਟਾਂ ਤੋੜ ਦਿਤੀਆਂ ਤਾਂ ਡਾਕਟਰ ਸਾਹਿਬ ਨੇ ਉਸ ਨੂੰ ਆਪਣੀ ਜੇਬੀ ਘੜੀ ਦਿਤੀ। ਇਸ ਉਤੇ ਉਹ ਮੁੰਡਾ ਚੁਪ ਜਿਵੇਂ ਬੂਤ ਬਣ ਗਿਆ ਹੋਵੇ। ਉਸ ਵਿਚ ਉਸ ਘੜੀ ਨੂੰ ਤੋੜਨ ਦੀ ਜਿਵੇਂ ਹਿੱਮਤ ਹੀ ਨਹੀਂ ਹੁੰਦੀ । ਇੱਨਾ ਹੀ ਨਹੀਂ ਪਿੱਛੋਂ ਉਸ ਨੇ ਮਿਹਨਤ ਕਰਕੇ ਉਨ੍ਹਾਂ ਸਾਰੀਆਂ ਤੋੜੀਆਂ ਪਲੇਟਾਂ ਦਾ ਮੂਲ ਭਰ ਦਿੱਤਾ। ਇਹ ਸਭ ਹੋਮਰਲੇਨ ਦੇ ਪਿਆਰ ਦਾ ਸਿੱਟਾ ਹੀ ਕਿਹਾ ਜਾ ਸਕਦਾ ਹੈ । ਭਗਵਾਨ ਬੁਧ ਨੇ ਜਿਵੇਂ ਆਪਣਾ ਪਿਆਰ ਵਿਖਾਕੇ ਘੰਗੂਨਿਪਾਲ ਦੇ ਹਿਰਦੇ ਵਿਚ ਤਬਦੀਲੀ ਲੈ ਆਂਦੀ ਸੀ ਅਤੇ ਉਸਨੂੰ ਇਕ ਡਾਕੂ ਤੇ ਸਾਧੂ ਬਣਾ ਦਿਤਾ, ਉਸੇ ਤਰ੍ਹਾਂ ਡਾਕਟਰ ਹੋਮਰਲੇਨ ਨੇ ਆਪਣੇ ਪਿਆਰ ਰਾਹੀਂ ਅਪਰਾਧੀ ਮੁੰਡੇ ਦੇ ਮਨ ਵਿਚ ਤਬਦੀਲੀ ਲੈ ਆਂਦੀ। ਆਦਰਸ਼ਕ ਉਸਤਾਦ ਹੋਮਰਲੇਨ ਵਰਗਾ ਹੀ ਹੁੰਦਾ ਹੈ। ਪਰ ਡਾਕਟਰ ਹੋਮਰਲੋਨ ਜੋ ਕੁਝ ਕਰ ਸਕਦਾ ਸੀ ਉਹ ਸਧਾਰਨ ਉਸਤਾਦ ਨਹੀਂ ਕਰ ਸਕਦਾ । ਡਾਕਟਰ ਹੋਮਰਲੋਨ ਜ਼ਬਤ ਲਈ ਸਜ਼ਾ ਦੇਣ ਦੇ ਬੜੇ ਵਿਰੋਧੀ ਸਨ। ਸਧਾਰਨ ਉਸਤਾਦ ਦੰਡ ਨੂੰ ਹਰ ਤਰ੍ਹਾਂ ਨਾਲ ਆਪਣੀ ਜ਼ਬਤ-ਪਰਨਾਲੀ ਵਿਚੋਂ ਨਹੀਂ ਕਢ ਸਕਦਾ । ਸਧਾਰਨ ਉਸਤਾਦ ਲਈ ਇਹੋ ਕਾਫ਼ੀ ਹੈ ਕਿ ਉਹ ਬੱਚਿਆਂ ਦੀ ਸੁਤੰਤਰਤਾ ਵਿਚ ਬੇਲੋੜਾ ਰੋੜਾ ਨਾ ਬਣ ਜਾਏ, ਪਰ ਜਦ ਲੋੜ ਪੈ ਜਾਵੇ ਤਾਂ ਉਸਨੂੰ ਸਕੂਲ ਦੀ ਜ਼ਿੰਮੇਦਾਰੀ ਤੋਂ ਆਪਣੇ ਆਪ ਨੂੰ ਅਜ਼ਾਦ ਨਹੀਂ ਸਮਝਣਾ ਚਾਹੀਦਾ। ਚੰਗੀ ਗਲ ਤਾਂ ਇਹ ਹੈ ਕਿ ਉਸਤਾਦ