________________
੧੦੦ ਬੰਧਨ-ਰਹਿਤ ਜ਼ਬਤ ਬੰਧਨ-ਰਹਿਤ ਜ਼ਬਤ ਦਾ ਨਿਸ਼ਾਨਾ ਬੱਚੇ ਨੂੰ ਪੂਰਨ ਸੁਤੰਤਰਤਾ ਦੇਣਾ ਹੈ । ਉਸ ਨੂੰ ਨਾ ਸਰੀਰ ਕਰਕੇ ੁਲਾਮ ਬਣਾਇਆ ਜਾਵੇ ਨਾ ਮਨ ਕਰਕੇ । ਬਚਿਆਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਨੂੰ ਵਧਾਉਣਾ ਉਸਤਾਦ ਦਾ ਨਿਸ਼ਾਨਾ ਹੁੰਦਾ ਹੈ। ਇਸ ਤਰ੍ਹਾਂ ਦੇ ਜ਼ਬਤ ਵਿਚ ਵਿਸ਼ਵਾਸ਼ ਕਰਨ ਵਾਲਾ ਉਸਤਾਦ ਆਪਣੇ ਵਿਅਕਤਿਤਵ ਨੂੰ ਮਹੱਤਾ ਨਹੀਂ ਦਿੰਦਾ। ਉਹ ਸਚਿਆਈ ਨੂੰ ਮੁਖ ਰਖਦਾ ਹੈ । ਉਸਦਾ ਨਿਸ਼ਾਨਾ ਬਚਿਆਂ ਦੀ ਸੇਵਾ ਕਰਨਾ ਅਤੇ ਸਚਿਆਈ ਨੂੰ ਉਨ੍ਹਾਂ ਅੱਗੇ ਪਰਗਟ ਕਰਨਾ ਹੈ । ਉਹ ਜਿਥੋਂ ਤਕ ਹੋ ਸਕੇ ਨਿਰਪੱਖ ਹੋਕੇ ਕੰਮ ਨੂੰ ਕਰਦਾ ਹੈ । ਆਦਰਸ਼ਕ ਉਸਤਾਦ ਉਹ ਹੈ ਜਿਹੜਾ ਆਪਣੇ ਬਾਲਕਾਂ ਲਈ ਆਪਣਾ ਆਪ ਭੁਲ ਜਾਂਦਾ ਹੈ, ਜਿਹੜਾ ਆਪਣੇ ਵਿਚਾਰਾਂ ਨੂੰ ਮੱਹਤਾ ਦੇਣ ਦੀ ਥਾਂ ਆਪਣੇ ਬਾਲਕਾਂ ਦੇ ਵਿਚਾਰਾਂ ਨੂੰ ਮੱਹਤਾ ਦਿੰਦਾ ਹੈ । ਪਰਭਾਵ-ਪਾਊ ਜ਼ਬਤ ਵਿਚ ਵਿਸ਼ਵਾਸ਼ ਕਰਨ ਵਾਲਾ ਉਸਤਾਦ ਆਪਣੇ ਵਿਚਾਰਾਂ ਨੂੰ ਹੀ ਪਹਿਲ ਦਿੰਦਾ ਹੈ । ਆਪਣੇ ਵਿਚਾਰ ਨੂੰ ਆਦਰਸ਼ਕ ਵਿਚਾਰ ਮੰਨਦਾ ਹੈ। ਅਜਿਹਾ ਉਸਤਾਦ ਬਾਲਕਾਂ ਨਾਲ ਬਹਿਸ ਕਰਨ ਤੋਂ ਚਲਦਾ ਹੈ ਕਿਉਂਜੁ ਉਹ ਜਾਣਦਾ ਹੈ ਕਿ ਬਹਿਸ ਕਰਨ ਬਾਲਕਾਂ ਦੇ ਮਨ ਵਿਚ ਉਸਦਾ ਰੋਧ ਨਹੀਂ ਰਹੋਗੀ । ਸ਼ਰਧਾ ਬਣਾਈ ਰਖਣ ਲਈ, ਦੂਰ ਰਹਿਣਾ ਅਤੇ ਦੂਰ ਤੋਂ ਹੀ ਆਗਿਆ ਕਰਨਾ ਜ਼ਰੂਰੀ ਹੈ । ਬਚਿਆਂ ਨਾਲ ਵਧੇਰੇ ਨੇੜਤਾ ਪੈਦਾ ਕਰਨ ਨਾਲ ਆਗਿਆ ਕਰਨ ਵਾਲੇ ਦਾ ਪਰਭਾਵ ਘਟ ਜਾਂਦਾ ਹੈ । ਜਦੋਂ ਤਕ ਬੱਚੇ ਉਸਤਾਦ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਅਤੇ ਜਦੋਂ ਤਕ ਉਹ ਉਸਤਾਦ ਬਾਰੇ ਅਚੰਭੇ ਵਿਚ ਰਹਿੰਦੇ ਹਨ ਉਦੋਂ ਤਕ ਹੀ ਉਸਤਾਦ ਦੀ ਸ਼ਰਧਾ ਉਨ੍ਹਾਂ ਦੇ ਮਨ ਵਿਚ ਬਣੀ ਰਹਿੰਦੀ ਹੈ । ਜਦ ਬੱਚੇ ਉਸਤਾਦ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ ਹਨ, ਉਸਦੀ ਬੁਧੀ ਨੂੰ ਚਰਚਾ ਕਰਕੇ ਤੋਲ ਮਾਪ ਲੈਂਦੇ ਹਨ ਅਤੇ ਕਦੇ ਕਦੇ ਆਪਣੀਆਂ ਉਕਤੀਆਂ ਯੁਕਤੀਆਂ ਨਾਲ ਉਸ ਨੂੰ ਹਰਾ ਲੈਂਦੇ ਹਨ ਤਾਂ ਉਸਤਾਦ ਲਈ ਉਨ੍ਹਾਂ ਦੀ ਸ਼ਰਧਾ ਘਟ ਜਾਂਦੀ ਹੈ । ਇਹੋ ਕਾਰਨ ਹੈ ਆਪਣੀ ਸ਼ਰਧਾ ਬਣਾਈ ਰਖਣ ਵਾਲੇ ਉਸਤਾਦ, ਬਚਿਆਂ ਨਾਲ ਨਾ ਬਹੁਤੀਆਂ ਗਲਾਂ ਕਰਦੇ ਹਨ ਅਤੇ ਨਾ ਉਨ੍ਹਾਂ ਨਾਲ ਕਿਸੇ ਗਲ ਤੇ ਬਹਿਸ ਕਰਦੇ ਹਨ। ਪਰ ਇਸ ਤਰ੍ਹਾਂ ਦੇ ਵਿਹਾਰ ਨਾਲ ਉਸਤਾਦ ਦਾ ਭਾਵੇਂ ਨਾਂ ਵਡਾ ਬਣ ਜਾਵੇ ਪਰ ਬਾਲਕਾਂ ਨੂੰ ਹਾਨੀ ਪਹੁੰਚਦੀ ਹੈ । ਉਸਤਾਦ ਦੇ ਜੀਵਨ ਦਾ ਨਿਸ਼ਾਨਾ ਆਪਣਾ ਵਿਅਕਤਿਤਵ ਬਾਲਕਾਂ ਉਤੇ ਲੱਦਣਾਂ ਨਹੀਂ ਹੋਣਾ ਚਾਹੀਦਾ, ਉਨ੍ਹਾਂ ਦੇ ਵਿਅਕਤਿਤਵ ਨੂੰ ਵੱਡਾ ਕਰਨਾ ਹੋਣ ਚਾਹੀਦਾ ਹੈ । ਜਦ ਉਸਤਾਦ ਆਪਣੇ ਆਪ ਨੂੰ ਬਚਿਆਂ ਦੀ ਸੇਵਾ ਵਿਚ ਲਾ ਦਿੰਦਾ ਹੈ ਤਾਂ ਹੀ ਉਹ ਬਚਿਆਂ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ । ਉਸਤਾਦ ਨਾਲ ਬਹਿਸ ਕਰਨ ਵਾਲੇ ਉਸਦੀਆਂ ਕਮਜ਼ੋਰੀਆਂ ਤੋਂ ਜਾਣ ਬੱਚੇ ਉਸਤਾਦ ਲਈ ਆਪਣੀ ਸ਼ਰਧਾ ਦਾ ਵਿਖਾਲਾ ਭਾਵੇਂ ਨਾ ਹੀ ਕਰਨ, ਉਹ ਉਸਨੂੰ ਆਪਣੇ ਮਨ ਹੀ ਮਨ ਵਿਚ ਪਿਆਰ ਜ਼ਰੂਰ ਕਰਦੇ ਹਨ | ਪਰਭਾਵ ਪਾਉ ਜ਼ਬਤ ਦਾ ਬਾਲਕਾਂ ਨਾਲ ਪਿਤਾ ਵਰਗਾ ਸਬੰਧ ਹੁੰਦਾ ਹੈ, ਤਾਂ ਬੰਧਨ-ਰਹਿਤ ਜ਼ਬਤ ਦਾ ਬੱਚੇ ਨਾਲ ਮਾਤਾ ਵਰਗਾ ਸਬੰਧ ਹੁੰਦਾ ਹੈ । ਇਸ ਵਿਚ ਡਰ ਲਈ ਕੋਈ ਥਾਂ ਨਹੀਂ ਹੁੰਦਾ। ਬੰਧਨ-ਰਹਿਤ ਜ਼ਬਤ ਬਚਿਆਂ ਵਿਚ ਆਪਣੇ ਪੈਰਾਂ ਤੇ ਖੜਨ ਦੀ ਲਾਲਸਾ ਪੈਦ ਕਰਦਾ ਹੈ । ਕਲਾਸ ਵਿਚ ਉਸਤਾਦ ਦਾ ਦਰਜਾ ਦਰਸ਼ਕ ਅਤੇ ਸਲ-ਹਕਾਰ ਵਰਗਾ ਹੁੰਦਾ ਹੈ |