ਪੰਨਾ:ਸਿਖਿਆ ਵਿਗਿਆਨ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੋਂ ਗਿਰਿਆ ਪਰਤੀਤ ਕਰਵਾ ਦਿੰਦਾ ਹੈ । ਦੰਡ ਦਾ ਮੁਖ ਨਿਸ਼ਾਨਾ ਵੀ ਇਹੋ ਹੈ ਕਿ ਵਿਅਕਤੀ ਸੁਚੇਤ ਹੋ ਜਾਵੇ ਅਤੇ ਉਹ ਆਪਣੀਆਂ ਭੈੜੀਆਂ ਬਿਰਤੀਆਂ ਉਤੇ ਕਾਬੂ ਪਾ ਲਵੋ । ਦੰਡ ਬੱਚੇ ਨੂੰ ਆਪਣੇ ਆਪ ਨੂੰ ਸੰਭਾਲਣ ਲਈ ਦਿਤਾ ਜਾਂਦਾ ਹੈ ਉਸ ਉਤੇ ਆਪਣਾ ਦਾਬਾ ਦਸਣਾ ਲਈ ਨਹੀਂ । ਦੰਡ ਦਾ ਮਤਲਬ ਬੱਚੇ ਨੂੰ ਆਪਣਾ ਫਰਜ਼ ਯਾਦ ਕਰਾਉਣਾ ਹੈ । ਇਸ ਲਈ ਜਿਸ ਬੱਚੇ ਨੇ ਆਪਣੇ ਆਪ ਦੇ ਸੁਧਾਰਨ ਜਾਂ ਉੱਚਾ ਚੁਕਣ ਦੋ ਫਰਜ਼ ਨੂੰ ਜਿੰਨਾ ਭੁਲਾ ਚਿਤਾ ਹੈ ਉੱਨਾ ਹੀ ਵੱਡਾ ਦੰਡ ਉਸ ਲਈ ਹੁੰਦਾ ਹੈ । ਜੋ ਬੱਚੋ ਨੂੰ ਆਪਣੀ ਭੁਲ ਪਰਤੀਤ ਹੋ ਗਈ ਹੈ ਅਤੇ ਉਸ ਦੇ ਲਈ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਦਡ ਦੇਣਾ ਜ਼ਰੂਰੀ ਨਹੀਂ ਹੈ। ਜਦ ਕੋਈ ਬੱਚਾ ਜਮਾਤ ਵਿਚ ਲਾਂ ਕਰ ਰਿਹਾ ਹੋਵੇ ਤਾਂ ਉਸ ਨੂੰ ਝਿੜਕਣ ਝੰਬਣ ਦੀ ਥਾਂ ਕੁਝ ਅਜਿਹੇ ਪ੍ਰਸ਼ਨ ਪੁਛ ਲੈਣੇ ਚਾਹੀਦੇ ਹਨ ਜਿਸ ਨਾਲ ਉਸ ਦਾ ਧਿਆਨ ਆਪਣੇ ਪਾਠ ਵਲ ਚਲਾ ਜਾਵੇ । ਕਿਸੇ ਬਾਲਕ ਨਾਲ ਚੰਭਵੀਂ ਗੱਲ ਕਰਨਾ ਠੀਕ ਨਹੀਂ ਹੈ । ਜਿਸ ਬੱਚੇ ਨਾਲ ਉਸਤਾਦ ਚੌਭਵੀ ਗੱਲ ਕਰਦਾ ਹੈ ਉਹ ਅੰਦਰ ਹੀ ਅੰਦਰ ਬੜਾ ਦੁਖੀ ਹੁੰਦਾ ਹੈ ਅਤੇ ਆਪਣੇ ਮਨ ਹੀ ਮਨ ਵਿਚ ਉਸਤਾਦ ਨੂੰ ਘਿਰਨਾ ਕਰਨ ਲਗ ਜਾਂਦਾ ਹੈ। ਚੋਭਵੀ ਗੱਲ ਕਰਨ ਵਾਲੇ ਉਸਤਾਦ ਕੋਲੋਂ ਉਸ ਦੀ ਕਠੋਰਤਾ ਕਰ ਕੇ ਬੱਚਾ ਡਰ ਭਾਵੇਂ ਮੰਨੋ ਪਰ ਉਹ ਉਸ ਨੂੰ ਆਦਰ ਦੀਆਂ ਨਜ਼ਰਾਂ ਨਾਲ ਕਦੇ ਵੀ ਨਹੀਂ ਦੇਖਦਾ । ਜਿਹੜਾ ਉਸਤਾਦ ਬਾਲਕ ਕੋਲੋਂ ਇਜ਼ਤ ਨਹੀਂ ਲੈ ਸਕਦਾ ਉਹ ਉਸ ਦਾ ਸੁਧਾਰ ਨਹੀਂ ਕਰ ਸਕਦਾ । ਕਿਸੇ ਬੱਚੇ ਨੂੰ ਉੱਲੂ, ਮੂਰਖ, ਬੁਧੂ ਆਦਿ ਕਹਿ ਕੇ ਸੰਬੋਧਨ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ' ਦੋ ਸ਼ਬਦਾਂ ਦੀ ਵਰਤੋਂ ਨਾਲ ਪੱਕੇ ਇਰਾਦੇ ਵਾਲਾ ਬਾਲਕ ਉਸਤਾਦ ਦਾ ਪੱਕਾ ਦੁਸ਼ਮਨ ਬਣ ਜਾਂਦਾ ਹੈ ਅਤੇ ਕਮਜ਼ੋਰ ਇਰਾਦੇ ਵਾਲਾ ਬੱਚਾ ਉਸਤਾਦ ਦੇ ਸ਼ਬਦਾਂ ਨੂੰ ਆਪਣੀਆਂ ਆਦਤਾਂ ਰਾਹੀਂ ਸੱਚਿਆਂ ਕਰਨ ਦਾ ਮਾਲਕ ਬਣ ਜਾਂਦਾ ਹੈ । ਜਿਸ ਤਰ੍ਹਾਂ ਦੇ ਕਥਨ ਕਿਸੇ ਬਾਲਕ ਬਾਰੇ ਘੜੀ ਮੁੜੀ ਕਹੇ ਜਾਣ ਉਹ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ । ਹਰ ਵਕਤ ਉਸਤਾਦ ਦੀਆਂ ਗਾਲਾਂ ਖਾਣ ਵਾਲੇ ਬੱਚੇ ਦਾ ਵਿਸ਼ਵਾਸ਼ ਖਤਮ ਹੋ ਜਾਂਦਾ ਹੈ ਅਤੇ ਫਿਰ ਉਸ ਵਿਚ ਕਿਸੇ ਕਿਸਮ ਦਾ ਸੁਧਾਰ ਕਰਨਾ ਔਖਾ ਹੋ ਜਾਂਦਾ ਹੈ । ਬੱਚਾ ਹੀ, ਅਸਲ ਵਿਚ ਆਪਣੇ ਆਪ ਦਾ ਸੁਧਾਰ ਕਰਦਾ ਹੈ । ਉਸਤਾਦ ਬਾਲਕ ਨੂੰ ਸ੍ਵੈ-ਸੁਧਾਰ ਵਿਚ ਨਿਰੀ ਸਹਾਇਤਾ ਹੀ ਦੋ ਸਕਦਾ ਹੈ । ਅੰਗਰੇਜ਼ੀ ਦਾ ਇਕ ਅਖਾਣ ਹੈ ਕੁੱਤੇ ਨੂੰ ਜਦ ਅਸੀਂ ਬਦਨਾਮ ਕਰ ਦਿੰਦੇ ਹਾਂ ਤਾਂ ਉਸ ਨੂੰ ਫਿਰ ਮਾਰ ਦੇਣਾ ਜ਼ਰੂਰੀ ਹੋ ਜਾਂਦਾ ਹੈ। * ਬਦਨਾਮ ਹੋ ਜਾਣ ਉਤੇ ਕਿਸੇ ਦਾ ਸੁਧਾਰ ਹੋਣਾ ਔਖਾ ਹੁੰਦਾ ਹੈ । ਬੱਚੇ ਦੇ ਸੁਧਾਰ ਵਿਚ ਇਹੋ ਨਿਯਮ ਲਾਗੂ ਹੁੰਦਾ ਹੈ। ਹੇਠਲੀਆਂ ਜਮਾਤਾਂ ਵਿਚ ਉਸਤਾਦ ਦੀ ਫਿਟਕਾਰ ਬੜਾ ਅਸਰ ਕਰਨ ਵਾਲੀ ਹੁੰਦੀ ਹੈ । ਹੇਠਲੀਆਂ ਜਮਾਤਾਂ ਵਿਚ ਕਸੂਰਵਾਰ ਬੱਚੇ ਨੂੰ ਇਕ ਨੁਕਰੇ ਜਾਂ ਬੈਂਚ ਤੇ ਾ ਖੜਾ ਕਰ ਦੇਣਾ ਹੀ ਬਥੇਰਾ ਹੈ । ਇਸ ਤਰ੍ਹਾਂ ਦੇ ਦੰਡ ਕੁਦਰਤੀ ਹੀ ਬੱਚੇ ਨੂੰ ਮਨ ਵਿਚ ਸ਼ਰਮ ਦੁਆਉਂਦੇ ਹਨ। ਵੰਡ ਦਾ ‘ਮਨਾਹੀ ਕਰਨ ਵਾਲਾ' ਹਿੱਸਾ ਵੀ ਬੱਚੇ ਨੂੰ ਦੁਖੀ ਕਰਨ ਵਾਲਾ ਹੁੰਦਾ ਹੈ । ਖੇਡ ਤਾਂ ਅੱਡ ਕਰ ਦੇਣਾ ਅਤੇ ਛੁਟੀ ਹੋ ਜਾਣ ਤੇ ਰੋਕ ਰਖਣਾ ਵੀ ਅਸਲ ਵਿਚ, ਬੱਚੇ ਨੂੰ ਕਾਫੀ ਮਾਨਸਿਕ ਕਸ਼ਟ ਪਹੁੰਚਾਉਂਦੇ ਹਨ। ਜੇ ਕੋਈ ਬੱਚਾ ਵਧੇਰੇ ਹੀ ਬੋਲਦਾ ਹੈ ਤਾਂ ਉਸ ਨੂੰ ਚੁਪ ਚਾਪ *Give a dog a bad name and then you have only to hang it.