ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਦਾ ਹੈ। ਇਸ ਕਹਾਣੀ ਵਿਚ ਕਿਉਂਕਿ ਦੋਵੇਂ ਧਿਰਾਂ ਬਾਊਆਂ ਦੀਆਂ ਹਨ, ਇਸ ਲਈ ਇਹ ਬੁਜ਼ਦਿਲੀ ਅਤੇ ਮਨ ਦਾ ਚੋਰ ਦੋਵੇਂ ਪਾਸੇ ਕੰਮ ਕਰ ਰਹੇ ਹਨ।

ਹਿੰਦੂ-ਮੁਸਲਿਮ ਸੰਬੰਧਾਂ ਦੇ ਸੰਦਰਭ ਵਿਚ ਇਹ ਮਨ ਦਾ ਚੋਰ ਕੋਈ ਸਾਧਾਰਨ ਮਨੁੱਖੀ ਸਥਿਤੀ ਨਹੀਂ। ਇਹ ਸਦੀਆਂ ਤਕ ਫੈਲੇ ਹੋਏ ਹਿੰਦੂ-ਮੁਸਲਿਮ ਸੰਬੰਧਾਂ ਦੇ ਕਰਮ-ਪ੍ਰਤਿਕਰਮ ਦਾ ਕੌਮੀ ਅਚੇਤ ਮਨ ਦੀਆਂ ਧੁਰ ਡੂੰਘਾਣਾਂ ਵਿਚ ਲਹਿ ਜਾਣ ਦਾ ਨਾਂ ਹੈ। ਇਸ ਨੂੰ ਦੁੱਗਲ ਮੁਹੱਬਤ-ਨਫਰਤ ਵਾਲੇ ਸੰਬੰਧ (Love-Hate Relation) ਵਜੋਂ ਪੇਸ਼ ਕਰਦਾ ਹੈ। ਦਿਲ ਦਰਿਆ ਵਿਚ ਸ਼ਬਨਮ ਦੀ ਅਖ਼ੀਰ ਵਿਚ ਚਿੱਠੀ, ਇਕ ਦਿਲ ਵਿਕਾਊ ਹੈ ਅਤੇ ਮੇਰਾ ਦਿਲ ਮੋੜ ਦੇ ਵਿਚ ਭਾਬੀ ਜਾਨ ਦਾ ਪਾਕਿਸਤਾਨ ਲਈ ਵੀ ਅਤੇ ਕੰਵਲ ਲਈ ਇਕੋ ਜਿੰਨਾ ਲੁੱਛਣਾ, ਪਰ ਪਾਕਿਸਤਾਨ ਤੋਂ ਕੰਵਲ ਨੂੰ ਵੀ ਵਾਰਨ ਲਈ ਤਿਆਰ ਹੋਣਾ, ਮੇਰਾ ਦਿਲ ਮੋੜ ਦੇ ਵਿਚ ਕੰਵਲ ਦਾ ਵੀ ਕਈ ਥਾਵਾਂ ਉਤੇ ਵਤੀਰਾ ਇਸੇ ਤਰ੍ਹਾਂ ਦੇ ਅਚੇਤ ਮੁਹੱਬਤ-ਨਫ਼ਰਤ ਵਾਲੇ ਵਤੀਰੇ ਨੂੰ ਪੇਸ਼ ਕਰਦਾ ਹੈ, ਜਿਸ ਦੀ ਚੇਤੰਨ ਪੱਧਰ ਉਤੇ ਕੋਈ ਵਿਆਖਿਆ ਨਹੀਂ। "ਢੋਇਆ ਹੋਇਆ ਬੂਹਾ, "ਬੰਦ ਦਰਵਾਜ਼ਾ" ਆਦਿ ਇਸੇ ਦੇ ਪ੍ਰਤੀਕ ਹਨ।

ਇਸ ਅਚੇਤ ਮਨ ਵਿਚਲੇ ਮੁਹੱਬਤ-ਨਫ਼ਰਤ ਵਾਲੇ ਸੰਬੰਧ ਨੇ ਸਾਡੀ ਕੌਮੀ ਜ਼ਿੰਦਗੀ ਨਾਲ ਕਾਫ਼ੀ ਮਜ਼ਾਕ ਕੀਤਾ ਹੈ। ਇਸ ਸੰਬੰਧ ਦੀ ਚੇਤੰਨ ਪੱਧਰ ਉਤੇ ਵਿਗਿਆਨਕ ਵਿਆਖਿਆ ਕਰਨ ਦਾ ਯਤਨ ਬਹੁਤ ਘੱਟ ਹੋਇਆ ਹੈ। ਦੁੱਗਲ ਨੇ ਵੀ ਕਈ ਥਾਵਾਂ ਉੱਤੇ ਇਸ ਵਲ ਧਿਆਨ ਦੁਆਇਆ ਹੈ, ਇਸ ਦੇ ਰੋਲ ਉਤੇ ਜ਼ੋਰ ਦਿੱਤਾ ਹੈ, ਇਸ ਦੀ ਵਿਆਖਿਆ ਨਹੀਂ ਕੀਤੀ। ਥੋੜ੍ਹੇ ਜਿਹੇ ਸਮੇਂ ਦੀਆਂ ਸੀਮਾਂ ਵਿਚ ਵਿਚਰਦੇ ਰਚਣੇਈ ਸਾਹਿਤ ਵਿਚ ਇਸ ਸੰਬੰਧ ਦੀ ਵਿਆਖਿਆ ਸ਼ਾਇਦ ਸੰਭਵ ਵੀ ਨਹੀਂ, ਕਿਉਂਕਿ ਇਹ ਸਦੀਆਂ ਦੀ ਉਪਜ ਹੈ। ਇਹ ਤਾਂ ਸਮਾਜ-ਵਿਗਿਆਨਕ ਸਾਹਿਤ ਦਾ ਵਿਸ਼ਾ ਬਣ ਸਕਦਾ ਹੈ।

ਦੁੱਗਲ ਭਾਵੇਂ ਗੱਲ ਇਕ ਘਟਨਾਂ ਦੀ ਕਰ ਰਿਹਾ ਹੋਵੇ, ਉਹ ਇਸ ਨੂੰ ਨਿਖੇੜ ਕੇ, ਵੱਖ ਕਰ ਕੇ ਨਹੀਂ ਦੇਖਦਾ, ਸਗੋਂ ਉਸ ਘਟਨਾ ਨੂੰ ਇਸ ਦੇ ਦੁਆਲੇ ਦੇ ਸਮੁੱਚੇ ਜੀਵਨ ਦੇ ਸੰਦਰਭ ਵਿਚ ਰੱਖ ਕੇ ਦੇਖਦਾ ਹੈ। ਉਹ ਸਮੁੱਚੀ ਜ਼ਿੰਦਗੀ ਨੂੰ ਨਾਲ ਲੈ ਕੇ ਤੁਰਦਾ ਹੈ। ਹਨੇਰੀ ਤੋਂ ਹਨੇਰੀ ਰਾਤ ਵਿਚ ਵੀ ਕਾਲਖ਼ ਇਕੋ ਇਕ ਹਕੀਕਤ ਨਹੀਂ ਹੁੰਦੀ। ਗਹੁ ਨਾਲ ਦੇਖਦੀ ਅੱਖ ਇਸ ਵਿਚ ਵੀ ਧੁੰਦਲੇ ਆਕਾਰਾਂ ਦਾ ਨਿਖੇੜ ਕਰ ਲੈਂਦੀ ਹੈ। ਹੋ ਸਕਦਾ ਹੈ ਘੜੀ ਦੀ ਘੜੀ ਕਿਸੇ ਕਾਲੀ ਬਦਲੀ ਪਿਛੇ ਕੋਈ ਲੁਕਿਆਂ ਤਾਰਾਂ ਵੀ ਦਿਸ ਪਵੇ। ਲਿਖਤ ਦੇ ਆਸ਼ੇ ਅਤੇ, ਪ੍ਰਭਾਵ ਨੂੰ ਮੁੱਖ ਰਖ ਕੇ ਕਿਸੇ ਸਮੇਂ ਕਿਸੇ ਖ਼ਾਸ ਚੀਜ਼ ਉਤੇ ਜ਼ੋਰ ਜ਼ਰੂਰ ਦਿਤਾ ਹੋਵੇਗਾ, ਪਰ ਦੁੱਗਲ ਦੀ ਹਰ ਕਿਰਤ ਵਿਚ ਸਮੁੱਚਾ ਯਥਾਰਥ ਸਮਾਇਆ ਹੋਵੇਗਾ। ਉਹ ਯਥਾਰਥ ਨੂੰ ਵੀ ਇਸ ਦੀ ਬਹੁਰੰਗਤਾਂ ਵਿਚ ਦੇਖਦਾ ਹੈ। ਰਫ਼ਿਊਜੀ ਸਾਡੀ ਹਮਦਰਦੀ ਦੇ ਪਾਤਰ ਹਨ, ਪੰ. ਨਹਿਰੂ ਦੇ ਸ਼ਬਦਾਂ ਵਿਚ ਸਾਡੇ ਦੇਸ਼ ਦਾ ਸਰਮਾਇਆ ਹਨ, ਉਹ ਮੁਸੀਬਤ ਦੇ ਵੀ ਸ਼ਿਕਾਰ ਹਨ, ਝਾਵਲਿਆਂ ਅਤੇ ਆਦਰਸ਼ਾਂ ਦੇ ਵੀ ਸ਼ਿਕਾਰ

84