ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਸਮੇਂ ਅਤੇ ਸਥਾਨ ਦੇ ਦ੍ਰਿਸ਼ਟੀਕੋਨ ਤੋਂ 1947 ਬਾਰੇ ਦੁੱਗਲ ਰਚਿਤ ਸਾਹਿਤ ਉਤੇ ਨਜ਼ਰ ਮਾਰੀਏ, ਤਾਂ ਕੁਝ ਦਿਲਚਸਪ ਤੱਥ ਉਘੜਦੇ ਹਨ। ਅੱਗ ਖਾਣ ਵਾਲੇ ਦੀ ਪਹਿਲੀ ਕਹਾਣੀ ਮਾਰਚ 1947 ਦੇ ਆਰੰਭ ਵਿਚ ਪੋਠੋਹਾਰ ਵਿਚ ਵਾਪਰਦੀ ਹੈ ਅਤੇ ਆਖ਼ਰੀ ਕਹਾਣੀ 30 ਜਨਵਰੀ 1948 ਨੂੰ ਦਿੱਲੀ ਵਿਚ। ਨਹੁੰ ਤੇ ਮਾਸ ਦਾ ਆਰੰਭ ਮਾਰਚ 1947 ਦੇ ਸ਼ੁਰੂ ਵਿਚ ਪੋਠੋਹਾਰ ਦੇ ਪਿੰਡ ਧਮਿਆਲ ਵਿਚ (ਜਿਹੜਾ ਦੁੱਗਲ ਦਾ ਆਪਣਾ ਪਿੰਡ ਹੈ) ਹੁੰਦਾ ਹੈ ਅਤੇ ਅੰਤ 30 ਜਨਵਰੀ, 1948 ਨੂੰ ਜਾਲੰਧਰ ਵਿਚ। ਅੱਗ ਖਾਣ ਵਾਲੇ ਦੀਆਂ ਕਹਾਣੀਆਂ ਪੋਠੋਹਾਰ, ਲਾਹੌਰ, ਅੰਮ੍ਰਿਤਸਰ ਅਤੇ ਦਿੱਲੀ ਵਿੱਚ ਵਾਪਰਦੀਆਂ ਹਨ। ਨਹੁੰ ਤੇ ਮਾਸ ਦੀ ਕਹਾਣੀ ਪੋਠੋਹਾਰ ਤੋਂ ਤੁਰ ਕੇ ਲਾਇਲਪੁਰ, ਲਾਹੋਰ, ਅੰਮ੍ਰਿਤਸਰ ਹੁੰਦੀ ਹੋਈ, ਜਾਲੰਧਰ ਜਾ ਮੁੱਕਦੀ ਹੈ। ਇਸ ਸਥਿਤੀ ਵਿਚ ਜਿਵੇਂ ਕਿ ਕੁਦਰਤੀ ਹੀ ਸੀ, ਦੁੱਗਲ ਦੀਆਂ ਕਹਾਣੀਆਂ ਅਤੇ ਨਾਵਲਾਂ ਦੇ ਕਈ ਮੋਟਿਫ ਦੁਹਰਾਏ ਹੋਏ ਮਿਲਦੇ ਹਨ। (ਇਹ ਗੱਲ ਦੁੱਗਲ ਦੇ ਬਾਕੀ ਸਾਹਿਤ ਵਿਚ ਵੀ ਦੇਖੀ ਜਾਂ ਸਕਦੀ ਹੈ)

ਇਹਨਾਂ ਰਚਨਾਵਾਂ ਦੀ ਇਸ ਅੰਦਰਲੀ ਗਤੀ ਵਿਚ ਇਕ ਕਲਾਤਮਕ ਦਲੀਲ ਕੰਮ ਕਰ ਰਹੀ ਹੈ। ਇਹ ਗਤੀ ਮੁਸਲਿਮ ਬਹੁਗਿਣਤੀ ਵਾਲੇ ਇਲਾਕਿਆਂ ਤੋਂ ਸ਼ੁਰੂ ਹੋ ਕੇ ਹਿੰਦੂ, ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਜਾ ਮੁੱਕਦੀ ਹੈ। ਇਸ ਤਰ੍ਹਾਂ ਲੇਖਕ ਇਸ ਸਾਰੀ ਖੇਡ ਵਿਚ ਸ਼ਾਮਲ ਸਭ ਧਿਰਾਂ ਵਲੋਂ ਪਾਏ ਗਏ ਹਿੱਸੇ ਨੂੰ ਉਘਾੜ ਸਕਿਆ ਹੈ।

ਪਰ ਵਧੇਰੇ ਧਿਆਨ ਮੰਗਦੀ ਗੱਲ ਇਹ ਹੈ ਕਿ ਇਹਨਾਂ ਦੋਹਾਂ ਰਚਨਾਵਾਂ ਵਿਚ ਪੰਜਾਬ ਦੇ 1947 ਦੇ ਦੁਖਾਂਤ ਨੂੰ ਇਸ ਦੀ ਤੀਖਣਤਾ ਦੀ ਘੜੀ ਚਿਤਰਿਆ ਗਿਆ ਹੈ। ਸਗੋਂ ਨਾਵਲ ਨਹੁੰ ਤੇ ਮਾਸ ਵਿਸਫੋਟਕ ਸਥਿਤੀ ਵਿਚ ਸ਼ੁਰੂ ਹੁੰਦਾ ਹੈ। ਅਤੇ ਕੁਝ ਹੀ ਪਲਾਂ ਵਿਚ ਇਹ ਵਿਸਫੋਟ ਵਾਪਰ ਜਾਂਦਾ ਹੈ। ਇਹ ਨਾਵਲ ਮਨੁੱਖੀ ਫਿਤਰਤ ਦੇ ਅਤਿ ਘਿਣਾਉਣੇ ਪੱਖਾਂ ਨੂੰ ਚਿਤ੍ਰਦਾ ਹੈ। ਤਾਂ ਵੀ ਇਹ ਪ੍ਰਕਿਰਤੀਵਾਦੀ ਹੋਣ ਤੋਂ ਬਚ ਸਕਿਆ ਹੈ। ਇਸ ਦਾ ਕਾਰਨ ਇਸ ਨੂੰ ਸਾਂਵਿਆਂ ਕਰਨ ਲਈ ਰਚਿਆ ਗਿਆ ਅੱਲਾ ਦਿੱਤਾ ਅਤੇ ਗੁਰਾਂ ਦਿੱਤਾ ਵਿਚਲਾ ਨਹੁੰ ਤੇ ਮਾਸ ਦਾ ਰਿਸ਼ਤਾ ਹੈ। ਜਿਹੜਾ ਆਦਰਸ਼ਕ ਹੁੰਦਿਆਂ ਵੀ ਯਥਾਰਥਕ ਹੈ। ਇਹੀ ਰਿਸ਼ਤਾ ਉਹਨਾਂ ਦੀਆਂ ਇਕਲੌਤੀਆਂ ਧੀਆਂ ਵਿਚ ਦੁਹਰਾਇਆ ਮਿਲਦਾ ਹੈ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿੱਥੇ ਅੱਲਾ ਦਿੱਤਾ ਅਤੇ ਗੁਰਾਂ ਦਿੱਤਾ ਦਾ ਅਤਿ ਮਾਨਵੀ ਰਿਸ਼ਤਾ ਵੀ ਯਥਾਰਥ ਨੂੰ ਚਿਤਰਦਾ ਹੈ, ਉਥੇ ਮਨੁੱਖੀ ਫਿਤਰਤ ਦਾ ਘਿਣਾਉਣਾ ਨਾਚ ਵੀ ਕਿਵੇਂ ਯਥਾਰਥਕ ਹੋ ਸਕਦਾ ਹੈ? ਖ਼ਾਸ ਕਰਕੇ ਜਦੋਂ ਇਤਿਹਾਸ ਸਾਂਝਾ ਹੈ, ਮਿਥਿਹਾਸ ਸਾਂਝਾ ਹੈ, ਯੋਧੇ-ਨਾਇਕੇ ਸਾਂਝੇ ਹਨ, ਪੀਰ ਸਾਂਝੇ ਹਨ, ਗੀਤ ਸਾਂਝੇ ਹਨ। ਨਹੁੰ ਤੇ ਮਾਸ ਨਾਵਲ ਵਿਚ ਅਤੇ ਕਈ ਕਹਾਣੀਆਂ ਵਿਚ ਵੀ ਦੁੱਗਲ ਨੇ ਪਾਗਲਪਣ

ਦੇ ਇਸ ਵਾ-ਵਰੋਲੇ ਪਿੱਛੇ ਕੰਮ ਕਰਦੇ ਕਾਰਨਾਂ ਵਲ ਧਿਆਨ ਦੁਆਇਆ ਹੈ। ਪਹਿਲਾ ਕਾਰਨ ਤਾਂ ਇਹ ਹੈ ਕਿ ਇਹ ਸਾਂਝ ਕਿਸੇ ਸਾਂਝੇ ਉਦੇਸ਼ ਲਈ ਸਾਂਝੇ ਚੇਤੰਨ

82