ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

66 66 ਜਿਹੜੀ ਦੂਜੇ ਉਪ-ਸਭਿਆਚਾਰ ਦੇ ਜਿਊਣ ਵਾਲਿਆਂ ਦੇ ਗੌਰਵ ਨੂੰ ਠੇਸ ਪੁਚਾਉਂਦੀ ਹੋਵੇ ! ਵੈਸੇ ਤਾਂ ਦੁੱਗਲ ਦਾ ਜੀਵਨ ਵੀ composite culture ਦਾ ਮੁਜੱਸਮਾ ਹੈ, ਪਰ ਆਪਣੀ ਰਚਨਾ ਵਿਚ ਵੀ ਉਹ ਹਰ ਉਪ-ਸਭਿਆਚਾਰ ਨੂੰ ਸਰਬ-ਪੱਖੀ ਤਰੀਕੇ ਨਾਲ ਅਤੇ ਪੂਰਨ ਬੇਬਾਕੀ ਨਾਲ ਪੇਸ਼ ਕਰ ਸਕਿਆ ਹੈ। ਉਸ ਦੀ ਕੀਤੀ ਨਫ਼ੀ ਟਿੱਪਣੀ ਵੀ ਲੋਕ ਜਰ ਜਾਂਦੇ ਹਨ, ਕਿਉਂਕਿ ਉਸ ਦੇ credentials ਉਤੇ ਕਿਸੇ ਨੂੰ ਸ਼ੱਕ ਨਹੀਂ। ਇਹ ਗੱਲ ਕਿਸੇ ਵੀ ਸਾਹਿਤਕਾਰ ਲਈ ਇਕ ਮਾਣਯੋਗ ਪ੍ਰਾਪਤੀ ਹੋ ਸਕਦੀ ਹੈ • ਅਤੇ ਇਸ ਪ੍ਰਾਪਤੀ ਵਿਚ ਵੀ ਦੁੱਗਲ ਆਪਣੀ ਨਿਵੇਕਲੀ ਥਾਂ ਰੱਖਦਾ ਹੈ । ਮੇਰਾ ਨਹੀਂ ਖ਼ਿਆਲ ਕਿ ਮੈਂ ਇਸ ਸੰਖੇਪ ਪੇਪਰ ਵਿਚ ਦੁੱਗਲ ਦੀ ਰਚਨਾ ਨਾਲ ਪੂਰੀ ਤਰ੍ਹਾਂ ਇਨਸਾਫ਼ ਕਰ ਸਕਿਆ ਹੋਵਾਂ। ਮੈਂ ਸਿਰਫ਼ ਵਿੱਕੋਲਿਤਰੇ ਬਿਆਨ ਹੀ ਪੇਸ਼ ਕਰ ਸਕਿਆ ਹਾਂ • ਜਿਨ੍ਹਾਂ ਵਿਚ ਕੁਝ ਐਸੇ ਨੁਕਤਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਮੇਰੇ ਖ਼ਿਆਲ ਅਨੁਸਾਰ ਦੁੱਗਲ ਦੀ ਰਚਨਾ ਦੇ ਸੰਦਰਭ ਵਿਚ ਮਹੱਤਵਪੂਰਨ ਹਨ । —