ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀਤੀ ਹੈ, ਜੋ ਕੁਝ ਇਸ ਵੇਲੇ ਪੰਜਾਬ ਵਿਚ ਵਾਪਰ ਰਿਹਾ ਹੈ। ਸਾਡੇ ਆਰਥਕ ਅਤੇ ਰਾਜਸੀ ਜੀਵਨ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਉਸ ਦੀਆਂ ਰਚਨਾਵਾਂ ਦਾ ਜ਼ਿਕਰ ਅਸੀਂ ਉਪਰ ਕਰ ਆਏ ਹਾਂ । ਉਸ ਨੇ ਆਪਣੀਆਂ ਰਚਨਾਵਾਂ ਵਿਚ ਕੁਝ ਹੋਰ ਵਡੇਰੇ ਮਸਲਿਆਂ ਨੂੰ ਵੀ ਛੁਹਿਆ ਹੈ, ਜਿਹੜੇ ਸਤਹ ਉਤੇ ਬਹੁਤੇ ਲੋਕਾਂ ਦੀ ਨਜ਼ਰ ਵਿਚ ਨਹੀਂ ਆਉਂਦੇ; ਜਿਵੇਂ ਕਿ ਸਭਿਆਚਾਰਕ ਸਾਮਰਾਜਵਾਦ, ਘੁੱਸ-ਪੈਠ ਅਤੇ ਤੋੜ-ਫੋੜ, ਜਿਵੇਂ ਕਿ ਕੌਮਾਂਤਰੀ ਮੁਦਰਾ ਪ੍ਰਣਾਲੀ ਵਿਚ ਕਾਣ; ਜਿਵੇਂ ਕਿ ਕੌਮੀ ਤੇ ਕੌਮਾਂਤਰੀ ਤੋਰ ਉਤੇ ਅਸਥਿਰਤਾ ਲਿਆਉਣ ਲਈ ਕੰਮ ਕਰਦੀਆਂ ਤਾਕਤਾਂ। ਨਾਵਲਾਂ ਵਿਚ ਉਸ ਨੇ ਇਹਨਾਂ ਵਿਰਾਟ ਮਸਲਿਆਂ ਨੂੰ ਕੁਝ ਹੋਰ ਵੀ ਵਿਸਥਾਰ ਨਾਲ ਲਿਆ ਹੈ । ਪਰ ਇਸ ਵੇਲੇ ਮੇਰਾ ਮਕਸਦ ਇਸ ਗੱਲ ਦੀ ਪੁਣ-ਛਾਣ ਕਰਨਾ ਨਹੀਂ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਨਾਲ ਰਚਣੇਈ ਪੱਧਰ ਉਤੇ ਉਹ ਕਿਥੋਂ ਤਕ ਨਜਿੱਠ ਸਕਿਆ ਹੈ ਕੀਤਾ ਜਾਣਾ ਚਾਹੀਦਾ ਹੈ, ਅਤੇ ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਯਤਨ ਵੀ ਤਸੱਲੀ ਬਖ਼ਸ਼ ਸਿੱਟੇ ਕੱਢ ਸਕਦੇ ਹਨ । ਪਰ ਇਸ ਵੇਲੇ ਮੇਰਾ ਮਕਸਦ ਸਿਰਫ਼ ਇਸ ਗੱਲ ਵਲ ਧਿਆਨ ਦੁਆਉਣਾ ਹੈ ਕਿ ਦੁੱਗਲ ਨੇ ਭਖ਼ਦੇ ਸਮਕਾਲੀ ਯਥਾਰਥ ਨਾਲ ਨਜਿੱਠਣ ਦੀ ਵੀ ਹਿੰਮਤ ਕੀਤੀ ਹੈ । ਇਸ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਰ ਕੇ ਇਸ ਨੂੰ ਆਪਣੀ ਸਾਹਿਤ-ਚਿੰਤਨ ਧਾਰਾ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ, ਅਤੇ ਇਸ ਨੂੰ ਅੱਗੇ ਤੋਰਿਆ ਜਾਣਾ ਚਾਹੀਦਾ ਹੈ। ਅਸੀਂ, ਵਿਕਾਸਸ਼ੀਲ ਦੇਸ਼ਾਂ ਦੇ ਲੋਕ, ਸਾਹਿਤ ਅਤੇ ਕਲਾ ਨੂੰ ਅੱਯਾਸ਼ੀ ਵਜੋਂ ਲੈਣਾ afford ਨਹੀਂ ਕਰ ਸਕਦੇ 1 ਸਾਹਿਤ ਨੂੰ ਨਿਤਾਪ੍ਰਤਿ ਦੇ ਜੀਵਨ-ਘੋਲ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਹੀ ਇਹ ਨਿਤਾਪ੍ਰਤਿ ਦੇ ਜੀਵਨ ਵਿਚ ਵੀ ਅਤੇ ਅਖ਼ੀਰ ਵਿਚ ਮੈਂ ਸਾਡੇ ਸਮਕਾਲੀ ਯਥਾਰਥ ਥਾਂ ਪਾਇਗਾ । - ਇਹ ਯਤਨ ਉਸ ਨੁਕਤੇ ਵਲ ਆਉਣਾ ਚਾਹੁੰਦਾ ਹਾਂ, ਜਿਹੜਾ ਫਿਰ ਪਿਛੋਕੜ ਵਿਚ ਬੇਹੱਦ ਮਹੱਤਾ ਰਖਦਾ ਹੈ ਅਤੇ ਵਿਸ਼ਾਲ ਚਰਚਾ ਦਾ ਕਾਰਨ ਬਣਿਆ ਹੋਇਆ ਹੈ। ਦੁੱਗਲ ਦੀ ਰਚਨਾ ਦਾ ਜ਼ਿਕਰ ਇਸ ਪੱਖੋਂ ਵੀ ਸੰਗਕ ਅਤੇ ਮਹੱਤਵਪੂਰਨ ਹੈ । ਅੱਜ composite culture ਬਾਰੇ ਬੜੀ ਚਰਚਾ ਹੋ ਰਹੀ ਹੈ । ਪਰ composite culture ਦੇ ਜਿਹੜੇ ਨਕਸ਼ੇ ਪੇਸ਼ ਕੀਤੇ ਜਾ ਰਹੇ ਹਨ, ਉਹ ਜਾਂ ਤਾਂ ਸਾਡੀ ਲੋੜੋਂ ਵਧ ਪ੍ਰੇਸ਼ਾਨੀ ਦੇ ਸੂਚਕ ਹਨ, ਜਾਂ ਹੱਦੋਂ ਵੱਧ ਉਤਸ਼ਾਹ ਦੇ ਇਹ ਨਕਸ਼ੇ ‘ਦੀਨੇ-ਇਲਾਹੀ' ਵਰਗਾ ਕੋਈ ਨਵਾਂ ਸਭਿਆਚਾਰ ਸਿਰਜਣ ਦੇ ਪ੍ਰਸਤਾਵ ਪੇਸ਼ ਕਰਦੇ ਹਨ, ਇਹ ਭੁੱਲਦਿਆਂ ਹੋਇਆਂ ਕਿ compos te culture ਸਿਰਜਿਆ ਨਹੀਂ ਜਾਂਦਾ, ਜੀਵਿਆ ਜਾਂਦਾ ਹੈ। ਇਹ ਇਸ ਗੱਲ ਨੂੰ ਮਿਥ ਕੇ ਚਲਦਾ ਹੈ ਕਿ ਕਿਸੇ ਸਭਿਆਚਾਰ ਵਿਚ ਬਹੁਤ ਸਾਰੇ ਉਪ-ਸਭਿਆਚਾਰ ਮੌਜੂਦ ਹਨ, ਅਤੇ ਇਹਨਾਂ ਵਿਚੋਂ ਹੋਰ ਉਪ-ਸਭਿਆਚਾਰ ਨੂੰ ਆਪਣੀ ਨਿਵੇਕਲੀ ਹੋਂਦ ਦਾ ਓਨਾ ਹੀ ਹੱਕ ਹੈ, ਜਿੰਨਾ ਹੋਰ ਕਿਸੇ ਵੀ ਉਪ-ਸਭਿਆਚਾਰ ਨੂੰ। Composite culture ਇਕ ਰਵਾਦਾਰੀ ਅਤੇ ਸਹਿਣਸ਼ੀਲਤਾ ਦੀ ਮੰਗ ਕਰਦਾ ਹੈ, ਇਸ ਗੱਲ ਦੀ ਮੰਗ ਕਰਦਾ ਹੈ ਕਿ ਆਪਣੇ ਉਪ-ਸਭਿਆਚਾਰ ਉਤੇ ਮਾਣ ਕਰਦੇ ਹੋਏ ਅਸੀਂ ਕੋਈ ਐਸੀ ਗੱਲ ਨਾ ਕਰੀਏ, 65