ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੰਝੂਆਂ ਨਾਲ ਰੋਕਿਆਂ ਉਹ ਨਹੀਂ ਰੁਕਦੇ " ਅਤੇ ਇਹ ਪ੍ਰਕਿਰਤੀ ਸਿਰਫ਼ ਉਹੀ ਨਹੀਂ, ਜਿਹੜੀ ਮਨੁੱਖ ਤੋਂ ਬਾਹਰ ਹੈ, ਸਗੋਂ ਮਨੁੱਖ ਨੂੰ ਆਪਣੇ ਅੰਦਰਲੀ ਪ੍ਰਕਿਰਤੀ ਦੇ ਖ਼ਿਲਾਫ਼ ਵੀ ਨਿਰੰਤਰ ਘੋਲ ਕਰਨਾ ਪੈਂਦਾ ਹੈ। ਨਾਟਕ ਵਿਚ ਵਿਅਕਤੀ ਅਤੇ ਸਮੂਹ, ਆਜ਼ਾਦੀ ਅਤੇ ਬੰਧਨ, ਲਾਲਸਾ ਅਤੇ ਫ਼ਰਜ਼, ਆਮ ਅਤੇ ਵਿਸ਼ੇਸ਼ ਸੰਕਲਪਾਂ ਦਾ ਮੁੜ ਮੁੜ ਕੇ ਜ਼ਿਕਰ ਮਿਲਦਾ ਹੈ, ਜਿਹੜੀ ਗੱਲ ਇਹਨਾਂ ਨਾਟਕਾਂ ਨੂੰ ਘਟਨਾ-ਵਿਸ਼ੇਸ਼ ਤੋਂ ਉਤਾਂਹ ਚੁੱਕ ਕੇ ਇਕ ਸਦੀਵੀ ਕੀਮਤ ਦੇ ਦੇਂਦੀ ਹੈ। ਮੈਂ ਇਥੇ ਇਹਨਾਂ ਦਾ ਜ਼ਿਕਰ ਇਸ ਕਰ ਕੇ ਨਹੀਂ ਕਰ ਰਿਹਾ ਕਿ ਮੈਨੂੰ ਇਹਨਾਂ ਦੋਹਾਂ ਨਾਟਕਾਂ ਦੀ ਹੋਣੀ ਬਾਰੇ · ਕੋਈ ਬਹੁਤਾ ਫ਼ਿਕਰ ਹੈ। ਜ਼ਿਕਰ ਮੈਂ ਸਿਰਫ ਇਕ ਗ਼ਲਤ ਰੁਝਾਣ ਵਜੋਂ ਕਰ ਰਿਹਾ ਹਾਂ, ਜਿਸ ਨੇ ਅਜੇ ਤੱਕ ਕਈ ਐਸੀਆਂ ਘਟਨਾਵਾਂ ਨੂੰ ਸਾਡੀ ਸਿਰਜਣਾ ਦਾ ਹਿੱਸਾ ਨਹੀਂ ਬਨਣ ਦਿਤਾ, ਜਿਹੜੀਆਂ ਵੈਸੇ ਸਾਡੇ ਲਈ ਬੇਹੱਦ ਮਹੱਤਵਪੂਰਨ ਸਨ। ਅਤੇ ਜੇ ਇਹ ਹਿੱਸਾ ਬਣੀਆਂ ਵੀ ਹਨ, ਤਾਂ ਸਾਡੀ ਬੇਧਿਆਨੀ ਦਾ ਸ਼ਿਕਾਰ ਹੋ ਗਈਆਂ ਹਨ । ਜੋ ਇਕ ਉਦਾਹਰਣ ਹੋਰ ਲੈਣੀ ਹੋਵੇ, ਤਾਂ ਸਾਨੂੰ ਪੰਜਾਬੀ ਦੀ ਕੋਈ ਵੀ ਰਚਨਾ ਨਹੀਂ ਮਿਲਦੀ ਜਿਸ ਵਿਚ ਹਰੇ ਇਨਕਲਾਬ ਨੂੰ ਉਸ ਦੇ ਸਾਰੇ ਕਾਰਨਾਂ, ਕਾਰਜਾਂ ਅਤੇ ਅਸਰਾਂ ਸਮੇਤ ਲਿਆ ਗਿਆ ਹੋਵੇ। ਕਈ ਵਾਰੀ ਇੰਝ ਲੱਗਦਾ ਹੈ ਜਿਵੇਂ ਸਾਡਾ ਅਜੋਕਾ ਸਾਹਿਤ ਜ਼ਿੰਦਗੀ ਦੇ ਸ਼ਹੁ-ਸਾਗਰਾਂ ਦੇ ਕੰਢੇ ਪਏ ਪੱਥਰ-ਗੀਟਿਆਂ ਨਾਲ ਖੇਡਣ ਵਿਚ ਵਧੇਰੇ ਮਸਤ ਰਹਿੰਦਾ ਹੋਵੇ। ਇਸ ਦੀ ਥਾਹ ਪਾਉਣਾ ਅਜੇ ਇਸ ਨੇ ਆਪਣਾ ਮਕਸਦ ਨਹੀਂ ਬਣਾਇਆ । ਅਸੀਂ ਸਿਰਫ਼ ਕਿਸੇ ਦੀ ਨਿਖੇਧੀ ਕਰਨ ਲਈ ਤਾਂ ਇਹ ਦਲੀਲ ਵਰਤ ਲੈਂਦੇ ਹਾਂ ਕਿ ਇਸ ਨੇ ਜਲ੍ਹਿਆਂਵਾਲੇ ਬਾਗ਼ ਦਾ ਜ਼ਿਕਰ ਨਹੀਂ ਕੀਤਾ, ਇਸ ਨੇ ਆਜ਼ਾਦੀ ਦੀ ਲੜਾਈ ਬਾਰੇ, ਸਾਮਰਾਜ-ਵਿਰੋਧੀ ਲੜਾਈ ਬਾਰੇ · ਚੁੱਪ ਧਾਰ ਰਖੀ ਹੈ, ਜਾਂ ਇਸ ਤਰ੍ਹਾਂ ਦੇ ਹੋਰ ਮਹੱਤਵਪੂਰਨ ਵਿਸ਼ਿਆਂ ਨੂੰ ਨਹੀਂ ਲਿਆ । ਪਰ ਇਹ ਨਜ਼ਰ ਮਾਰਨੀ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੇ ਸਥਾਪਿਤ ਸਾਹਿਤ ਵਿਚ ਅਜੇਹੀਆਂ ਕਿੰਨੀਆਂ ਕੁ ਉਦਾਹਰਣਾਂ ਮਿਲਦੀਆਂ ਹਨ, ਜਿਨ੍ਹਾਂ ਵਿਚ ਅਜਿਹੇ ਯਥਾਰਥ ਨੂੰ ਲਿਆ ਗਿਆ ਹੋਵੇ । ਪਰ ਜੇ ਕੋਈ ਭਖ਼ਦੇ ਸਮਕਾਲੀ ਵਿਸ਼ਿਆਂ ਬਾਰੇ ਲਿਖਦਾ ਹੀ ਹੈ ਤਾਂ ਉਸ ਨੂੰ ਚਲਾਊ, ਪੱਤਰਕਾਰੀ ਸਾਹਿਤ ਕਹਿ ਕੇ ਰੱਦ ਕਰ ਦੇਣਾ ਸਾਡੇ ਲਈ ਸੌਖਾ ਲੱਗਦਾ ਹੈ। ਖ਼ਤਰਾ ਇਸ ਗੱਲ ਦਾ ਪੂਰਾ ਹੁੰਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਵਲੋਂ ਅੱਖਾਂ ਹੀ ਮੀਟ ਲਈਆਂ ਜਾਣ । ਇਹ ਸਾਡੇ ਲਈ ਸਮੱਸਿਆ ਹੈ, ਜਿਹੜੀ ਰਚਣੇਈ ਪੱਧਰ ਉਤੇ ਹਲ ਹੋਣਾ ਮੰਗਦੀ ਹੈ । ਦੁੱਗਲ ਨੇ ਆਪਣੇ ਤੌਰ ਉਤੇ ਸਮਕਾਲੀ ਯਥਾਰਥ ਦੇ ਕੁਝ ਅਜਿਹੇ ਭਖਦੇ ਮਸਲਿਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ।‘‘ਕਿਰਤ ਕਰਮ ਕੇ ਵੀਛੜੇ ਵਿਚ ਉਸ ਨੇ ਪੰਜਾਬੀ ਸੂਬੇ ਲਈ ਘੋਲ ਦੇ ਇਕ ਪੱਖ ਉਤੇ ਟਿੱਪਣੀ ਕੀਤੀ ਸੀ । ‘ਹਨੇਰੇ ਦੀਆਂ ਕੰਧਾਂ" ਅਤੇ "ਅੰਮੀਂ ਹਿੰਦੂ ਕੌਣ ਹੁੰਦੇ ਹਨ ?' ਵਿਚ ਉਸ ਨੇ ਉਸ ਸਭ ਕੁਝ ਉਤੇ ਟਿੱਪਣੀ 64