ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

29 62 ਕਰਦਾ ਆਇਆ ਹੈ। ਸਾਡੇ ਨੌਜਵਾਨ ਲੇਖਕਾਂ ਦੀ ਇਕ ਪੂਰੀ ਦੀ ਪੂਰੀ ਪੀੜ੍ਹੀ, ਇਸ ਭਰਮ-ਚਿੰਤਨ ਦੇ ਅਸਰ ਹੇਠ ਗੁਮਰਾਹ ਹੋ ਰਹੀ ਹੈ । ਦੁੱਗਲ ਨੇ ‘ਵੋਮੈਨਜ਼ਲਿਬ' ਵਿਚ ਸਿਰਫ਼ ਇਸ ਚਿੰਤਨ ਉਤੇ ਵਿਅੰਗ ਹੀ ਨਹੀਂ ਕੀਤਾ, ਸਗੋਂ ਇਸ ਤੋਂ ਪਹਿਲਾਂ ‘ਖੁੰਦਕ’ ਵਿਚ ਇਹ ਵੀ ਦਿਖਾ ਦਿਤਾ ਹੈ ਕਿ ਇਸ ਬਰਾਬਰੀ ਦਾ ਭਰਮ ਕਿਸ ਸ਼ਰੇਣੀ ਵਿਚ ਤਹਿ ਸਕਦਾ ਹੈ, ਅਤੇ ਉਥੇ ਵੀ ਇਹ ਕਿਸ ਦੇ ਹੱਕ ਵਿਚ ਹੀ ਖੁਲ੍ਹ ਖੇਡਦੀ ਹੈ। ਆਪਣੇ ਨਵੇਂ ਕਹਾਣੀ-ਸੰਗ੍ਰਹਿ ਤਰਕਾਲਾਂ ਵੇਲੇ ਦੀ ਮਿੱਠੀ ਕਹਾਣੀ ਕਹਾਣੀ ਦੀ ਮੌਤ ਵਿਚ ਉਹ ਇਹ ਕਹਿ ਕੇ ਸਾਨੂੰ ਚੌਂਕਾ ਦੇਂਦਾ ਹੈ ਕਿ, “ਅੱਜ ਕੱਲ ਰਿਵਾਜ ਨੂੰਹਾਂ ਦੇ ਸੜਨ ਦੀਆਂ ਖ਼ਬਰਾਂ ਛਾਪਣ ਦਾ ਹੈ, ਸੱਜਾਂ ਦੇ ਸੜਨ ਦੀਆਂ ਖ਼ਬਰਾਂ ਛਾਪਣ ਦਾ ਨਹੀਂ।" ਕਹਾਣੀ ਵਿਚ ਇਕ ਸੱਸ ਸੜ ਮਰਦੀ ਹੈ ਸੰਕੇਤ ਇਹ ਵੀ ਹੈ ਕਿ ਉਸੇ ਨੂੰ ਸਾੜਿਆ ਗਿਆ ਹੈ। ਹਕੀਕਤ ਨੂੰ ਪੁੱਠਾ ਕਰ ਕੇ ਦੇਖਣ ਨਾਲ ਉਹ ਕਈ ਵਾਰੀ ਵਧੇਰੇ ਦਿਲ-ਕੰਬਾਊ ਲੱਗਦੀ ਹੈ। ਸ਼ਬਦ ਤੋਂ ਮੀਡੀਆ ਦੀ ਕਾਣ ਸੰਕੇਤ ਮਿਲਦਾ ਹੈ। ਰਿਵਾਜ' ਇਥੇ ਹੀ ਮੈਂ ਦੁੱਗਲ ਦੇ ਦੋ ਨਾਟਕਾਂ ਕੋਹਕਣ ਤੇ ਮਿੱਠਾ ਪਾਣੀ ਦਾ ਜ਼ਿਕਰ ਕਰਨਾ ਚਾਹਾਂਗਾ । ਇਹ ਦੋਵੇਂ ਹੀ ਭਾਖੜਾ ਬੰਨ੍ਹ ਦੀ ਉਸਾਰੀ ਨਾਲ ਸੰਬੰਧਤ ਹਨ । ਇਹਨਾਂ ਦੋਹਾਂ ਹੀ ਨਾਟਕਾਂ ਵਲ ਸਾਡੀ ਆਲੋਚਨਾ ਵਿਚ ਉਚਿਤ ਧਿਆਨ ਨਹੀਂ ਦਿੱਤਾ ਗਿਆ। ਇਸ ਅਵੇਸਲੇਪਣ ਪਿੱਛੇ ਉਹੀ ਧਾਰਨਾ ਕੰਮ ਕਰ ਰਹੀ ਲੱਗਦੀ ਹੈ ਜਿਹੜੀ ਤਾਜ ਮਹੱਲ ਨੂੰ ਸ਼ਾਹ ਜਹਾਨ ਨਾਲ ਜੋੜ ਕੇ ਉਸ ਉਤੇ ਕਾਟਾ ਫੇਰ ਦੇਂਦੀ ਹੈ । ਅਸੀਂ ਇਹ ਭੁੱਲ ਜਾਦੇ ਹਾਂ ਕਿ ਕੋਈ ਵੀ ਯਾਦਗਾਰ ਕਿਸੇ ਸਰਕਾਰ ਦੀ ਯਾਦਗਾਰ ਨਹੀਂ ਹੁੰਦੀ, ਸਗੋਂ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦੀ ਕਿਰਤ ਦੀ ਯਾਦਗਾਰ ਹੁੰਦੀ ਹੈ, ਜਿਨ੍ਹਾਂ ਦੀ ਘਾਲਣਾ ਨੇ ਉਸ ਨੂੰ ਉਸਾਰਿਆ ਹੁੰਦਾ ਹੈ । ਹਰ ਯਾਦਗਾਰ ਅੰਤਮ ਵਿਸ਼ਲੇਸ਼ਣ ਵਿਚ ਸਾਡੇ ਸਭਿਆਚਾਰ ਦੀ ਸਿਰਜਣਾ ਹੁੰਦੀ ਹੈ, ਅਤੇ ਸਭਿਆਚਾਰ ਕਿਸੇ ਇਕ ਵਿਅਕਤੀ ਦੀ ਸਿਰਜਣਾ ਨਹੀਂ ਹੁੰਦਾ । ਅਸੀਂ ਕਿਸੇ ਸੁੰਦਰਤਾ ਜਾਂ ਮਹਾਨ ਕੰਮ ਉਤੇ ਇਸ ਕਰ ਕੇ ਕਾਟਾ ਨਹੀਂ ਫੇਰ ਸਕਦੇ ਕਿ ਉਸ ਨੇ ਗ਼ਲਤ ਸਿਸਟਮ ਵਿਚ ਜਨਮ ਲਿਆ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਗ਼ੈਰ-ਮਾਕੂਲ ਮਾਹੌਲ ਵਿਚ ਵੀ ਇਨਸਾਨੀ ਹੱਥ ਕਿਹੜੀ ਕਿਹੜੀ ਕਰਾਮਾਤ ਕਰਨ ਦੇ ਸਮਰੱਥ ਹਨ। ਅਸੀਂ ਉਸ ਸੁੰਦਰਤਾ ਉਤੇ ਨਹੀਂ ਇਨਸਾਨੀ ਘਾਲਣਾ ਉਤੇ ਕਾਟਾ ਫੇਰ ਰਹੇ ਹੁੰਦੇ ਹਾਂ । ਉਪਰੋਕਤ ਦੋਵੇਂ ਨਾਟਕ ਦੁੱਗਲ ਨੇ ਉਦੋਂ ਲਿਖੇ ਜਦੋਂ ਉਹ ਸਰਕਾਰੀ ਸੇਵਾ ਵਿਚ ਸੀ । ਇਸ ਲਈ ਇਹਨਾਂ ਬਾਰੇ ਚੁੱਪ ਹੋਰ ਵੀ ਡੂੰਘੀ ਹੈ। ਪਰ ਦੁੱਗਲ ਨੇ ਇਹਨਾਂ ਦੋਹਾਂ ਨਾਟਕਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਭਾਖੜਾ ਬੰਨ੍ਹ ਉਸ ਸਭਿਆਚਾਰ ਦੀ ਉਪਜ ਬਣ ਗਿਆ ਹੈ, ਜਿਸ ਨੂੰ ਜਿਊਣ ਵਾਲੇ ਲੋਕ ਮੁਸੀਬਤਾਂ ਵੇਲੇ ਢੇਰੀ ਨਹੀਂ ਢਾਹ ਬਹਿੰਦੇ ਸਗੋਂ ਰੱਬ ਨੂੰ ਵੀ ਵੰਗਾਰਣ ਲੱਗ ਪੈਂਦੇ ਹਨ । ਨਾਟਕ ਦਾ ਇਕ ਪਾਤਰ ਜੁਆਲਾ ਸਿੰਘ ਕਹਿੰਦਾ ਹੈ — “ਮੈਂ ਕਰਾਂਗਾ