ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੇ ਮਿਸ਼ਨ ਦੇ ਸਾਖਸ਼ਾਤ ਦਰਸ਼ਨ ਕਰਾਉਣ ਦੇ ਰਾਹ ਵਿਚ ਰੁਕਾਵਟ ਵੀ ਬਣਿਆ। ਇਸ ਲਈ ਇਸ ਦੀ ਇਥੇ ਨਿਰਖ-ਪਰਖ ਕਰਨਾ ਕੁਥਾਵੇਂ ਨਹੀਂ ਹੋਵੇਗਾ |

ਗੁਰਬਖ਼ਸ਼ ਸਿੰਘ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਜੰਗਾਂ ਲੜੀਆਂ। ਪਰ ਸ਼ੁਰੂ ਸ਼ੁਰੂ ਵਿੱਚ ਜਿਹੜੀਆਂ ਸਭ ਤੋਂ ਵੱਡੀਆਂ ਦੋ ਜੰਗਾਂ ਉਸ ਨੇ ਲੜੀਆਂ ਅਤੇ ਜਿੱਤੀਆਂ, ਉਹ ਸਨ- ਇਕ ਮਜ਼੍ਹਬੀ ਕੱਟੜਤਾ ਅਤੇ ਅੰਧ-ਵਿਸ਼ਵਾਸ ਦੇ ਖ਼ਿਲਾਫ਼ ਜੰਗ, ਅਤੇ ਦੂਜਾ ਪੰਜਾਬੀ ਔਰਤ ਨੂੰ ਆਜ਼ਾਦ ਕਰਾਉਣ ਅਤੇ ਮਰਦ ਦੇ ਬਰਾਬਰ ਹੱਕ ਦਿਵਾਉਣ ਦੀ ਜੰਗ।

1937 ਵਿਚ, ਜਦੋਂ ਗੁਰਬਖ਼ਸ਼ ਸਿੰਘ ਦੇ ਆਪਣੇ ਲਫ਼ਜ਼ਾਂ ਵਿਚ, "ਕਿਰਪਾਨ ਖੋਭ ਕੇ ਨਿੱਕੇ ਜਿਹੇ ਦਿਲ ਦੀ ਧੜਕਨ ਬੰਦ ਕਰਨ ਦੇ ਡਰਾਵੇ ਦਿਨੋ-ਦਿਨ ਵਧਦੇ ਜਾ ਰਹੇ" ਸਨ, ਤਾਂ ਗੁਰਬਖ਼ਸ਼ ਸਿੰਘ ਨੇ ਇਕ ਝਾਤ ਆਪਣੇ ਦਿਲ ਵਿਚ ਪੁਆਈ ਸੀ (ਸੰਪਾਦਕੀ ਪ੍ਰੀਤ ਲੜੀ, ਅਪਰੈਲ 1937)। ਉਸ ਵਿਚ ਉਸ ਨੇ ਕੁਝ ਬੜੀਆਂ ਮਹੱਤਵਪੂਰਣ ਗੱਲਾਂ ਕਹੀਆਂ ਸਨ। ਮਜ਼੍ਹਬ ਦੇ ਮੁਆਮਲੇ ਉੱਤੇ ਉਸ ਨੇ ਲਿਖਿਆ ਸੀ: "ਸਭ ਜੀਵ ਸਾਂਝੀ ਆਤਮਾਂ ਵਿਚ ਸਾਂਭੇ ਹੋਏ ਹਨ, ਕੋਈ ਅਣਹੋਣੀ ਇਨ੍ਹਾਂ ਨਾਲ ਨਹੀਂ ਵਾਪਰ ਸਕਦੀ।" ਮੈਂ ਆਪਣਾ ਚਿੱਤ ਚੀਰ ਕੇ ਆਖਦਾ ਹਾਂ ਕਿ ਸਾਰੇ ‘ਇਕ ਪਿਤਾ ਦੇ ਬਾਰਕ ਹਾਂ।" ਇਸਤ੍ਰੀ-ਪੁਰਸ਼ ਸੰਬੰਧਾਂ ਬਾਰੇ ਉਸ ਨੇ ਕਿਹਾ ਸੀ --"ਇਸਤ੍ਰੀ ਪੁਰਸ਼ ਦੇ ਹਕੂਕ ਜਦ ਤਕ ਬਰਾਬਰ ਨਹੀਂ, ਕੋਈ ਪੱਕਾ ਇਖ਼ਲਾਕ ਨਹੀਂ ਬਣ ਸਕਦਾ, ਜ਼ਬਰੀ ਦਿੱਚ ਕੋਈ ਵਫ਼ਾ ਨਹੀਂ। ਸ਼ਖ਼ਸੀਅਤ ਉਤੇ ਅੱਜਕੱਲ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸ਼ਖ਼ਸੀਅਤ ਖੁਲ੍ਹ ਵਿਚ ਪੈਦਾ ਹੋ ਸਕਦੀ ਹੈ ਤੇ ਸ਼ਖ਼ਸੀਅਤ ਲਈ ਇਖ਼ਲਾਕ ਲਾਜ਼ਮੀ ਹੈ।ਇਸ ਲਈ ਸ਼ਖ਼ਸੀਅਤ ਦੀ ਕਦਰ ਇਖ਼ਲਾਕ ਨੂੰ ਉੱਚਾ ਕਰੇਗੀ।" ਅਤੇ ਨਾਲ ਹੀ ਉਸ ਨੇ ਐਲਾਨ ਕੀਤਾ ਸੀ: 'ਮੈਂ ਹਿੰਦੁਸਤਾਨ ਨੂੰ ਆਜ਼ਾਦ ਵੇਖਣਾ ਚਾਹੁੰਦਾ ਹਾਂ। ਆਜ਼ਾਦ ਆਕਾਸ਼ ਦੀ ਪੌਣ ਕਿ ਮੇਰੇ ਫੇਫੜਿਆਂ ਵਿਚ ਭਰ ਗਈ ਹੈ। ਮੈਂ ਤੁਹਾਡੇ ਨਾਲੋ ਤੁਹਾਨੂੰ ਵੱਖਰਾ ਜਾਪਦਾ ਹਾਂ, ਮੇਰੀਆਂ ਰੀਝਾਂ ਅਨੋਖੀਆਂ ਭਾਸਦੀਆਂ ਹਨ, ਪਰ ਇਹਦਾ ਕਾਰਨ ਸੁਤੰਤਰ ਪੌਣ ਦੇ ਚਾਰ ਸਾਹ ਹਨ। ਇਸ ਪੌਣ ਵਿਚ ਜਿਸ ਸਾਹ ਲੈ ਲਿਆ, ਉਹ ਫੇਰ ਮੁੜ ਕੇ ਆਪਣਾ ਪਹਿਲਾ ਆਪ ਨਹੀਂ ਹੋ ਸਕਦਾ।"

ਗੁਰਬਖਸ਼ ਸਿੰਘ ਦੇ ਸਾਰੇ ਪ੍ਰੀਤ-ਫ਼ਲਸਫ਼ੇ ਨੂੰ ਸਮਝਣ ਲਈ ਇਹ ਸਾਰੇ ਐਲਾਨ ਮਹੱਤਵਪੂਰਣ ਹਨ! ਇਕੋ ਸ਼ਬਦ ‘‘ਪ੍ਰੀਤ" ਵਿਚ ਉਸ ਨੇ ਵੱਖ ਵੱਖ ਖੇਤਰਾਂ ਦੇ ਪ੍ਰਧਾਨ ਸੰਕਲਪ ਸਮੋ ਲਏ। ਧਾਰਮਿਕ ਅੰਧ-ਵਿਸ਼ਵਾਸੀ ਦੇ ਖ਼ਿਲਾਫ਼ ਲੜਾਈ ਵਿਚ ਉਸ ਨੇ ਧਰਮ ਦੀ ਸਭ ਤੋਂ ਵੱਡੀ ਸਿਖਿਆ, ਸਭ ਮਨੁੱਖਤਾ ਦੀ ਸਾਂਝ ਅਤੇ ਬਰਾਬਰੀ ਨੂੰ ਅਪਣਾ ਕੇ ਹਮਲਾਵਰ ਹੱਥੋਂ ਉਨ੍ਹਾਂ ਦਾ ਹਥਿਆਰ ਖੋਹਿਆ। ਔਰਤ ਮਰਦ ਦੇ ਸੰਬੰਧਾਂ ਵਿਚੋਂ ਪਿਆਰਾ ਜਜ਼ਬਾ ਲੈ ਕੇ, ਇਸ ਨੂੰ ਪਰਸਪਰ ਸੰਬੰਧਾਂ ਦਾ ਆਧਾਰ ਬਨਾਉਣ ਦਾ ਨਾਅਰਾ ਦਿੱਤਾ! ਪਰ ਨਾਲ ਹੀ ਉਹ ਜਾਣਦਾ ਹੈ ਕਿ ਆਜ਼ਾਦ ਮਾਹੌਲ ਦਾ ਸੁਆਦ ਚੱਖ ਚੁੱਕੇ ਆਜ਼ਾਦ ਜ਼ਿੰਦਗੀ ਦੇਖ ਚੁੱਕੇ ਅਤੇ ਜਿਓ ਚਕੇ ਇਕ ਜ਼ਮੀਰ ਵਾਲੇ ਆਦਮੀ ਲਈ ਗੁਲਾਮ ਜ਼ਿਹਨੀਅਤ ਅਤੇ ਗੁਲਾਮ ਸੋਚਣੀ ਵਾਲੀ ਸਾਥਣ ਨੂੰ ਪਿਆਰ ਕਰ ਸਕਣਾ ਤਾਂ ਕਿ ਉਸ ਨਾਲ ਰਹਿਣਾ ਵੀ ਮੌਤ ਦੇ ਬਰਾਬਰ ਹੁੰਦਾ ਹੈ। ਆਪਣੀ ਜੀਤਾਂ ਦੇ ਨਾਂ ਗੁਰਬਖ਼ਸ਼

39