ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਕੰਮ ਤਕ ਸੀਮਤ ਹੋ ਗਿਆ ਹੈ । ਇਸ ਵਾਸਤੇ ਬੇਸ਼ਕ ਸਾਡੀ ਅੱਜ ਦੀ ਸਥਿਤੀ ਜਿੰਮੇਵਾਰ ਹੈ, ਜਦੋਂ ਕਿ ਸਿੱਖ ਸਿਆਸਤ ਸਾਡੇ ਲਈ ਸਮੱਸਿਆ ਨੰਬਰ ਇਕ ਬਣ ਗਈ ਹੈ । ਤਾਂ ਵੀ ਇਹ ਉਲਾਰ ਚੁਭਦਾ ਹੈ । ਜਿਵੇਂ ਕਿ ਵੇਦ, ਪੁਰਾਣ, ਕੁਰਾਨ ਅਤੇ ਹੋਰ ਧਾਰਮਕ ਗ੍ਰੰਥ ਅਤੇ ਚਿੰਤਨ ਸਿਰਫ਼ ਇਸ ਲਈ ਹੋਂਦ ਵਿਚ ਆਏ ਸਨ ਕਿ ਉਸ ਸੰਸਲੇਸ਼ਣ ਲਈ ਖਾਜਾ ਬਣ ਸਕਣ ਜਿਹੜਾ ਸਿੱਖ ਮੱਤ ਦੇ ਰੂਪ ਵਿਚ ਹੋਂਦ ਵਿਚ ਆਉਣਾ ਸੀ । ਹਾਲਾਂ ਕਿ ਇਹ ਚਿੰਤਨ-ਧਾਰਾ ਵੀ ਸਾਡੀ ਆਪਣੀ ਪ੍ਰੰਪਰਾ ਦਾ ਹੀ ਇਕ ਹਿੱਸਾ ਰਹੀ ਹੈ । ਆਪਣੇ ਵਿਰਸੇ ਦੀ ਪਛਾਣ ਜਦੋਂ ਤਕ ਅਸੀਂ ਇਥੋਂ ਸ਼ੁਰੂ ਨਹੀਂ ਕਰਦੇ, ਉਦੋਂ ਤਕ ਮਗਰਲੇ ਅੰਗ, ਗੁਰਬਾਣੀ ਦਾ ਵੀ ਠੀਕ ਮੁੱਲ ਨਹੀਂ ਪਾ ਸਕਦੇ

ਇਹ ਕਿਹਾ ਜਾ ਸਕਦਾ ਹੈ ਕਿ ਕਿਰਪਾਲ ਸਿੰਘ ਆਜ਼ਾਦ ਦਾ ਮੰਤਵ ਕੇਵਲ ਗੁਰਬਾਣੀ ਦੇ ਗੋਹਯ ( intensive) ਅਧਿਐਨ ਤਕ ਸੀਮਤ ਹੈ, ਇਸ ਲਈ ਇਹ ਗੱਲ ਕੁਥਾਵੇਂ ਹੈ ਪਰ ਤਾਂ ਵੀ ਇਹ ਉਲਾਰ ਹੈ, ਜਿਸ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ ।

ਗੁਰਬਾਣੀ ਦੇ ਸੱਚ ਦਾ ਜ਼ਿਕਰ ਕਰਦਿਆਂ ਅਸੀਂ ਜਿਸ ਚੀਜ਼ ਨੂੰ ਸੰਸਲੇਸ਼ਣ ਕਹਿੰਦੇ ਹਾਂ, ਉਹ ਅਸਲ ਵਿਚ ਸੰਸਲੇਸ਼ਣ ਨਹੀਂ, ਸਗੋਂ ਚੌਗ-ਮੱਤ celecticism) ਦਾ ਪ੍ਰਗਟਾਵਾ ਹੈ । ਹਰ ਧਾਰਮਕ ਸੋਚਣੀ ਆਪਣੇ ਮੂਲ ਰੂਪ ਵਿਚ ਚੌਗਮਤੀ ਹੁੰਦੀ ਹੈ, ਗੁਰਬਾਣੀ ਵੀ ਹੈ । ਇਸ ਲਈ ਹਿੰਦੂ ਫ਼ਲਸਫ਼ੇ ਵਿਚਲੇ ਅਤਿ ਪ੍ਰਤਿਗਾਮੀ ਰੂਪ ਵੀ ਮਿਲਦੇ ਹਨ, ਅਤੇ ਮਨੁੱਖੀ ਕਾਰਜ, ਉਦਮ ਵਿਚ ਵਿਸ਼ਵਾਸ ਵਰਗੇ ਅਤਿ ਅਗਰਗਾਮੀ ਵਿਚਾਰ ਵੀ । ਇਸ ਲਈ ਇਸ ਦੇ ਸੱਚ ਨੂੰ ਇਹਨਾਂ ਵਿਚੋਂ ਕਿਸੇ ਇਕ ਨਾਲ equate ਕਰ ਦੇਣਾ ਅਣ-ਇਤਿਹਾਸਕ ਹੈ । ਚੰਗੀ ਗੱਲ ਇਹ ਹੈ ਕਿ ਆਜ਼ਾਦ ਨੇ ਇੰਝ ਨਹੀਂ ਕੀਤਾ । ਭਾਵੇਂ ਇਸੇ ਸੰਦਰਭ ਵਿਚ ਪੁਸਤਕ ਵਲੋਂ ਪੇਸ਼ ਕੀਤਾ ਗਿਆ ਮੂਲ ਪ੍ਰਸ਼ਨ ਕੁਥਾਵੇਂ ਲੱਗਦਾ ਹੈ। “ਗੁਰਬਾਣੀ ਇਨਕਲਾਬੀ ਹੈ ਕਿ ......? ਪਰ ਇਹ ਪ੍ਰਸ਼ਨ ਵੀ ਸਮੇਂ ਦੀ ਮਜ਼ਬੂਰੀ ਹੈ ਅਤੇ ਅਸਲ ਵਿਚ ਪ੍ਰਸ਼ਨ ਨਾਲੋਂ ਉੱਤਰ ਵਧੇਰੇ ਹੈ ।

ਕਿਸੇ ਚਿੰਤਨ ਵਿਚ ਇੰਨੀਆਂ ਸਵੈ ਵਿਰੋਧੀ ਗੱਲਾਂ ਪਿਛੇ ਕੋਈ ਅੰਦਰਲੀ. ਦਲੀਲ ਲੱਭਣ ਦੀ ਕੋਸ਼ਿਸ਼ ਕਹਨਾ ਇਕ ਵਿਅਰਥ ਯਤਨ ਹੁੰਦਾ ਹੈ । ਧਾਰਮਕ ਚਿੰਤਨ ਦਲੀਲ ਉਤੇ ਆਧਾਰਤ ਨਹੀਂ ਹੁੰਦਾ। ਤਾਂ ਵੀ ਇਤਿਹਾਸਕ ਪਿਛੋਕੜ ਵਿਚ ਇਸ ਨੂੰ ਸਮਝਿਆ ਜਾ ਸਕਦਾ ਹੈ । ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ, ਅਤੇ ਪ੍ਰੰਪਰਾ ਦਾ ਅਧਿਐਨ ਕਰਨ ਲੱਗਿਆਂ ਇਹੀ ਦੋ ਆਸ਼ੇ ਸਾਨੂੰ ਸਾਹਮਣੇ ਰਖਣੇ ਚਾਹੀਦੇ ਹਨ, ਨਾ ਕਿ ਇਸ ਨੂੰ ਉਚਿਤ ਠਹਿਰਾਉਣ ਅਤੇ ਦੱਸਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ ।

ਸਿਖ ਇਤਿਹਾਸ ਬਾਰੇ ਵੀ ਬਥੇਰੇ ਪ੍ਰਸ਼ਨ ਹਨ ਜਿਹੜੇ ਉੱਤਰ ਮੰਗਦੇ ਹਨ, ਅਤੇ ਸਪਸ਼ਟ ਹੋਣਾ ਲੋੜਦੇ ਹਨ । ਮਾਸਕੋ ਤੋਂ ਪ੍ਰਕਾਸ਼ਤ ਹੋਈ ਪੁਸਤਕ ਗੁਰੂ ਨਾਨਕ ਨੇ ਇਹਨਾਂ ਵਲ ਸੰਕੇਤ ਹੀ ਕੀਤੇ ਸਨ । ਕਿਰਪਾਲ ਸਿੰਘ ਆਜਾਦ ਨੇ ਆਪਣੀ ਪੁਸਤਕ ਵਿਚ ਕੁਝ ਉਤੇ ਜ਼ਪਸ਼ਟ ਢੰਗ ਨਾਲ ਉਂਗਲ ਰੱਖੀ ਹੈ।22