ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਮਧਕਾਲੀਨ ਵਿਰਸੇ ਦਾ ਪੁਨਰ-ਮੁਲਾਂਕਣ

(ਕਿਰਪਾਲ ਸਿੰਘ ਆਜ਼ਾਦ ਦੀ ਪੁਸਤਕ ‘ਗੁਰਬਾਣੀ ਇਨਕਲਾਬੀ ਹੈ ਕਿ..?' ਬਾਰੇ ਟਿੱਪਣੀਆਂ)

ਕਈ ਇਤਿਹਾਸਕ ਅਮਲਾਂ ਨੂੰ ਸੁਚੇਤ ਪੱਧਰ ਉੱਤੇ ਲਿਆਉਣ ਵਾਂਗ, ਵਿਰਸੇ ਨੂੰ ਸੁਚੇਤ ਤੌਰ ਉੱਤੇ ਨਾਲ ਲੈ ਕੇ ਤੁਰਨ ਦੀ ਗੱਲ ਵੀ ਮਾਰਕਸਵਾਦ ਨੇ ਹੀ ਤੋਰੀ ਹੈ । ਪੂਰਵ-ਮਾਰਕਸਵਾਦੀ ਚਿੰਤਨ ਦੇ ਪ੍ਰਧਾਨ ਰੂਪ ਧਾਰਮਕ ਹੈ ਇਸ ਵਿਚ ਰੂਪ ਅਤੇ ਵਸਤੂ ਵਿਚਲਾ ਸੰਬੰਧ, ਇਤਿਹਾਸਕ ਘਟਨਾ ਦੇ ਕਾਰਨ, ਕਾਰਜ ਅਤੇ ਸਿੱਟੇ ਵਿਚਲਾ ਸੰਬੰਧ ਏਨਾ ਪ੍ਰਤੱਖ ਨਹੀਂ ਹੁੰਦਾ, ਸਗੋਂ ਕਈ ਵਾਰੀ ਇਸ ਵਿਚ ਕੋਈ ਸਿੱਧਾ ਮੇਲ ਨਹੀਂ ਹੁੰਦਾ । ਇਸ ਸੰਬੰਧ ਨੂੰ ਸਮਝਣ ਲਈ ਡੂੰਘੇ ਇਤਿਹਾਸਕ ਵਿਸ਼ਲੇਸ਼ਣ ਦੀ ਲੋੜ ਪੈਂਦੀ ਹੈ । ਇਹ ਵਿਸ਼ਲੇਸ਼ਣ ਓਨਾ ਹੀ ਸਪਸ਼ਟ ਅਤੇ ਸਾਰਥਕ ਹੋਵੇਗਾ, ਜਿੰਨਾ ਵਿਸ਼ਲੇਸ਼ਣ ਕਰਨ ਵਾਲੇ ਕੁਲ ਇਤਿਹਾਸਕ ਤੱਥਾਂ ਦਾ ਖ਼ਜ਼ਾਨਾ ਹੋਵੇਗਾ, ਅਤੇ ਉਸ ਦੀ ਦ੍ਰਿਸ਼ਟੀ ਕਿਸੇ ਤਰ੍ਹਾਂ ਦੀ ਧੁੰਦ ਤੋਂ ਵੀ ਸੱਖਣੀ ਹੋਵੇਗੀ ।

ਇਤਿਹਾਸ ਦੇ ਘੜਨਹਾਰੇ ਹਮੇਸ਼ਾਂ ਹੀ ਲੋਕ ਰਹੇ ਹਨ । ਪਰ ਲੋਕ ਹਮੇਸ਼ਾਂ ਹੀ ਸਗੋਂ ਅਕਸਰ ਹੀ ਇਸ ਗੱਲ ਤੋਂ ਸੁਚੇਤ ਨਹੀਂ ਰਹੇ ਕਿ ਉਹ ਕੀ ਘੜ ਰਹੇ ਹਨ । ਆਪਣੀ ਮੁਕਤੀ ਲਈ ਇਤਿਹਾਸ ਨੂੰ ਪਲਟਦੇ ਹੋਏ ਉਹ ਫਿਰ ਪਲਟੇ ਹੋਏ, ਇਤਿਹਾਸ ਦਾ ਸ਼ਿਕਾਰ ਬਣ ਜਾਂਦੇ ਰਹੇ ਹਨ । ਸਥਾਪਤ ਧਰਮ ਜਾਂ ਚਿੰਤਨ ਦੇ ਖ਼ਿਲਾਫ਼ ਜੇਤੂ ਚਿੰਤਨ ਵੀ ਧਰਮ ਵਜੋਂ ਸਥਾਪਤ ਹੋ ਜਾਂਦਾ ਰਿਹਾ ਹੈ । ਕਾਇਮ ਉਹੀ ਕੁਝ ਹੁੰਦਾ ਅਤੇ ਰਹਿੰਦਾ ਸੀ, ਜੋ ਕੁਝ ਉਸ ਵੇਲੇ ਹੋਂਦ ਵਿਚ ਆ ਚੁੱਕੇ ਉਪਜ ਦੇ ਸਾਧਨਾਂ ਅਤੇ ਸੰਬੰਧਾਂ ਦੀ ਮੰਗ ਹੁੰਦੀ ਸੀ । ਇਤਹਾਸਕ ਕਾਰਵਾਈਆਂ ਦੇ ਟੀਚਿਆਂ ਬਾਰੇ ਨਿਸਚਿਤ ਚੇਤਨਾ ਪੂਰਵ ਮਾਰਕਸਵਾਦੀ ਦੌਰ ਦਾ ਖ਼ਾਸਾ ਨਹੀਂ ਰਹੀ । ਇਸੇ ਕਰਕੇ ਕਈ ਵਾਰੀ ਮਾਰਕਸਵਾਦੀ ਸਾਹਿਤ ਵਿਚ ਪੂਰਵ-ਮਾਰਕਸਵਾਦੀ ਸਮੇਂ ਨੂੰ ਪੂਰਵ-ਇਤਿਹਾਸ ਕਿਹਾ ਜਾਂਦਾ ਹੈ, ਕਿਉਂਕਿ ਮਨੁੱਖ ਦਾ ਚੇਤਨ ਤੌਰ ਉੱਤੇ ਆਪਣੇ ਇਤਿਹਾਸ ਨੂੰ ਸਮਝਣਾ ਅਤੇ ਘੜਨਾ ਮਾਰਕਸਵਾਦ ਦੇ ਨਾਲ ਹੀ ਸ਼ੁਰੂ ਕੀਤਾ ਹੈ ।

ਇਸ ਧਾਰਮਕ ਸੋਚਣੀ ਦੀ ਜਕੜ ਸਾਡੇ ਉੱਤੇ ਕਿੰਨੀ ਜ਼ਿਆਦਾ ਹੈ---ਇਸ ਦੀ ਅੰਦਾਜ਼ਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਮਾਰਕਸਵਾਦ ਨੂੰ ਵੀ ਧਰਮ ਵਜੋਂ ਸਥਾਪਤ ਕਰਨ ਦੇ ਯਤਨ ਮੁੜ ਮੁੜ ਕੇ ਕੀਤੇ ਜਾਂਦੇ ਹਨ । ਵਿਅਕਤੀ ਨੂੰ ਪਾਰਟੀ ਤੋਂ

20