ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਮ ਪ੍ਰਕਾਸ਼ ਸਾਡਾ ਹੁਣ ਲਗਭਗ ਸਥਾਪਤ ਕਹਾਣੀਕਾਰ ਹੈ, ਜਿਸ ਦੀ ਰਚਨਾ-ਕਿਰਿਆ ਪਿਛਲੇ ਲਗਭਗ 30 ਸਾਲਾਂ ਉਤੇ (1954 ਤੋਂ ਸ਼ੁਰੂ ਕਰ ਕੇ) ਫੈਲੀ ਹੋਈ ਹੈ, ਪਰ ਉਸ ਬਾਰੇ ਉਪਰੋਕਤ ਗੱਲ ਕਹਿਣਾ ਅਜੇ ਸੰਭਵ ਨਹੀਂ ਲੱਗਦਾ। ਇਸ ਦਾ ਹੋਰ ਕਾਰਨਾਂ ਦੇ ਨਾਲ ਇਕ ਕਾਰਨ ਇਹ ਵੀ ਲੱਗਦਾ ਹੈ ਕਿ ਉਸ ਨੇ ਆਪਣੇ ਦੁਆਲੇ ਕਈ ਪ੍ਰਕਾਰ ਦੀਆਂ ਵਲਗਣਾਂ ਖੜੀਆਂ ਕਰ ਰੱਖੀਆਂ ਹਨ, ਜਿਨਾਂ ਨੂੰ ਉਹ ਪਾਰ ਨਹੀਂ ਕਰ ਸਕਦਾ, ਭਾਵੇਂ ਉਹ ਕਈ ਵਾਰੀ ਕੋਸ਼ਿਸ਼ ਕਰਦਾ ਲੱਗਦਾ ਹੈ।

ਪ੍ਰੇਮ ਪ੍ਰਕਾਸ਼ ਦੇ ਬਹੁਤੇ ਪਾਤਰ (ਸ਼ਾਇਦ ਅੱਸੀ ਫ਼ੀ ਸਦੀ ਤੋਂ ਵੀ ਵੱਧ) ਨੌਜਵਾਨ ਹਨ। ਬਜ਼ੁਰਗ ਬਹੁਤ ਘੱਟ ਹਨ। ਜਿਥੇ ਹਨ, ਉਹ ਪ੍ਰਾਥਮਿਕ ਮਹੱਤਤਾ ਨਹੀਂ ਰੱਖਦੇ। ਨੌਜਵਾਨਾਂ ਦੇ ਕਿਰਦਾਰ ਨੂੰ ਉਜਾਗਰ ਕਰਨ ਲਈ ਟਾਕਰੇ ਦਾ ਕੰਮ ਦੇਂਦੇ ਹਨ। ਔਰਤਾਂ ਖ਼ਿਆਲਾਂ ਵਿਚ ਹਾਵੀ ਹਨ, ਸਰੀਰਕ ਤੌਰ ਉਤੇ ਉਹਨਾਂ ਦੀ ਗਿਣਤੀ ਵੀ ਬਜ਼ੁਰਗਾਂ ਨਾਲੋਂ ਬਹੁਤੀ ਨਹੀਂ। ਬੱਚਿਆਂ ਦਾ ਸਿਰਫ਼ ਪਿਛੋਕੜ ਵਿਚ ਸ਼ੋਰ ਹੀ ਹੈ, ਕਿਤੇ ਕਿਤੇ। ਜਾਂ ਕਲਪਣਾ ਵਿਚ ਮਰਦਾ ਬੱਚੇ ਦਾ ਹੱਥ। ਇਹਨਾਂ ਤੱਥਾਂ ਤੋਂ ਵੀ ਸ਼ਾਇਦ ਕੋਈ ਮਨੋ-ਵਿਗਿਆਨੀ ਕੁਝ ਸਿੱਟੇ ਕੱਢ ਸਕੇ। ਪਰ ਮੈਂ ਇਹ ਜ਼ਿਕਰ ਸਿਰਫ਼ ਵਿਸ਼ੇ-ਵਸਤੂ ਦਾ ਚੌਖਟਾਂ ਨਿਸ਼ਚਿਤ ਕਰਨ ਲਈ ਕਰ ਰਿਹਾ ਹਾਂ।

ਪਰ ਜੇ ਅਸੀਂ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੀ ਵੱਸੋਂ ਦੇ ਅੱਸੀ ਫ਼ੀ ਸਦੀ ਦੇ ਚਿਹਰੇ — ਮੁਹਰੇ ਨਿਖੇੜਣੇ ਚਾਹੀਏ ਤਾਂ ਉਸ ਵਿਚ ਬਹੁਤੀ ਸਫਲਤਾ ਨਹੀਂ ਮਿਲਦੀ - ਸਭ ਧੁੰਦਲੇ ਹਨ ਅਤੇ ਇਕ ਦੂਜੇ ਵਿਚ ਘੁਲ ਮਿਲ ਜਾਂਦੇ ਹਨ। ਉਹੀ ਪਿੰਡ ਤੋਂ ਉਠਿਆ ਪਾਇਮਰੀ ਦਾ ਮਾਸਟਰ, ਇਕ ਤੋਂ ਬਹੁਤੀ ਥਾਂ। ਉਹੀ ਉਸ ਦੀ ਚਾਰਯਾਰੀ - ਇਕ ਫ਼ਿਲਾਸਫ਼ਰ, ਇਕ ਕਵੀ, ਇਕ ਪ੍ਰੋਫ਼ੈਸਰ। ਇਹ ਨਾਂ ਬਦਲ ਵੀ ਸਕਦੇ ਹਨ, ਪਰ ਉਸ ਦਾ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸਭ ਗੱਲਾਂ ਇਕੋ ਜਿਹੀਆਂ ਹੀ ਕਰਦੇ ਹਨ। ਇੱਕੋ ਗੱਲ ਕਿਸੇ ਦੇ ਮੂੰਹ ਵਿਚ ਪਾ ਦਿਓ, ਫਿੱਟ ਬੈਠ ਜਾਏਗੀ। ਖ਼ਾਸ ਕਰ ਕੇ ਕਹਾਣੀ ਸੰਗਹਿ ਕਚਕੜੇ ਵਿਚ ਰਾਅ ਅਸਹਿ ਹੱਦ ਤਕ ਹੈ। ਸਭ ਦੀ ਬੌਧਿਕ ਬਣਤਰ ਇਕ ਹੈ। ਤਿੰਨ ਕਹਾਣੀਆਂ ਸ਼ਰਾਬ ਦੀ ਮਹਿਫ਼ਲ ਵਿਚ ਅਫਲਾਤੂਨੀ ਗੱਲਬਾਤ ਦਾ ਰੀਕਾਰਡ ਹਨ। ਸ਼ਰਾਬ ਇਨ੍ਹਾਂ ਨੌਜਵਾਨਾਂ ਦੀਆਂ ਅੱਖਾਂ ਵਿਚ- ਲਿਸ਼ਕ ਪੈਦਾ ਕਰਨ ਲਈ ਹੈ। ਔਰਤ ਇਹਨਾਂ ਲਈ ਇੱਕੋ ਇੱਕ ਰਹੱਸ ਹੈ, ਇੱਕੋ ਇੱਕ ਪ੍ਰਾਪਤ ਕਰਨਯੋਗ ਟੀਚਾ ਹੈ। ਔਰਤ ਤੋਂ ਬਿਨਾਂ ਜ਼ਿੰਦਗੀ ਸਖਣੀ ਹੈ। ਔਰਤ ਮਿਲ ਜਾਏ ਤਾਂ ਉਸ ਨਾਲ ਉਹੋ ਕੁਝ ਕਰਦੇ ਹਨ, ਜੋ ਕੁਝ ਉਨਾਂ ਅਨੁਸਾਰ ਔਰਤ ਨਾਲ ਕੀਤਾ ਜਾਣਾ ਚਾਹੀਦਾ ਹੈ। ਅਤੇ ਜਿਸ ਵੇਲੇ ਉਹ ਕੁਝ ਕਰ ਲੈਦੇ ਹਨ ਤਾਂ ਤਲਿਸਮ ਟੁੱਟ ਜਾਂਦਾ ਹੈ। ਕਈਆਂ ਦੀ ਕਿਸਮਤ ਵਿਚ ਇਹ ਵੀ ਨਹੀਂ, ਤਾਂ ਵੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਕੂੜ ਕਲਪਣਾ, ਚਰਾਏ ਖ਼ਿਆਲਾਂ ਅਤੇ ਕਿਤਾਬੀ ਫ਼ਿਕਰਿਆਂ ਦਾ ਆਸਰਾ ਲੈਂਦੇ ਹਨ। ਪਿਆਰ ਕਰਨਾ ਉਹਨਾਂ ਲਈ ਭੋਗ ਕਰਨ ਦਾ ਸਮਾਨਾਰਥੀ ਹੈ। ਇਨ੍ਹਾਂ ਨੌਜਵਾਨਾਂ ਦਾ ਇਕ ਮੈਨੀਫੈਸਟੋ ਵੀ ਹੈ। ਕਚਕੜੇ ਵਿਚਲੀ ਕਹਾਣੀ ਉਹਦੇ ਚਾਰਾਗਰ ਦੀਆਂ ਕੁਝ ਸਤਰਾਂ ਇਸ ਪ੍ਰਕਾਰ ਹਨ: "ਉਹਦਾ 'ਕੱਲੇ ਦਾ ਹੀ ਕੀ, ਕਿਸੇ ਦਾ ਵੀ ਕੋਈ ਇਲਾਜ ਨਹੀਂ। ਪ੍ਰੋਫ਼ੈਸਰ ਨੂੰ ਉਹਦੀ

114