ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਸਥਾਰ ਦੇ ਪਿੱਛੇ ਆਮਿਆਏ ਧਰਾਤਲ ਉਤੇ ਵੀ ਸਮਝੇ ਜਾਣ ਦਾ ਉਸ ਦਾ ਗੁਣ ਕੰਮ ਕਰ ਰਿਹਾ ਹੁੰਦਾ ਹੈ।

ਉਪਰੋਕਤ ਕਹਾਣੀ ਦੇ ਸੰਦਰਭ ਵਿਚ ਵੀ, ਨਿੱਕੀ ਜਿਹੀ ਬੁਧੀ ਦੀ ਜਗ ਰਹੀ ਜੋਤ ਨੂੰ ਮਾਹੌਲ ਦੀ ਅਨ੍ਹੇਰ-ਬਿਰਤੀ ਵਲੋਂ ਹੜੱਪ ਕੀਤੇ ਜਾਣ ਦੀ ਘਟਨਾ ਅਜੇ ਵੀ ਸਾਡੇ ਸਮਾਜ ਵਿੱਚ ਵਾਪਰ ਰਹੀ ਹੈ। ਸਾਡੇ ਵਿਚੋਂ ਬਹੁਤੇ ਅਜੇ ਵੀ ਇਸ ਦੇ ਕਿਸੇ ਨਾ ਕਿਸੇ ਰੂਪ ਵਿਚ ਪਾਤਰ ਹਨ।

ਸਾਹਿਤ ਦਾ ਸੱਚ ਸਾਹਿਤ ਦੀ ਮਹਾਨਤਾ ਦਾ ਮਾਪ ਹੁੰਦਾ ਹੈ। ਸਾਹਿਤਕਾਰ ਕਈ ਵਾਰ ਇਹ ਸੱਚ ਅਚੇਤ ਹੀ ਪੇਸ਼ ਕਰ ਜਾਂਦਾ ਹੈ। ਪਰ ਇਸ ਸੱਚ ਨੂੰ ਉਘੜਵਾਂ ਤੇ ਚੇਤੰਨਤਾ ਦਾ ਹਿੱਸਾ ਬਣਾ ਕੇ ਸਮਾਜਕ ਕਾਇਆ-ਪਲਟੀ ਲਈ ਮਨੁੱਖ ਦੇ ਆਮ ਘੋਲ ਵਿਚ ਇਸ ਨੂੰ ਸ਼ਰੀਕ ਕਰਨਾ, ਅਗਾਂਹ-ਵਧੂ ਸਾਹਿਤਾਲੋਚਨਾ ਦਾ ਧਰਮ ਹੈ।

103