ਦੁੱਗਲ ਦੀ ਕਹਾਣੀ "ਕਰਾਮਾਤ"
ਆਲੋਚਨਾ ਦਾ ਇਕ ਕਰਤੱਵ ਕਲਾ-ਕ੍ਰਿਤ ਵਿਚਲੇ ਸੱਚ ਨਾਲ ਪਾਠਕ ਦੀ ਪਛਾਣ ਕਰਾਉਣਾ ਹੈ।
ਪਰ ਜ਼ਰੂਰੀ ਨਹੀਂ ਕਿ ਕਲਾ-ਕ੍ਰਿਤ ਵਿਚਲਾ ਸੱਚ ਇਸ ਦੀ ਸਤਹ ਵਿਚੋਂ ਝਲਕਾਂ ਮਾਰ ਰਿਹਾ ਹੋਵੇ। ਕਈ ਵਾਰੀ ਬੜੀ ਸਾਧਾਰਣ ਦਿਸਦੀ ਕਲਾ-ਕ੍ਰਿਤ ਕੋਈ ਬੜੀ ਡੂੰਘੀ ਸਚਾਈ ਲੁਕਾਈ ਬੈਠੀ ਹੁੰਦੀ ਹੈ। ਤੇ ਕਈ ਵਾਰੀ ਕਲਾ-ਕ੍ਰਿਤ ਦਾ ਸਰਲ-ਸਾਧਾਰਣ ਰੂਪ ਵੀ ਇਸ ਦੇ ਡੂੰਘੇ ਸੱਚ ਤਕ ਪਹੁੰਚਣ ਵਿਚ ਵਿਘਣਕਾਰੀ ਹੋ ਜਾਂਦਾ ਹੈ। ਨੁਕਸ ਕਲਾ-ਕ੍ਰਿਤ ਦਾ ਨਹੀਂ, ਸਾਡੀ ਬੌਧਿਕ ਬਣਤਰ ਦਾ ਹੁੰਦਾ ਹੈ, ਜਿਹੜੀ ਮਹਾਨਤਾ ਦੇ ਸਰਲ-ਸਾਧਾਰਣ ਰੂਪ ਵਿਚ ਆਉਣ ਨੂੰ ਆਪਣੀ ਹੇਠੀ ਸਮਝ ਲੈਂਦੀ ਹੈ। ਜਿਵੇਂ ਕਿ ਜੇ ਇਹ ਆਪਣੇ ਮੇਚ ਦੇ ਔਖੇ ਰੂਪ ਵਿਚ ਸਾਹਮਣੇ ਆਉਂਦੀ ਤਾਂ ਅਸੀਂ ਇਸ ਨੂੰ ਸਮਝ ਨਹੀਂ ਸੀ ਸਕਣਾ!
ਕਲਾ-ਕ੍ਰਿਤ ਦਾ ਵਿਸ਼ਲੇਸ਼ਣ, ਇਸ ਦਾ ਅੰਗ-ਨਿਖੇੜ, ਇਸ ਦੇ ਬਿੰਬਾਂ ਨੂੰ ਵੱਖ ਵੱਖ ਕਰ ਕੇ, ਉਹਨਾਂ ਨੂੰ ਕਲਾ-ਕ੍ਰਿਤ ਦੇ ਮੰਤਕ ਦੀ ਤਰਤੀਬ ਵਿਚੋਂ ਕੱਢ ਕੇ ਜ਼ਿੰਦਗੀ ਦੇ ਮੰਤਕ ਦੀ ਤਰਤੀਬ ਵਿਚ ਰਖਣਾ ਇਸ ਸੱਚ ਤਕ ਪਹੁੰਚਣ ਦਾ ਸਾਧਨ ਹੈ। ਜ਼ਿੰਦਗੀ ਦੇ ਮੰਤਕ ਨਾਲ ਮੇਲ ਖਾਣਾ ਇਸ ਸੱਚ ਦੀ ਪਛਾਣ ਵੀ ਹੈ ਤੇ ਕਸੌਟੀ ਵੀ।
ਉਪਰੋਕਤ ਦੀ ਵਿਆਖਿਆ ਲਈ ਅਸੀਂ ਦੁੱਗਲ ਦੀ ਕਹਾਣੀ ਕਰਾਮਾਤ ਲੈ ਸਕਦੇ ਹਾਂ। ਸਰਲ-ਸਾਧਾਰਣ ਰੂਪ ਵਾਲੀ ਇਸ ਕਹਾਣੀ ਵਿਚਲਾ ਸੱਚ ਪੰਜਾਬੀ ਆਲੋਚਕ ਬੁੱਧੀ ਨੂੰ ਝਕਾਨੀ ਦੇ ਜਾਣ ਵਿਚ ਹੁਣ ਤਕ ਬੜਾ ਚਤਰ ਨਿਕਲਿਆ ਹੈ। ਇਸ ਕਹਾਣੀ ਨੂੰ ਸ਼ਾਇਦ ਹੀ ਹੈ ਕੋਈ ਸਾਹਿਤ-ਪ੍ਰੇਮੀ ਨਾ ਜਾਣਦਾ ਹੋਵੇ। ਤਾਂ ਵੀ ਇਸ ਦਾ ਸਾਰ ਦੇ ਦੇਣਾ ਕੁਥਾਵੇਂ ਨਹੀਂ ਰਹੇਗਾ।
ਕਹਾਣੀ ਦਾ ਮੁੱਖ ਪਾਤਰ ਇਕ ਬਾਲ ਹੈ- ਸਕੂਲ ਜਾਂਦੀ ਉਮਰ ਦਾ। ਉਸ ਨੂੰ ਘਰ ਵੀ, ਸਕੂਲ ਵੀ, ਗੁਰਦਵਾਰੇ ਵੀ ਗੁਰੂ ਨਾਨਕ ਤੇ ਵਲੀ ਕੰਧਾਰੀ ਵਾਲੀ ਸਾਖੀ ਸੁਣਾਈ ਜਾਂਦੀ ਹੈ। ਪਰ ਸਾਖੀ ਦਾ ਆਖ਼ਰੀ ਹਿੱਸਾ ਬਾਲ-ਬੁਧੀ ਨੂੰ ਮਣਾਵਾਂ ਨਹੀਂ ਲਗਦਾ। "ਕਿਵੇਂ ਕੋਈ ਰਿੜ੍ਹਦੀ ਆਉਂਦੀ ਪਹਾੜੀ ਨੂੰ ਹੱਥ ਦੇ ਕੇ ਰੋਕ ਸਕਦਾ ਹੈ?" ਪਰ ਫਿਰ ਪੰਜੇ ਸਾਹਿਬ 'ਸਾਕਾ' ਵਰਤ ਜਾਂਦਾ ਹੈ। ਬਹੁਤ ਸਾਰੇ ਸਿਦਕੀ ਬੰਦੇ ਜਾਨਾਂ ਦੀ ਬਾਜ਼ੀ ਲਾ
97