ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਹੀ ਇਹ ਸਮਾਜਕ ਨਿਯਮਾਂ ਦੇ ਪਾਲਣ ਦਾ ਵੀ ਦੁਖਾਂਤ ਹੈ, ਸਮਾਜਕ ਨਿਯਮਾਂ ਦੇ ਉਲੰਘਣ ਦਾ ਵੀ ਦੁਖਾਂਤ ਹੈ। ਇਸ ਦੁਖਾਂਤ ਵਿਚ ਉਹ ਸਮਾਜਕ ਮੌਕਾ ਹਿੱਸਾ ਪਾ ਰਿਹਾ ਹੈ, ਜਿਸ ਵਿਚ ਉਸ ਧੀ ਦਾ ਵਿਆਹ ਹੈ, ਜਿਹੜੀ ਇੰਨ-ਬਿੰਨ ਮਾਂ ਵਰਗੀ ਹੈ। ਪੁਰਾਣੀਆਂ ਯਾਦਾਂ, ਬੀਤੇ ਸਾਲ ਅਤੇ ਵਰਤਮਾਨ ਦਸ਼ਾ। ਇਸ ਦੁਖਾਂਤ ਨੂੰ ਵਰਤਾਉਣ ਵਿਚ ਕੁਦਰਤ ਵੀ ਹਿੱਸਾ ਪਾ ਰਹੀ ਹੈ। ਅਖ਼ੀਰ ਉਤੇ ਲਾਜੋ/ਗੁਆਂਢਣ, ਜੁੰਮਾਂ ਚੌਕੀਦਾਰ, ਰਤਨਾ ਜ਼ਿਮੀਦਾਰ ਨਿਰੇ ਜੀਵ-ਪਾਤਰ ਨਾ ਰਹਿ ਕੇ ਬਿੰਬ ਬਣ ਜਾਂਦੇ ਹਨ ਉਹਨਾਂ ਸਾਰੀਆਂ ਅਦਿਖ ਸਮਾਜਕ ਤਾਕਤਾਂ ਦੇ ਜਿਹੜੀਆਂ ਸਮਾਜ ਵਲੋਂ ਬਣਾਏ ਇਖ਼ਲਾਕੀ ਨਿਯਮਾਂ ਉੱਤੇ ਪਹਿਰਾ ਦੇਂਦੀਆਂ ਹਨ, ਜਿਹੜੀਆਂ ਕਦੀ ਨਹੀਂ ਸੋਂਦੀਆਂ। ਅਸਲ ਵਿਚ ਮਾਂ ਦਾ ਦੁਖਾਂਤ ਧੀ ਵਿਚ ਦੁਹਰਾਇਆ ਜਾ ਰਿਹਾ ਹੈ। ਮਾਂ ਨੇ ਅਜੋੜ ਵਿਆਹ ਕਬੂਲ ਕਰ ਕੇ ਆਤਮਘਾਤ ਕੀਤਾ ਸੀ, ਮਗਰੋ ਪਲ ਪਲ ਮਰਨ ਲਈ। ਪਰ ਧੀ ਅੱਗੇ ਹੁਣ ਇਹ ਪਲ ਪਲ ਮਰਨ ਦਾ ਰਾਹ ਵੀ ਨਹੀਂ ਰਿਹਾ।

ਦੁੱਗਲ ਦੀਆਂ ਕਹਾਣੀਆਂ ਵਿਚ _ਕਈ ਵਾਰੀ ਦੁਖਾਂਤ ਸਥਾਪਤ ਸਮਾਜਕ ਕਦਰਾਂ-ਕੀਮਤਾਂ ਨੂੰ ਮੰਨਣ ਦੇ ਸਿੱਟੇ ਵਜੋਂ ਵਾਪਰਦਾ ਹੈ, ਕਈ ਵਾਰ ਇਹਨਾਂ ਦੀ ਉਲੰਘਣਾ ਕਰਨ ਦੇ ਸਿੱਟੇ ਵਜੋ। ਕਈ ਵਾਰੀ ਦੋਹਾਂ ਤਰ੍ਹਾਂ ਦੇ ਦਖਾਂਤ ਇੱਕੋ ਵੇਲੇ ਵਾਪਰਦੇ ਹਨ ਅਤੇ ਇਕ ਦੁਖਾਂਤ ਦੂਜੇ ਵਿਚ ਵੀ ਤੀਖਣਤਾਂ ਲੈ ਆਉਦਾ ਹੈ। ਜਿਵੇਂ ਉਪਰੋਕਤ ਕਹਾਣੀ ਵਿਚ ਮਾਲਣ ਦੇ ਰੂਪ ਵਿਚ ਇਹ ਦਖਾਂਤ ਦੌਵੇ' ਇੱਕੇ ਥਾਂ ਮਿਲਦੇ ਹਨ। ਪਰ ਜੇ ਨਿਯਮਾਂ ਦੀ ਉਲੰਘਣਾਂ ਦਾ ਦੁਖਾਂਤ ਨਾ ਵਾਪਰਦਾ ਤਾਂ ਪਾਲਣਾ ਕਰਦਿਆਂ ਪਲ ਪਲ ਮਰਦੇ ਰਹਿਣ ਦਾ ਦੁਖਾਂਤ ਵੀ ਉੱਘੜ ਕੇ ਨਾ ਆਉਦਾ।

"ਅੱਧੀ ਰਾਤ ਕਤਲ" ਦੀ ਤਾਈ ਗਣੇਸ਼ੀ ਨੇ ਇਹਨਾਂ ਇਖ਼ਲਾਕੀ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੀ ਜਿੰਦਗੀ ਦੀ ਆਰੂਤੀ ਹੀ ਨਹੀਂ ਦਿਤੀ, ਸਗੋਂ ਬੁੱਢੇ ਵਾਰ ਇਹਨਾਂ ਉਤੇ ਪਹਿਰਾ ਵੀ ਦੇ ਰਹੀ ਹੈ। ਆਪਣੀ ਹੀ ਪਾਲੀ-ਪੋਸੀ ਕੁੜੀ ਵਲੋ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਦਾ ਸਦਮਾ ਉਸ ਨੂੰ ਉਸ ਵੇਲੋਂ ਸਹਿਣਾ ਪੈ ਰਿਹਾ ਹੈ, ਜਦਾਂ ਉਸ ਵਿਚ ਏਨੀ ਤਾਕਤ ਨਹੀ"।

ਦੁੱਗਲ ਦੀਆਂ ਬਹੁਤੀਆਂ ਕਹਾਣੀਆਂ ਦੇ ਪਾਤਰ ਸਥਾਪਤ ਕਦਰਾਂ-ਕੀਮਤਾਂ ਨੂੰ ਵੈਗਾਰਦੇ ਹੋਏ ਦੁਖਾਂਤ ਨੂੰ ਨਹੀਂ ਪੁੱਜਦੇ, ਸਗੋਂ ਸਥਾਪਤ ਕਦਰਾਂ-ਕੀਮਤਾਂ ਨੂੰ ਵੰਗਾਰ ਵਜੋਂ ਲੈਂਦੇ, ਉਹਨਾਂ ਉਤੇ ਪੂਰਿਆਂ ਉਤਰਦਿਆਂ, ਦੁਖਾਂਤ ਨੂੰ ਪੁੱਜਦੇ ਹਨ। ਉੱਪਰ ਵਿਚਾਰੀਆਂ ਜਾ ਚੁੱਕੀਆਂ ਕਹਾਣੀਆਂ ਤੋ ਛੁੱਟ "ਚੰਨਣ ਦੇ ਓਹਲੇ ਕਿਉ" ਖੜੀ ਇਸ ਤਰ੍ਹਾਂ ਦੀ ਇਕ ਪ੍ਰਤਿਨਿਧ ਕਹਾਣੀ ਹੈ।

ਇਹ ਵੀ ਯਥਾਰਥ ਦਾ ਬੋਧ ਕਰਾਉਣ ਦਾ ਇਕ ਢੰਗ ਹੈ। ਸਥਾਪਤ ਕਦਰਾਂ-ਕੀਮਤਾਂ ਸਮਾਂ ਵਿਹਾਅ ਚੁੱਕੀਆਂ ਹਨ। ਇਹਨਾਂ ਉਤੇ ਚੱਲਦਿਆਂ ਜੀਵ ਨੂੰ ਸੁਖ ਪ੍ਰਾਪਤ ਨਹੀਂ ਹੁੰਦਾ। ਇਹਨਾਂ ਦੀ ਥਾਂ ਲੈਣ ਵਾਲੀਆਂ ਕਦਰਾਂ-ਕੀਮਤਾਂ ਦੁਖੀ ਹੋਂ ਰਹੇ ਪਾਤਰਾਂ ਦੇ ਗਿਆਨ ਵਿਚ ਨਹੀ। ਜੈ ਕਿਤੇ ਕਿਤੇ ਗਿਆਨ ਵਿਚ ਹਨ ਵੀ ਤਾਂ

94