ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੀਜ਼ ਬੋਧ ਕਰਾਉਣ ਦੇ ਰਾਹ ਵਿਚ ਵਿਘਣ ਬਣ ਬੈਠਦੀ ਹੈ। ਕਸੂਰ ਉਸ ਅਪ੍ਰੌਢ ਸੂਝ ਦਾ ਹੁੰਦਾ ਹੈ, ਜਿਹੜੀ ਬਿੰਬ ਦੇ ਅਰਥ ਸਮਝਣ ਨਾਲੋਂ ਬਿੰਬ ਵਿਚ ਹੀ ਫਸ ਕੇ ਰਹਿ ਜਾਂਦੀ ਹੈ।

ਇਸ ਕਹਾਣੀ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਘਟਨਾ ਨਾਲ ਸੰਬੋਧਿਤ ਮੂਲ ਪਾਤਰ ਕੌਣ ਅਤੇ ਕਿਸ ਤਰ੍ਹਾਂ ਦੇ ਲੋਕ ਹਨ? ਅਤੇ ਇਹ ਘਟਨਾ ਹਾਲਤਾਂ ਵਿਚ ਵਾਪਰ ਰਹੀ ਹੈ?

ਕਹਾਣੀ ਦਾ ਇਕ ਪਾਤਰ ਬੁੱਢਾ ਬਾਬਾ ਹੈ। ਜੇ ਅਸੀਂ ਉਸ ਦੇ ਬੁੱਢੇ ਬਾਬੇ ਹੋਣ ਉਤੇ ਹੀ ਉਹ ਸਾਰੇ ਚੰਗੇ ਭਾਵ ਉਸ ਨਾਲ ਬੰਨ੍ਹ ਦਈਏ, ਜਿਹੜੇ ਬਜ਼ੁਰਗੀ ਨਾਲ ਬੱਝੇ ਹੰਦੇ ਹਨ ਤਾਂ ਇਹ ਸਾਡੀ ਗ਼ਲਤੀ ਹੋਵੇਗੀ। ਜਿਸ ਬੋਲੀ ਵਿਚ ਉਹ ਮਾਸਟਰ ਨੂੰ ਨਿਉੱਦਾ ਦੇਂਦਾ ਹੈ, ਜਿਸ ਬੋਲੀ ਨਾਲ ਉਹ ਮੁੜ ਅੰਦਰ ਜਾਂਦਾ ਅਤੇ ਜਿਸ ਕਾਰੇ ਨਾਲ ਉਹ ਕੁੜੀ ਦੀ ਆਕੜ ਭੰਨਦਾ ਹੈ, ਉਹ ਸਭ ਕੁਝ ਸਪਸ਼ਟ ਕਰਦਾ ਹੈ ਕਿ ਬਜ਼ੁਰਗ ਵਿਚ ਸ਼ਰਾਫ਼ਤ ਦਾ ਅੰਸ਼ ਸ਼ਾਇਦ ਢੰਡਣ ਵਾਲੀ ਗੁੱਲ ਹੋਵੇ। ਦੂਜਾ ਪਾਤਰ ਮਾਸਟਰ ਹੈ। ਜੇ ਉਸ ਦੇ ਪੇਸ਼ੇ ਕਰ ਕੇ ਅਸੀਂ ਉਸ ਨੂੰ ਪਵਿਤਰ ਮੰਨ ਲਈਏ ਤਾਂ ਅਸੀਂ ਗ਼ਲਤੀ ਕਰ ਰਹੇ ਹੋਵਾਂਗੇ। ਕਹਾਣੀ ਤੋਂ ਪ੍ਰਤੱਖ ਹੈ ਕਿ ਉਸ ਦੀ ਉਪਰਲੀ ਤਰ੍ਹਾਂ ਦੇ ਬਜ਼ੁਰਗ ਨਾਲ ਸਾਂਝ-ਭਿਆਲੀ ਪੁਰਾਣੀ ਹੈ, ਅਤੇ ਸ਼ਾਇਦ ਇਹ ਖਾਣ-ਪੀਣ ਤਕ ਹੀ ਸੀਮਤ ਨਹੀਂ। ਬੁੱਢਾ ਆਪਣੇ ਸਰੂਪ ਤੋਂ ਗ਼ਲਤ ਲਾਭ ਉਠਾਉਂਦਾ, ਕੁੜੀ ਨੂੰ ਭਰਮਾ ਅਤੇ ਫਸਾ ਲਿਆਇਆ ਹੈ। ਇਖ਼ਲਾਕ ਦਾ ਖਿਆਲ ਮਾਸਟਰ ਨੂੰ ਵੀ ਕੋਈ ਨਹੀਂ, ਸਿਰਫ਼ ਉਹ ਅਜੇ ਬੁੱਢੇ ਜਿੰਨਾ ਖੁੰਢ ਨਹੀਂ।

ਅਤੇ ਇਹ ਘਟਨਾ ਵਾਪਰ ਰਹੀ ਹੈ ਇਕ ਐਸੇ ਮਾਹੌਲ ਵਿਚ, ਜਿਸ ਵਿਚ ਸ਼ਰਾਫ਼ਤ ਦਾ ਪੱਲਾ ਵੈਸੇ ਹੀ ਸੱਖਣਾ ਹੈ। ਇਸ ਸਭ ਕਾਸੇ ਨੂੰ ਹੌਰ ਵੀ ਤੀਖਣਤਾ ਉਹ ਸਮਾਜਕ ਪਿਛੋਕੜ ਦੇ ਦੇਂਦਾ ਹੈ ਜਿਸ ਵਿਚ "ਹਿੰਦੂ-ਸਿੱਖ ਕੁੜੀਆਂ ਦਿਨ ਦੀ ਰੌਸ਼ਨੀ ਵਿਚ ਬਾਹਰ ਨਹੀ ਨਿਕਲ ਸਕਦੀਆਂ ਸਨ। ਮੁਸਲਾਨ ਗੁੰਡੇ ਲੰਘਦੀ-ਪਲੰਘਦੀ ਖਤ੍ਰਿਆਣੀ 'ਤੇ ਆਵਾਜ਼ਾਂ ਕੱਸ ਦਿਆ ਕਰਦੇ ਸਨ ਤੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ।" (ਸਫ਼ਾ 58-ਦੂਜੀ ਐਡੀਸ਼ਨ, 1966)।

ਸ਼ਿਕਾਰ ਪਹਿਲਾਂ ਵੀ ਔਰਤਾਂ ਹੁੰਦੀਆਂ ਸਨ। ਸ਼ਿਕਾਰ ਹੁਣ ਵੀ ਇਕ ਮਾਸੂਮ ਕੁੜੀ ਹੋ ਰਹੀ ਹੈ। ਇਹ ਕਹਾਣੀ ਉੱਸ ਕੁੜੀ ਦਾ ਦੁਖਾਂਤ ਹੈ ਜਿਹੜੀ ਸਰੀਰਕ ਮੌਤ ਤੋਂ ਨੱਸਦੀ ਹੈ ਅਤੇ ਦਿੱਸਦੀ ਬਜ਼ੁਰਗੀ ਦੇ ਲਾਰੇ ਵਿਚ ਆ ਕੇ ਇਖ਼ਲਾਕੀ ਮੌਤ ਸਹੇੜ ਲੈਂਦੀ ਹੈ।

"ਚਾਨਣੀ ਰਾਤ ਦਾ ਦੁਖਾਂਤ", "ਅੱਧੀ ਰਾਤ ਕਤਲ", "ਸੱਤ ਦਿਨ ਸਵਰਗ ਵਿਚ" "ਮੈਂਢਾ ਨਾਂ ਰਾਜਕਰਨੀ", "ਔਰਤ ਜ਼ਾਤ", "ਖੱਟਾ ਮਿੱਠਾ ਸੁਆਦ", "ਗ਼ਲਤ ਮਲਤ", "ਹਬੀਬ ਜਾਨ" - ਕੁਝ ਹੋਰ ਕਹਾਣੀਆਂ ਹਨ ਜਿਨ੍ਹਾਂ ਵਿਚ ਮੁੱਖ ਘਟਨਾ ਦਾ ਸੰਬੰਧ ਸਿੱਧਾ ਜਾਂ ਅਸਿੱਧਾ ਲਿੰਗ-ਸੰਬੰਧਾਂ ਨਾਲ ਹੈ, ਪਰ ਜਿਨ੍ਹਾਂ ਵਿਚ ਦੁੱਗਲ ਕਿਸੇ ਡੂੰਘੀ ਇਖ਼ਲਾਕੀ ਸੰਬਾਦ ਵਿਚ ਜੁੱਟਿਆ ਲੱਗਦਾ ਹੈ।

"ਚਾਨਣੀ ਰਾਤ ਦਾ ਦੁਖਾਂਤ" ਅਸਲ ਵਿਚ ਅਜੌੜ ਵਿਆਹ ਦਾ ਦੁਖਾਂਤ ਹੈ।

93