ਲਾਲੋ: ਪਰ ਤੇਰੇ ਨਾਲ ਤਾਂ ਬਾਬਾ ਸੀ: (ਮਰਦਾਨਾ ਨੀਵੀਂ ਪਾ ਲੈਂਦਾ ਹੈ) ਬਾਬਾ
..ਬਾਬਾ ਕਿੱਥੇ! (ਚੁਫੇਰੇ ਦੇਖਦਾ ਹੈ)
ਮਰਦਾਨਾ: ਹਉਕੇ ਚੁਗਦਾ ਫਿਰਦਾ!
(ਪਿੱਛਲੇ ਪਾਸਿਓਂ ਆਵਾਜ਼ ਆਉਂਦੀ ਹੈ।)
ਆਵਾਜ਼: ਨਾ ਗਾਈਂ ਸਾਈਂ...ਨਾ ਰੱਬ ਦਾ ਵਾਸਤਾ ਈ ਗਾਈਂ ਨਾ! ਹੁਣੇ ਗਏ ਨੇ,
ਮੁੜ ਆਉਣਗੇ। ਤੇਰਾ ਕੁਝ ਨੀ ਜਾਣਾ...
(ਦੋਹੇਂ ਆਵਾਜ਼ ਦੀ ਦਿਸ਼ਾ 'ਚ ਦੇਖਦੇ ਹਨ।)
ਬੁੱਢੀ ਆਵਾਜ਼: ਤੂੰ ਹੀ ਏਂ ਨਾ ... ਦੁੱਧ ਤੇ ਲਹੂ ਵਾਲਾ ਅੰਨ ਨਿਖੇੜਣ ਵਾਲਾ...,
ਫ਼ੇ ਰੋਕ ਇਨ੍ਹਾਂ ਮੁਗਲਾਂ ਨੂੰ!
ਲਾਲੋ: ਪੀਰਾਂ ਦੀ ਝੋਲੀ ਹਰ ਜੁਗ ... ਮੇਹਣੇ ਹੀ ਰਹੇ!
ਭਾਗੋ ਦੀ ਕੁੜੀ: ਨਾਨਕ ਸ਼ਹੁ...ਨਾਨਕ ਸ਼ਹੁ...(ਦੌੜੀ ਆਉਂਦੀ ਹੈ ਤੇ ਮਰਦਾਨੇ ਨੂੰ
ਪਛਾਣ ਕੇ ਰੁਕਦੀ ਹੈ।) ਸ਼ਹੁ ਕਿੱਥੇ ਐ? ਨਾਨਕ ਸ਼ਹੁ। ਤੂੰ ਲਾਲੋ ਏ
ਨਾ, ਪਛਾਣਿਆ ਮੈਨੂੰ! ਮੈਂ ਨਕਰਮਣ ਅੰਸ ਆਂ ਉਸੇ ਭਾਗੋ ਦਾ ...
ਮਲਿਕ ਭਾਗੋ! ਘਰ ਲੈ ਕੇ ਜਾਣਾ ਸ਼ਹੁ ਨੂੰ..., (ਫੁੱਟ ਪੈਂਦੀ ਹੈ) ਅੱਜ
ਜਾਣਾ ਈ ਪੈਣਾ ਉਸਨੂੰ, ਦੁੱਧ ਚੁੰਘਦੇ ਬਾਲ ਨੂੰ ਲਹੂ ਦੇ ਛੱਪੜ 'ਚ
ਇਕੱਲਾ ਛੱਡ ਕੇ ਆਈ ਹਾਂ, ਕੋਈ ਨੀ ਬਚਿਆ ... ਲਾਸ਼ਾਂ ਈ ਲਾਸ਼ਾਂ
ਤੇ ਉਹ ਨੰਨ੍ਹੀ ਜਾਨ ਘੱਟ ਦੁੱਧ ਨੂੰ ਤਰਸਦੀ। ਸ਼ਹੁ ਨੂੰ ਕਹਿ (ਲਓ ਦੇ
ਪੈਰ ਫੜ ਲੈਂਦੀ ਹੈ) ਉਹਦੇ ਸਿਰ 'ਤੇ ਹੱਥ ਰੱਖ ਦੇਵੇ!
(ਲਾਲੋ ਦੇ ਪੈਰਾਂ 'ਚ ਢਹਿ ਜਾਂਦੀ ਹੈ। ਸਾਰੇ ਨੀਵੀਂ ਪਾਈ ਖੜੇ ਹਨ।
ਮਰਦਾਨਾ ਤੇ ਲਾਲੋ ਉਸਨੂੰ ਉਠਾਉਂਦੇ ਹਨ।)
ਆਵਾਜ਼: ਓ ਭਾਈ ਫਕੀਰਾ... ਦੌੜ ਕੇ ਆਈਂ ਜ਼ਰਾ... ਹੱਥ ਦੇਈਂ, ਸਾਹ ਹੈਗੇ
ਹਾਲੇ ਇਹਦੇ 'ਚ।
(ਰਬਾਬ ਵੱਜਦੀ ਹੈ।)
ਬਾਣੀ: ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥
ਪਾਪ ਕੀ ਜੰਵ ਲੈ ਕਾਬਲਹੁ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ॥
ਫ਼ੇਡ ਆਊਟ
96