ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਮਰਦਾਨੇ ਦੀਆਂ ਅੱਖਾਂ ਭਰ ਆਉਂਦੀਆਂ ਹਨ। ਉਹ ਮਰਦਾਨੇ ਦੇ

ਗੱਲ ਲੱਗ ਫੁੱਟਫੁੱਟ ਰੋਂਦਾ ਹੈ। ਮਰਦਾਨਾ ਸੁੰਨ ਖੜਾ ਹੈ। ਪਿੱਛੋਂ

ਰਬਾਬ ਵੱਜਦੀ ਹੈ: "ਮਨ ਪਰਦੇਸੀ ਜੇ ਥਿਐ ਸਭ ਦੇਸ ਪਰਾਏ॥

ਕਿਸ ਪਹਿ ਖੋਲਓ ਗੰਠੜੀ ਜਬ ਦੁਖ ਭਰ ਆਏ।")

ਤਰਖਾਣ: (ਚੁੱਪ ਹੁੰਦਾ ਹੈ) ਮੈਂ ਵੀ ਆਖਾਂ ...ਕੌਣ ਜੰਗਾਂ ਵਿੱਚ ਸਾਜ਼ ਚੱਕੀ

ਫਿਰਦੈ! ਇਕ ਵਾਰ ਵਜਾ ਕੇ ਤਾਂ ਦਿਖਾ...

(ਰਬਾਬ ਮੁੜ ਉਹੋ ਧੁਨ ਵਜਾਉਂਦੀ ਹੈ।)

ਫ਼ੇਡ ਆਉਟ

91